إعدادات العرض
ਅੱਲਾਹ ਤਆਲਾ ਦਾ ਫਰਮਾਨ ਹੈ: ਜਿਸ ਕਿਸੇ ਨੇ ਮੇਰੇ ਕਿਸੇ ਵਲੀ (ਮਿੱਤਰ) ਨਾਲ ਦੁਸ਼ਮਣੀ ਕੀਤੀ, ਉਸ ਨਾਲ ਮੇਰਾ ਐਲਾਨ-ਏ-ਜੰਗ ਹੈ। ਮੇਰੇ ਲਈ ਮੇਰੇ…
ਅੱਲਾਹ ਤਆਲਾ ਦਾ ਫਰਮਾਨ ਹੈ: ਜਿਸ ਕਿਸੇ ਨੇ ਮੇਰੇ ਕਿਸੇ ਵਲੀ (ਮਿੱਤਰ) ਨਾਲ ਦੁਸ਼ਮਣੀ ਕੀਤੀ, ਉਸ ਨਾਲ ਮੇਰਾ ਐਲਾਨ-ਏ-ਜੰਗ ਹੈ। ਮੇਰੇ ਲਈ ਮੇਰੇ ਫ਼ਰਜ਼ ਕੰਮਾਂ ਤੋਂ ਵੱਧ ਪਿਆਰਾ ਕੁੱਝ ਨਹੀਂ ਹੈ ਜਿਨ੍ਹਾਂ ਰਾਹੀਂ ਮੇਰਾ ਬੰਦਾ ਮੇਰੇ ਨੇੜੇ ਆਉਂਦਾ ਹੈ
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਅੱਲਾਹ ਤਆਲਾ ਦਾ ਫਰਮਾਨ ਹੈ: ਜਿਸ ਕਿਸੇ ਨੇ ਮੇਰੇ ਕਿਸੇ ਵਲੀ (ਮਿੱਤਰ) ਨਾਲ ਦੁਸ਼ਮਣੀ ਕੀਤੀ, ਉਸ ਨਾਲ ਮੇਰਾ ਐਲਾਨ-ਏ-ਜੰਗ ਹੈ। ਮੇਰੇ ਲਈ ਮੇਰੇ ਫ਼ਰਜ਼ ਕੰਮਾਂ ਤੋਂ ਵੱਧ ਪਿਆਰਾ ਕੁੱਝ ਨਹੀਂ ਹੈ ਜਿਨ੍ਹਾਂ ਰਾਹੀਂ ਮੇਰਾ ਬੰਦਾ ਮੇਰੇ ਨੇੜੇ ਆਉਂਦਾ ਹੈ। ਮੇਰਾ ਬੰਦਾ ਨਫ਼ਲਾਂ (ਫਰਜ਼ ਕੰਮਾਂ ਤੋਂ ਬਾਅਦ ਹੋਰ ਵਾਧੂ ਇਬਾਦਤਾਂ) ਰਾਹੀਂ ਮੇਰੇ ਨੇੜੇ ਆਉਂਦਾ ਰਹਿੰਦਾ ਹੈ, ਇੱਥੋਂ ਤੱਕ ਕਿ ਮੈਂ ਉਸ ਨਾਲ ਪਿਆਰ ਕਰਨ ਲੱਗ ਜਾਂਦਾ ਹਾਂ। ਜਦੋਂ ਮੈਂ ਉਸ ਨੂੰ ਪਿਆਰ ਕਰਦਾ ਹਾਂ ਤਾਂ ਮੈਂ ਉਸ ਦਾ ਕੰਨ ਬਣ ਜਾਂਦਾ ਹਾਂ, ਜਿਸ ਨਾਲ ਉਹ ਸੁਣਦਾ ਹੈ; ਉਸਦੀ ਅੱਖ ਬਣ ਜਾਂਦਾ ਹਾਂ, ਜਿਸ ਨਾਲ ਉਹ ਦੇਖਦਾ ਹੈ; ਉਸਦਾ ਹੱਥ ਬਣ ਜਾਂਦਾ ਹਾਂ, ਜਿਸ ਨਾਲ ਉਹ ਫੜਦਾ ਹੈ; ਅਤੇ ਉਸਦਾ ਪੈਰ ਬਣ ਜਾਂਦਾ ਹਾਂ ਜਿਸ ਨਾਲ ਉਹ ਚੱਲਦਾ ਹੈ। ਜੇਕਰ ਉਹ ਮੈਥੋਂ ਕੁੱਝ ਮੰਗੇ, ਤਾਂ ਮੈਂ ਜ਼ਰੂਰ ਉਸ ਨੂੰ ਦਿੰਦਾ ਹਾਂ ਅਤੇ ਜੇਕਰ ਉਹ ਮੈਥੋਂ ਪਨਾਹ (ਸ਼ਰਨ) ਮੰਗੇ, ਤਾਂ ਮੈਂ ਉਸ ਨੂੰ ਜ਼ਰੂਰ ਪਨਾਹ ਦਿੰਦਾ ਹਾਂ।"
