إعدادات العرض
ਦੀਨ (ਇਸਲਾਮ ਧਰਮ) ਵਫ਼ਾਦਾਰੀ ਦਾ ਨਾਮ ਹੈ
ਦੀਨ (ਇਸਲਾਮ ਧਰਮ) ਵਫ਼ਾਦਾਰੀ ਦਾ ਨਾਮ ਹੈ
ਅਬੁ ਰੁਕੈਯਾ ਤਮੀਮ ਬਿਨ ਔਸ ਦਾਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: "ਦੀਨ (ਇਸਲਾਮ ਧਰਮ) ਵਫ਼ਾਦਾਰੀ ਦਾ ਨਾਮ ਹੈ ।" ਅਸੀਂ ਪੁੱਛਿਆ: "ਹੇ ਅੱਲਾਹ ਦੇ ਰਸੂਲ! ਕਿਸ ਦੀ ਵਫ਼ਾਦਾਰੀ?" ਆਪ ﷺ ਨੇ ਕਿਹਾ: "ਅੱਲਾਹ ਦੀ, ਉਸ ਦੀ ਕਿਤਾਬ ਦੀ, ਉਸ ਦੇ ਰਸੂਲ ਦੀ, ਮੁਸਲਮਾਨਾਂ ਦੇ ਹੁਕਮਰਾਨਾਂ ਦੀ ਅਤੇ ਆਮ ਲੋਕਾਂ ਦੀ।"
الترجمة
العربية Español አማርኛ English اردو Indonesia বাংলা Français Türkçe Русский Bosanski සිංහල हिन्दी 中文 فارسی Tiếng Việt Tagalog Kurdî Hausa Português മലയാളം తెలుగు Kiswahili தமிழ் မြန်မာ ไทย Deutsch پښتو অসমীয়া Shqip Nederlands ગુજરાતી Кыргызча नेपाली Yorùbá Lietuvių دری Српски тоҷикӣ Kinyarwanda Română Magyar Čeština Moore Malagasy Fulfulde Italiano Oromoo ಕನ್ನಡ Wolof Azərbaycan O‘zbek Українська ქართული Македонски ភាសាខ្មែរ Bambara मराठी Kirundi Kurmancî Bahasa Melayu Yaoالشرح
