إعدادات العرض
ਤੁਹਾਡੇ ਵਿੱਚੋਂ ਹਰੇਕ ਦਾ ਸਿਰਜਣ ਉਸਦੀ ਮਾਂ ਦੇ ਗਰਭ ਵਿੱਚ ਚਾਲੀ ਦਿਨਾਂ ਲਈ ਇਕੱਤਰ ਹੁੰਦਾ ਹੈ
ਤੁਹਾਡੇ ਵਿੱਚੋਂ ਹਰੇਕ ਦਾ ਸਿਰਜਣ ਉਸਦੀ ਮਾਂ ਦੇ ਗਰਭ ਵਿੱਚ ਚਾਲੀ ਦਿਨਾਂ ਲਈ ਇਕੱਤਰ ਹੁੰਦਾ ਹੈ
ਅਬੁ ਅਬਦੁਰ ਰਹਿਮਾਨ ਅਬਦੁੱਲਾਹ ਬਿਨ ਮਸਊਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੇ, ਜੋ ਸੱਚੇ ਅਤੇ ਭਰੋਸੇਮੰਦ ਹਨ, ਨੇ ਸਾਨੂੰ ਦੱਸਿਆ: "ਤੁਹਾਡੇ ਵਿੱਚੋਂ ਹਰੇਕ ਦਾ ਸਿਰਜਣ ਉਸਦੀ ਮਾਂ ਦੇ ਗਰਭ ਵਿੱਚ ਚਾਲੀ ਦਿਨਾਂ ਲਈ ਇਕੱਤਰ ਹੁੰਦਾ ਹੈ, ਫੇਰ ਇੰਨੇ ਹੀ ਸਮੇਂ ਲਈ ਉਹ ਜੰਮੇ ਹੋਏ ਖੂਨ ਦੇ ਰੂਪ ਵਿੱਚ ਰਹਿੰਦਾ ਹੈ, ਫੇਰ ਇੰਨੇ ਹੀ ਸਮੇਂ ਲਈ ਉਹ ਇੱਕ ਗੋਸ਼ਤ ਦੇ ਲੋਥੜੇ (ਬੋਟੀ) ਦੇ ਰੂਪ ਵਿੱਚ ਰਹਿੰਦਾ ਹੈ, ਫੇਰ ਉਸ ਵੱਲ ਫਰਿਸ਼ਤਾ ਭੇਜਿਆ ਜਾਂਦਾ ਹੈ ਜੋ ਉਸ ਵਿੱਚ ਰੂਹ ਫੂਕਦਾ ਹੈ ਅਤੇ ਉਸ ਨੂੰ ਚਾਰ ਗੱਲਾਂ ਲਿਖਣ ਦਾ ਹੁਕਮ ਦਿੱਤਾ ਜਾਂਦਾ ਹੈ: ਉਸ ਦਾ ਰੋਜ਼ੀ, ਉਸ ਦੀ ਮੌਤ, ਉਸ ਦੇ ਕਰਮ ਅਤੇ ਉਸ ਦਾ ਖੁਸ਼ਨਸੀਬ ਜਾਂ ਬਦਨਸੀਬ ਹੋਣਾ। ਉਸ ਅੱਲਾਹ ਦੀ ਸੁੰਹ, ਜਿਸ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਤੁਹਾਡੇ ਵਿੱਚੋਂ ਕੋਈ ਵਿਅਕਤੀ ਜੰਨਤ ਵਾਲਿਆਂ ਦੇ ਅਮਲ ਕਰਦਾ ਰਹਿੰਦਾ ਹੈ, ਇੱਥੋਂ ਤੱਕ ਕਿ ਉਸਦੇ ਅਤੇ ਜੰਨਤ ਦੇ ਵਿਚਕਾਰ ਸਿਰਫ ਇੱਕ ਹੱਥ ਜਿੰਨੀ ਦੂਰੀ ਰਹਿ ਜਾਂਦੀ ਹੈ, ਫੇਰ ਇੰਜ ਹੁੰਦਾ ਹੈ ਕਿ ਤਕਦੀਰ (ਕਿਸਮਤ) ਦਾ ਲਿਖਿਆ ਅੱਗੇ ਆ ਜਾਂਦਾ ਹੈ ਅਤੇ ਉਹ ਜਹੰਨਮੀਆਂ ਵਾਲੇ (ਮਾੜੇ) ਅਮਲ ਕਰਨ ਲੱਗ ਜਾਂਦਾ ਹੈ ਤੇ ਜਹੰਨਮ ਵਿੱਚ ਦਾਖਲ ਹੋ ਜਾਂਦਾ ਹੈ। ਇਸੇ ਪ੍ਰਕਾਰ ਤੁਹਾਡੇ ਵਿੱਚੋਂ ਕੋਈ ਵਿਅਕਤੀ ਜਹੰਨਮ ਵਾਲਿਆਂ ਦੇ ਅਮਲ ਕਰਦਾ ਰਹਿੰਦਾ ਹੈ, ਤੱ ਇੱਥੋਂ ਤੱਕ ਕਿ ਉਸਦੇ ਅਤੇ ਜਹੰਨਮ ਦੇ ਵਿਚਕਾਰ ਸਿਰਫ ਇੱਕ ਹੱਥ ਜਿੰਨੀ ਦੂਰੀ ਰਹਿ ਜਾਂਦੀ ਹੈ, ਫੇਰ ਇੰਜ ਹੁੰਦਾ ਹੈ ਕਿ ਤਕਦੀਰ ਦਾ ਲਿਖਿਆ ਅੱਗੇ ਆ ਜਾਂਦਾ ਹੈ ਅਤੇ ਉਹ ਜੰਨਤੀਆਂ ਵਾਲੇ ਅਮਲ ਕਰਨ ਲੱਗ ਜਾਂਦਾ ਹੈ ਤੇ ਅੰਤ ਵਿੱਚ ਜੰਨਤ ਵਿੱਚ ਦਾਖਲ ਹੋ ਜਾਂਦਾ ਹੈ।"
الترجمة
العربية Español አማርኛ English اردو Indonesia বাংলা Français Türkçe Русский Bosanski සිංහල हिन्दी 中文 فارسی Tiếng Việt Tagalog Kurdî Hausa Português മലയാളം తెలుగు Kiswahili தமிழ் မြန်မာ ไทย Deutsch پښتو অসমীয়া Shqip Nederlands ગુજરાતી Кыргызча नेपाली Lietuvių دری Српски тоҷикӣ Kinyarwanda Română Magyar Čeština Moore Malagasy Oromoo ಕನ್ನಡ Wolof Azərbaycan O‘zbek Українська ქართული Македонски ភាសាខ្មែរ Bambara मराठी Kirundi Kurmancî Bahasa Melayuالشرح
ਅਬਦੁੱਲਾਹ ਬਿਨ ਮਸਊਦ (ਰ.) ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਸਾਨੂੰ ਦੱਸਿਆ ਹੈ, ਜਿਨ੍ਹਾਂ ਦੀ ਹਰ ਗੱਲ ਸੱਚੀ ਹੈ, ਅਤੇ ਜਿਨ੍ਹਾਂ ਦੇ ਸੱਚੇ ਹੋਣ ਦੀ ਪੁਸ਼ਟੀ ਅੱਲਾਹ ਤਆਲਾ ਨੇ ਆਪ ਕੀਤੀ ਹੈ। ਆਪ ﷺ ਨੇ ਫਰਮਾਇਆ : ਤੁਹਾਡੇ ਵਿੱਚੋਂ ਹਰੇਕ ਦੀ ਪੈਦਾਇਸ਼ (ਸਿਰਜਣਾ) ਦੀ ਬੁਨਿਆਦ ਉਸਦੀ ਮਾਂ ਦੇ ਪੇਟ ਵਿੱਚ ਇੱਕਤਰ ਕੀਤੀ ਜਾਂਦੀ ਹੈ। ਭਾਵ ਜਦੋਂ ਕੋਈ ਆਦਮੀ ਆਪਣੀ ਬੀਵੀ ਨਾਲ ਮਿਲਾਪ (ਸੰਭੋਗ) ਕਰਦਾ ਹੈ, ਤਾਂ ਉਸ ਦਾ ਫੈਲਿਆ ਹੋਇਆ ਵੀਰਜ ਔਰਤ ਦੇ ਪੇਟ ਵਿੱਚ ਪਹਿਲੇ ਚਾਲੀ ਦਿਨਾਂ ਤੱਕ ਵੀਰਜ ਦੀ ਬੂੰਦ ਬਣਾਕੇ ਇੱਕਤਰ ਕੀਤਾ ਜਾਂਦਾ ਹੈ। ਫੇਰ ਉਹ ਜੰਮਿਆ ਹੋਇਆ ਖੂਨ ਬਣ ਜਾਂਦਾ ਹੈ, ਅਤੇ ਇਹ ਅਵਸਥਾ ਦੂਜੇ ਚਾਲੀ ਦਿਨਾਂ ਤੱਕ ਰਹਿੰਦੀ ਹੈ। ਫੇਰ ਉਹ ਇੰਨਾ ਕੁ ਵੱਡਾ ਮਾਸ ਦਾ ਟੁਕੜਾ ਬਣ ਜਾਂਦਾ ਹੈ ਜਿਸ ਨੂੰ ਇੱਕ ਵਾਰੀ ਵਿੱਚ ਚੱਬਿਆ ਜਾ ਸਕਦਾ ਹੋਵੇ, ਅਤੇ ਇਹ ਅਵਸਥਾ ਤੀਜੇ ਚਾਲੀ ਦਿਨਾਂ ਤੱਕ ਰਹਿੰਦੀ ਹੈ। ਫੇਰ ਅੱਲਾਹ ਤਆਲਾ ਉਸ ਵੱਲ ਇੱਕ ਫਰਿਸ਼ਤਾ ਭੇਜਦਾ ਹੈ, ਜੋ ਕਿ ਤੀਜੇ ਚਾਲੀ ਦਿਨਾਂ ਦੇ ਪੂਰੇ ਹੋਣ ਤੋਂ ਬਾਅਦ ਉਸ ਵਿੱਚ ਰੂਹ ਫੂਕਦਾ ਹੈ। ਫੇਰ ਉਸ ਫਰਿਸ਼ਤੇ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਉਹ ਚਾਰ ਗੱਲਾਂ ਲਿੱਖ ਦੇਵੇ। ਪਹਿਲੀ: ਉਸ ਦੀ ਰੋਜ਼ੀ, ਭਾਵ ਜੀਵਨ ਭਰ ਵਿੱਚ ਉਸਨੂੰ ਮਿਲਣ ਵਾਲੀਆਂ ਨਿਅਮਤਾਂ (ਸੁੱਖ-ਸੁਵਿਧਾਵਾਂ) ਦੀ ਗਿਣਤੀ ਲਿੱਖ ਦਿੱਤੀ ਜਾਂਦੀ ਹੈ। ਦੂਜੀ: ਉਸ ਦੀ ਮੌਤ, ਭਾਵ ਦੁਨਿਆ ਵਿੱਚ ਉਹ ਕਿੰਨੇ ਸਮੇਂ ਲਈ ਰਹਿਣ ਵਾਲਾ ਹੈ। ਤੀਜੀ ਗੱਲ: ਉਸ ਦੇ ਕਰਮ, ਭਾਵ ਉਹ ਚੰਗੇ ਕਰਮਾਂ ਵਾਲਾ ਹੋਵੇਗਾ ਜਾਂ ਮਾੜੇ ਕਰਮਾਂ ਵਾਲਾ। ਜਦੋਂ ਕਿ ਚੌਥੀ ਗੱਲ ਇਹ ਹੈ ਕਿ ਉਹ ਖੁਸ਼ਕਿਸਮਤ ਹੋਵੇਗਾ ਜਾਂ ਬਦਕਿਸਮਤ? ਫੇਰ ਨਬੀ ਕਰੀਮ ﷺ ਨੇ ਕਸਮ (ਸਹੁੰ) ਖਾ ਕੇ ਕਿਹਾ ਕਿ: ਇੱਕ ਇਨਸਾਨ ਜੰਨਤੀਆਂ ਵਾਲੇ ਅਮਲ ਕਰਦਾ ਰਹਿੰਦਾ ਹੈ ਅਤੇ ਲੋਕਾਂ ਨੂੰ ਉਸਦੇ ਕਰਮ ਉੱਤੋਂ-ਉੱਤੋਂ ਚੰਗੇ ਦਿਸਦੇ ਹਨ। ਉਹ ਇਸੇ ਹਾਲਤ ਵਿੱਚ ਰਹਿੰਦਾ ਹੈ ਇੱਥੋਂ ਤੱਕ ਕਿ ਜੰਨਤ ਅਤੇ ਉਸ ਦੇ ਵਿਚਕਾਰ ਸਿਰਫ਼ ਇੱਕ ਹੱਥ ਦਾ ਫਾਸਲਾ ਰਹਿ ਜਾਂਦਾ ਹੈ, ਭਾਵ ਉਸਦੇ ਜੰਨਤ ਤੱਕ ਪਹੁੰਚਣ ਲਈ ਇੱਕ ਹੱਥ ਜਿੰਨੀ ਦੂਰੀ ਬਚਦੀ ਹੈ, ਫੇਰ ਅਚਾਨਕ ਲਿਖੀ ਹੋਈ ਤਕਦੀਰ ਉਸ ਉੱਤੇ ਭਾਰੂ ਹੋ ਜਾਂਦੀ ਹੈ, ਅਤੇ ਉਹ ਜਹੰਨਮੀਆਂ ਵਾਲੇ ਅਮਲ ਕਰਨ ਲੱਗ ਜਾਂਦਾ ਹੈ, ਤੇ ਉਸ ਦੇ ਉਹੀ ਅਮਲ ਆਖ਼ਰ ਵਿੱਚ ਲਿਖੇ ਜਾਂਦੇ ਹਨ, ਅੰਤ ਉਹ ਜਹੰਨਮ ਵਿੱਚ ਦਾਖ਼ਲ ਹੋ ਜਾਂਦਾ ਹੈ। ਕਿਉਂਕਿ ਅਮਲ ਦੀ ਕਬੂਲੀਅਤ ਦੀ ਸ਼ਰਤ ਹੈ ਕਿ ਇਨਸਾਨ ਉਸ 'ਤੇ ਕਾਇਮ ਰਹੇ ਅਤੇ ਉਸ ਨੂੰ ਨਾ ਬਦਲੇ। ਜਦੋਂ ਕਿ ਦੂਜੇ ਪਾਸੇ ਇੱਕ ਅਜਿਹਾ ਇਨਸਾਨ ਵੀ ਹੈ ਜੋ ਅਖੀਰ ਤੱਕ ਜਹੰਨਮੀਆਂ ਵਾਲੇ ਅਮਲ ਕਰਦਾ ਰਹਿੰਦਾ ਹੈ, ਇੱਥੋਂ ਤੱਕ ਕਿ ਉਹ ਜਹੰਨਮ ਦੇ ਬਿਲਕੁਲ ਨੇੜੇ ਪਹੁੰਚਦਾ ਹੈ, ਇੰਜ ਕਿ ਉਹ ਜਹੰਨਮ ਤੋਂ ਸਿਰਫ਼ ਇੱਕ ਹੱਥ ਦੀ ਦੂਰੀ 'ਤੇ ਹੋਵੇ, ਫੇਰ ਉਸ 'ਤੇ ਲਿਖੀ ਹੋਈ ਤਕਦੀਰ ਭਾਰੂ ਹੋ ਜਾਂਦੀ ਹੈ, ਅਤੇ ਉਹ ਜੰਨਤੀਆਂ ਵਾਲੇ ਅਮਲ ਕਰਨ ਲੱਗ ਜਾਂਦਾ ਹੈ ਅਤੇ ਜੰਨਤ ਵਿੱਚ ਦਾਖਲ ਹੋ ਜਾਂਦਾ ਹੈ।فوائد الحديث
ਇਨਸਾਨ ਦੇ ਸਿਰਜਣ ਦੇ ਪੜਾਵਾਂ ਦਾ ਬਿਆਨ।
ਅੱਲਾਹ ਦੇ ਫੈਸਲਿਆਂ ਅਤੇ ਉਸਦੀ ਲਿਖੀ ਤਕਦੀਰ (ਕਿਸਮਤ) 'ਤੇ ਈਮਾਨ।
ਅੰਤ ਵਿੱਚ ਹਰ ਬੰਦੇ ਦਾ ਨਤੀਜਾ ਉਸੇ ਤਕਦੀਰ ਮੁਤਾਬਕ ਹੁੰਦਾ ਹੈ ਜੋ ਪਹਿਲਾਂ ਤੋਂ ਲਿਖੀ ਜਾ ਚੁੱਕੀ ਹੈ ਅਤੇ ਜਿਸਦਾ ਫੈਸਲਾ ਹੋ ਚੁੱਕਾ ਹੈ।
ਇਸ ਹਦੀਸ ਵਿੱਚ ਅਮਲਾਂ ਦੀ ਬਾਹਰੀ ਸ਼ਕਲ ਤੋਂ ਧੋਖਾ ਖਾਣ ਤੋਂ ਸਾਵਧਾਨ ਕੀਤਾ ਹੈ, ਕਿਉਂਕਿ ਅਸਲ ਅਮਲ ਦਾ ਦਾਰੋਮਦਾਰ ਉਸਦੇ ਅਖੀਰ (ਅੰਤ) 'ਤੇ ਹੁੰਦਾ ਹੈ।