الترجمة
العربية Español አማርኛ English اردو Indonesia বাংলা Français Türkçe Русский Bosanski සිංහල हिन्दी 中文 فارسی Tiếng Việt Tagalog Kurdî Hausa Português മലയാളം తెలుగు Kiswahili தமிழ் မြန်မာ ไทย Deutsch پښتو অসমীয়া Shqip Nederlands ગુજરાતી Кыргызча नेपाली Lietuvių دری Српски тоҷикӣ Kinyarwanda Magyar Čeština Moore Malagasy Oromoo ಕನ್ನಡ Wolof Azərbaycan O‘zbek Українська ქართული Македонски ភាសាខ្មែរ Bambara मराठी Kirundi Kurmancî Bahasa Melayuالشرح
ਅੱਲਾਹ ਦੇ ਨਬੀ ﷺ ਨੇ ਇਸ ਹਦੀਸ-ਏ-ਕੁਦਸੀ ਵਿੱਚ ਦੱਸਿਆ ਹੈ ਕਿ ਅੱਲਾਹ ਤਆਲਾ ਨੇ ਫਰਮਾਇਆ: ਜਿਸ ਕਿਸੇ ਨੇ ਮੇਰੇ ਕਿਸੇ ਵਲੀ (ਖਾਸ ਦੋਸਤ) ਨੂੰ ਨੁਕਸਾਨ ਪਹੁੰਚਾਇਆ, ਉਸ ਨੂੰ ਨਰਾਜ਼ ਕੀਤਾ ਜਾਂ ਉਸ ਨਾਲ ਵੈਰ ਰੱਖਿਆ; ਉਸ ਲਈ ਮੇਰੇ ਵੱਲੋਂ ਦੁਸ਼ਮਣੀ ਦਾ ਐਲਾਨ ਹੈ। ਵਲੀ ਤੋਂ ਭਾਵ ਅੱਲਾਹ ਤੋਂ ਡਰਨ ਵਾਲਾ ਅਤੇ ਉਸ ਦੇ ਦੀਨ ਦਾ ਪਾਲਣ ਕਰਨ ਵਾਲਾ ਮੋਮਿਨ ਹੈ। ਜਿਸ ਦੇ ਅੰਦਰ ਜਿੰਨਾ ਈਮਾਨ ਅਤੇ ਅੱਲਾਹ ਦਾ ਡਰ ਹੋਵੇਗਾ, ਉਸ ਹਿਸਾਬ ਨਾਲ ਹੀ ਉਸ ਨੂੰ ਅੱਲਾਹ ਦੀ ਵਿਲਾਇਤ (ਦੋਸਤੀ) ਦਾ ਓਨਾ ਹੀ ਦਰਜਾ ਮਿਲੇਗਾ। ਇੱਕ ਮੁਸਲਮਾਨ ਜਿਨ੍ਹਾਂ ਚੀਜ਼ਾਂ ਰਾਹੀਂ ਅੱਲਾਹ ਦੀ ਨੇੜਤਾ ਪ੍ਰਾਪਤ ਕਰਦਾ ਹੈ, ਅੱਲਾਹ ਲਈ ਉਨ੍ਹਾਂ ਵਿੱਚੋਂ ਸਭ ਤੋਂ ਵੱਧ ਪਿਆਰੀਆਂ ਚੀਜ਼ਾਂ ਉਹ ਹਨ ਜੋ ਅੱਲਾਹ ਨੇ ਉਸ 'ਤੇ ਫਰਜ਼ ਕੀਤੀਆਂ ਹਨ। ਇਸ ਵਿੱਚ ਅੱਲਾਹ ਦੇ ਦੱਸੇ ਨੇਕ ਕੰਮ ਕਰਨਾ ਅਤੇ ਮਨਾਹ ਕੀਤੀਆਂ ਚੀਜ਼ਾਂ ਤੋਂ ਦੂਰ ਰਹਿਣਾ, ਦੋਵੇਂ ਸ਼ਾਮਲ ਹਨ। ਇੱਕ ਮੁਸਲਮਾਨ ਫਰਜ਼ ਕੰਮਾਂ ਦੇ ਨਾਲ-ਨਾਲ ਨਫਲ ਕੰਮਾਂ ਰਾਹੀਂ ਅੱਲਾਹ ਦੀ ਨੇੜਤਾ ਪ੍ਰਾਪਤ ਕਰਦਾ ਜਾਂਦਾ ਹੈ ਅਤੇ ਇੱਕ ਸਮਾਂ ਆਉਂਦਾ ਹੈ ਜਦੋਂ ਉਹ ਅੱਲਾਹ ਦੀ ਮੁਹੱਬਤ ਪ੍ਰਾਪਤ ਹੋ ਜਾਂਦੀ ਹੈ। ਜਦੋਂ ਅੱਲਾਹ ਉਸ ਨਾਲ ਮੁਹੱਬਤ ਕਰਨ ਲਗ ਜਾਂਦਾ ਹੈ, ਤਾਂ ਉਹ ਉਸਦੇ ਸ਼ਰੀਰ ਦੇ ਇਨ੍ਹਾਂ ਚਾਰ ਹੇਠ ਲਿਖੇ ਅੰਗਾਂ ਦਾ ਰੁਖ ਸਹੀ ਦਿਸ਼ਾ ਵੱਲ ਕਰ ਦਿੰਦਾ ਹੈ: ਉਸਦੇ ਕੰਨਾਂ ਦਾ ਰੁਖ ਸਹੀ ਕਰ ਦਿੰਦਾ ਹੈ। ਫੇਰ ਉਹ ਉਹੀ ਸੁਣਦਾ ਹੈ ਜੋ ਅੱਲਾਹ ਪਸੰਦ ਕਰਦਾ ਹੈ। ਉਸਦੀ ਨਜ਼ਰ (ਦੇਖਣ ਦੀ ਸ਼ਕਤੀ) ਦਾ ਰੁਖ਼ ਸਹੀ ਕਰ ਦਿੰਦਾ ਹੈ। ਸੋ ਉਹ ਉਹੀ ਦੇਖਦਾ ਹੈ, ਜਿਸਨੂੰ ਦੇਖਣਾ ਅੱਲਾਹ ਨੂੰ ਪਸੰਦ ਹੋਵੇ। ਉਸਦੇ ਹੱਥ ਦਾ ਰੁਖ਼ ਸਹੀ ਕਰ ਦਿੰਦਾ ਹੈ। ਫੇਰ ਉਹ ਆਪਣੇ ਹੱਥ ਨਾਲ ਉਹੀ ਕੰਮ ਕਰਦਾ ਹੈ, ਜੋ ਅੱਲਾਹ ਨੂੰ ਪਸੰਦ ਹੋਣ। ਉਸਦੇ ਪੈਰ ਦਾ ਰੁਖ਼ ਸਹੀ ਕਰ ਦਿੰਦਾ ਹੈ। ਉਹ ਉਸੇ ਰਾਹ ਵੱਲ ਚੱਲਦਾ ਹੈ, ਜੋ ਅੱਲਾਹ ਨੂੰ ਪਸੰਦ ਹੋਵੇ ਅਤੇ ਉਹੀ ਕੰਮ ਕਰਦਾ ਹੈ, ਜਿਸ ਵਿੱਚ ਭਲਾਈ ਹੋਵੇ। ਇਸ ਦੇ ਨਾਲ ਹੀ ਜੇਕਰ ਉਹ ਅੱਲਾਹ ਅੱਗੇ ਹੱਥ ਅੱਡਦਾ ਹੈ, ਤਾਂ ਅੱਲਾਹ ਉਸਦੀ ਝੋਲੀ ਭਰ ਦਿੰਦਾ ਹੈ। ਉਸਦੀ ਦੁਆ ਕਬੂਲ ਹੁੰਦੀ ਹੈ। ਜੇਕਰ ਉਹ ਅੱਲਾਹ ਦੀ ਪਨਾਹ (ਸ਼ਰਨ) ਮੰਗਦਾ ਹੈ, ਤਾਂ ਅੱਲਾਹ ਉਸਨੂੰ ਆਪਣੀ ਪਨਾਹ ਦਿੰਦਾ ਹੈ ਅਤੇ ਉਸਨੂੰ ਹਰ ਡਰ ਤੋਂ ਛੁਟਕਾਰਾ ਦਿੰਦਾ ਹੈ।فوائد الحديث
