إعدادات العرض
ਅੱਲਾਹ ਉਸ ਨੂੰ ਜੰਨਤ ਵਿੱਚ ਦਾਖ਼ਲ ਕਰੇਗਾ, ਭਾਵੇਂ ਉਸਦੇ ਅਮਲ ਜੈਸੇ ਵੀ ਹੋਣ।
ਅੱਲਾਹ ਉਸ ਨੂੰ ਜੰਨਤ ਵਿੱਚ ਦਾਖ਼ਲ ਕਰੇਗਾ, ਭਾਵੇਂ ਉਸਦੇ ਅਮਲ ਜੈਸੇ ਵੀ ਹੋਣ।
ਉਬਾਦਾ ਬਿਨ ਸਾਮਿਤ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਇਸ ਗੱਲ ਦੀ ਗਵਾਹੀ ਦਿੱਤੀ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਉਹ ਇਕੱਲਾ ਹੈ, ਉਸਦਾ ਕੋਈ ਸ਼ਰੀਕ ਨਹੀਂ; ਮੁਹੰਮਦ ﷺ ਉਸ ਦੇ ਬੰਦੇ ਤੇ ਰਸੂਲ ਹਨ; ਈਸਾ (ਅਲੈਹਿੱਸਲਾਮ) ਵੀ ਉਸਦੇ ਬੰਦੇ, ਰਸੂਲ ਅਤੇ ਉਸ ਦਾ ਕਲਮਾ (ਸ਼ਬਦ) ਹਨ, ਜਿਸ ਨੂੰ ਉਸ ਨੇ ਮਰੀਅਮ (ਅ.) ਵੱਲ ਭੇਜਿਆ ਅਤੇ ਉਹ ਉਸ ਵੱਲੋਂ ਭੇਜੀ ਹੋਈ ਇੱਕ ਰੂਹ ਹਨ ਅਤੇ ਇਹ ਕਿ ਜੰਨਤ ਤੇ ਜਹੰਨਮ ਸੱਚ ਹਨ, ਤਾਂ ਅੱਲਾਹ ਉਸ ਨੂੰ ਜੰਨਤ ਵਿੱਚ ਦਾਖ਼ਲ ਕਰੇਗਾ, ਭਾਵੇਂ ਉਸਦੇ ਅਮਲ ਜੈਸੇ ਵੀ ਹੋਣ।"
الترجمة
العربية বাংলা Bosanski English Español فارسی Indonesia Türkçe اردو 中文 हिन्दी Tagalog ئۇيغۇرچە Kurdî Hausa Português മലയാളം తెలుగు Kiswahili தமிழ் မြန်မာ Русский Deutsch 日本語 پښتو Tiếng Việt অসমীয়া Shqip Svenska Čeština ગુજરાતી Yorùbá සිංහල دری Кыргызча or Kinyarwanda नेपाली Română Lietuvių Nederlands Soomaali Српски Українська ಕನ್ನಡ Wolof Moore ქართული O‘zbek Azərbaycan Magyar Македонски Malagasy Oromoo ไทย मराठी አማርኛ ភាសាខ្មែរ Kurmancî тоҷикӣالشرح
