ਬੇਸ਼ੱਕ ਤੁਸੀਂ ਆਪਣੇ ਰੱਬ ਨੂੰ ਉਸੇ ਤਰ੍ਹਾਂ ਵੇਖੋਗੇ ਜਿਵੇਂ ਤੁਸੀਂ ਇਸ ਚੰਨ ਨੂੰ ਵੇਖ ਰਹੇ ਹੋ। ਉਸਨੂੰ ਵੇਖਣ ਵਿੱਚ ਤੁਹਾਨੂੰ ਕੋਈ ਦਿੱਕਤ…

ਬੇਸ਼ੱਕ ਤੁਸੀਂ ਆਪਣੇ ਰੱਬ ਨੂੰ ਉਸੇ ਤਰ੍ਹਾਂ ਵੇਖੋਗੇ ਜਿਵੇਂ ਤੁਸੀਂ ਇਸ ਚੰਨ ਨੂੰ ਵੇਖ ਰਹੇ ਹੋ। ਉਸਨੂੰ ਵੇਖਣ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਹੋਵੇਗੀ

ਜਰੀਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅਸੀਂ ਅੱਲਾਹ ਦੇ ਨਬੀ ﷺ ਕੋਲ ਬੈਠੇ ਸੀ ਕਿ ਆਪ ﷺ ਨੇ ਇੱਕ ਰਾਤ -ਚੌਦਵੀਂ ਦੀ ਰਾਤ- ਚੰਨ ਵੱਲ ਤੱਕਿਆ ਅਤੇ ਫਰਮਾਇਆ: "ਬੇਸ਼ੱਕ ਤੁਸੀਂ ਆਪਣੇ ਰੱਬ ਨੂੰ ਉਸੇ ਤਰ੍ਹਾਂ ਵੇਖੋਗੇ ਜਿਵੇਂ ਤੁਸੀਂ ਇਸ ਚੰਨ ਨੂੰ ਵੇਖ ਰਹੇ ਹੋ। ਉਸਨੂੰ ਵੇਖਣ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਹੋਵੇਗੀ। ਸੋ ਜੇਕਰ ਤੁਹਾਥੋਂ ਹੋ ਸਕੇ ਤਾਂ ਸੂਰਜ ਚੜ੍ਹਨ ਤੇ ਡੁੱਬਣ ਤੋਂ ਪਹਿਲਾਂ ਦੀਆਂ ਨਮਾਜ਼ਾਂ 'ਤੇ ਕਿਸੇ ਚੀਜ਼ ਨੂੰ ਹਾਵੀ ਨਾ ਹੋਣ ਦਿਓ, ਤਾਂ ਇੰਜ ਜ਼ਰੂਰ ਕਰੋ।” ਫੇਰ ਆਪ ﷺ ਨੇ ਇਹ ਆਇਤ ਪੜ੍ਹੀ: {وَسَبِّحْ بِحَمْدِ رَبِّكَ قَبْلَ طُلُوعِ الشَّمْسِ وَقَبْلَ الْغُرُوبِ} (ਆਪਣੇ ਪਾਲਣਹਾਰ ਦੀ, ਉਸਤਤ ਦੇ ਨਾਲ ਉਸ ਦੀ ਤਸਬੀਹ, ਸੂਰਜ ਨਿੱਕਲਣ ਤੋਂ ਪਹਿਲਾਂ ਵੀ ਅਤੇ ਸੂਰਜ ਡੁੱਬਣ ਤੋਂ ਪਹਿਲਾਂ ਵੀ, ਕਰਦੇ ਰਹੋ।)

[صحيح] [متفق عليه]

