إعدادات العرض
ਰਹਿਮ ਕਰਨ ਵਾਲਿਆਂ 'ਤੇ ਰਹਿਮਾਨ ਰਹਿਮ ਕਰਦਾ ਹੈ। ਤੁਸੀਂ ਜ਼ਮੀਨ ਵਾਲਿਆਂ 'ਤੇ ਰਹਿਮ ਕਰੋ, ਆਸਮਾਨ ਵਾਲਾ ਤੁਹਾਡੇ 'ਤੇ ਰਹਿਮ ਕਰੇਗਾ।
ਰਹਿਮ ਕਰਨ ਵਾਲਿਆਂ 'ਤੇ ਰਹਿਮਾਨ ਰਹਿਮ ਕਰਦਾ ਹੈ। ਤੁਸੀਂ ਜ਼ਮੀਨ ਵਾਲਿਆਂ 'ਤੇ ਰਹਿਮ ਕਰੋ, ਆਸਮਾਨ ਵਾਲਾ ਤੁਹਾਡੇ 'ਤੇ ਰਹਿਮ ਕਰੇਗਾ।
ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਰਹਿਮ ਕਰਨ ਵਾਲਿਆਂ 'ਤੇ ਰਹਿਮਾਨ ਰਹਿਮ ਕਰਦਾ ਹੈ। ਤੁਸੀਂ ਜ਼ਮੀਨ ਵਾਲਿਆਂ 'ਤੇ ਰਹਿਮ ਕਰੋ, ਆਸਮਾਨ ਵਾਲਾ ਤੁਹਾਡੇ 'ਤੇ ਰਹਿਮ ਕਰੇਗਾ।»
[صحيح] [رواه أبو داود والترمذي وأحمد]
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी ئۇيغۇرچە Kurdî Hausa Português മലയാളം తెలుగు Kiswahili မြန်မာ ไทย Deutsch 日本語 پښتو Tiếng Việt অসমীয়া Shqip Svenska Čeština ગુજરાતી Yorùbá Nederlands සිංහල தமிழ் دری Кыргызча Lietuvių Kinyarwanda नेपाली or ಕನ್ನಡ Română Soomaali Српски Wolof Українська Moore Azərbaycan ქართული Magyar Македонски Bambara አማርኛ Malagasy Oromoo ភាសាខ្មែរ मराठी Italiano O‘zbek Kurmancî тоҷикӣالشرح
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜੋ ਲੋਕ ਹੋਰਾਂ 'ਤੇ ਰਹਿਮ (ਦਇਆ) ਕਰਦੇ ਹਨ, ਉਨ੍ਹਾਂ 'ਤੇ ਰਹਿਮਾਨ (ਸਭ ਤੋਂ ਵੱਧ ਰਹਿਮ ਕਰਨ ਵਾਲਾ-ਅੱਲਾਹ) ਰਹਿਮ ਕਰਦਾ ਹੈ, ਜਿਸ ਦੀ ਰਹਿਮਤ ਹਰ ਚੀਜ਼ 'ਤੇ ਛਾਈ ਹੋਈ ਹੈ। ਅਸਲ ਵਿੱਚ ਇਹ ਇਨਸਾਨ ਦੇ ਕੀਤੇ ਕਰਮਾਂ ਦਾ ਪੂਰਾ-ਪੂਰਾ ਬਦਲਾ ਹੁੰਦਾ ਹੈ। ਫੇਰ ਅੱਲਾਹ ਦੇ ਨਬੀ ﷺ ਨੇ ਇਸ ਧਰਤੀ 'ਤੇ ਰਹਿਣ ਵਾਲੀ ਹਰ ਚੀਜ਼ ਜਿਵੇਂ ਇਨਸਾਨਾਂ, ਜਾਨਵਰਾਂ, ਪੰਛੀਆਂ ਆਦਿ 'ਤੇ ਰਹਿਮ ਕਰਨ ਦਾ ਹੁਕਮ ਦਿੱਤਾ ਹੈ। ਇਸ ਦਾ ਬਦਲਾ (ਫਲ) ਇਹ ਹੈ ਕਿ ਅੱਲਾਹ ਤਆਲਾ ਤੁਹਾਡੇ 'ਤੇ ਅਸਮਾਨਾਂ ਦੇ ਉਪਰੋਂ ਰਹਿਮ ਕਰੇਗਾ।فوائد الحديث
ਇਸਲਾਮ ਰਹਿਮਤ ਦਾ ਦੀਨ (ਧਰਮ) ਹੈ, ਜੋ ਅੱਲਾਹ ਦੀ ਆਗਿਆਕਾਰੀ ਅਤੇ ਉਸ ਦੀ ਮਖਲੂਕ (ਜੀਵਾਂ) ਨਾਲ ਚੰਗਾ ਸਲੂਕ ਕਰਨ 'ਤੇ ਅਧਾਰਤ ਹੈ।
ਸਰਬਸ਼ਕਤੀਮਾਨ ਤੇ ਮਹਾਨ ਅੱਲਾਹ ਰਹਿਮ ਦੇ ਗੁਣ (ਸਿਫਤ) ਨਾਲ ਵਿਸ਼ੇਸ਼ਿਤ ਹੈ। ਉਹ ਰਹਿਮਾਨ (ਬਹੁਤ ਹੀ ਕਿਰਪਾਲੂ) ਅਤੇ ਰਹੀਮ (ਅਤਿਅੰਤ ਰਹਿਮ ਕਰਨ ਵਾਲਾ) ਹੈ, ਜੋ ਆਪਣੇ ਬੰਦਿਆਂ ਨਾਲ ਰਹਿਮਤ ਕਰਦਾ ਹੈ।
ਅੱਲਾਹ ਬੰਦੇ ਨੂੰ ਬਦਲਾ (ਇਨਾਮ ਜਾਂ ਸਜ਼ਾ) ਉਸੇ ਦਰਜੇ ਦਾ ਦਿੰਦਾ ਹੈ, ਜਿਸ ਦਰਜੇ ਦਾ ਉਸਦਾ ਅਮਲ (ਕਰਮ) ਹੁੰਦਾ ਹੈ।
