إعدادات العرض
ਨਬੀ ﷺ ਜਦੋਂ ਤੁਸੀਂ ਮਸਜਿਦ ਵਿੱਚ ਦਾਖ਼ਲ ਹੁੰਦੇ, ਤਾਂ ਇਹ ਦੁਆ ਪੜ੍ਹਦੇ: "ਆਉਜ਼ੁ ਬਿੱਲਾਹਿਲ-ਅਜ਼ੀਮ, ਵਾ ਬਿ ਵਜਹਿਹਿਲ-ਕਰੀਮ, ਵਾ ਬਿ…
ਨਬੀ ﷺ ਜਦੋਂ ਤੁਸੀਂ ਮਸਜਿਦ ਵਿੱਚ ਦਾਖ਼ਲ ਹੁੰਦੇ, ਤਾਂ ਇਹ ਦੁਆ ਪੜ੍ਹਦੇ: "ਆਉਜ਼ੁ ਬਿੱਲਾਹਿਲ-ਅਜ਼ੀਮ, ਵਾ ਬਿ ਵਜਹਿਹਿਲ-ਕਰੀਮ, ਵਾ ਬਿ ਸੁਲਤਾਨਿਹਿਲ ਕਦੀਮ, ਮਿਨੱਸ਼-ਸ਼ੈਤਾਨਿੱਰਾਜੀਮ।" (ਮੈਂ ਮਹਾਨ ਅੱਲਾਹ ਦੀ, ਉਦਾਰਤਾ ਅਤੇ ਦਰਿਆਦਿਲੀ ਵਾਲੇ ਉਸ ਦੇ ਸਤਿਕਾਰਯੋਗ ਚਿਹਰੇ ਅਤੇ ਉਸਦੀ ਸਦੀਵੀ ਬਾਦਸ਼ਾਹੀ ਦੀ ਪਨਾਹ ਮੰਗਦਾ ਹਾਂ, ਅਪਮਾਨਿਤ ਸ਼ੈਤਾਨ ਤੋਂ।)
ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਨਬੀ ﷺ ਜਦੋਂ ਤੁਸੀਂ ਮਸਜਿਦ ਵਿੱਚ ਦਾਖ਼ਲ ਹੁੰਦੇ, ਤਾਂ ਇਹ ਦੁਆ ਪੜ੍ਹਦੇ: "ਆਉਜ਼ੁ ਬਿੱਲਾਹਿਲ-ਅਜ਼ੀਮ, ਵਾ ਬਿ ਵਜਹਿਹਿਲ-ਕਰੀਮ, ਵਾ ਬਿ ਸੁਲਤਾਨਿਹਿਲ ਕਦੀਮ, ਮਿਨੱਸ਼-ਸ਼ੈਤਾਨਿੱਰਾਜੀਮ।" (ਮੈਂ ਮਹਾਨ ਅੱਲਾਹ ਦੀ, ਉਦਾਰਤਾ ਅਤੇ ਦਰਿਆਦਿਲੀ ਵਾਲੇ ਉਸ ਦੇ ਸਤਿਕਾਰਯੋਗ ਚਿਹਰੇ ਅਤੇ ਉਸਦੀ ਸਦੀਵੀ ਬਾਦਸ਼ਾਹੀ ਦੀ ਪਨਾਹ ਮੰਗਦਾ ਹਾਂ, ਅਪਮਾਨਿਤ ਸ਼ੈਤਾਨ ਤੋਂ।) (ਉਕਬਾ ਨੇ) ਕਿਹਾ: ਬਸ ਇੰਨਾ ਹੀ? ਮੈਂ ਕਿਹਾ: ਹਾਂ। ਉਨ੍ਹਾਂ ਨੇ (ਹਦੀਸ ਪੂਰੀ ਕਰਦੇ ਹੋਏ) ਕਿਹਾ ਕਿ: ਜਦੋਂ ਮਸਜਿਦ ਵਿੱਚ ਦਾਖਲ ਹੋਣ ਵਾਲਾ ਵਿਅਕਤੀ ਇਹ ਦੁਆ ਪੜ੍ਹਦਾ ਹੈ, ਤਾਂ ਸ਼ੈਤਾਨ ਕਹਿੰਦਾ ਹੈ ਕਿ ਹੁਣ ਉਹ ਮੈਥੋਂ ਸਾਰੇ ਦਿਨ ਲਈ ਸੁਰੱਖਿਅਤ ਹੋ ਗਿਆ।
الترجمة
