ਕੀ ਤੁਸੀਂ ਜਾਣਦੇ ਹੋ ਕਿ ਨਿਰਧਨ (ਗਰੀਬ) ਕੌਣ ਹੈ?

ਕੀ ਤੁਸੀਂ ਜਾਣਦੇ ਹੋ ਕਿ ਨਿਰਧਨ (ਗਰੀਬ) ਕੌਣ ਹੈ?

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਕੀ ਤੁਸੀਂ ਜਾਣਦੇ ਹੋ ਕਿ ਨਿਰਧਨ (ਗਰੀਬ) ਕੌਣ ਹੈ?" ਸਹਾਬੀਆਂ ਨੇ ਜਵਾਬ ਦਿੱਤਾ: ਸਾਡੇ ਵਿੱਚੋਂ ਨਿਰਧਨ ਉਹ ਹੈ ਜਿਸ ਕੋਲ ਨਾ ਕੋਈ ਦਿਰਹਮ (ਪੈਸਾ) ਹੋਵੇ ਅਤੇ ਨਾ ਕੋਈ ਸਮਾਨ। ਇਸ 'ਤੇ ਆਪ ﷺ ਨੇ ਫਰਮਾਇਆ: "ਮੇਰੀ ਉੱਮਤ ਦਾ ਨਿਰਧਨ ਉਹ ਹੈ ਜੋ ਕਿਆਮਤ ਦੇ ਦਿਨ ਨਮਾਜ਼, ਰੋਜ਼ਾ ਅਤੇ ਜ਼ਕਾਤ ਲੈ ਕੇ ਆਵੇਗਾ, ਲੇਕਿਨ ਇਸ ਦੇ ਨਾਲ ਹੀ ਉਸਨੇ ਕਿਸੇ ਨੂੰ ਗਾਲ ਕੱਢੀ ਹੋਵੇਗੀ, ਕਿਸੇ 'ਤੇ ਝੂਠਾ ਆਰੋਪ ਲਗਾਇਆ ਹੋਵੇਗਾ, ਕਿਸੇ ਦਾ ਮਾਲ ਹੜੱਪ ਕੀਤਾ ਹੋਵੇਗਾ, ਕਿਸੇ ਦਾ ਖੂਨ ਵਰ੍ਹਾਇਆ ਹੋਵੇਗਾ ਅਤੇ ਕਿਸੇ ਨੂੰ ਮਾਰਿਆ ਹੋਵੇਗਾ। ਸੋ ਉਸ ਦੀਆਂ ਨੇਕੀਆਂ ਉਨ੍ਹਾਂ ਲੋਕਾਂ ਨੂੰ ਦੇ ਦਿੱਤੀਆਂ ਜਾਣਗੀਆਂ ਅਤੇ ਜਦੋਂ ਉਸ ਦੀਆਂ ਨੇਕੀਆਂ ਮੁੱਕ ਜਾਣਗੀਆਂ, ਲੇਕਿਨ ਲੋਕਾਂ ਦੇ ਹੱਕ ਅਜੇ ਉਸ 'ਤੇ ਬਾਕੀ ਹੋਣਗੇ, ਤਾਂ ਉਨ੍ਹਾਂ ਲੋਕਾਂ ਦੇ ਗੁਨਾਹ ਲੈ ਕੇ ਉਸ 'ਤੇ ਲੱਦ ਦਿੱਤੇ ਜਾਣਗੇ ਅਤੇ ਫੇਰ ਉਸਨੂੰ ਜਹੰਨਮ ਵਿੱਚ ਸੁੱਟ ਦਿੱਤਾ ਜਾਵੇਗਾ।"

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਨੇ ਆਪਣੇ ਸਹਾਬੀਆਂ ਤੋਂ ਪੁੱਛਿਆ: ਕੀ ਤੁਸੀਂ ਜਾਣਦੇ ਹੋ ਕਿ ਨਿਰਧਨ (ਕੰਗਾਲ/ਗਰੀਬ) ਕੌਣ ਹੈ? ਸਹਾਬੀਆਂ ਨੇ ਜਵਾਬ ਦਿੱਤਾ: ਸਾਡੇ ਵਿੱਚੋਂ ਨਿਰਧਨ ਤਾਂ ਉਹ ਹੈ, ਜਿਸ ਕੋਲ ਮਾਲ (ਧਨ) ਅਤੇ ਸਾਧਨ ਨਾ ਹੋਣ। ਜਵਾਬ ਸੁਣ ਕੇ ਆਪ ﷺ ਨੇ ਕਿਹਾ: ਕਿਆਮਤ ਦੇ ਦਿਨ ਮੇਰੀ ਉੱਮਤ ਦਾ ਨਿਰਧਨ ਉਹ ਹੋਵੇਗਾ, ਜੋ ਚੰਗੇ ਅਮਲ ਜਿਵੇਂ: ਨਮਾਜ਼, ਰੋਜ਼ਾ ਅਤੇ ਜ਼ਕਾਤ ਆਦਿ ਦੇ ਨਾਲ ਆਵੇਗਾ, ਲੇਕਿਨ ਦੁਨੀਆ ਵਿੱਚ ਕਿਸੇ ਗਾਲ ਕੱਢੀ ਹੋਵੇਗੀ, ਕਿਸੇ ਦੀ ਬੇਇੱਜ਼ਤੀ ਤੇ ਬਦਨਾਮੀ ਕੀਤੀ ਹੋਵੇਗੀ, ਕਿਸੇ ਦਾ ਮਾਲ ਖਾ ਕੇ ਮੁੱਕਰ ਗਿਆ ਹੋਵੇਗਾ ਅਤੇ ਕਿਸੇ ਨੂੰ ਮਾਰਿਆ ਤੇ ਜ਼ਲੀਲ ਕੀਤਾ ਹੋਵੇਗਾ। ਸੋ ਉਸ ਦੀਆਂ ਨੇਕੀਆਂ ਲੈ ਕੇ ਪੀੜਤਾਂ ਵਿੱਚ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਜੇਕਰ ਉਸ ਵੱਲੋਂ ਕੀਤੇ ਧੱਕਿਆਂ ਤੇ ਜ਼ੁਲਮਾਂ ਦੇ ਹੱਕ ਪੂਰੇ ਹੋਣ ਤੋਂ ਪਹਿਲਾਂ ਉਸ ਦੀਆਂ ਨੇਕੀਆਂ ਖਤਮ ਹੋ ਗਈਆਂ, ਤਾਂ ਪੀੜਤਾਂ ਦੇ ਗੁਨਾਹ ਲੈ ਕੇ ਉਸ ਦੀਆਂ ਕਿਤਾਬਾਂ (ਲੇਖੇ ਜੋਖੇ) ਵਿੱਚ ਦਰਜ ਕਰ ਦਿੱਤੀਆਂ ਜਾਣਗੀਆਂ ਅਤੇ ਕਿਉਂ ਜੋ ਉਸ ਕੋਲ ਨੇਕੀਆਂ ਬਾਕੀ ਨਹੀਂ ਬਚਣਗੀਆਂ, ਇਸ ਲਈ ਉਸਨੂੰ ਜਹੰਨਮ ਵਿੱਚ ਸੁੱਟ ਦਿੱਤਾ ਜਾਵੇਗਾ।

