إعدادات العرض
ਮੁਸਲਮਾਨ ਕੋਲੋਂ ਜਦੋਂ ਕਬਰ ਵਿੱਚ ਸਵਾਲ ਕੀਤਾ ਜਾਵੇਗਾ ਤਾਂ ਉਹ ਗਵਾਹੀ ਦੇਵੇਗਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਅਤੇ…
ਮੁਸਲਮਾਨ ਕੋਲੋਂ ਜਦੋਂ ਕਬਰ ਵਿੱਚ ਸਵਾਲ ਕੀਤਾ ਜਾਵੇਗਾ ਤਾਂ ਉਹ ਗਵਾਹੀ ਦੇਵੇਗਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਅਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ।
ਬਰਾ ਬਿਨ ਆਜ਼ਿਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਮੁਸਲਮਾਨ ਕੋਲੋਂ ਜਦੋਂ ਕਬਰ ਵਿੱਚ ਸਵਾਲ ਕੀਤਾ ਜਾਵੇਗਾ ਤਾਂ ਉਹ ਗਵਾਹੀ ਦੇਵੇਗਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਅਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ।" ਇਸੇ ਨੂੰ ਅੱਲਾਹ ਤਆਲਾ ਦੇ ਇਸ ਫ਼ਰਮਾਨ ਵਿੱਚ ਦੱਸਿਆ ਗਿਆ ਹੈ: {يُثَبِّتُ اللهُ الذِينَ آمَنُوا بالقَوْلِ الثَّابِتِ في الحَيَاةِ الدُّنْيَا وفي الآخِرَةِ - (ਅੱਲਾਹ ਈਮਾਨ ਵਾਲਿਆਂ ਨੂੰ ਇਹਨਾਂ ਠੋਸ ਗੱਲਾਂ (ਪਵਿੱਤਰ ਕਲਮੇਂ) ਰਾਹੀਂ ਲੋਕ–ਪਰਲੋਕ ਵਿੱਚ ਦ੍ਰਿੜ੍ਹਤਾ ਬਖ਼ਸ਼ਦਾ ਹੈ।)} [ਸੂਰਤ ਇਬਰਾਹੀਮ: 27]
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Hausa Kurdî Kiswahili Português සිංහල دری অসমীয়া Tiếng Việt Svenska Yorùbá Кыргызча ગુજરાતી नेपाली Română മലയാളം Nederlands తెలుగు پښتو Soomaali Kinyarwanda ಕನ್ನಡ Српски Moore ქართული Čeština Magyar Українська Македонски Lietuvių Azərbaycan Wolof Malagasy Oromoo ไทย Deutsch मराठी አማርኛ ភាសាខ្មែរ Shqip தமிழ் မြန်မာ O‘zbek Kurmancî тоҷикӣالشرح
