ਸਾਡਾ ਮਹਾਨ ਤੇ ਬਰਕਤਾਂ ਵਾਲਾ ਰੱਬ ਹਰ ਰਾਤ, ਜਦੋਂ ਰਾਤ ਦਾ ਆਖਰੀ ਤਿਹਾਈ ਹਿੱਸਾ ਬਾਕੀ ਰਹਿ ਜਾਂਦਾ ਹੈ, ਦੁਨੀਆ ਦੇ ਆਸਮਾਨ 'ਤੇ ਨਜ਼ੂਲ ਕਰਦਾ…

ਸਾਡਾ ਮਹਾਨ ਤੇ ਬਰਕਤਾਂ ਵਾਲਾ ਰੱਬ ਹਰ ਰਾਤ, ਜਦੋਂ ਰਾਤ ਦਾ ਆਖਰੀ ਤਿਹਾਈ ਹਿੱਸਾ ਬਾਕੀ ਰਹਿ ਜਾਂਦਾ ਹੈ, ਦੁਨੀਆ ਦੇ ਆਸਮਾਨ 'ਤੇ ਨਜ਼ੂਲ ਕਰਦਾ (ਭਾਵ ਉੱਤਰਦਾ) ਹੈ ਤੇ ਫਰਮਾਉਂਦਾ ਹੈ

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਸਾਡਾ ਮਹਾਨ ਤੇ ਬਰਕਤਾਂ ਵਾਲਾ ਰੱਬ ਹਰ ਰਾਤ, ਜਦੋਂ ਰਾਤ ਦਾ ਆਖਰੀ ਤਿਹਾਈ ਹਿੱਸਾ ਬਾਕੀ ਰਹਿ ਜਾਂਦਾ ਹੈ, ਦੁਨੀਆ ਦੇ ਆਸਮਾਨ 'ਤੇ ਨਜ਼ੂਲ ਕਰਦਾ (ਭਾਵ ਉੱਤਰਦਾ) ਹੈ ਤੇ ਫਰਮਾਉਂਦਾ ਹੈ: ਕੌਣ ਹੈ ਜੋ ਮੈਥੋਂ ਦੁਆ ਕਰੇ ਤੇ ਮੈਂ ਉਸ ਦੀ ਦੁਆ ਕਬੂਲ ਕਰਾਂ? ਕੌਣ ਹੈ ਜੋ ਮੈਥੋਂ ਕੁੱਝ ਮੰਗੇ ਕਿ ਮੈਂ ਉਸ ਨੂੰ ਦੇ ਦਿਆਂ? ਕੌਣ ਹੈ ਜੋ ਮੈਥੋਂ ਮਾਫ਼ੀ ਮੰਗੇ ਕਿ ਮੈਂ ਉਸ ਨੂੰ ਮਾਫ਼ ਕਰ ