إعدادات العرض
ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਅਰਬਾਂ ਦੀ ਬਰਬਾਦੀ ਉਸ ਬੁਰਾਈ ਕਾਰਨ ਆਵੇਗੀ, ਜਿਸ ਦੇ ਵਾਪਰਨ ਦਾ ਸਮਾਂ ਨੇੜੇ ਆ ਗਿਆ ਹੈ।…
ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਅਰਬਾਂ ਦੀ ਬਰਬਾਦੀ ਉਸ ਬੁਰਾਈ ਕਾਰਨ ਆਵੇਗੀ, ਜਿਸ ਦੇ ਵਾਪਰਨ ਦਾ ਸਮਾਂ ਨੇੜੇ ਆ ਗਿਆ ਹੈ। ਅੱਜ ਯਾਜੂਜ ਤੇ ਮਾਜੂਜ ਦੀ ਕੰਧ ਵਿੱਚ ਇੰਨਾ ਛੇਕ ਹੋ ਗਿਆ ਹੈ।
ਜ਼ੈਨਬ ਬਿੰਤ ਜਹਸ਼ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਉਨ੍ਹਾਂ ਕੋਲ ਘਬਰਾਏ ਹੋਏ ਆਏ ਅਤੇ ਕਹਿਣ ਲੱਗੇ: "ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਅਰਬਾਂ ਦੀ ਬਰਬਾਦੀ ਉਸ ਬੁਰਾਈ ਕਾਰਨ ਆਵੇਗੀ, ਜਿਸ ਦੇ ਵਾਪਰਨ ਦਾ ਸਮਾਂ ਨੇੜੇ ਆ ਗਿਆ ਹੈ। ਅੱਜ ਯਾਜੂਜ ਤੇ ਮਾਜੂਜ ਦੀ ਕੰਧ ਵਿੱਚ ਇੰਨਾ ਛੇਕ ਹੋ ਗਿਆ ਹੈ।» ਆਪ ﷺ ਨੇ ਆਪਣੇ ਅੰਗੂਠੇ ਤੇ ਉਸ ਦੇ ਨਾਲ ਵਾਲੀ ਸ਼ਹਾਦਤ ਦੀ ਉਂਗਲ ਨਾਲ ਗੋਲ ਘੇਰਾ ਬਣਾ ਕੇ ਇਸ ਦੀ ਵਿਆਖਿਆ ਕੀਤੀ। ਜ਼ੈਨਬ ਬਿੰਤ ਜਹਸ਼ (ਰ.) ਕਹਿੰਦੀ ਹਨ ਕਿ ਮੈਂ ਪੁੱਛਿਆ: ਹੇ ਅੱਲਾਹ ਦੇ ਰਸੂਲ! ਕੀ ਅਸੀਂ ਬਰਬਾਦ ਕਰ ਦਿੱਤੇ ਜਾਵਾਂਗੇ, ਜਦੋਂ ਕਿ ਸਾਡੇ ਵਿਚਕਾਰ ਨੇਕ ਲੋਕ ਵੀ ਵੱਸਦੇ ਹੋਣਗੇ? ਆਪ ﷺ ਨੇ ਫਰਮਾਇਆ: “ਹਾਂ! ਜਦੋਂ ਬੁਰਾਈਆਂ (ਪਾਪ) ਵੱਧ ਜਾਣਗੀਆਂ।”
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Hausa Kurdî Kiswahili Português සිංහල অসমীয়া ગુજરાતી Tiếng Việt Nederlands नेपाली پښتو Svenska മലയാളം Кыргызча Română తెలుగు ಕನ್ನಡ Српски ქართული Moore Kinyarwanda Magyar Македонски Čeština Українська Wolof Lietuvių Azərbaycan Malagasy Oromoo ไทย मराठी دری አማርኛ Deutsch ភាសាខ្មែរ Shqip தமிழ் မြန်မာ тоҷикӣالشرح
ਅੱਲਾਹ ਦੇ ਨਬੀ ﷺ ਡਰੇ ਤੇ ਘਬਰਾਏ ਹੋਏ ਜ਼ੈਨਬ ਬਿੰਤ ਜਹਸ਼ (ਰਜ਼ੀਅੱਲਾਹੁ ਅਨਹਾ) ਕੋਲ ਪਹੁੰਚੇ। ਆਪ ﷺ ਦੀ ਜ਼ਬਾਨ 'ਤੇ ਇਨ੍ਹਾਂ ਸ਼ਬਦਾਂ ਦਾ ਜਾਪ ਸੀ: "ਲਾ ਇਲਾਹਾ ਇੱਲੱਲਾਹ" — ਇਹ ਇਸ ਗੱਲ ਦੀ ਨਿਸ਼ਾਨੀ ਸੀ ਕਿ ਕੋਈ ਨਾਪਸੰਦ ਘਟਨਾ ਵਾਪਰਨ ਦੀ ਸੰਭਾਵਨਾ ਹੈ, ਜਿਸ ਤੋਂ ਬਚਣ ਦਾ ਰਸਤਾ ਅੱਲਾਹ ਦੀ ਪਨਾਹ (ਸ਼ਰਨ) ਤੋਂ ਸਿਵਾ ਹੋਰ ਕੋਈ ਨਹੀਂ ਹੈ। ਫੇਰ ਅੱਲਾਹ ਦੇ ਨਬੀ ﷺ ਨੇ ਫਰਮਾਇਆ: ਅਰਬਾਂ ਦੀ ਬਰਬਾਦੀ ਉਸ ਬੁਰੀ ਘਟਨਾ ਨਾਲ ਹੋਣ ਵਾਲੀ ਹੈ, ਜਿਸ ਦੇ ਵਾਪਰਨ ਦਾ ਸਮਾਂ ਨੇੜੇ ਆ ਗਿਆ ਹੈ। ਅੱਜ ਯਾਜੂਜ ਤੇ ਮਾਜੂਜ ਦੀ ਕੰਧ — ਜੋ ਕਿ ਜ਼ੁਲਕਰਨੈਨ ਵੱਲੋਂ ਬਣਾਇਆ ਗਿਆ ਬੰਨ੍ਹ ਸੀ — ਵਿੱਚ ਇੰਨਾ ਛੇਕ (ਸੁਰਾਖ) ਹੋ ਗਿਆ ਹੈ; ਅਤੇ ਆਪ ﷺ ਨੇ ਇਹ ਦੱਸਦੇ ਹੋਏ ਆਪਣੇ ਅੰਗੂਠੇ ਅਤੇ ਉਸਦੇ ਨਾਲ ਵਾਲੀ ਸ਼ਹਾਦਤ ਦੀ ਉਂਗਲ ਨਾਲ ਗੋਲ ਘੇਰਾ ਬਣਾ ਕੇ ਦਿਖਾਇਆ। ਇਹ ਸੁਣ ਕੇ ਜ਼ੈਨਬ (ਰ.) ਨੇ ਕਿਹਾ: ਭਲਾ ਅੱਲਾਹ ਸਾਨੂੰ ਕਿਵੇਂ ਹਲਾਕ (ਬਰਬਾਦ) ਕਰ ਦੇਵੇਗਾ, ਜਦੋਂ ਕਿ ਸਾਡੇ ਵਿਚਕਾਰ ਈਮਾਨ ਵਾਲੇ ਨੇਕ ਲੋਕ ਵੀ ਮੌਜੂਦ ਰਹਿਣਗੇ? ਜਵਾਬ ਵਿੱਚ ਆਪ ﷺ ਨੇ ਫਰਮਾਇਆ: ਜਦੋਂ ਗੰਦੇ ਕੰਮ, ਜਿਵੇਂ: ਅਨੈਤਿਕਤਾ, ਗੁਨਾਹ, ਬਦਕਾਰੀ, ਸ਼ਰਾਬ ਪੀਣਾ ਆਦਿ ਵੱਧ ਜਾਣਗੇ, ਤਾਂ ਤਬਾਹੀ ਸਾਰਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਵੇਗਾ।فوائد الحديث
ਡਰ ਵੇਲੇ ਦੀ ਘਬਰਾਹਟ ਮੋਮਿਨ (ਈਮਾਨ ਵਾਲੇ) ਦੇ ਦਿਲ ਨੂੰ ਅੱਲਾਹ ਦੀ ਯਾਦ ਤੋਂ ਲਾਪਰਵਾਹ ਨਹੀਂ ਕਰਦੀ, ਕਿਉਂਕਿ ਅੱਲਾਹ ਦੇ ਜ਼ਿਕਰ (ਸਿਮਰਨ) ਨਾਲ ਦਿਲਾਂ ਨੂੰ ਸਕੂਨ ਮਿਲਦਾ ਹੈ।
ਗੁਨਾਹਾਂ ਨੂੰ ਤਿਆਗਣ ਅਤੇ ਉਨ੍ਹਾਂ ਨੂੰ ਰੋਕਣ ਦੀ ਪ੍ਰੇਰਨਾ।
ਸਾਰਿਆਂ 'ਤੇ ਬਰਬਾਦੀ ਉਸ ਵੇਲੇ ਆਉਂਦੀ ਹੈ, ਜਦੋਂ ਗੁਨਾਹ ਵੱਧ ਜਾਣ ਤੇ ਆਮ ਹੋ ਜਾਣ ਅਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਫੇਰ ਭਾਵੇਂ ਨੇਕ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਹੀ ਕਿਉਂ ਨਾ ਹੋਣ।
ਮੁਸੀਬਤਾਂ ਚੰਗੇ ਅਤੇ ਮਾੜੇ ਸਾਰੇ ਲੋਕਾਂ 'ਤੇ ਆਉਂਦੀਆਂ ਹਨ। ਲੇਕਿਨ ਕਿਆਮਤ ਦੇ ਦਿਨ ਉਨ੍ਹਾਂ ਨੂੰ ਉਨ੍ਹਾਂ ਦੀਆਂ ਨੀਅਤਾਂ ਦੇ ਅਧਾਰ 'ਤੇ ਜੀਵਤ ਕੀਤਾ ਜਾਵੇਗਾ।
ਆਪ ﷺ ਨੇ ਆਪਣੇ ਕਥਨ: "ਅਰਬਾਂ ਦੀ ਤਬਾਹੀ ਤੇ ਬਰਬਾਦੀ ਉਸ ਬੁਰਾਈ ਕਾਰਨ ਆਵੇਗੀ, ਜਿਸ ਦੇ ਵਾਪਰਨ ਦਾ ਸਮਾਂ ਨੇੜੇ ਆ ਗਿਆ ਹੈ।" ਵਿੱਚ ਖਾਸ ਤੌਰ 'ਤੇ ਅਰਬਾਂ ਦਾ ਜ਼ਿਕਰ ਇਸ ਲਈ ਕੀਤਾ ਕਿਉਂਕਿ ਉਸ ਸਮੇਂ ਤੱਕ ਮੁਸਲਮਾਨ ਹੋਣ ਵਾਲੇ ਜ਼ਿਆਦਾਤਰ ਲੋਕ ਅਰਬੀ ਹੀ ਸਨ।
