ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਉਹ ਜਲਦੀ ਤੁਹਾਡੇ ਵਿਚ ਮਰਯਮ ਦਾ ਪੁੱਤ੍ਰ ਇਨਸਾਫ ਵਾਲਾ ਹਾਕਮ ਬਣ ਕੇ ਉਤਰੇਗਾ, ਉਹ ਸਲੀਬ ਨੂੰ ਤੋੜ ਦੇਵੇਗਾ,…

ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਉਹ ਜਲਦੀ ਤੁਹਾਡੇ ਵਿਚ ਮਰਯਮ ਦਾ ਪੁੱਤ੍ਰ ਇਨਸਾਫ ਵਾਲਾ ਹਾਕਮ ਬਣ ਕੇ ਉਤਰੇਗਾ, ਉਹ ਸਲੀਬ ਨੂੰ ਤੋੜ ਦੇਵੇਗਾ, ਸੂਰ ਨੂੰ ਮਾਰ ਦੇਵੇਗਾ, ਜਿਜ਼ਿਆ ਖਤਮ ਕਰ ਦੇਵੇਗਾ ਅਤੇ ਧਨ ਇੰਨਾ ਵੱਧ ਜਾਵੇਗਾ ਕਿ ਕੋਈ ਵੀ ਉਸ ਨੂੰ ਲੈਣ ਵਾਲਾ ਨਹੀਂ ਹੋਵੇਗਾ»।

"ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਰਿਵਾਇਤ ਕਰਦੇ ਹਨ ਕਿ: ਨਬੀ ਕਰੀਮ ﷺ ਨੇ ਫਰਮਾਇਆ:" «ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਉਹ ਜਲਦੀ ਤੁਹਾਡੇ ਵਿਚ ਮਰਯਮ ਦਾ ਪੁੱਤ੍ਰ ਇਨਸਾਫ ਵਾਲਾ ਹਾਕਮ ਬਣ ਕੇ ਉਤਰੇਗਾ, ਉਹ ਸਲੀਬ ਨੂੰ ਤੋੜ ਦੇਵੇਗਾ, ਸੂਰ ਨੂੰ ਮਾਰ ਦੇਵੇਗਾ, ਜਿਜ਼ਿਆ ਖਤਮ ਕਰ ਦੇਵੇਗਾ ਅਤੇ ਧਨ ਇੰਨਾ ਵੱਧ ਜਾਵੇਗਾ ਕਿ ਕੋਈ ਵੀ ਉਸ ਨੂੰ ਲੈਣ ਵਾਲਾ ਨਹੀਂ ਹੋਵੇਗਾ»।

[صحيح] [متفق عليه]

الشرح

ਨਬੀ ਕਰੀਮ ﷺ ਕਸਮ ਖਾਂਦੇ ਹਨ ਕਿ ਹਜ਼ਰਤ ਈਸਾ ਬਿਨ ਮਰਯਮ ਦਾ ਨਜ਼ੂਲ ਕਰੀਬ ਹੀ ਹੈ ਤਾਂ ਜੋ ਉਹ ਲੋਕਾਂ ਵਿੱਚ ਮੁਹੰਮਦੀ ਸ਼ਰੀਅਤ ਮੁਤਾਬਕ ਇਨਸਾਫ ਨਾਲ ਫੈਸਲਾ ਕਰਨ। ਅਤੇ ਉਹ ਸਲੀਬ ਨੂੰ ਤੋੜ ਦੇਵੇਗਾ ਜਿਸ ਦੀ ਨਸਾਰਾ ਤਾਅਜ਼ੀਮ ਕਰਦੇ ਹਨ। ਅਤੇ ਹਜ਼ਰਤ ਈਸਾ ਅਲੈਹਿੱਸਲਾਮ ਸੂਰ ਨੂੰ ਕਤਲ ਕਰਨਗੇ। ਅਤੇ ਈਸਾ ਅਲੈਹਿੱਸਲਾਮ ਜਿਜ਼ਿਆ ਖਤਮ ਕਰ ਦੇਣਗੇ ਅਤੇ ਸਾਰੇ ਲੋਕਾਂ ਨੂੰ ਇਸਲਾਮ ਵਿੱਚ ਦਾਖ਼ਲ ਹੋਣ ਉੱਤੇ ਅਮਲ ਕਰਵਾਉਣਗੇ। ਅਤੇ ਧਨ ਇੰਨਾ ਵੱਧ ਜਾਵੇਗਾ ਕਿ ਕੋਈ ਵੀ ਉਸ ਨੂੰ ਕਬੂਲ ਨਹੀਂ ਕਰੇਗਾ; ਕਿਉਂਕਿ ਉਹ ਬਹੁਤ ਹੀ ਵੱਧ ਹੋਵੇਗਾ, ਹਰ ਇਕ ਆਪਣੇ ਹੱਥ ਵਾਲੀ ਚੀਜ਼ ਨਾਲ ਬੇਨਿਆਜ਼ ਹੋ ਜਾਵੇਗਾ, ਬਰਕਤਾਂ ਨਾਜ਼ਿਲ ਹੋਣਗੀਆਂ ਅਤੇ ਨੇਕੀਆਂ ਦੀ ਲਗਾਤਾਰ ਵਰਖਾ ਹੋਵੇਗੀ।

فوائد الحديث

ਹਜ਼ਰਤ ਈਸਾ ਅਲੈਹਿੱਸਲਾਮ ਦਾ ਅਖੀਰ ਜ਼ਮਾਨੇ ਵਿੱਚ ਨਜ਼ੂਲ ਹੋਣਾ ਸਾਬਤ ਹੈ, ਅਤੇ ਇਹ ਕ਼ਿਆਮਤ ਦੀਆਂ ਨਿਸ਼ਾਨੀਆਂ ਵਿੱਚੋਂ ਇੱਕ ਨਿਸ਼ਾਨੀ ਹੈ।

ਨਬੀ ਕਰੀਮ ﷺ ਦੀ ਸ਼ਰੀਅਤ ਨੂੰ ਕੋਈ ਹੋਰ ਸ਼ਰੀਅਤ ਮੰਸੂਖ ਨਹੀਂ ਕਰੇਗੀ।

ਅਖੀਰ ਜ਼ਮਾਨੇ ਵਿੱਚ ਧਨ ਵਿੱਚ ਬਰਕਤ ਨਾਜ਼ਿਲ ਹੋਏਗੀ, ਪਰ ਲੋਕ ਉਸ ਤੋਂ ਬੇਨਿਆਜ਼ ਹੋ ਜਾਣਗੇ।

ਅਖੀਰ ਜ਼ਮਾਨ ਵਿੱਚ ਹਜ਼ਰਤ ਈਸਾ ਅਲੈਹਿੱਸਲਾਮ ਦੇ ਹਾਕਮ ਬਣ ਕੇ ਇਸਲਾਮ ਦੇ ਕਾਇਮ ਰਹਿਣ ਦੀ ਖੁਸ਼ਖਬਰੀ।

التصنيفات

Pre-Islamic Prophets and Messengers, peace be upon them, Our Prophet Muhammad, may Allah's peace and blessings be upon him, The Barzakh Life (After death Period), Universality of Islam