Belief in the Last Day

Belief in the Last Day

17- ਕਿਆਮਤ ਦੇ ਦਿਨ ਕਿਸੇ ਬੰਦੇ ਦੇ ਪੈਰ ਉਦੋਂ ਤੱਕ ਆਪਣੀ ਥਾਂ ਤੋਂ ਨਹੀਂ ਹਿੱਲਣਗੇ, ਜਦੋਂ ਤੱਕ ਉਸ ਕੋਲੋਂ ਉਸਦੀ ਉਮਰ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੇ ਬਤੀਤ ਕੀਤਾ, ਉਸਦੇ ਇਲਮ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸ ਨਾਲ ਕੀ ਕੀਤਾ, ਉਸਦੇ ਮਾਲ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੋਂ ਕਮਾਇਆ ਤੇ ਕਿੱਥੇ ਖਰਚ ਕੀਤਾ ਅਤੇ ਉਸਦੇ ਸ਼ਰੀਰ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੇ ਖਪਾਇਆ?

24- ਕਿਆਮਤ ਦੀਆਂ ਨਿਸ਼ਾਨੀਆਂ ਵਿੱਚੋਂ ਕੁੱਝ ਨਿਸ਼ਾਨੀਆਂ ਇਹ ਹਨ ਕਿ ਇਲਮ (ਗਿਆਨ) ਚੁੱਕ ਲਿਆ ਜਾਵੇਗਾ, ਜਹਾਲਤ (ਅਗਿਆਨਤਾ) ਵੱਧ ਜਾਵੇਗੀ, ਬਦਕਾਰੀ ਵੱਧ ਜਾਵੇਗੀ, ਸ਼ਰਾਬ ਨੋਸ਼ੀ ਵੱਧ ਜਾਵੇਗੀ, ਮਰਦ ਘੱਟ ਹੋ ਜਾਣਗੇ ਅਤੇ ਔਰਤਾਂ ਵੱਧ ਜਾਣਗੀਆਂ — ਇੰਨੀਆਂ ਕਿ ਪੰਜਾਹ ਔਰਤਾਂ ਦਾ ਸਿਰਫ ਇੱਕ ਹੀ ਨਿਗਰਾਨ (ਸੰਭਾਲਣ ਵਾਲਾ) ਹੋਵੇਗਾ।