ਜੋ ਕੋਈ ਕਿਸੇ ਮੁਸੀਬਤਜ਼ਦਾ (ਕਰਜ਼ਦਾਰ) ਨੂੰ ਮੌਲਤ ਦੇਵੇ ਜਾਂ ਉਸ ਦਾ ਕਰਜ਼ ਮਾਫ਼ ਕਰ ਦੇਵੇ, ਅੱਲਾਹ ਕਿਆਮਤ ਦੇ ਦਿਨ ਉਸਨੂੰ ਆਪਣੇ ਅਰਸ਼ ਦੇ ਸਾਏ…

ਜੋ ਕੋਈ ਕਿਸੇ ਮੁਸੀਬਤਜ਼ਦਾ (ਕਰਜ਼ਦਾਰ) ਨੂੰ ਮੌਲਤ ਦੇਵੇ ਜਾਂ ਉਸ ਦਾ ਕਰਜ਼ ਮਾਫ਼ ਕਰ ਦੇਵੇ, ਅੱਲਾਹ ਕਿਆਮਤ ਦੇ ਦਿਨ ਉਸਨੂੰ ਆਪਣੇ ਅਰਸ਼ ਦੇ ਸਾਏ ਹੇਠਾਂ ਰੱਖੇਗਾ — ਉਸ ਦਿਨ ਜਦੋਂ ਅੱਲਾਹ ਦੇ ਅਰਸ਼ ਦੇ ਸਾਏ ਤੋਂ ਇਲਾਵਾ ਹੋਰ ਕੋਈ ਸਾਇਆ ਨਹੀਂ ਹੋਏਗਾ।

"ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਰਿਵਾਇਤ ਕਰਦੇ ਹਨ ਕਿ: ਨਬੀ ਕਰੀਮ ﷺ ਨੇ ਫਰਮਾਇਆ:" "ਜੋ ਕੋਈ ਕਿਸੇ ਮੁਸੀਬਤਜ਼ਦਾ (ਕਰਜ਼ਦਾਰ) ਨੂੰ ਮੌਲਤ ਦੇਵੇ ਜਾਂ ਉਸ ਦਾ ਕਰਜ਼ ਮਾਫ਼ ਕਰ ਦੇਵੇ, ਅੱਲਾਹ ਕਿਆਮਤ ਦੇ ਦਿਨ ਉਸਨੂੰ ਆਪਣੇ ਅਰਸ਼ ਦੇ ਸਾਏ ਹੇਠਾਂ ਰੱਖੇਗਾ — ਉਸ ਦਿਨ ਜਦੋਂ ਅੱਲਾਹ ਦੇ ਅਰਸ਼ ਦੇ ਸਾਏ ਤੋਂ ਇਲਾਵਾ ਹੋਰ ਕੋਈ ਸਾਇਆ ਨਹੀਂ ਹੋਏਗਾ।"

[صحيح] [رواه الترمذي وأحمد]

الشرح

ਨਬੀ ਕਰੀਮ (ਅਲੈਹਿ ਸਲਾਮ) ਨੇ ਇੱਤਿਲਾਹ ਦਿੱਤੀ ਕਿ ਜੋ ਕੋਈ ਕਰਜ਼ਦਾਰ ਨੂੰ ਮੌਲਤ ਦੇਵੇ ਜਾਂ ਉਸ ਦਾ ਕੁਝ ਕਰਜ਼ ਮਾਫ਼ ਕਰ ਦੇਵੇ, ਤਾਂ ਉਸ ਦਾ ਇਨਾਮ ਇਹ ਹੋਏਗਾ ਕਿ ਕਿਆਮਤ ਦੇ ਦਿਨ — ਜਿਸ ਦਿਨ ਸੂਰਜ ਲੋਕਾਂ ਦੇ ਸਿਰਾਂ ਕੋਲ ਆ ਜਾਏਗਾ ਅਤੇ ਉਸ ਦੀ ਤਪਸ਼ ਬੜੀ ਸ਼ਦੀਦ ਹੋਵੇਗੀ — ਅੱਲਾਹ ਉਸਨੂੰ ਆਪਣੇ ਅਰਸ਼ ਦੇ ਸਾਏ ਹੇਠਾਂ ਥਾਂ ਦੇਵੇਗਾ। ਤਦ ਕੋਈ ਵੀ ਕਿਸੇ ਤਰ੍ਹਾਂ ਦਾ ਸਾਇਆ ਨਹੀਂ ਲੱਭ ਸਕੇਗਾ, ਮਗਰ ਉਹੀ ਜਿਸਨੂੰ ਅੱਲਾਹ ਆਪਣੇ ਸਾਏ ਹੇਠਾਂ ਥਾਂ ਦੇਵੇਗਾ।

فوائد الحديث

ਅੱਲਾਹ ਤਆਲਾ ਦੇ ਬੰਦਿਆਂ ਉੱਤੇ ਆਸਾਨੀ ਕਰਨ ਦਾ ਵੱਡਾ ਫ਼ਜ਼ੀਲਤ ਵਾਲਾ ਅਮਲ ਹੈ, ਅਤੇ ਇਹ ਕਿਆਮਤ ਦੇ ਦਿਨ ਦੀਆਂ ਦਹਿਸ਼ਤਾਂ ਤੋਂ ਬਚਾਅ ਦੇ ਕਾਰਨਾਂ ਵਿੱਚੋਂ ਇੱਕ ਹੈ ।

"ਇਨਾਮ ਜਾਂ ਸਜ਼ਾ ਕਰਮ ਦੀ ਕਿਸਮ ਦੇ ਮੁਤਾਬਕ ਹੁੰਦੀ ਹੈ।"

التصنيفات

The Hereafter Life