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਦੀਨ ਇਖਲਾਸ (ਖਾਲਸ ਨੀਅਤ) ਅਤੇ ਸੱਚਾਈ ਦੀ ਬੁਨਿਆਦ 'ਤੇ ਖੜਾ ਹੈ। ਭਾਵ ਹਰ ਕੰਮ ਬਿਲਕੁਲ ਉਸੇ ਤਰ੍ਹਾਂ ਹੋਣਾ ਚਾਹੀਦਾ ਹੈ, ਜਿਸ ਤਰ੍ਹਾਂ ਅੱਲਾਹ ਨੇ ਵਾਜਿਬ (ਫਰਜ਼) ਕੀਤਾ ਹੈ। ਇਸ ਵਿੱਚ ਨਾ ਕੋਈ ਕਮੀ ਹੋਵੇ ਅਤੇ ਨਾ ਕੋਈ ਧੋਖਾ। ਇਸ ਲਈ ਅੱਲਾਹ ਦੇ ਨਬੀ ﷺ ਨੂੰ ਪੁੱਛਿਆ ਗਿਆ ਕਿ ਇਹ ਵਫ਼ਾਦਾਰੀ ਤੇ ਸੱਚਾਈ ਕਿਸ ਦੇ ਲਈ ਹੋਣੀ ਚਾਹੀਦੀ ਹੈ? ਤਾਂ ਆਪ ﷺ ਨੇ ਫਰਮਾਇਆ: 1- ਅੱਲਾਹ ਤਆਲਾ ਲਈ ਵਫ਼ਾਦਾਰੀ। ਇਸਦਾ ਮਤਲਬ ਇਹ ਹੈ ਕਿ ਸਿਰਫ ਉਸੇ ਲਈ ਇਬਾਦਤ ਕੀਤੀ ਜਾਵੇ, ਉਸ ਨਾਲ ਕਿਸੇ ਨੂੰ ਸ਼ਰੀਕ (ਸਾਂਝੀ) ਨਾ ਬਣਾਇਆ ਜਾਵੇ; ਉਸ ਦੀ ਰੱਬੁਵੀਅਤ 'ਤੇ (ਉਸਦੇ ਰੱਬ ਹੋਣ 'ਤੇ), ਉਸ ਦੀ ਉਲੂਹੀਅਤ 'ਤੇ (ਉਸਦੇ ਸੱਚੇ ਇਸ਼ਟ ਹੋਣ 'ਤੇ), ਉਸ ਦੇ ਨਾਵਾਂ ਅਤੇ ਸਿਫ਼ਤਾਂ 'ਤੇ ਈਮਾਨ ਰੱਖਿਆ ਜਾਵੇ; ਉਸਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ; ਅਤੇ ਲੋਕਾਂ ਨੂੰ ਉਸ ਉੱਤੇ ਈਮਾਨ ਲਿਆਉਣ ਲਈ ਬੁਲਾਇਆ ਜਾਵੇ। 2- ਅੱਲਾਹ ਦੀ ਕਿਤਾਬ ਭਾਵ ਪਵਿੱਤਰ ਕੁਰਆਨ ਲਈ ਵਫ਼ਾਦਾਰੀ: ਇਸ ਦਾ ਮਤਲਬ ਇਹ ਹੈ ਕਿ ਅਸੀਂ ਇਸ ਗੱਲ 'ਤੇ ਈਮਾਨ ਰੱਖੀਏ ਕਿ ਇਹ ਅੱਲਾਹ ਦਾ ਕਲਾਮ (ਕਥਨ) ਹੈ, ਉਸ ਦੀ ਆਖਰੀ ਕਿਤਾਬ (ਰੱਬੀ ਸੁਨੇਹਾ) ਹੈ ਅਤੇ ਇਹ ਪਿਛਲੀਆਂ ਸਾਰੀਆਂ ਸ਼ਰੀਅਤਾਂ (ਕਾਨੂੰਨਾਂ) ਨੂੰ ਰੱਦ ਕਰਨ ਵਾਲੀ ਕਿਤਾਬ ਮੰਨਿਆ ਜਾਵੇ। ਅਸੀਂ ਇਸ ਦਾ ਸਤਿਕਾਰ ਕਰੀਏ, ਇਸ ਦੀ ਸਹੀ ਢੰਗ ਨਾਲ ਤਿਲਾਵਤ (ਉਚਾਰਨ) ਕਰੀਏ, ਇਸ ਦੀਆਂ ਮੁਹਕਮ (ਸਪਸ਼ਟ) ਆਇਤਾਂ 'ਤੇ ਅਮਲ ਕਰੀਏ ਤੇ ਮੁਤਸ਼ਾਬਿਹਾ (ਅਸਪਸ਼ਟ) ਆਇਤਾਂ ਨੂੰ ਉਸੇ ਤਰ੍ਹਾਂ ਮੰਨ ਲਈਏ, ਇਸ ਦੇ ਗਲਤ ਮਤਲਬ ਕਰਨ ਵਾਲਿਆਂ ਤੋਂ ਇਸ ਦੀ ਸੁਰੱਖਿਆ ਕਰੀਏ, ਇਸ ਦੀ ਨਸੀਹਤਾਂ ਤੋਂ ਸਬਕ ਲਈਏ, ਇਸ ਦੇ ਗਿਆਨ ਨੂੰ ਵਧਾਈਏ ਅਤੇ ਲੋਕਾਂ ਨੂੰ ਇਸ ਵੱਲ ਬੁਲਾਈਏ। 3- ਅੱਲਾਹ ਦੇ ਰਸੂਲ ਮੁਹੰਮਦ ﷺ ਲਈ ਵਫ਼ਾਦਾਰੀ: ਇਸ ਦਾ ਮਤਲਬ ਇਹ ਹੈ ਕਿ ਅਸੀਂ ਇਸ ਗੱਲ 'ਤੇ ਈਮਾਨ ਰੱਖੀਏ ਕਿ ਆਪ ﷺ ਆਖਰੀ ਨਬੀ ਹਨ, ਆਪ ਦੀ ਲਿਆਈ ਗਈ ਹਰ ਗੱਲ ਨੂੰ ਸੱਚ ਮੰਨੀਏ, ਆਪ ਦੇ ਹੁਕਮਾਂ ਦੀ ਪਾਲਣਾ ਕਰੀਏ, ਆਪ ਦੇ ਮਨਾਹ ਕੀਤੇ ਕੰਮਾਂ ਤੋਂ ਬਚੀਏ, ਆਪ ਦੇ ਦੱਸੇ ਤਰੀਕੇ ਅਨੁਸਾਰ ਹੀ ਇਬਾਦਤ ਕਰੀਏ, ਆਪ ਦੇ ਹੱਕਾਂ ਦਾ ਧਿਆਨ ਰੱਖੀਏ, ਆਪ ਦਾ ਸਤਿਕਾਰ ਕਰੀਏ, ਆਪ ਦੀਆਂ ਸਿੱਖਿਆਵਾਂ ਨੂੰ ਅੱਗੇ ਵਧਾਈਏ, ਆਪ ਦੀ ਲਿਆਂਦੀ ਸ਼ਰੀਅਤ ਨੂੰ ਫੈਲਾਈਏ, ਅਤੇ ਆਪ 'ਤੇ ਲਗਾਏ ਜਾਣ ਵਾਲੇ ਝੂਠੇ ਇਲਜ਼ਾਮਾਂ ਦਾ ਰੱਦ ਤੇ ਵਿਰੋਧ ਕਰੀਏ। 4- ਮੁਸਲਮਾਨਾਂ ਦੇ ਹੁਕਮਰਾਨਾਂ (ਸ਼ਾਸਕਾਂ) ਲਈ ਵਫ਼ਾਦਾਰੀ: ਇਸਦਾ ਮਤਲਬ ਹੈ ਇਹ ਹੈ ਕਿ ਹੱਕ ਦੇ ਕੰਮ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ, ਉਨ੍ਹਾਂ ਦੀ ਹਕੂਮਤ ਦੀ ਬਗਾਵਤ ਨਾ ਕੀਤੀ ਜਾਵੇ, ਅਤੇ ਅੱਲਾਹ ਦੀ ਆਗਿਆਕਾਰਤਾ ਦੇ ਕੰਮਾਂ ਵਿੱਚ ਉਨ੍ਹਾਂ ਨੂੰ ਸੁਣਿਆ ਜਾਵੇ ਤੇ ਉਨ੍ਹਾਂ ਦੀ ਗੱਲ ਮੰਨੀ ਜਾਵੇ। 