إعدادات العرض
ਇੱਕ ਆਦਮੀ ਨੇ ਅੱਲਾਹ ਦੇ ਨਬੀ ﷺ ਤੋਂ ਕਿਆਮਤ ਦੇ ਬਾਰੇ ਪੁੱਛਿਆ। ਉਸ ਨੇ ਕਿਹਾ: ਕਿਆਮਤ ਕਦੋਂ ਆਵੇਗੀ? ਆਪ ﷺ ਨੇ ਕਿਹਾ: "ਤੁਸੀਂ ਇਸ ਲਈ ਕੀ ਤਿਆਰੀ…
ਇੱਕ ਆਦਮੀ ਨੇ ਅੱਲਾਹ ਦੇ ਨਬੀ ﷺ ਤੋਂ ਕਿਆਮਤ ਦੇ ਬਾਰੇ ਪੁੱਛਿਆ। ਉਸ ਨੇ ਕਿਹਾ: ਕਿਆਮਤ ਕਦੋਂ ਆਵੇਗੀ? ਆਪ ﷺ ਨੇ ਕਿਹਾ: "ਤੁਸੀਂ ਇਸ ਲਈ ਕੀ ਤਿਆਰੀ ਕੀਤੀ ਹੈ?
ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨੇ ਅੱਲਾਹ ਦੇ ਨਬੀ ﷺ ਤੋਂ ਕਿਆਮਤ ਦੇ ਬਾਰੇ ਪੁੱਛਿਆ। ਉਸ ਨੇ ਕਿਹਾ: ਕਿਆਮਤ ਕਦੋਂ ਆਵੇਗੀ? ਆਪ ﷺ ਨੇ ਕਿਹਾ: "ਤੁਸੀਂ ਇਸ ਲਈ ਕੀ ਤਿਆਰੀ ਕੀਤੀ ਹੈ?" ਉਸ ਨੇ ਕਿਹਾ: ਤਿਆਰੀ ਤਾਂ ਕੁੱਝ ਖਾਸ ਨਹੀਂ ਕੀਤੀ, ਲੇਕਿਨ ਇਹ ਜ਼ਰੂਰ ਹੈ ਕਿ ਮੈਂ ਅੱਲਾਹ ਅਤੇ ਉਸਦੇ ਰਸੂਲ ﷺ ਨਾਲ ਮੁਹੱਬਤ ਕਰਦਾ ਹਾਂ। ਇਸ 'ਤੇ ਆਪ ﷺ ਨੇ ਕਿਹਾ: "ਤੁਹਾਨੂੰ ਉਸਦਾ ਸਾਥ ਮਿਲੇਗਾ, ਜਿਸ ਨਾਲ ਤੁਹਾਨੂੰ ਮੁਹੱਬਤ ਹੈ।" ਅਨਸ (ਰਜ਼ੀਅੱਲਾਹੁ ਅਨਹੁ) ਕਹਿੰਦੇ ਹਨ: ਸਾਨੂੰ ਕਿਸੇ ਚੀਜ਼ ਤੋਂ ਇੰਨੀ ਖੁਸ਼ੀ ਨਹੀਂ ਮਿਲੀ, ਜਿੰਨੀ ਅੱਲਾਹ ਦੇ ਨਬੀ ﷺ ਦੇ ਇਸ ਕਥਨ ਤੋਂ ਮਿਲੀ ਕਿ ਤੁਹਾਨੂੰ ਉਸਦਾ ਸਾਥ ਮਿਲੇਗਾ, ਜਿਸ ਨਾਲ ਤੁਹਾਨੂੰ ਮੁਹੱਬਤ ਹੈ। ਅਨਸ (ਰ.) ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਅਤੇ ਅਬੁ-ਬਕਰ ਤੇ ਉਮਰ (ਰਜ਼ੀਅੱਲਾਹੁ ਅਨਹੁਮਾ) ਨਾਲ ਮੁਹੱਬਤ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਸ ਮੁਹੱਬਤ ਦੇ ਕਾਰਨ ਮੈਨੂੰ ਉਨ੍ਹਾਂ ਦੇ ਸਾਥ ਦੀ ਖੁਸ਼ਕਿਸਮਤੀ ਹਾਸਲ ਹੋਵੇਗੀ, ਭਾਵੇਂ ਮੈਂ ਉਨ੍ਹਾਂ ਵਰਗੇ ਅਮਲ ਨਾ ਵੀ ਕਰ ਸਕਾਂ।
