إعدادات العرض
**“ਪਾਕੀ ਸਫ਼ਾਈ ਇਮਾਨ ਦਾ ਅੱਧਾ ਹੈ। ‘ਅਲਹਮਦੁ ਲਿੱਲਾਹ’ (ਅੱਲਾਹ ਦੀ ਸਤਾਈਸ਼) ਤੱਕੜੀ ਨੂੰ ਭਰ ਦੇਂਦੀ ਹੈ। ਅਤੇ ‘ਸੁਭਾਨਅੱਲਾਹ’ ਤੇ ‘ਅਲਹਮਦੁ…
**“ਪਾਕੀ ਸਫ਼ਾਈ ਇਮਾਨ ਦਾ ਅੱਧਾ ਹੈ। ‘ਅਲਹਮਦੁ ਲਿੱਲਾਹ’ (ਅੱਲਾਹ ਦੀ ਸਤਾਈਸ਼) ਤੱਕੜੀ ਨੂੰ ਭਰ ਦੇਂਦੀ ਹੈ। ਅਤੇ ‘ਸੁਭਾਨਅੱਲਾਹ’ ਤੇ ‘ਅਲਹਮਦੁ ਲਿੱਲਾਹ’ ਅਸਮਾਨ ਅਤੇ ਧਰਤੀ ਦੇ ਦਰਮਿਆਨ ਨੂੰ ਭਰ ਦੇਂਦੀਆਂ ਹਨ। ਨਮਾਜ਼ ਰੋਸ਼ਨੀ ਹੈ। ਸਦਕਾ ਦਲੀਲ ਹੈ। ਸਬਰ ਚਮਕਦਾਰ ਰੋਸ਼ਨੀ ਹੈ। ਕੁਰਆਨ ਤੇਰੇ ਹੱਕ ਵਿਚ ਜਾਂ ਤੇਰੇ ਖ਼ਿਲਾਫ਼ ਹੱਜਤ ਹੈ। ਹਰ ਇਨਸਾਨ ਸਵੇਰੇ ਨਿਕਲਦਾ ਹੈ, ਫਿਰ ਆਪਣੀ ਜਾਨ ਨੂੰ ਜਾਂ ਤਾਂ ਆਜ਼ਾਦ ਕਰਦਾ ਹੈ ਜਾਂ ਉਸਨੂੰ ਹਲਾਕ ਕਰਦਾ ਹੈ।”**
“ਅਬੂ ਮਾਲਿਕ ਹਾਰਿਸ ਬਿਨ ਆਸਿਮ ਅਸ਼ਅਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਰਸੂਲੁੱਲਾਹ ﷺ ਨੇ ਫਰਮਾਇਆ।” “ਪਾਕੀ ਸਫ਼ਾਈ ਇਮਾਨ ਦਾ ਅੱਧਾ ਹੈ। ‘ਅਲਹਮਦੁ ਲਿੱਲਾਹ’ (ਅੱਲਾਹ ਦੀ ਸਤਾਈਸ਼) ਤੱਕੜੀ ਨੂੰ ਭਰ ਦੇਂਦੀ ਹੈ। ਅਤੇ ‘ਸੁਭਾਨਅੱਲਾਹ’ ਤੇ ‘ਅਲਹਮਦੁ ਲਿੱਲਾਹ’ ਅਸਮਾਨ ਅਤੇ ਧਰਤੀ ਦੇ ਦਰਮਿਆਨ ਨੂੰ ਭਰ ਦੇਂਦੀਆਂ ਹਨ। ਨਮਾਜ਼ ਰੋਸ਼ਨੀ ਹੈ। ਸਦਕਾ ਦਲੀਲ ਹੈ। ਸਬਰ ਚਮਕਦਾਰ ਰੋਸ਼ਨੀ ਹੈ। ਕੁਰਆਨ ਤੇਰੇ ਹੱਕ ਵਿਚ ਜਾਂ ਤੇਰੇ ਖ਼ਿਲਾਫ਼ ਹੱਜਤ ਹੈ। ਹਰ ਇਨਸਾਨ ਸਵੇਰੇ ਨਿਕਲਦਾ ਹੈ, ਫਿਰ ਆਪਣੀ ਜਾਨ ਨੂੰ ਜਾਂ ਤਾਂ ਆਜ਼ਾਦ ਕਰਦਾ ਹੈ ਜਾਂ ਉਸਨੂੰ ਹਲਾਕ ਕਰਦਾ ਹੈ।”
الترجمة