ਇਹ ਹਦੀਸ ਉਨ੍ਹਾਂ ਹਦੀਸਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਨਬੀ ਕਰੀਮ ﷺ ਨੇ ਆਪਣੇ ਪਾਕ ਰੱਬ ਤੋਂ ਰਿਵਾਇਤ ਕੀਤਾ ਹੈ। ਇਸ ਤਰ੍ਹਾਂ ਦੀਆਂ ਹਦੀਸਾਂ ਨੂੰ ਹਦੀਸ-ਏ-ਕੁਦਸੀ ਜਾਂ ਹਦੀਸ-ਏ-ਇਲਾਹੀ ਕਿਹਾ ਜਾਂਦਾ ਹੈ। ਇਸ ਤੋਂ ਭਾਵ ਉਹ ਹਦੀਸ ਹੈ ਜਿਸਦੇ ਸ਼ਬਦ ਅਤੇ ਅਰਥ ਦੋਵੇਂ ਅੱਲਾਹ ਤਆਲਾ ਵੱਲੋਂ ਹੁੰਦੇ ਹਨ, ਪ੍ਰੰਤੂ ਉਸ ਵਿੱਚ ਕੁਰਆਨ ਦੀਆਂ ਵਿਸ਼ੇਸ਼ਤਾਵਾਂ ਜਿਵੇਂ ਕਿ ਉਸਦੀ ਤਿਲਾਵਤ (ਪੜ੍ਹਨਾ) ਦਾ ਇਬਾਦਤ ਹੋਣਾ, ਉਸ ਲਈ ਸਫਾਈ (ਵੁਜ਼ੂ) ਦਾ ਹੋਣਾ, ਉਸਦਾ ਆਪਣੇ ਆਪ ਵਿੱਚ ਚਮਤਕਾਰ ਤੇ ਲੋਕਾਂ ਲਈ ਚੁਣੌਤੀ ਹੋਣਾ ਆਦਿ ਨਹੀਂ ਪਾਈਆਂ ਜਾਂਦੀਆਂ।
ਅੱਲਾਹ ਤਆਲਾ ਦੇ ਵਲੀਆਂ ਨੂੰ ਦੁੱਖ ਦੇਣ ਦੀ ਮਨਾਹੀ ਅਤੇ ਉਨ੍ਹਾਂ ਨੂੰ ਪਿਆਰ ਕਰਨ ਤੇ ਉਨ੍ਹਾਂ ਦੀਆਂ ਸਿਫਤਾਂ ਨੂੰ ਮੰਨਣ ਦੀ ਨਸੀਹਤ।
ਅੱਲਾਹ ਤਆਲਾ ਦੇ ਦੁਸ਼ਮਨਾਂ ਨਾਲ ਦੁਸ਼ਮਣੀ ਰੱਖਣ ਦਾ ਹੁਕਮ ਅਤੇ ਉਨ੍ਹਾਂ ਨਾਲ ਦੋਸਤੀ ਕਰਨ ਦੀ ਮਨਾਹੀ।
ਜਿਸ ਕਿਸੇ ਨੇ ਅੱਲਾਹ ਤਆਲਾ ਦੀ ਸ਼ਰੀਅਤ ਦੀ ਪਾਲਣਾ ਕੀਤੇ ਬਿਨਾ ਉਸ ਦਾ ਵਲੀ ਹੋਣ ਦਾ ਦਾਅਵਾ ਕੀਤਾ, ਉਹ ਆਪਣੇ ਦਾਅਵੇ ਵਿੱਚ ਝੂਠਾ ਹੈ।
ਅੱਲਾਹ ਦੇ ਵਲੀ ਬਣਨ ਦੀ ਖੁਸ਼ਕਿਸਮਤੀ, ਉਸ ਵੱਲੋਂ ਲਾਜ਼ਮੀ ਕੀਤੇ ਕੰਮਾਂ ਨੂੰ ਕਰਕੇ ਅਤੇ ਮਨਾਹ ਕੀਤੀਆਂ ਚੀਜ਼ਾਂ ਨੂੰ ਛੱਡਣ ਤੋਂ ਬਾਅਦ ਪ੍ਰਾਪਤ ਹੁੰਦੀ ਹੈ।
ਅੱਲਾਹ ਦੀ ਮੁਹੱਬਤ ਹਾਸਲ ਕਰਨ ਅਤੇ ਦੂਆ ਦੇ ਕਬੂਲ ਹੋਣ ਦਾ ਇੱਕ ਸਾਧਨ ਇਹ ਹੈ ਕਿ ਵਾਜਿਬ (ਲਾਜ਼ਮੀ ਕੰਮਾਂ) ਨੂੰ ਪੂਰਾ ਕਰਨ ਅਤੇ ਮਨਾਹੀਆਂ ਨੂੰ ਛੱਡਣ ਤੋਂ ਬਾਅਦ ਨਫ਼ਲ ਇਬਾਦਤਾਂ 'ਤੇ ਜ਼ੋਰ ਦਿੱਤਾ ਜਾਵੇ।
ਵਲੀਆਂ ਦੇ ਮਾਨ-ਸਨਮਾਨ ਅਤੇ ਵੱਡੇ ਦਰਜੇ ਦਾ ਜ਼ਿਕਰ (ਚਰਚਾ)।
