Oneness of Allah's Names and Attributes

Oneness of Allah's Names and Attributes

5- ਅੱਲਾਹ ਤਆਲਾ ਨੇ ਨੇਕੀਆਂ ਅਤੇ ਬੁਰਾਈਆਂ (ਦੇ ਅਮਲ) ਲਿਖ ਦਿੱਤੀਆਂ ਹਨ। ਫੇਰ ਉਸਦੀ ਸਾਫ-ਸਾਫ ਵਿਆਖਿਆ ਕਰਦੇ ਹੋਏ ਫਰਮਾਇਆ: ਜਿਸ ਕਿਸੇ ਨੇ ਨੇਕੀ ਕਰਨ ਦਾ ਇਰਾਦਾ ਕੀਤਾ ਪਰ ਉਸ ਕਰ ਨਾ ਸਕਿਆ, ਤਾਂ ਅੱਲਾਹ ਤਆਲਾ ਉਸ ਦੇ ਖਾਤੇ ਵਿੱਚ ਇੱਕ ਪੂਰੀ ਨੇਕੀ ਲਿਖ ਦਿੰਦਾ ਹੈ ਅਤੇ ਜੇ ਕਿਤੇ ਇਰਾਦਾ ਕਰਕੇ ਕੰਮ ਪੂਰਾ ਵੀ ਕਰ ਲਵੇ, ਤਾਂ ਅੱਲਾਹ ਤਆਲਾ ਉਸ ਲਈ 10 ਨੇਕੀਆਂ ਤੋਂ ਲੈ ਕੇ 700 ਗੁਣਾ ਤੱਕ, ਜਾਂ ਉਸ ਤੋਂ ਵੀ ਵੱਧ ਲਿਖ ਦਿੰਦਾ ਹੈ। ਇਸਦੇ ਉਲਟ ਜੇਕਰ ਕਿਸੇ ਨੇ ਬੁਰੇ ਕੰਮ ਕਰਨ ਦਾ ਇਰਾਦਾ ਕੀਤਾ ਪਰ ਉਸ ਨੂੰ ਨਾ ਕੀਤਾ, ਤਾਂ ਅੱਲਾਹ ਤਆਲਾ ਉਸ ਦੇ ਖਾਤੇ ਵਿੱਚ ਇੱਕ ਪੂਰੀ ਨੇਕੀ ਲਿਖ ਦਿੰਦਾ ਹੈ ਅਤੇ ਜੇ ਕਿਤੇ ਇਰਾਦਾ ਕਰਕੇ ਕੰਮ ਪੂਰਾ ਵੀ ਕਰ ਲਵੇ, ਤਾਂ ਅੱਲਾਹ ਤਆਲਾ ਉਸ ਲਈ ਸਿਰਫ ਇੱਕ ਗੁਨਾਹ (ਬੁਰਾਈ) ਹੀ ਲਿਖਦਾ ਹੈ।