ਉਹ ਲੋਕ ਸਭ ਤੋਂ ਭੈੜੇ ਲੋਕਾਂ ਵਿੱਚੋਂ ਹਨ, ਜੋ ਕਿਆਮਤ ਆਉਣ 'ਤੇ ਜੀਵਤ ਰਹਿਣਗੇ ਅਤੇ ਜੋ ਕਬਰਾਂ ਨੂੰ ਮਸਜਿਦ ਬਣਾ ਲੈਣਗੇ।

ਉਹ ਲੋਕ ਸਭ ਤੋਂ ਭੈੜੇ ਲੋਕਾਂ ਵਿੱਚੋਂ ਹਨ, ਜੋ ਕਿਆਮਤ ਆਉਣ 'ਤੇ ਜੀਵਤ ਰਹਿਣਗੇ ਅਤੇ ਜੋ ਕਬਰਾਂ ਨੂੰ ਮਸਜਿਦ ਬਣਾ ਲੈਣਗੇ।

ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: "ਉਹ ਲੋਕ ਸਭ ਤੋਂ ਭੈੜੇ ਲੋਕਾਂ ਵਿੱਚੋਂ ਹਨ, ਜੋ ਕਿਆਮਤ ਆਉਣ 'ਤੇ ਜੀਵਤ ਰਹਿਣਗੇ ਅਤੇ ਜੋ ਕਬਰਾਂ ਨੂੰ ਮਸਜਿਦ ਬਣਾ ਲੈਣਗੇ।"

[حسن] [رواه أحمد]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਸਭ ਤੋਂ ਬੁਰੇ ਲੋਕ ਕੌਣ ਹਨ। ਆਪ ﷺ ਨੇ ਦੱਸਿਆ ਕਿ ਸਭ ਤੋਂ ਬੁਰੇ ਲੋਕ ਉਹ ਹਨ, ਜੋ ਉਸ ਸਮੇਂ ਜਿਉਂਦੇ ਰਹਿਣਗੇ ਜਦੋਂ ਕਿਆਮਤ ਹੋਵੇਗੀ। ਇਸੇ ਤਰ੍ਹਾਂ ਸਭ ਤੋਂ ਬੁਰੇ ਲੋਕਾਂ ਵਿੱਚ ਉਹ ਲੋਕ ਵੀ ਸ਼ਾਮਲ ਹਨ, ਜੋ ਕਬਰਾਂ ਨੂੰ ਮਸਜਿਦ ਬਣਾ ਲੈਣਗੇ। ਭਾਵ ਕਬਰਾਂ ਦੇ ਕੋਲ ਜਾ ਕੇ ਜਾਂ ਉਨ੍ਹਾਂ ਵੱਲ ਰੁਖ ਕਰਕੇ ਨਮਾਜ਼ ਪੜ੍ਹਨਗੇ।

فوائد الحديث

ਕਬਰਾਂ 'ਤੇ ਮਸਜਿਦ ਬਣਾਉਣਾ ਹਰਾਮ ਹੈ; ਕਿਉਂਕਿ ਇਹ ਸ਼ਿਰਕ ਵੱਲ ਲਿਜਾਣ ਵਾਲਾ ਸਾਧਨ ਹੈ।

ਕਬਰਾਂ ਦੇ ਕੋਲ ਨਮਾਜ਼ ਪੜ੍ਹਨਾ ਹਰਾਮ ਹੈ, ਭਾਵੇਂ ਮਸਜਿਦ ਨਾ ਵੀ ਬਣਾਈ ਜਾਵੇ। ਕਿਉਂਕਿ “ਮਸਜਿਦ” ਉਸ ਥਾਂ ਨੂੰ ਵੀ ਕਿਹਾ ਜਾਂਦਾ ਹੈ ਜਿੱਥੇ ਸਜਦਾ ਕੀਤਾ ਜਾਵੇ, ਭਾਵੇਂ ਉੱਥੇ ਕੋਈ ਇਮਾਰਤ ਨਾ ਵੀ ਹੋਵੇ।

ਨੇਕ ਲੋਕਾਂ ਦੀਆਂ ਕਬਰਾਂ ਨੂੰ ਨਮਾਜ਼ ਪੜ੍ਹਣ ਲਈ ਮਸਜਿਦ ਬਣਾਉਣ ਵਾਲਾ ਸਭ ਤੋਂ ਬੁਰੇ ਲੋਕਾਂ ਵਿੱਚੋਂ ਇੱਕ ਹੈ, ਭਾਵੇਂ ਉਸਦਾ ਦਾਅਵਾ ਅੱਲਾਹ ਦੀ ਨੇੜਤਾ ਹਾਸਲ ਕਰਨ ਦਾ ਹੀ ਕਿਉਂ ਨਾ ਹੋਵੇ।

التصنيفات

Portents of the Hour