العربية Español አማርኛ English اردو Indonesia বাংলা Français Türkçe Русский Bosanski සිංහල हिन्दी 中文 فارسی Tiếng Việt Tagalog Kurdî Hausa Português മലയാളം తెలుగు Kiswahili தமிழ் မြန်မာ ไทย Deutsch پښتو অসমীয়া Shqip Nederlands ગુજરાતી Кыргызча नेपाली Lietuvių دری Српски тоҷикӣ Kinyarwanda Română Magyar Čeština Moore Malagasy Oromoo ಕನ್ನಡ Wolof Azərbaycan O‘zbek Українська ქართული Македонски ភាសាខ្មែរ Bambara मराठी Kirundi Kurmancî Bahasa Melayuالشرح
ਨਬੀ ਕਰੀਮ ﷺ ਇਸ ਹਦੀਸ ਵਿੱਚ ਦੱਸਦੇ ਹਨ ਕਿ ਸ਼ਰੀਰ ਦੇ ਬਾਹਰਲੀ ਪਾਕੀ ਵੁਜ਼ੂ ਅਤੇ ਗੁਸਲ ਰਾਹੀਂ ਪ੍ਰਾਪਤ ਹੁੰਦੀ ਹੈ, ਅਤੇ ਇਹ ਪਾਕੀ ਨਮਾਜ਼ ਦੀ ਇੱਕ ਸ਼ਰਤ ਹੈ। 'ਅਲਹਮਦੁ ਲਿੱਲਾਹ' ਕਹਿਣਾ — ਜੋ ਕਿ ਅੱਲਾਹ ਤਆਲਾ ਦੀ ਸੰਪੂਰਨ ਪ੍ਰਸ਼ੰਸਾ ਨਾਲ ਉਸਦੀ ਸਿਫਤਾਂ ਦਾ ਸਿਮਰਨ ਹੈ — ਕ਼ਿਆਮਤ ਦੇ ਦਿਨ ਤੋਲਿਆ ਜਾਵੇਗਾ ਅਤੇ ਨੇਕ ਅਮਲਾਂ ਦੇ ਤਰਾਜੂ ਨੂੰ ਭਰ ਦੇਵੇਗਾ। 'ਸੁਬਹਾਨ ਅੱਲਾਹ ਤੇ ਅਲਹਮਦੁ ਲਿੱਲਾਹ' ਦੋਵੇਂ ਇਕੱਠੇ ਕਹਿਣਾ — ਜੋ ਕਿ ਅੱਲਾਹ ਨੂੰ ਹਰ ਪ੍ਰਕਾਰ ਦੇ ਔਗੁਣ ਤੇ ਕਮੀ ਤੋਂ ਪਾਕ ਮੰਨਣਾ ਅਤੇ ਉਸਦੀ ਸ਼ਾਨ ਦੇ ਮੁਤਾਬਿਕ, ਉਸ ਨਾਲ ਕੀਤੀ ਜਾਣ ਵਾਲੀ ਮੁਹੱਬਤ ਨਾਲ ਉਸਦੀਆਂ ਸੰਪੂਰਨ ਪ੍ਰਸ਼ੰਸਾਵਾਂ ਤੇ ਸਿਫਤਾਂ ਦਾ ਸਿਮਰਨ ਕਰਨਾ ਹੈ—। ਇਹ ਦੋਵੇਂ ਜ਼ਿਕਰ (ਸਿਮਰਨ) ਅਸਮਾਨਾਂ ਅਤੇ ਧਰਤੀ ਵਿਚਕਾਰ ਜੋ ਕੁਝ ਵੀ ਹੈ, ਉਸ ਨੂੰ ਭਰ ਦਿੰਦੇ ਹਨ। "ਨਮਾਜ਼ ਨੂਰ ਹੈ" ਭਾਵ ਜੋ ਬੰਦੇ ਦੇ ਦਿਲ, ਉਸਦੇ ਚਿਹਰੇ, ਉਸਦੀ ਕਬਰ, ਅਤੇ ਕ਼ਿਆਮਤ ਦੇ ਦਿਨ ਉਸ ਦੀ ਰਾਹ ਨੂੰ ਰੌਸ਼ਨ ਕਰਦੀ ਹੈ। "ਸਦਕਾ ਸਬੂਤ ਹੈ" ਭਾਵ ਇਹ ਈਮਾਨ ਵਾਲੇ ਦੀ ਸੱਚਾਈ ਦੇ ਨਾਲ-ਨਾਲ ਉਸਦੇ ਮੁਨਾਫਿਕਾਂ ਤੋਂ ਵੱਖਰੇ ਹੋਣ ਦਾ ਸਬੂਤ ਹੈ, ਕਿਉਂਕਿ ਉਹ ਮੁਨਾਫ਼ਿਕ ਸਦਕੇ ਦੇ ਬਦਲੇ ਇਨਾਮ ਮਿਲਣ 'ਤੇ ਈਮਾਨ ਨਹੀਂ ਰੱਖਦਾ। "ਸਬਰ ਚਮਕਦਾਰ ਉਜਾਲਾ ਹੈ" ਭਾਵ ਸਬਰ ਮਨ ਨੂੰ ਭਟਕਣ ਅਤੇ ਗੁੱਸਾ ਹੋਣ ਤੋਂ ਰੋਕਦਾ ਹੈ। ਇਹ ਇੱਕ ਇਹੋ ਜਿਹੀ ਰੋਸ਼ਨੀ ਹੁੰਦੀ ਹੈ ਜਿਸ ਵਿੱਚ ਗਰਮੀ ਅਤੇ ਜਲਾਉਣ ਦੀ ਤਾਕਤ ਹੁੰਦੀ ਹੈ, ਜਿਵੇਂ ਕਿ ਸੂਰਜ ਦਾ ਉਜਾਲਾ। ਸਬਰ ਨੂੰ ਉਜਾਲਾ ਇਸ ਲਈ ਕਿਹਾ ਗਿਆ ਹੈ ਕਿਉਂਕਿ ਸਬਰ ਕਰਨਾ ਔਖਾ ਹੁੰਦਾ ਹੈ ਅਤੇ ਇਸ ਵਿੱਚ ਮਨ ਨਾਲ ਲੜਕੇ ਉਸਦੀਆਂ ਇੱਛਾਵਾਂ ਨੂੰ ਰੋਕਣਾ ਪੈਂਦਾ ਹੈ। ਸਬਰ ਕਰਨ ਵਾਲਾ ਵਿਅਕਤੀ ਹਮੇਸ਼ਾ ਸੱਚਾਈ ਦੇ ਰੋਸ਼ਨ ਰਸਤੇ 'ਤੇ ਚਲਦਾ ਰਹਿੰਦਾ ਹੈ। ਇੱਥੇ ਸਬਰ ਕਰਨ ਵਿੱਚ ਅੱਲਾਹ ਦੀ ਆਗਿਆ ਦਾ ਪਾਲਣ ਕਰਨਾ, ਉਸ ਦੀ ਮਨਾਹੀਆਂ ਤੋਂ ਬਚਣਾ ਅਤੇ ਦੁਨੀਆ ਵਿੱਚ ਆਉਣ ਵਾਲੀਆਂ ਮੁਸੀਬਤਾਂ ਤੇ ਮੁਸ਼ਕਿਲਾਂ ਦਾ ਡਟਕੇ ਸਾਹਮਣਾ ਕਰਨਾ ਸ਼ਾਮਲ ਹੈ। "ਕੁਰਆਨ ਤੇਰੇ ਹੱਕ ਵਿੱਚ ਹੁੱਜਤ ਹੈ" —ਜੇਕਰ ਤੂੰ ਉਸਨੂੰ ਪੜ੍ਹੇਂ ਅਤੇ ਉਸ 'ਤੇ ਅਮਲ ਕਰੇ, ਜਾਂ "ਕੁਰਆਨ ਤੇਰੇ ਵਿਰੁੱਧ ਹੁੱਜਤ ਹੈ" — ਜੇਕਰ ਤੂੰ ਉਸ ਨੂੰ ਛੱਡ ਦੇਵੇਂ, ਨਾ ਹੀ ਉਸਨੂੰ ਪੜ੍ਹੇਂ ਅਤੇ ਨਾ ਹੀ ਉਸ 'ਤੇ ਅਮਲ ਕਰੇ। ਫੇਰ ਨਬੀ ਕਰੀਮ ﷺ ਨੇ ਦੱਸਿਆ ਕਿ ਹਰੇਕ ਇਨਸਾਨ ਸਵੇਰੇ ਉੱਠਦਾ ਹੈ ਅਤੇ ਆਪਣੇ ਘਰੋਂ ਨਿੱਕਲ ਕੇ ਵੱਖ-ਵੱਖ ਕੰਮਾਂ ਵਿੱਚ ਰੁੱਝ ਜਾਂਦਾ ਹੈ । ਇਨ੍ਹਾਂ ਵਿੱਚੋਂ ਕੁੱਝ ਲੋਕ ਅੱਲਾਹ ਦੀ ਆਗਿਆਕਾਰੀ ਦੇ ਰਸਤੇ 'ਤੇ ਡਟੇ ਰਹਿੰਦੇ ਹਨ ਅਤੇ ਆਪਣੀ ਰੂਹ ਨੂੰ ਨਰਕ ਦੀ ਅੱਗ ਤੋਂ ਆਜ਼ਾਦ ਕਰ ਲੈਂਦੇ ਹਨ, ਅਤੇ ਕੁੱਝ ਇਸ ਰਸਤੇ ਤੋਂ ਹਟ ਜਾਂਦੇ ਹਨ ਤੇ ਗੁਨਾਹਾਂ ਵਿੱਚ ਫਸ ਕੇ ਆਪਣੀ ਰੂਹ ਨੂੰ ਅੱਗ ਵਿੱਚ ਪਾ ਕੇ ਬਰਬਾਦ ਕਰ ਦਿੰਦੇ ਹਨ।فوائد الحديث
ਪਾਕੀ (ਸਫਾਈ) ਦੋ ਪ੍ਰਕਾਰ ਦੀ ਹੁੰਦੀ ਹੈ: 1. ਬਾਹਰੀ ਪਾਕੀ — ਜੋ ਕਿ ਵੁਜ਼ੂ ਅਤੇ ਗੁਸਲ ਰਾਹੀਂ ਪ੍ਰਾਪਤ ਹੁੰਦੀ ਹੈ। 2. ਅੰਦਰੂਨੀ ਪਾਕੀ — ਜੋ ਕਿ ਤੌਹੀਦ (ਇੱਕ ਰੱਬ ਤੇ ਇਸ਼ਟ ਨੂੰ ਮੰਨਣ), ਈਮਾਨ ਅਤੇ ਨੇਕ ਅਮਲਾਂ ਰਾਹੀਂ ਪ੍ਰਾਪਤ ਹੁੰਦੀ ਹੈ।
ਪਾਬੰਦੀ ਨਾਲ ਨਮਾਜ਼ ਪੜ੍ਹਨ ਦੀ ਵੱਡੀ ਮਹੱਤਤਾ ਹੈ, ਕਿਉਂਕਿ ਇਹ ਬੰਦੇ ਲਈ ਦੁਨੀਆ ਦੀ ਅਤੇ ਕਿਆਮਤ ਦਿਹਾੜੇ ਦੀ ਰੋਸ਼ਨੀ ਹੈ।
ਸਦਕਾ ਈਮਾਨ ਦੀ ਸੱਚਾਈ ਦੀ ਦਲੀਲ ਹੈ।
ਕੁਰਆਨ 'ਤੇ ਅਮਲ ਕਰਨ ਅਤੇ ਉਸ ਨੂੰ ਸੱਚੀ ਕਿਤਾਬ ਮੰਨਣ ਦੀ ਮਹੱਤਤਾ। ਇਸ ਨਾਲ ਕੁਰਆਨ ਬੰਦੇ ਦੇ ਹੱਕ ਵਿੱਚ ਹੁੱਜਤ ਬਣਦਾ ਹੈ, ਨਾ ਕਿ ਉਸਦੇ ਵਿਰੁੱਧ।
ਜੇਕਰ ਬੰਦਾ ਆਪਣੇ ਨਫ਼ਸ (ਮਨ) ਨੂੰ ਇਬਾਦਤ ਵਿੱਚ ਨਹੀਂ ਲਗਾਈਂ ਰੱਖਦਾ, ਤਾਂ ਉਹ ਉਸਨੂੰ ਗੁਨਾਹਾਂ ਵਿੱਚ ਫਸਾ ਦਿੰਦਾ ਹੈ।
ਹਰ ਇਨਸਾਨ ਕੋਈ ਨਾ ਕੋਈ ਕੰਮ ਜ਼ਰੂਰ ਕਰਦਾ ਹੈ। ਫੇਰ ਜਾਂ ਤਾਂ ਉਹ ਉਸ ਕੰਮ ਨੂੰ ਇਬਾਦਤ ਬਣਾ ਕੇ ਆਪਣੀ ਰੂਹ ਨੂੰ ਆਜ਼ਾਦ ਕਰ ਲੈਂਦਾ ਹੈ, ਜਾਂ ਫੇਰ ਗੁਨਾਹ ਬਣਾ ਕੇ ਉਸ ਨੂੰ ਬਰਬਾਦ ਕਰ ਲੈਂਦਾ ਹੈ।
ਸਬਰ ਕਰਨ ਵਿੱਚ ਸਹਨਸ਼ੀਲਤਾ ਅਤੇ ਇਨਾਮ ਦੀ ਆਸ ਰੱਖਣ ਦੀ ਲੋੜ ਹੁੰਦੀ ਹੈ, ਅਤੇ ਇਹ ਦੋਵੇਂ ਕੰਮ ਬਹੁਤ ਔਖੇ ਹੁੰਦੇ ਹਨ।