العربية বাংলা Bosanski English Español فارسی Indonesia Tagalog Türkçe اردو 中文 हिन्दी ئۇيغۇرچە Hausa Kurdî Português සිංහල Русский অসমীয়া Kiswahili Tiếng Việt ગુજરાતી Nederlands پښتو नेपाली മലയാളം Кыргызча Română Svenska Српски తెలుగు ქართული Moore Magyar Македонски Čeština Українська Azərbaycan Wolof Kinyarwanda Malagasy ไทย मराठी دری አማርኛ ភាសាខ្មែរ Lietuvių Deutsch ಕನ್ನಡ Oromoo Shqip தமிழ் မြန်မာ тоҷикӣالشرح
ਅੱਲਾਹ ਦੇ ਨਬੀ ﷺ ਜਦੋਂ ਮਸਜਿਦ ਵਿੱਚ ਦਾਖ਼ਲ ਹੁੰਦੇ, ਤਾਂ ਕਹਿੰਦੇ: "ਮੈਂ ਪਨਾਹ (ਸ਼ਰਨ) ਲੈਂਦਾ ਹਾਂ ਮਹਾਨ ਅੱਲਾਹ ਦੀ।" ਭਾਵ ਮੈਂ ਅੱਲਾਹ ਅਤੇ ਉਸ ਦੀਆਂ ਸਿਫ਼ਤਾਂ ਦੀ ਪਨਾਹ ਲੈਂਦਾ ਹਾਂ। ਉਦਾਰਤਾ ਅਤੇ ਦਰਿਆਦਿਲੀ ਵਾਲੇ ਉਸਦੇ ਪਵਿੱਤਰ ਚਿਹਰੇ ਦੀ, "ਉਸ ਦੇ ਦਬਦਬੇ ਦੀ" ਭਾਵ ਜਿਸ ਮਖ਼ਲੂਕ (ਰਚਨਾ) 'ਤੇ ਚਾਹਵੇ ਉਸਦੇ ਦਬਦਬੇ, ਤਾਕਤ ਅਤੇ ਕ੍ਰੋਧ ਦੀ ਪਨਾਹ। ਜੋ ਅਨਾਦਿ ਅਤੇ ਬੇਅੰਤ ਹੈ। ਭਾਵ ਜੋ ਸ਼ੁਰੂ ਤੋਂ ਹੈ ਅਤੇ ਸਦੀਵੀ ਅੰਤ ਤੱਕ ਰਹਿਣ ਵਾਲਾ ਹੈ। "ਅਪਮਾਨਿਤ ਕੀਤੇ ਹੋਏ ਸ਼ੈਤਾਨ ਤੋਂ।" ਭਾਵ ਜਿਸਨੂੰ ਅੱਲਾਹ ਦੀ ਰਹਿਮਤ (ਦਇਆ) ਤੋਂ ਦੂਰ ਕਰ ਦਿੱਤਾ ਗਿਆ ਹੈ। ਅਰਥਾਤ: ਹੇ ਅੱਲਾਹ! ਮੈਨੂੰ ਸ਼ੈਤਾਨ ਦੇ ਵਸਵਸਿਆਂ (ਬੁਰੇ ਵਿਚਾਰਾਂ) ਤੋਂ, ਉਕਸਾਵੇ ਤੋਂ, ਸਾਜ਼ਸ਼ਾਂ ਤੋਂ, ਨੁਕਸਾਨਾਂ ਤੋਂ, ਚਾਲਾਕੀਆਂ ਤੋਂ ਅਤੇ ਭਟਕਾਉਣ ਤੋਂ ਸੁਰੱਖਿਅਤ ਰੱਖ। ਕਿਉਂਕਿ ਇਨਸਾਨ ਦੇ ਗੁਮਰਾਹ ਹੋਣ, ਭਟਕਣ ਅਤੇ ਜਹਾਲਤ (ਅਗਿਆਨਤਾ) ਪਿੱਛੇ ਇਸੇ ਦਾ ਹੱਥ ਹੁੰਦਾ ਹੈ। ਇਸਤੋਂ ਬਾਅਦ ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁ) ਤੋਂ ਪੁੱਛਿਆ ਗਿਆ: ਕੀ ਅੱਲਾਹ ਦੇ ਨਬੀ ﷺ ਨੇ ਸਿਰਫ਼ ਇੰਨਾ ਹੀ ਕਿਹਾ ਹੈ? ਉਨ੍ਹਾਂ ਨੇ ਜਵਾਬ ਦਿੱਤਾ: ਹਾਂ। ਹਾਂ, ਪਰ ਇਸ ਹਦੀਸ ਦਾ ਪੂਰਾ ਵੇਰਵਾ ਇਹ ਹੈ ਕਿ ਜਦੋਂ ਮਸਜਿਦ ਵਿੱਚ ਦਾਖਲ ਹੋਣ ਵਾਲਾ ਵਿਅਕਤੀ ਇਹ ਦੁਆ ਪੜ੍ਹ ਲੈਂਦਾ ਹੈ, ਤਾਂ ਸ਼ੈਤਾਨ ਕਹਿੰਦਾ ਹੈ: ਇਸ ਦਾਖਲ ਹੋਣ ਵਾਲੇ ਵਿਅਕਤੀ ਨੇ ਮੈਥੋਂ ਆਪਣੇ-ਆਪ ਨੂੰ ਦਿਨ ਭਰ ਅਤੇ ਰਾਤ ਭਰ ਲਈ ਸੁਰੱਖਿਅਤ ਕਰ ਲਿਆ ਹੈ।"فوائد الحديث
ਮਸਜਿਦ ਵਿੱਚ ਦਾਖ਼ਲ ਹੋਣ ਵੇਲੇ ਇਸ ਜ਼ਿਕਰ (ਸਿਮਰਨ/ਜਾਪ) ਨੂੰ ਪੜ੍ਹਨ ਦੀ ਫਜ਼ੀਲਤ (ਮਹੱਤਤਾ)। ਇਹ ਦੁਆ ਪੜ੍ਹ ਲੈਣ ਤੋਂ ਬਾਅਦ ਇਨਸਾਨ ਬਾਕੀ ਦਿਨ ਲਈ ਸ਼ੈਤਾਨ ਤੋਂ ਸੁਰੱਖਿਅਤ ਰਹਿੰਦਾ ਹੈ।
ਇਸ ਹਦੀਸ ਵਿੱਚ ਸ਼ੈਤਾਨ ਤੋਂ ਸੁਚੇਤ ਤੇ ਸਾਵਧਾਨ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਸ਼ੈਤਾਨ ਮੁਸਲਮਾਨ ਨੂੰ ਸਿੱਧੇ ਰਾਹ ਤੋਂ ਭਟਕਾਉਣ ਲਈ ਘਾਤ ਲਗਾ ਕੇ ਬੈਠਾ ਰਹਿੰਦਾ ਹੈ।
ਇਨਸਾਨ ਨੂੰ ਸ਼ੈਤਾਨ ਦੇ ਵਸਵਸੇ (ਭਟਕਾਉਣ) ਤੋਂ ਸੁਰੱਖਿਆ ਉਸੇ ਹੱਦ ਤੱਕ ਮਿਲਦੀ ਹੈ, ਜਿਸ ਹੱਦ ਤੱਕ ਉਸਦੇ ਦਿਲ ਵਿੱਚ ਅੱਲਾਹ 'ਤੇ ਈਮਾਨ, ਇਸ ਦੁਆ ਨੂੰ ਪੜ੍ਹਨ ਵੇਲੇ ਦਿਲ ਦੀ ਹਾਜ਼ਰੀ ਅਤੇ ਇਸ ਦੇ ਬਦਲੇ ਵਿੱਚ ਅੱਲਾਹ ਦੁਆਰਾ ਕੀਤੇ ਗਏ ਵਾਅਦੇ 'ਤੇ ਪੱਕਾ ਯਕੀਨ ਹੁੰਦਾ ਹੈ।
