ਕ਼ਿਆਮਤ ਉਸ ਸਮਾਂ ਤਕ ਕਾਇਮ ਨਹੀਂ ਹੋਵੇਗੀ ਜਦ ਤਕ਼ ਸਮਾਂ ਨੇੜਾ ਨਾ ਹੋ ਜਾਵੇ,

ਕ਼ਿਆਮਤ ਉਸ ਸਮਾਂ ਤਕ ਕਾਇਮ ਨਹੀਂ ਹੋਵੇਗੀ ਜਦ ਤਕ਼ ਸਮਾਂ ਨੇੜਾ ਨਾ ਹੋ ਜਾਵੇ,

ਅਬੂ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵ ਸੱਲਮ) ਨੇ ਫਰਮਾਇਆ: «ਕ਼ਿਆਮਤ ਉਸ ਸਮਾਂ ਤਕ ਕਾਇਮ ਨਹੀਂ ਹੋਵੇਗੀ ਜਦ ਤਕ਼ ਸਮਾਂ ਨੇੜਾ ਨਾ ਹੋ ਜਾਵੇ, ਫਿਰ ਸਾਲ ਮਹੀਨੇ ਵਰਗਾ ਹੋ ਜਾਵੇ,ਅਤੇ ਮਹੀਨਾ ਜੁਮੇ ਵਾਲੇ ਦਿਨ ਵਰਗਾ ਹੋ ਜਾਵੇ,ਅਤੇ ਜੁਮੇ ਦਾ ਦਿਨ ਇੱਕ ਦਿਨ ਵਰਗਾ ਹੋ ਜਾਵੇ,ਅਤੇ ਦਿਨ ਇੱਕ ਘੰਟੇ ਵਰਗਾ ਹੋ ਜਾਵੇ,ਅਤੇ ਘੰਟਾ ਖੁਸ਼ਕ ਪੱਤੇ ਦੀ ਤਰ੍ਹਾਂ ਜਲਣ ਵਾਲਾ ਹੋ ਜਾਵੇ।»

[صحيح] [رواه أحمد]

الشرح

ਨਬੀ ਕਰੀਮ ﷺ ਨੇ ਦੱਸਿਆ ਕਿ ਕ਼ਿਆਮਤ ਦੀਆਂ ਨਿਸ਼ਾਨੀਆਂ ਵਿੱਚੋਂ ਇੱਕ ਸਮੇਂ ਦਾ ਨੇੜੇ ਆਉਣਾ (ਸਮਾਂ ਦਾ ਤੱਕਰਾ ਹੋਣਾ) ਵੀ ਹੈ। ਤਦ ਸਾਲ ਮਹੀਨੇ ਵਾਂਗ ਤੇਜ਼ੀ ਨਾਲ ਲੰਘ ਜਾਵੇਗਾ। ਅਤੇ ਮਹੀਨਾ ਹਫਤੇ ਵਾਂਗ ਤੇਜ਼ੀ ਨਾਲ ਲੰਘ ਜਾਵੇਗਾ। ਅਤੇ ਜੁਮੇ ਦਾ ਦਿਨ ਇਕ ਦਿਨ ਵਾਂਗ ਤੇਜ਼ੀ ਨਾਲ ਲੰਘ ਜਾਵੇਗਾ। ਅਤੇ ਦਿਨ ਇਕ ਘੰਟੇ ਵਾਂਗ ਤੇਜ਼ੀ ਨਾਲ ਲੰਘ ਜਾਵੇਗਾ। ਅਤੇ ਘੰਟਾ ਬਹੁਤ ਤੇਜ਼ੀ ਨਾਲ ਲੰਘ ਜਾਵੇਗਾ, ਜਿਵੇਂ ਕਿ ਖਜੂਰ ਦੇ ਪੱਤੇ ਦਾ ਸੁੱਕ ਕੇ ਜਲ ਜਾਣਾ।

فوائد الحديث

ਕ਼ਿਆਮਤ ਦੀਆਂ ਨਿਸ਼ਾਨੀਆਂ ਵਿੱਚੋਂ ਇੱਕ ਸਮੇਂ ਤੋਂ ਬਰਕਤ ਦਾ ਖ਼ਤਮ ਹੋਣਾ ਜਾਂ ਸਮੇਂ ਦੀ ਤੇਜ਼ੀ ਵੀ ਹੈ।

التصنيفات

The Barzakh Life (After death Period)