ਅੱਲਾਹ ਦੇ ਰਸੂਲ ﷺ ਦੱਸਦੇ ਹਨ ਕਿ ਜਿਸ ਨੇ ਕਲਮਾ-ਏ-ਤੌਹੀਦ (ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਇਸ਼ਟ ਮੰਨਣ) ਦੇ ਅਰਥ ਨੂੰ ਸਮਝਦੇ ਹੋਏ ਅਤੇ ਉਸ ਦੀਆਂ ਮੰਗਾਂ 'ਤੇ ਅਮਲ ਕਰਦੇ ਹੋਏ, ਉਸ ਦਾ ਉਚਾਰਨ ਆਪਣੀ ਜ਼ਬਾਨ ਨਾਲ ਕੀਤਾ, ਮੁਹੰਮਦ ﷺ ਦੇ ਬਾਰੇ ਅੱਲਾਹ ਦੇ ਬੰਦੇ ਅਤੇ ਉਸਦੇ ਰਸੂਲ ਹੋਣ ਦੀ ਗਵਾਹੀ ਦਿੱਤੀ, ਈਸਾ (ਅ.) ਦੇ ਬਾਰੇ ਅੱਲਾਹ ਦੇ ਬੰਦੇ ਅਤੇ ਰਸੂਲ ਹੋਣਾ ਸਵੀਕਾਰ ਕੀਤਾ, ਇਸ ਗੱਲ ਨੂੰ ਵੀ ਸਵੀਕਾਰ ਕੀਤਾ ਕਿ ਅੱਲਾਹ ਨੇ ਉਨ੍ਹਾਂ ਨੂੰ "کن" (ਭਾਵ ਹੋ ਜਾ) ਸ਼ਬਦ ਤੋਂ ਪੈਦਾ ਕੀਤਾ ਅਤੇ ਉਹ ਅੱਲਾਹ ਦੀ ਰਚਨਾ ਕੀਤੀਆਂ ਹੋਈਆਂ ਰੂਹਾਂ ਵਿੱਚੋਂ ਇੱਕ ਰੂਹ ਹਨ, ਉਨ੍ਹਾਂ ਦੀ ਮਾਂ (ਮਰੀਅਮ) ਨੂੰ ਯਹੂਦੀਆਂ ਦੇ ਲਗਾਏ ਆਰੋਪਾਂ ਤੋਂ ਬਰੀ (ਮੁਕਤ) ਮੰਨਿਆ ਅਤੇ ਇਸ ਗੱਲ 'ਤੇ ਈਮਾਨ ਰੱਖਿਆ ਕਿ ਜੰਨਤ ਤੇ ਜਹੰਨਮ ਦੋਨੋਂ ਸੱਚ ਹਨ, ਉਨ੍ਹਾਂ ਦੀ ਦੋਵਾਂ ਦੀ ਹੋਂਦ 'ਤੇ ਯਕੀਨ ਕੀਤਾ ਅਤੇ ਉਨ੍ਹਾਂ ਨੂੰ ਅੱਲਾਹ ਦੀ ਨੇਮਤ (ਮਿਹਰ) ਤੇ ਅਜ਼ਾਬ (ਸਜ਼ਾ) ਮੰਨਿਆ; ਅਤੇ ਇਸੇ ਈਮਾਨ ਤੇ ਯਕੀਨ ਦੇ ਨਾਲ ਮਰ ਗਿਆ, ਤਾਂ ਉਸਦਾ ਟਿਕਾਣਾ ਜੰਨਤ ਹੋਵੇਗਾ; ਭਾਵੇਂ ਉਸ ਕੋਲੋਂ ਅੱਲਾਹ ਦੀ ਇਬਾਦਤ ਵਿੱਚ ਕੁੱਝ ਕਮੀਆਂ ਹੋਈਆਂ ਹੋਣ ਅਤੇ ਕੁੱਝ ਗੁਨਾਹ ਵੀ ਕੀਤੇ ਹੋਣ।فوائد الحديث
ਅੱਲਾਹ ਤਆਲਾ ਨੇ ਮਰੀਅਮ ਦੇ ਬੇਟੇ ਈਸਾ (ਅ.) ਨੂੰ "کن" (ਭਾਵ ਹੋ ਜਾ) ਸ਼ਬਦ ਤੋਂ ਬਿਨਾ ਪਿਤਾ ਦੇ ਪੈਦਾ ਕੀਤਾ।
ਈਸਾ (ਅ.) ਅਤੇ ਮੁਹੰਮਦ ﷺ ਦੋਵੇਂ ਅੱਲਾਹ ਦੇ ਬੰਦੇ ਤੇ ਰਸੂਲ ਸਨ। ਕਿਉਂ ਜੋ ਦੋਵੇਂ ਰਸੂਲ ਸਨ, ਸੋ ਉਨ੍ਹਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ ਅਤੇ ਦੋਵੇਂ ਅੱਲਾਹ ਦੇ ਬੰਦੇ ਸਨ, ਇਸ ਲਈ ਉਨ੍ਹਾਂ ਦੀ ਇਬਾਦਤ/ਪੂਜਾ ਨਹੀਂ ਕੀਤੀ ਜਾ ਸਕਦੀ।
ਤੌਹੀਦ ਦੀ ਫ਼ਜ਼ੀਲਤ (ਮਹੱਤਤਾ) ਅਤੇ ਉਸਦਾ ਗੁਨਾਹਾਂ ਨੂੰ ਮਿਟਾ ਦੇਣਾ। ਇਸਦੇ ਨਾਲ ਹੀ ਤੌਹੀਦ 'ਤੇ ਕਾਇਮ ਰਹਿਣ ਵਾਲੇ ਦਾ ਟਿਕਾਣਾ ਜੰਨਤ ਹੈ, ਭਾਵੇਂ ਉਸ ਤੋਂ ਕੁੱਝ ਗੁਨਾਹ ਹੀ ਕਿਉਂ ਨਾ ਹੋਏ ਹੋਣ।