5- ਮੁਸਲਮਾਨਾਂ ਲਈ ਵਫ਼ਾਦਾਰੀ: ਇਸਦਾ ਮਤਲਬ ਇਹ ਹੈ ਕਿ ਉਨ੍ਹਾਂ ਨਾਲ ਚੰਗਾ ਵਿਵਹਾਰ ਕੀਤਾ ਜਾਵੇ, ਉਨ੍ਹਾਂ ਨੂੰ ਚੰਗੇ ਕੰਮਾਂ ਵੱਲ ਬੁਲਾਇਆ ਜਾਵੇ, ਉਨ੍ਹਾਂ ਨੂੰ ਤਕਲੀਫ਼ ਨਾ ਦਿੱਤੀ ਜਾਵੇ, ਉਨ੍ਹਾਂ ਨਾਲ ਭਲਾ ਹੋਣ ਦੀ ਇੱਛਾ ਰੱਖੀ ਜਾਵੇ ਅਤੇ ਨੇਕੀ ਤੇ ਚੰਗਿਆਈ ਵਾਲੇ ਕੰਮਾਂ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ।فوائد الحديث
ਸਭ ਨਾਲ ਵਫ਼ਾਦਾਰੀ ਕਰਨ ਦਾ ਹੁਕਮ।
ਦੀਨ ਵਿੱਚ ਵਫ਼ਾਦਾਰੀ ਦਾ ਬਹੁਤ ਉੱਚਾ ਮਰਤਬਾ ਹੈ।
ਦੀਨ ਦਾ ਅਕੀਦਿਆਂ (ਸਿਧਾਂਤਾ), ਕਥਨਾ ਅਤੇ ਕਰਮਾਂ 'ਤੇ ਅਧਾਰਿਤ ਹੋਣਾ।
ਵਫ਼ਾਦਾਰੀ ਕਰਨ ਵਿੱਚ ਇਹ ਗੱਲ ਵੀ ਸ਼ਾਮਲ ਹੈ ਕਿ ਜਿਸ ਨਾਲ ਵਫ਼ਾਦਾਰੀ ਕੀਤੀ ਜਾਵੇ, ਉਸ ਲਈ ਮਨ ਨੂੰ ਝੂਠ ਤੇ ਧੋਖੇ ਤੋਂ ਸਾਫ਼ ਰੱਖਿਆ ਜਾਵੇ, ਅਤੇ ਉਸ ਨਾਲ ਭਲਾਈ ਕਰਨ ਦਾ ਇਰਾਦਾ ਹੋਵੇ।
ਨਬੀ ਕਰੀਮ ﷺ ਦੇ ਸਮਝਾਉਣ ਦਾ ਇੱਕ ਬਹੁਤ ਸੋਹਣਾ ਤਰੀਕਾ ਇਹ ਸੀ ਕਿ ਆਪ ﷺ ਪਹਿਲਾਂ ਕਿਸੇ ਗੱਲ ਨੂੰ ਸੰਖੇਪ ਵਿੱਚ ਦੱਸਦੇ ਅਤੇ ਫੇਰ ਉਸ ਨੂੰ ਵਿਸਥਾਰ ਨਾਲ ਸਮਝਾਉਂਦੇ ਸੀ।
ਗੱਲ ਕਰਨ ਵੇਲੇ ਸਭ ਤੋਂ ਜ਼ਰੂਰੀ ਚੀਜ਼ ਪਹਿਲਾਂ ਦੱਸੀ ਜਾਵੇ ਫੇਰ ਉਸਤੋਂ ਘੱਟ ਜ਼ਰੂਰੀ ਤੇ ਇਸ ਤਰਾਂ ਅੱਗੇ ਵੱਧਣਾ ਚਾਹੀਦਾ ਹੈ। ਅਸੀਂ ਵੇਖਦੇ ਹਾਂ ਕਿ ਨਬੀ ਕਰੀਮ ﷺ ਨੇ ਸਭ ਤੋਂ ਪਹਿਲਾਂ ਅੱਲਾਹ ਦੀ ਵਫ਼ਾਦਾਰੀ ਦੀ ਗੱਲ ਕੀਤੀ, ਫੇਰ ਉਸ ਦੀ ਕਿਤਾਬ ਦੀ, ਫੇਰ ਆਪਣੇ ਆਪ (ਰਸੂਲ) ਦੀ, ਫੇਰ ਮੁਸਲਮਾਨਾਂ ਦੇ ਹੁਕਮਰਾਨਾਂ ਦੀ, ਅਤੇ ਅਖੀਰ ਵਿੱਚ ਆਮ ਲੋਕਾਂ ਦੀ ਵਫ਼ਾਦਾਰੀ ਦੀ ਗੱਲ ਕੀਤੀ।
التصنيفات
Duties of the Imam