ਆਪਸ ਵਿਚ ਤੌਹਫ਼ਾ ਦਿਉ, ਤਾ ਕਿ ਇੱਕ ਦੂਜੇ ਨਾਲ ਮੁਹੱਬਤ ਪੈਦਾ ਹੋਵੇ।

ਆਪਸ ਵਿਚ ਤੌਹਫ਼ਾ ਦਿਉ, ਤਾ ਕਿ ਇੱਕ ਦੂਜੇ ਨਾਲ ਮੁਹੱਬਤ ਪੈਦਾ ਹੋਵੇ।

ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: ਆਪਸ ਵਿਚ ਤੌਹਫ਼ਾ ਦਿਉ, ਤਾ ਕਿ ਇੱਕ ਦੂਜੇ ਨਾਲ ਮੁਹੱਬਤ ਪੈਦਾ ਹੋਵੇ।

[حسن] [رواه البخاري في الأدب المفرد وأبو يعلى والبيهقي]

الشرح

ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਤਰਗੀਬ ਦਿੱਤੀ ਕਿ ਇੱਕ ਮੁਸਲਮਾਨ ਆਪਣੇ ਮੁਸਲਮਾਨ ਭਰਾ ਨਾਲ ਤੋਹਫ਼ੇ ਤਬਾਦਲੇ ਕਰੇ, ਕਿਉਂਕਿ ਤੋਹਫ਼ਾ ਮੁਹੱਬਤ ਅਤੇ ਦਿਲਾਂ ਵਿੱਚ ਏਕਤਾ ਪੈਦਾ ਕਰਨ ਦਾ ਸਬਬ ਹੁੰਦਾ ਹੈ।

فوائد الحديث

ਤੋਹਫ਼ਾ ਦੇਣ ਨੂੰ ਪਸੰਦ ਕੀਤਾ ਗਿਆ ਹੈ, ਕਿਉਂਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਇਸ ਦਾ ਹੁਕਮ ਦਿੱਤਾ ਹੈ।

ਤੋਹਫ਼ਾ ਮੁਹੱਬਤ ਦਾ ਸਬਬ ਹੁੰਦਾ ਹੈ।

ਇਨਸਾਨ ਲਈ ਚਾਹੀਦਾ ਹੈ ਕਿ ਉਹ ਆਪਣੀ ਸਮਰੱਥ ਅਨੁਸਾਰ ਉਹ ਸਭ ਕੁਝ ਕਰੇ ਜੋ ਉਸ ਅਤੇ ਲੋਕਾਂ ਵਿਚਕਾਰ ਪਿਆਰ ਪੈਦਾ ਕਰਨ ਵਾਲਾ ਹੋਵੇ — ਚਾਹੇ ਉਹ ਤੋਹਫ਼ੇ ਦੇ ਰੂਪ ਵਿਚ ਹੋਵੇ, ਨਰਮੀ ਵਾਲੇ ਰਵੱਈਏ ਵਿਚ, ਚੰਗੀ ਗੱਲਬਾਤ ਵਿਚ ਜਾਂ ਖੁਸ਼ਚਿਹਰੇ ਨਾਲ ਮਿਲਣ ਵਿਚ।

التصنيفات

Gift