‘ਬੰਦਾ ਜਦੋਂ ਨਮਾਜ਼ ਪੜ੍ਹਦਾ ਹੈ, ਤਾਂ ਉਸ ਨੂੰ ਉਸ ਵਿਚੋਂ ਸਿਰਫ਼ ਦਸਵਾਂ ਹਿੱਸਾ, ਨਵਾਂ ਹਿੱਸਾ, ਅੱਠਵਾਂ ਹਿੱਸਾ, ਸੱਤਵਾਂ ਹਿੱਸਾ, ਛੇਵਾਂ…

‘ਬੰਦਾ ਜਦੋਂ ਨਮਾਜ਼ ਪੜ੍ਹਦਾ ਹੈ, ਤਾਂ ਉਸ ਨੂੰ ਉਸ ਵਿਚੋਂ ਸਿਰਫ਼ ਦਸਵਾਂ ਹਿੱਸਾ, ਨਵਾਂ ਹਿੱਸਾ, ਅੱਠਵਾਂ ਹਿੱਸਾ, ਸੱਤਵਾਂ ਹਿੱਸਾ, ਛੇਵਾਂ ਹਿੱਸਾ, ਪੰਜਵਾਂ ਹਿੱਸਾ, ਚੌਥਾ ਹਿੱਸਾ, ਤੀਜਾ ਹਿੱਸਾ ਜਾਂ ਅੱਧਾ ਹਿੱਸਾ ਹੀ ਲਿਖਿਆ ਜਾਂਦਾ ਹੈ।’

ਅਬਦੁੱਲਾਹ ਬਿਨ ਅਨਮਹ ਤੋਂ ਰਿਵਾਇਤ ਹੈ ਕਿ — ਮੈਂ ਦੇਖਿਆ ਕਿ ਅੰਮਾਰ ਬਿਨ ਯਾਸਿਰ ਮਸਜਿਦ ਵਿੱਚ ਦਾਖਲ ਹੋਏ ਤੇ ਨਮਾਜ਼ ਪੜ੍ਹੀ, ਅਤੇ ਉਨ੍ਹਾਂ ਨੇ ਨਮਾਜ਼ ਹਲਕੀ ਰੱਖੀ। ਜਦੋਂ ਉਹ ਬਾਹਰ ਨਿਕਲੇ, ਮੈਂ ਉਨ੍ਹਾਂ ਕੋਲ ਗਿਆ ਤੇ ਕਿਹਾ, “ਏ ਅਬਾ ਅਲ-ਯਕਜ਼ਾਨ! ਤੁਸੀਂ ਤਾਂ ਨਮਾਜ਼ ਛੋਟੀ ਕੀਤੀ ਹੈ।” ਉਹ ਕਹਿਣ ਲੱਗੇ, “ਕੀ ਤੂੰ ਦੇਖਿਆ ਕਿ ਮੈਂ ਇਸ ਦੇ ਕਿਸੇ ਹਿੱਸੇ ਨੂੰ ਘਟਾਇਆ ਹੈ?” ਮੈਂ ਕਿਹਾ, “ਨਹੀਂ।”ਉਹ ਕਹਿਣ ਲੱਗੇ, “ਮੈਂ ਇਹ ਨਮਾਜ਼ ਸ਼ੈਤਾਨ ਦੀ ਗੁਫ਼ਲਤ ਤੋਂ ਬਚਣ ਲਈ ਜਲਦੀ ਅਦਾ ਕੀਤੀ ਹੈ। ਮੈਂ ਅੱਲ੍ਹਾਹ ਦੇ ਰਸੂਲ ﷺ ਤੋਂ ਸੁਣਿਆ ਹੈ ਕਿ ਉਨ੍ਹਾਂ ਨੇ ਫਰਮਾਇਆ: ‘ਬੰਦਾ ਜਦੋਂ ਨਮਾਜ਼ ਪੜ੍ਹਦਾ ਹੈ, ਤਾਂ ਉਸ ਨੂੰ ਉਸ ਵਿਚੋਂ ਸਿਰਫ਼ ਦਸਵਾਂ ਹਿੱਸਾ, ਨਵਾਂ ਹਿੱਸਾ, ਅੱਠਵਾਂ ਹਿੱਸਾ, ਸੱਤਵਾਂ ਹਿੱਸਾ, ਛੇਵਾਂ ਹਿੱਸਾ, ਪੰਜਵਾਂ ਹਿੱਸਾ, ਚੌਥਾ ਹਿੱਸਾ, ਤੀਜਾ ਹਿੱਸਾ ਜਾਂ ਅੱਧਾ ਹਿੱਸਾ ਹੀ ਲਿਖਿਆ ਜਾਂਦਾ ਹੈ।’.

[حسن] [رواه أحمد]

الشرح

ਅੰਮਾਰ ਬਿਨ ਯਾਸਿਰ ਰਜ਼ੀਅੱਲਾਹੁ ਅੰਹੁਮਾ ਮਸਜਿਦ ਵਿੱਚ ਦਾਖਲ ਹੋਏ ਤੇ ਨਫ਼ਲ ਨਮਾਜ਼ ਅਦਾ ਕੀਤੀ, ਜੋ ਕਿ ਹਲਕੀ ਨਮਾਜ਼ ਸੀ। ਜਦੋਂ ਉਹ ਮਸਜਿਦ ਤੋਂ ਬਾਹਰ ਨਿਕਲੇ, ਤਾਂ ਅਬਦੁੱਲਾਹ ਬਿਨ ਅਨਮਹ ਉਨ੍ਹਾਂ ਦੇ ਪਿੱਛੇ ਹੋ ਲੱਗੇ ਤੇ ਕਿਹਾ, “ਏ ਅਬਾ ਅਲ-ਯਕਜ਼ਾਨ! ਮੈਂ ਵੇਖਿਆ ਕਿ ਤੁਸੀਂ ਆਪਣੀ ਨਮਾਜ਼ ਹਲਕੀ ਰੱਖੀ ਹੈ!” ਅੰਮਾਰ ਨੇ ਕਿਹਾ: “ਕੀ ਤੂੰ ਦੇਖਿਆ ਕਿ ਮੈਂ ਇਸ ਦੇ ਕਿਸੇ ਰੁਕਨ, ਫਰਜ਼ ਜਾਂ ਸ਼ਰਤ ਵਿੱਚੋਂ ਕੁਝ ਘਟਾਇਆ ਹੈ?”ਉਸ ਨੇ ਕਿਹਾ: “ਨਹੀਂ।”ਅੰਮਾਰ ਨੇ ਕਿਹਾ: “ਮੈਂ ਇਹ ਨਮਾਜ਼ ਹਲਕੀ ਇਸ ਲਈ ਕੀਤੀ ਕਿ ਸ਼ੈਤਾਨ ਮੈਨੂੰ ਮਸ਼ਗੂਲ ਨਾ ਕਰ ਦੇਵੇ।” ਮੈਂ ਨਬੀ ਕਰੀਮ ﷺ ਨੂੰ ਫਰਮਾਉਂਦੇ ਸੁਣਿਆ: “ਬੰਦਾ ਨਮਾਜ਼ ਪੜ੍ਹਦਾ ਹੈ, ਪਰ ਉਸ ਨੂੰ ਉਸ ਦਾ ਸਵਾਬ ਸਿਰਫ਼ ਦਸਵਾਂ ਹਿੱਸਾ, ਜਾਂ ਨਵਾਂ ਹਿੱਸਾ, ਜਾਂ ਅੱਠਵਾਂ ਹਿੱਸਾ, ਜਾਂ ਸੱਤਵਾਂ ਹਿੱਸਾ, ਜਾਂ ਛੇਵਾਂ ਹਿੱਸਾ, ਜਾਂ ਪੰਜਵਾਂ ਹਿੱਸਾ, ਜਾਂ ਚੌਥਾ ਹਿੱਸਾ, ਜਾਂ ਤੀਜਾ ਹਿੱਸਾ ਜਾਂ ਅੱਧਾ ਹੀ ਮਿਲਦਾ ਹੈ।”

فوائد الحديث

ਸਲਫ਼ ਇੱਕ-ਦੂਜੇ ਨੂੰ ਨੇਕ ਨਸੀਹਤ ਕਰਨ ਵਿੱਚ ਬਹੁਤ ਹੀ ਹਿਰਸਮੰਦ ਰਹਿੰਦੇ ਸਨ।

ਇਨਕਾਰ ਕਰਨ ਤੋਂ ਪਹਿਲਾਂ ਜਾਂਚ ਤੇ ਪੁੱਛਗਿੱਛ ਕਰਨੀ ਚਾਹੀਦੀ ਹੈ।

ਸਵਾਲ ਜਾਂ ਸ਼ੱਕ ਦਾ ਜਵਾਬ ਦੇਣ ਲਈ ਨਬੀ ਕਰੀਮ ﷺ ਦੇ ਫਰਮਾਨ ਤੇ ਹੀ ਇਤਮਾਦ ਕਰਨਾ ਕਾਫ਼ੀ ਹੈ।

ਨਮਾਜ਼ ਦਾ ਸਵਾਬ ਉਸ ਵਿੱਚੋਂ ਖ਼ੁਸ਼ੂਅ ਤੇ ਤਦੱਬੁਰ ਘਟਣ ਨਾਲ ਘਟ ਜਾਂਦਾ ਹੈ।

ਨਮਾਜ਼ ਵਿੱਚ ਖ਼ੁਸ਼ੂਅ ਤੇ ਅੱਲ੍ਹਾਹ ਤਆਲਾ ਦੀ ਹਾਜ਼ਰੀ-ਏ-ਦਿਲ ਨਾਲ ਹੋਣ ਲਈ ਪੂਰੀ ਤਰ੍ਹਾਂ ਤਰਗੀਬ ਤੇ ਜ਼ੋਰ ਦਿੱਤਾ ਗਿਆ ਹੈ।

التصنيفات

Acts of Heart, Virtue of Prayer