**"ਮੈਂ ਹੌਜ਼ (ਕੌਸਰ) ਉੱਤੇ ਹਾਂ ਤਾਂ ਜੋ ਦੇਖਾਂ ਕਿ ਤੁਸੀਂ ਵਿੱਚੋਂ ਕੌਣ ਮੇਰੇ ਕੋਲ ਆਉਂਦਾ ਹੈ, ਪਰ ਕੁਝ ਲੋਕ ਮੇਰੇ ਤੋਂ ਰੋਕੇ ਜਾਣਗੇ, ਤਾਂ ਮੈਂ…

**"ਮੈਂ ਹੌਜ਼ (ਕੌਸਰ) ਉੱਤੇ ਹਾਂ ਤਾਂ ਜੋ ਦੇਖਾਂ ਕਿ ਤੁਸੀਂ ਵਿੱਚੋਂ ਕੌਣ ਮੇਰੇ ਕੋਲ ਆਉਂਦਾ ਹੈ, ਪਰ ਕੁਝ ਲੋਕ ਮੇਰੇ ਤੋਂ ਰੋਕੇ ਜਾਣਗੇ, ਤਾਂ ਮੈਂ ਕਹਾਂਗਾ: ऐ ਮੇਰੇ ਰੱਬ! ਇਹ ਤਾਂ ਮੇਰੇ ਵਿਚੋਂ ਹਨ ਅਤੇ ਮੇਰੀ ਉਮਤ ਵਿੱਚੋਂ ਹਨ। ਤਦ ਕਿਹਾ ਜਾਵੇਗਾ: ਕੀ ਤੈਨੂੰ ਪਤਾ ਹੈ ਕਿ ਇਨ੍ਹਾਂ ਨੇ ਤੇਰੇ ਬਾਅਦ ਕੀ ਕੀਤਾ? ਕੱਸਮ ਹੈ ਅੱਲਾਹ ਦੀ, ਉਹ ਲਗਾਤਾਰ ਆਪਣੀਆਂ ਪਿੱਠਾਂ ਵੱਲ ਮੁੜਦੇ ਰਹੇ।"**

"ਅਸਮਾਅ ਬਿੰਤ ਅਬੂ ਬਕਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਨ੍ਹਾਂ ਨੇ ਕਿਹਾ: ਨਬੀ (ਸੱਲੱਲਾਹੁ ਅਲੈਹਿ ਵਸੱਲਮ) ਨੇ ਫਰਮਾਇਆ:" "ਮੈਂ ਹੌਜ਼ (ਕੌਸਰ) ਉੱਤੇ ਹਾਂ ਤਾਂ ਜੋ ਦੇਖਾਂ ਕਿ ਤੁਸੀਂ ਵਿੱਚੋਂ ਕੌਣ ਮੇਰੇ ਕੋਲ ਆਉਂਦਾ ਹੈ, ਪਰ ਕੁਝ ਲੋਕ ਮੇਰੇ ਤੋਂ ਰੋਕੇ ਜਾਣਗੇ, ਤਾਂ ਮੈਂ ਕਹਾਂਗਾ: ऐ ਮੇਰੇ ਰੱਬ! ਇਹ ਤਾਂ ਮੇਰੇ ਵਿਚੋਂ ਹਨ ਅਤੇ ਮੇਰੀ ਉਮਤ ਵਿੱਚੋਂ ਹਨ। ਤਦ ਕਿਹਾ ਜਾਵੇਗਾ: ਕੀ ਤੈਨੂੰ ਪਤਾ ਹੈ ਕਿ ਇਨ੍ਹਾਂ ਨੇ ਤੇਰੇ ਬਾਅਦ ਕੀ ਕੀਤਾ? ਕੱਸਮ ਹੈ ਅੱਲਾਹ ਦੀ, ਉਹ ਲਗਾਤਾਰ ਆਪਣੀਆਂ ਪਿੱਠਾਂ ਵੱਲ ਮੁੜਦੇ ਰਹੇ।"

[صحيح] [متفق عليه]

الشرح

ਨਬੀ ਸੱਲੱਲਾਹੁ ਅਲੈਹਿ ਵਸੱਲਮ ਵਾਅਜ਼ਹ ਕਰ ਰਹੇ ਹਨ ਕਿ ਉਹ ਕਿਆਮਤ ਦੇ ਦਿਨ ਆਪਣੇ ਹੌਜ਼ (ਕੌਸਰ) ਉੱਤੇ ਹੋਣਗੇ ਤਾਂ ਜੋ ਦੇਖਣ ਕਿ ਉਨ੍ਹਾਂ ਦੀ ਉਮਤ ਵਿਚੋਂ ਕੌਣ ਹੌਜ਼ ਕੋਲ ਆਉਂਦਾ ਹੈ। ਅਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਨੇੜੇ ਹੀ ਕੁਝ ਲੋਕਾਂ ਨੂੰ ਰੋਕ ਲਿਆ ਜਾਵੇਗਾ, ਤਾਂ ਉਹ ਫਰਮਾਏਣਗੇ: "ਐ ਮੇਰੇ ਰੱਬ! ਇਹ ਤਾਂ ਮੇਰੇ ਵਿੱਚੋਂ ਹਨ ਅਤੇ ਮੇਰੀ ਉਮਤ ਵਿੱਚੋਂ ਹਨ।" ਤਾਂ ਉਨ੍ਹਾਂ ਨੂੰ ਕਿਹਾ ਜਾਵੇਗਾ: "ਕੀ ਤੈਨੂੰ ਪਤਾ ਹੈ ਕਿ ਜਦੋਂ ਤੂੰ ਉਨ੍ਹਾਂ ਤੋਂ ਜੁਦਾ ਹੋਇਆ, ਉਸਤੋਂ ਬਾਅਦ ਉਨ੍ਹਾਂ ਨੇ ਕੀ ਕੀਤਾ? ਅੱਲਾਹ ਦੀ ਕੱਸਮ, ਉਹ ਤਾ ਲਗਾਤਾਰ ਆਪਣੀ ਪਿੱਠ ਵੱਲ ਮੁੜਦੇ ਰਹੇ ਅਤੇ ਆਪਣੇ ਦੀਨ ਤੋਂ ਵਾਪਸ ਮੁੜ ਗਏ। ਇਸ ਲਈ ਨਾ ਉਹ ਤੇਰੇ ਵਿੱਚੋਂ ਹਨ, ਨਾ ਹੀ ਤੇਰੀ ਉਮਤ ਵਿੱਚੋਂ ਹਨ।"

فوائد الحديث

ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਆਪਣੀ ਉਮਤ ਉੱਤੇ ਰਹਿਮਤ ਅਤੇ ਉਨ੍ਹਾਂ ਲਈ ਚਿੰਤਾ।

ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਤਰੀਕੇ ਦੀ ਉਲਟ ਚਲਣ ਦੀ ਖ਼ਤਰਨਾਕੀ।

ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਸੁੰਨਤ ਨੂੰ ਮਜ਼ਬੂਤੀ ਨਾਲ ਫੜਨ ਦੀ ਤਾਕੀਦ।

التصنيفات

Belief in the Last Day, The Hereafter Life, Branches of Faith