فوائد الحديث

ਇਸ ਹਦੀਸ ਵਿੱਚ ਹਰਾਮ ਕੰਮਾਂ ਵਿੱਚ ਰੁੱਝਣ ਤੋਂ ਖ਼ਬਰਦਾਰ ਕੀਤਾ ਗਿਆ ਹੈ। ਖਾਸ ਤੌਰ 'ਤੇ ਉਨ੍ਹਾਂ ਤੋਂ ਜੋ ਬੰਦਿਆਂ ਦੇ ਸ਼ਰੀਰਕ ਤੇ ਅਧਿਆਤਮਿਕ (ਨੈਤਿਕ) ਹੱਕਾਂ ਨਾਲ ਸੰਬੰਧਤ ਹਨ।

ਬੰਦਿਆਂ ਦੇ ਆਪਸੀ ਹੱਕ ਇੱਕ-ਦੂਜੇ ਤੋਂ ਹਾਸਲ ਕਰਨ ਦੀ ਕੋਸ਼ਿਸ਼ ਕਰਨ 'ਤੇ ਅਧਾਰਤ ਹਨ; ਜਦੋਂ ਕਿ ਸਾਡੇ ਸਿਰਜਣਹਾਰ ਅੱਲਾਹ ਦੇ ਹੱਕ ਮਾਫ਼ੀ ਮੰਗਣ 'ਤੇ ਅਧਾਰਤ ਹਨ, ਸਿਵਾਏ ਸ਼ਿਰਕ ਦੇ, ਉਹ ਇਸ ਦੇ ਦਾਇਰੇ ਤੋਂ ਬਾਹਰ ਹੈ।

ਗੱਲਬਾਤ ਕਰਨ ਵਿੱਚ ਅਜਿਹਾ ਤਰੀਕਾ ਵਰਤਣਾ, ਜੋ ਸੁਣਨ ਵਾਲੇ ਨੂੰ ਮੋਹ ਲਵੇ, ਉਸ ਦਾ ਧਿਆਨ ਖਿੱਚੇ ਅਤੇ ਉਸ ਦੀ ਦਿਲਚਸਪੀ ਵਧਾਵੇ। ਖਾਸ ਤੌਰ 'ਤੇ ਸਿਖਲਾਈ ਅਤੇ ਮਾਰਗਦਰਸ਼ਨ ਦੇ ਮਾਮਲੇ ਵਿੱਚ।

ਇੱਥੇ ਮੁਫ਼ਲਿਸ (ਨਿਰਧਨ/ਗਰੀਬ) ਦਾ ਅਸਲ ਮਤਲਬ ਦੱਸਿਆ ਗਿਆ ਹੈ। ਅਸਲ ਵਿੱਚ ਮੁਫ਼ਲਿਸ ਉਹ ਹੈ, ਜਿਸ ਦੇ ਕਰਜ਼ਦਾਰ ਕਿਆਮਤ ਦੇ ਦਿਨ ਉਸ ਦੇ ਅਮਲ (ਨੇਕੀਆਂ) ਉਸ ਕੋਲੋਂ ਖੋਹ ਲੈਣਗੇ।

ਇਹ ਵੀ ਹੋ ਸਕਦਾ ਹੈ ਕਿ ਬਦਲੇ ਦੀ ਕਾਰਵਾਈ ਇਨਸਾਨ ਦੇ ਸਾਰੇ ਚੰਗੇ ਕਰਮਾਂ ਨੂੰ ਸਮੇਟ ਦੇਵੇ ਅਤੇ ਉਸ ਦੀ ਝੋਲੀ ਵਿੱਚ ਕੋਈ ਵੀ ਨੇਕੀ ਬਾਕੀ ਨਾ ਰਹਿਣ ਦੇਵੇ।

ਮਖ਼ਲੂਕ (ਰਚਨਾਵਾਂ) ਨਾਲ ਅੱਲਾਹ ਦਾ ਮਾਮਲਾ ਇਨਸਾਫ ਤੇ ਹੱਕ-ਸੱਚ 'ਤੇ ਅਧਾਰਤ ਹੈ।

التصنيفات

The Hereafter Life, Blameworthy Morals