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Tiếng Việt සිංහල Kurdî Kiswahili Português অসমীয়া ગુજરાતી Nederlands नेपाली پښتو Svenska دری Hausa മലയാളം Кыргызча Română తెలుగు ಕನ್ನಡ Српски ქართული Moore Kinyarwanda Magyar Македонски Čeština Azərbaycan Lietuvių Українська Wolof Malagasy Oromoo ไทย मराठी አማርኛ Deutsch ភាសាខ្មែរ Shqip தமிழ் မြန်မာ тоҷикӣالشرح
ਰੇਗਿਸਤਾਨ ਵਿੱਚ ਰਹਿਣ ਵਾਲੇ ਇੱਕ ਬੱਦੂ (ਦਿਹਾਤੀ) ਨੇ ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਕਿ ਕਿਆਮਤ ਕਦੋਂ ਆਵੇਗੀ? ਆਪ ﷺ ਨੇ ਉਸਦਾ ਜਵਾਬ ਦੇਣ ਦੀ ਬਜਾਏ ਉਸਤੋਂ ਪੁੱਛਿਆ ਕਿ ਤੂੰ ਉਸ ਦੀ ਤਿਆਰੀ ਲਈ ਕਿਹੜੇ-ਕਿਹੜੇ ਚੰਗੇ ਕੰਮ ਕੀਤੇ ਹਨ? ਉਸ ਨੇ ਜਵਾਬ ਦਿੱਤਾ: ਮੈਂ ਉਸ ਦੀ ਤਿਆਰੀ ਵਿੱਚ ਕੋਈ ਵੱਡਾ ਕੰਮ ਤਾਂ ਨਹੀਂ ਕੀਤਾ ਹੈ, ਲੇਕਿਨ ਇੰਨਾ ਜ਼ਰੂਰ ਹੈ ਕਿ ਮੈਂ ਅੱਲਾਹ ਅਤੇ ਉਸਦੇ ਰਸੂਲ ﷺ ਨਾਲ ਮੁਹੱਬਤ ਰੱਖਦਾ ਹਾਂ। ਉਸ ਨੇ ਦੂਜੀ ਕਿਸੇ ਦਿਲੀ, ਸਰੀਰਕ ਜਾਂ ਮਾਲੀ ਇਬਾਦਤ ਦਾ ਜ਼ਿਕਰ ਨਹੀਂ ਕੀਤਾ। ਕਿਉਂਕਿ ਇਹ ਸਾਰੀਆਂ ਇਬਾਦਤਾਂ ਮੁੱਖ ਤੌਰ 'ਤੇ ਉਸੇ ਮੁਹੱਬਤ ਦੀਆਂ ਸ਼ਾਖਾਵਾਂ ਹਨ ਅਤੇ ਉਸੇ ਦੇ ਨਤੀਜੇ ਵਿੱਚ ਸਾਹਮਣੇ ਆਉਂਦੀਆਂ ਹਨ। ਅਸਲ ਗੱਲ ਇਹ ਹੈ ਕਿ ਸੱਚੀ ਮੁਹੱਬਤ ਇਨਸਾਨ ਨੂੰ ਚੰਗੇ ਕੰਮ ਕਰਨ ਦੀ ਪ੍ਰੇਰਨਾ ਦਿੰਦੀ ਹੈ। ਇਹ ਸੁਣ ਕੇ ਅੱਲਾਹ ਦੇ ਨਬੀ ﷺ ਨੇ ਉਸਨੂੰ ਕਿਹਾ: ਬੇਸ਼ੱਕ ਜੰਨਤ ਵਿੱਚ ਤੈਨੂੰ ਉਸੇ ਦਾ ਸਾਥ ਨਸੀਬ ਹੋਵੇਗਾ, ਜਿਸ ਨਾਲ ਤੈਨੂੰ ਮੁਹੱਬਤ ਹੈ। ਇਸ ਖੁਸ਼ਖਬਰੀ ਨਾਲ ਅੱਲਾਹ ਦੇ ਨਬੀ ﷺ ਦੇ ਸਹਾਬੀਆਂ (ਸਾਥੀਆਂ) ਨੂੰ ਵੀ ਬੜੀ ਖੁਸ਼ੀ ਹੋਈ। ਫੇਰ ਅਨਸ (ਰਜ਼ੀਅੱਲਾਹੁ ਅਨਹੁ) ਨੇ ਦੱਸਿਆ ਕਿ ਉਹ ਅੱਲਾਹ ਦੇ ਨਬੀ ﷺ, ਅਬੁ-ਬਕਰ ਅਤੇ ਉਮਰ (ਰਜ਼ੀਅੱਲਾਹੁ ਅਨਹੁਮਾ) ਨਾਲ ਮੁਹੱਬਤ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਹਸਤੀਆਂ ਦਾ ਸਾਥ ਮਿਲੇਗਾ, ਭਾਵੇਂ ਉਨ੍ਹਾਂ ਦੇ ਆਪਣੇ ਅਮਲ ਇਨ੍ਹਾਂ ਹਸਤੀਆਂ ਵਰਗੇ ਨਾ ਵੀ ਹੋਣ।فوائد الحديث
ਰਸੂਲੁੱਲਾਹ ﷺ ਦਾ ਸਵਾਲ ਕਰਨ ਵਾਲੇ ਨੂੰ ਜਵਾਬ ਦੇਣ ਵਿੱਚ ਹਿਕਮਤ (ਸਿਆਣਪ) ਨਾਲ ਕੰਮ ਲੈਣਾ ਕਿ ਆਪ ﷺ ਨੇ ਉਸਦਾ ਮਾਰਗਦਰਸ਼ਨ ਉਸ ਚੀਜ਼ ਵੱਲ ਕਰ ਦਿੱਤਾ, ਜੋ ਉਸ ਲਈ ਮਹੱਤਵਪੂਰਨ ਸੀ ਅਤੇ ਜੋ ਉਸਨੂੰ ਛੁਟਕਾਰਾ (ਮੁਕਤੀ) ਦੇ ਸਾਧਨ ਬਣ ਸਕਦੀ ਸੀ। ਭਾਵ ਨੇਕੀ ਦੇ ਕੰਮਾਂ ਰਾਹੀਂ ਆਖ਼ਰਤ ਦੀ ਤਿਆਰੀ ਕਰਨਾ।
ਅੱਲਾਹ ਤਆਲਾ ਨੇ ਕਿਆਮਤ ਦਾ ਇਲਮ (ਗਿਆਨ) ਬੰਦਿਆਂ ਤੋਂ ਲੁਕੋ ਰੱਖੀ ਹੈ, ਤਾਂ ਜੋ ਇਨਸਾਨ ਅੱਲਾਹ ਨੂੰ ਮਿਲਣ ਲਈ ਹਮੇਸ਼ਾ ਤਿਆਰ ਰਹੇ।
ਅੱਲਾਹ, ਉਸਦੇ ਰਸੂਲ ਅਤੇ ਨੇਕ/ਸਦਾਚਾਰੀ ਮੋਮਿਨਾਂ ਨਾਲ ਮੁਹੱਬਤ ਕਰਨ ਦੀ ਫ਼ਜ਼ੀਲਤ (ਮਹੱਤਵ) ਅਤੇ ਮੁਸ਼ਰਿਕਾਂ ਨਾਲ ਮੁਹੱਬਤ ਕਰਨ ਤੋਂ ਸਾਵਧਾਨ ਕਰਨਾ।
ਅੱਲਾਹ ਦੇ ਨਬੀ ﷺ ਦੇ ਇਸ ਕਥਨ "ਤੁਹਾਨੂੰ ਉਸਦਾ ਸਾਥ ਮਿਲੇਗਾ, ਜਿਸ ਨਾਲ ਤੁਹਾਨੂੰ ਮੁਹੱਬਤ ਹੈ।" ਦਾ ਮਤਲਬ ਇਹ ਨਹੀਂ ਕਿ ਉਹ ਦਰਜੇ ਜਾਂ ਰੁਤਬੇ ਵਿੱਚ ਬਰਾਬਰ ਹੋਣਗੇ, ਸਗੋਂ ਮਤਲਬ ਇਹ ਹੈ ਕਿ ਉਹ ਦੋਨੋ ਜੰਨਤ ਵਿੱਚ ਇਸ ਤਰ੍ਹਾਂ ਰਹਿਣਗੇ ਕਿ ਇੱਕ-ਦੂਜੇ ਨੂੰ ਵੇਖ ਸਕਣਗੇ, ਭਾਵੇਂ ਦਰਜਾ ਵੱਖਰਾ ਤੇ ਥਾਂ ਦੂਰ ਹੀ ਕਿਉਂ ਨਾ ਹੋਵੇ।
ਮੁਸਲਮਾਨ ਨੂੰ ਇਸ ਗੱਲ ਦੀ ਹਦਾਇਤ ਦਿੱਤੀ ਗਈ ਹੈ ਕਿ ਉਹ ਚੀਜ਼ 'ਤੇ ਧਿਆਨ ਦੇਵੇ, ਜੋ ਉਸ ਲਈ ਬਿਹਤਰ ਤੇ ਲਾਭਦਾਇਕ ਹੋਵੇ ਅਤੇ ਉਨ੍ਹਾਂ ਚੀਜ਼ਾਂ ਬਾਰੇ ਨਾ ਪੁੱਛੇ, ਜੋ ਉਸ ਲਈ ਲਾਭਦਾਇਕ ਨਾ ਹੋਣ।