ਹਰ ਮੋਮਿਨ (ਈਮਾਨ ਵਾਲੇ) ਕੋਲੋਂ ਕਬਰ ਵਿੱਚ ਕੁੱਝ ਸਵਾਲ ਕੀਤੇ ਜਾਣਗੇ। ਸਵਾਲ ਇਸ ਕੰਮ ਲਈ ਨਿਯੁਕਤ ਦੋ ਫ਼ਰਿਸ਼ਤੇ ਕਰਨਗੇ, ਜਿਨ੍ਹਾਂ ਦਾ ਨਾਂ ਕਈ ਹਦੀਸਾਂ ਵਿੱਚ 'ਮੁਨਕਰ ਅਤੇ ਨਕੀਰ' ਦੱਸਿਆ ਗਿਆ ਹੈ। ਤਦ ਉਹ ਮੋਮਿਨ ਬੰਦਾ ਇਸ ਗੱਲ ਦੀ ਗਵਾਹੀ ਦੇਵੇਗਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ/ਪੂਜਣਯੋਗ) ਨਹੀਂ ਅਤੇ ਮੁਹੰਮਦ ﷺ ਉਸ ਦੇ ਰਸੂਲ ਹਨ। ਅੱਲਾਹ ਦੇ ਨਬੀ ﷺ ਨੇ ਫਰਮਾਇਆ ਕਿ ਇਹੋ ਉਹ 'ਕੌਲ-ਏ-ਸਾਬਿਤ' (ਅਟੱਲ ਸ਼ਬਦ) ਹੈ, ਜਿਸ ਬਾਰੇ ਅੱਲਾਹ ਤਆਲਾ ਨੇ ਫਰਮਾਇਆ: "ਅੱਲਾਹ ਈਮਾਨ ਵਾਲਿਆਂ ਨੂੰ ਇਹਨਾਂ ਠੋਸ ਗੱਲਾਂ (ਪਵਿੱਤਰ ਕਲਮੇਂ) ਰਾਹੀਂ ਲੋਕ–ਪਰਲੋਕ ਵਿੱਚ ਦ੍ਰਿੜ੍ਹਤਾ ਬਖ਼ਸ਼ਦਾ ਹੈ।" [ਸੂਰਤ ਇਬਰਾਹੀਮ: 27]فوائد الحديث
ਕਬਰ ਵਿੱਚ ਸਵਾਲ ਪੁੱਛੇ ਜਾਣਗੇ, ਇਸ ਗੱਲ ਵਿੱਚ ਕੋਈ ਸ਼ੱਕ ਤੇ ਸੰਦੇਹ ਨਹੀਂ ਹੈ।
ਮੋਮਿਨ (ਈਮਾਨ ਵਾਲੇ) ਬੰਦਿਆਂ 'ਤੇ ਦੁਨੀਆ ਅਤੇ ਆਖਰਤ ਵਿੱਚ ਅੱਲਾਹ ਤਆਲਾ ਦੀ ਮਿਹਰਬਾਨੀ ਤੇ ਕਿਰਪਾ ਹੈ ਕਿ ਉਨ੍ਹਾਂ ਨੂੰ 'ਕੌਲ-ਏ-ਸਾਬਿਤ' (ਪੱਕੀ ਗੱਲ) ਰਾਹੀਂ ਦ੍ਰਿੜ੍ਹ ਰੱਖੇਗਾ।
ਤੌਹੀਦ (ਅੱਲਾਹ ਨੂੰ ਹੀ ਇਕਲੌਤਾ ਇਸ਼ਟ ਮੰਨਣ) ਦੀ ਗਵਾਹੀ ਦੇਣ ਅਤੇ ਇਸੇ ਗਵਾਹੀ ਨਾਲ ਦੁਨੀਆ ਨੂੰ ਛੱਡਣ ਦੀ ਫਜ਼ੀਲਤ (ਮਹੱਤਤਾ)।
ਅੱਲਾਹ ਤਆਲਾ ਮੋਮਿਨ ਨੂੰ ਦ੍ਰਿੜ੍ਹਤਾ ਬਖਸ਼ਦਾ ਹੈ—ਉਸਨੂੰ ਇਸ ਦੁਨੀਆ ਵਿੱਚ ਆਪਣੇ ਈਮਾਨ 'ਤੇ ਅਟੱਲ ਰਹਿਣ ਅਤੇ ਸਿੱਧੇ ਰਸਤੇ 'ਤੇ ਚੱਲਣ ਦੇ ਯੋਗ ਬਣਾ ਕੇ, ਉਸਨੂੰ ਤੌਹੀਦ ਦੀ ਹਾਲਤ ਵਿੱਚ ਮੌਤ ਦੇ ਕੇ ਅਤੇ ਕਬਰ ਵਿੱਚ ਫ਼ਰਿਸ਼ਤਿਆਂ ਦੁਆਰਾ ਸਵਾਲ ਪੁੱਛੇ ਜਾਣ ਵੇਲੇ ਉਸਨੂੰ ਅਡੋਲ ਰੱਖ ਕੇ।
