ਕਿਆਮਤ ਉਸ ਸਮੇਂ ਤੱਕ ਨਹੀਂ ਆਵੇਗੀ, ਜਦੋਂ ਤੱਕ ਇਸ ਤਰ੍ਹਾਂ ਦੇ ਹਲਾਤ ਨਾ ਪੈਦਾ ਹੋ ਜਾਣ ਕਿ ਇੱਕ ਵਿਅਕਤੀ ਕਿਸੇ ਕਬਰ ਦੇ ਕੋਲੋਂ ਲੰਘੇ ਅਤੇ ਆਖੇ…

ਕਿਆਮਤ ਉਸ ਸਮੇਂ ਤੱਕ ਨਹੀਂ ਆਵੇਗੀ, ਜਦੋਂ ਤੱਕ ਇਸ ਤਰ੍ਹਾਂ ਦੇ ਹਲਾਤ ਨਾ ਪੈਦਾ ਹੋ ਜਾਣ ਕਿ ਇੱਕ ਵਿਅਕਤੀ ਕਿਸੇ ਕਬਰ ਦੇ ਕੋਲੋਂ ਲੰਘੇ ਅਤੇ ਆਖੇ ਕਿ ਹਾਏ ਕਾਸ਼! ਇਸ ਥਾਂ 'ਤੇ ਮੈਂ ਹੁੰਦਾ!

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਕਿਆਮਤ ਉਸ ਸਮੇਂ ਤੱਕ ਨਹੀਂ ਆਵੇਗੀ, ਜਦੋਂ ਤੱਕ ਇਸ ਤਰ੍ਹਾਂ ਦੇ ਹਲਾਤ ਨਾ ਪੈਦਾ ਹੋ ਜਾਣ ਕਿ ਇੱਕ ਵਿਅਕਤੀ ਕਿਸੇ ਕਬਰ ਦੇ ਕੋਲੋਂ ਲੰਘੇ ਅਤੇ ਆਖੇ ਕਿ ਹਾਏ ਕਾਸ਼! ਇਸ ਥਾਂ 'ਤੇ ਮੈਂ ਹੁੰਦਾ!»

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਦੱਸਦੇ ਹਨ ਕਿ ਕਿਆਮਤ ਉਸ ਸਮੇਂ ਤੱਕ ਨਹੀਂ ਆਵੇਗੀ, ਜਦੋਂ ਤੱਕ ਇਸ ਤਰ੍ਹਾਂ ਦੇ ਹਲਾਤ ਪੈਦਾ ਨਾ ਹੋ ਜਾਣ ਕਿ ਇੱਕ ਆਦਮੀ ਕਿਸੇ ਦੀ ਕਬਰ ਦੇ ਕੋਲੋਂ ਲੰਘੇ ਤੇ ਇਹ ਖਾਹਸ਼ ਕਰੇ ਕਿ ਕਾਸ਼ ਉਹੀ ਇਸ ਕਬਰ ਵਿੱਚ ਦਫ਼ਨ ਹੁੰਦਾ। ਅਸਲ ਵਿੱਚ ਇਸ ਤਰ੍ਹਾਂ ਦੀ ਖਾਹਸ਼ ਕਰਨ ਦਾ ਕਾਰਨ ਇਸ ਗੱਲ ਦਾ ਡਰ ਹੋਵੇਗਾ ਕਿ ਕਿਤੇ ਅਧਰਮ ਅਤੇ ਉਸ ਦੇ ਰਾਹ 'ਤੇ ਚੱਲਣ ਵਾਲੇ ਲੋਕਾਂ ਦੇ ਪ੍ਰਭਾਵ, ਫ਼ਿਤਨਿਆਂ, ਗੁਨਾਹਾਂ ਤੇ ਬੁਰਾਈਆਂ ਦੇ ਰੁਝਾਨ ਕਾਰਨ ਉਹ ਆਪਣੇ ਦੀਨ ਤੋਂ ਦੂਰ ਹੀ ਨਾ ਹੋ ਜਾਵੇ।

فوائد الحديث

ਇਸ ਗੱਲ ਵੱਲ ਇਸ਼ਾਰਾ ਕਿ ਆਖਰੀ ਜ਼ਮਾਨੇ ਵਿੱਚ ਗੁਨਾਹ ਅਤੇ ਫਿਤਨੇ ਸਾਹਮਣੇ ਆਉਣਗੇ।

ਸਾਵਧਾਨ ਰਹਿਣ, ਈਮਾਨ ਤੇ ਚੰਗੇ ਅਮਲਾਂ (ਕਰਮਾਂ) ਰਾਹੀਂ ਮੌਤ ਦੀ ਤਿਆਰੀ ਕਰਨ ਅਤੇ ਫਿਤਨਿਆਂ ਤੇ ਅਜ਼ਮਾਇਸ਼ਾਂ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਦੀ ਸਲਾਹ।

التصنيفات

The Barzakh Life (After death Period), States of the Righteous Believers, Purification of Souls