ਇਹ ਦੋਹਾਂ ਨੂੰ ਅਜ਼ਾਬ ਦਿੱਤਾ ਜਾ ਰਿਹਾ ਹੈ, ਹਾਲਾਂਕਿ ਕਿਸੇ ਵੱਡੀ ਗੱਲ ਕਰਕੇ ਨਹੀਂ। ਇਨ੍ਹਾਂ ਵਿਚੋਂ ਇੱਕ ਤੌਂ ਪੇਸ਼ਾਬ ਤੋਂ ਬਚਦਾ ਨਹੀਂ ਸੀ,…

ਇਹ ਦੋਹਾਂ ਨੂੰ ਅਜ਼ਾਬ ਦਿੱਤਾ ਜਾ ਰਿਹਾ ਹੈ, ਹਾਲਾਂਕਿ ਕਿਸੇ ਵੱਡੀ ਗੱਲ ਕਰਕੇ ਨਹੀਂ। ਇਨ੍ਹਾਂ ਵਿਚੋਂ ਇੱਕ ਤੌਂ ਪੇਸ਼ਾਬ ਤੋਂ ਬਚਦਾ ਨਹੀਂ ਸੀ, ਅਤੇ ਦੂਜਾ ਚੁਗਲਖੋਰੀ ਕਰਦਾ ਸੀ।

ਇਬਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਨੇ ਕਿਹਾ: ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਇੱਕ ਵਾਰੀ ਦੋ ਕਬਰਾਂ ਦੇ ਕੋਲੋਂ ਲੰਘੇ, ਤਾਂ ਫਰਮਾਇਆ: «"ਇਹ ਦੋਹਾਂ ਨੂੰ ਅਜ਼ਾਬ ਦਿੱਤਾ ਜਾ ਰਿਹਾ ਹੈ, ਹਾਲਾਂਕਿ ਕਿਸੇ ਵੱਡੀ ਗੱਲ ਕਰਕੇ ਨਹੀਂ। ਇਨ੍ਹਾਂ ਵਿਚੋਂ ਇੱਕ ਤੌਂ ਪੇਸ਼ਾਬ ਤੋਂ ਬਚਦਾ ਨਹੀਂ ਸੀ, ਅਤੇ ਦੂਜਾ ਚੁਗਲਖੋਰੀ ਕਰਦਾ ਸੀ।»”ਫਿਰ ਆਪ ਨੇ ਇੱਕ ਤਾਜ਼ਾ ਟਹਿਣੀ ਲਈ, ਉਸਨੂੰ ਚੀਰ ਕੇ ਦੋ ਹਿੱਸੇ ਕੀਤੇ, ਅਤੇ ਹਰ ਕਬਰ 'ਤੇ ਇੱਕ ਟੁਕੜਾ ਲਗਾ ਦਿੱਤਾ।ਸਹਾਬਾ ਨੇ ਪੁੱਛਿਆ: “ਆਪ ਨੇ ਇਹ ਕਿਉਂ ਕੀਤਾ?”ਆਪ ਨੇ ਫਰਮਾਇਆ: “ਸ਼ਾਇਦ ਜਦ ਤਕ ਇਹ ਸੁੱਕਣ ਨਾ ਜਾਣ, ਉਨ੍ਹਾਂ ਦੇ ਅਜ਼ਾਬ ਵਿਚ ਕਮੀ ਹੋ ਜਾਵੇ।”

[صحيح] [متفق عليه]

الشرح

ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੋ ਕਬਰਾਂ ਦੇ ਕੋਲੋਂ ਲੰਘੇ ਅਤੇ ਫਰਮਾਇਆ: ਇਨ੍ਹਾਂ ਦੋ ਕਬਰਾਂ ਵਾਲਿਆਂ ਨੂੰ ਅਜ਼ਾਬ ਦਿੱਤਾ ਜਾ ਰਿਹਾ ਹੈ, ਅਤੇ ਤੁਹਾਡੇ ਨਜ਼ਰ ਵਿੱਚ ਇਹ ਕੋਈ ਵੱਡੀ ਗੱਲ ਨਹੀਂ, ਹਾਲਾਂਕਿ ਅੱਲਾਹ ਦੇ ਨਜ਼ਦੀਕ ਇਹ ਵੱਡੀ ਗੱਲ ਹੈ। ਇਨ੍ਹਾਂ ਵਿਚੋਂ ਇੱਕ ਅਜਿਹਾ ਸੀ ਜੋ ਪੇਸ਼ਾਬ ਕਰਦੇ ਸਮੇਂ ਆਪਣੇ ਜ਼ਿਸਮ ਅਤੇ ਕੱਪੜਿਆਂ ਨੂੰ ਪੇਸ਼ਾਬ ਤੋਂ ਬਚਾਉਣ ਦੀ ਪਰਵਾਹ ਨਹੀਂ ਕਰਦਾ ਸੀ। ਤੇ ਦੂਜਾ ਲੋਕਾਂ ਵਿਚ ਚੁਗਲਖੋਰੀ ਕਰਦਾ ਫਿਰਦਾ ਸੀ — ਉਹ ਦੂਜਿਆਂ ਦੀਆਂ ਗੱਲਾਂ ਇੱਕ ਦੂਜੇ ਤੱਕ ਫਸਾਦ ਪੈਦਾ ਕਰਨ, ਨੁਕਸਾਨ ਪੁਚਾਉਣ ਅਤੇ ਆਪਸ ਵਿਚ ਲੜਾਈ ਚਲਾਉਣ ਦੀ ਨੀਅਤ ਨਾਲ ਪੁਚਾਉਂਦਾ ਸੀ।

فوائد الحديث

ਚੁਗਲਖੋਰੀ ਕਰਨਾ ਅਤੇ ਪੇਸ਼ਾਬ ਤੋਂ ਬਚਾਅ ਨਾ ਕਰਨਾ ਵੱਡੇ ਗੁਨਾਂ ਵਿੱਚੋਂ ਹਨ ਅਤੇ ਕਬਰ ਦੇ ਅਜ਼ਾਬ ਦੇ ਕਾਰਣਾਂ ਵਿੱਚੋਂ ਹਨ।

ਅੱਲਾਹ ਸੁਭਾਨਹੂ ਨੇ ਕੁਝ ਗੁਪਤ ਗੱਲਾਂ — ਜਿਵੇਂ ਕਿ ਕਬਰ ਦਾ ਅਜ਼ਾਬ — ਨੂੰ ਜਾਹਿਰ ਕੀਤਾ, ਤਾ ਕਿ ਹਜ਼ਰਤ ਨਬੀ ਮੁਹੰਮਦ ﷺ ਦੀ ਨਬੂਤ ਦੀ ਨਿਸ਼ਾਨੀ ਨੂੰ ਪ੍ਰਗਟ ਕੀਤਾ ਜਾ ਸਕੇ।

ਇਹ ਕੰਮ — ਜਿਵੇਂ ਕਿ ਟਾਹਣੀਆਂ ਨੂੰ ਚੀਰ ਕੇ ਕਬਰਾਂ ਉੱਤੇ ਰੱਖਣਾ — ਖਾਸ ਤੌਰ 'ਤੇ ਨਬੀ ਕਰੀਮ ﷺ ਲਈ ਸੀ, ਕਿਉਂਕਿ ਅੱਲਾਹ ਨੇ ਉਨ੍ਹਾਂ ਨੂੰ ਕਬਰਾਂ ਵਾਲਿਆਂ ਦੀ ਹਕੀਕਤ ਦਿਖਾਈ ਸੀ। ਇਸ ਕਰਕੇ ਹੋਰ ਕੋਈ ਇਸ ਉੱਤੇ ਕ਼ਿਆਸ ਨਹੀਂ ਕਰ ਸਕਦਾ, ਕਿਉਂਕਿ ਕਿਸੇ ਨੂੰ ਵੀ ਕਬਰਾਂ ਵਾਲਿਆਂ ਦੀ ਹਾਲਤ ਦਾ ਇਲਮ ਨਹੀਂ ਹੁੰਦਾ।

التصنيفات

The Barzakh Life (After death Period), Blameworthy Morals, Terrors of the Graves