الشرح

ਇੱਕ ਰਾਤ ਸਹਾਬਾ ਅੱਲਾਹ ਦੇ ਰਸੂਲ ﷺ ਦੇ ਨਾਲ ਮੌਜੂਦ ਸਨ। ਇਸੇ ਦੌਰਾਨ ਆਪ ﷺ ਨੇ ਚੌਦਵੀਂ ਦੀ ਰਾਤ ਨੂੰ ਚੰਨ ਵੱਲ ਦੇਖਿਆ ਤੇ ਫਰਮਾਇਆ: ਈਮਾਨ ਵਾਲੇ ਆਪਣੇ ਰੱਬ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਣਗੇ ਅਤੇ ਉਨ੍ਹਾਂ ਨੂੰ ਉਸ ਨੂੰ ਦੇਖਣ ਵਿੱਚ ਦਿੱਕਤ ਤੇ ਪਰੇਸ਼ਾਨੀ ਨਹੀਂ ਹੋਵੇਗੀ। ਫੇਰ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: ਜੇਕਰ ਤੁਸੀਂ ਫਜਰ ਅਤੇ ਅਸਰ ਦੀ ਨਮਾਜ਼ ਤੋਂ ਰੋਕਣ ਵਾਲੀ ਚੀਜ਼ਾਂ 'ਤੇ ਹਾਵੀ ਹੋ ਸਕੋ, ਤਾਂ ਉਸ ਦੀ ਕੋਸ਼ਿਸ਼ ਜ਼ਰੂਰ ਕਰੋ ਅਤੇ ਉਨ੍ਹਾਂ ਦੋਨਾਂ ਨਮਾਜ਼ਾਂ ਨੂੰ ਸਮੇਂ 'ਤੇ ਸੰਪੂਰਨ ਤਰੀਕੇ ਨਾਲ ਪੜ੍ਹਿਆ ਕਰੋ; ਕਿਉਂਕਿ ਇਨ੍ਹਾਂ ਦੋਨਾਂ ਨਮਾਜ਼ਾਂ ਦੀ ਪਾਬੰਦੀ ਅੱਲਾਹ ਦੇ ਚਿਹਰੇ ਦੇ ਦੀਦਾਰ ਦੀ ਖੁਸ਼ਕਿਸਮਤੀ ਬਖਸ਼ਣ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਹੈ। ਫੇਰ ਆਪ ﷺ ਨੇ ਇਹ ਆਇਤ ਪੜ੍ਹੀ: {وَسَبِّحْ بِحَمْدِ رَبِّكَ قَبْلَ طُلُوعِ الشَّمْسِ وَقَبْلَ الْغُرُوبِ} (ਆਪਣੇ ਪਾਲਣਹਾਰ ਦੀ, ਉਸਤਤ ਦੇ ਨਾਲ ਉਸ ਦੀ ਤਸਬੀਹ, ਸੂਰਜ ਨਿੱਕਲਣ ਤੋਂ ਪਹਿਲਾਂ ਵੀ ਅਤੇ ਸੂਰਜ ਡੁੱਬਣ ਤੋਂ ਪਹਿਲਾਂ ਵੀ, ਕਰਦੇ ਰਹੋ।)।

فوائد الحديث

ਈਮਾਨ ਵਾਲਿਆਂ ਲਈ ਖ਼ੁਸ਼ਖਬਰੀ ਹੈ ਕਿ ਉਨ੍ਹਾਂ ਨੂੰ ਜੰਨਤ ਵਿੱਚ ਅੱਲਾਹ ਦਾ ਦੀਦਾਰ (ਦੇਖਣਾ) ਨਸੀਬ ਹੋਵੇਗਾ।

ਜ਼ੋਰ ਦੇ ਕੇ ਕਹਿਣਾ, ਪ੍ਰੇਰਨਾ ਦੇਣਾ ਅਤੇ ਉਦਾਹਰਨਾਂ ਦੇ ਕੇ ਸਮਝਾਉਣਾ ਆਦਿ ਦਾਅਵਤ ਦੇਣ (ਪ੍ਰਚਾਰ ਕਰਨ) ਦੇ ਕੁੱਝ ਤਰੀਕੇ ਹਨ।

التصنيفات

The Hereafter Life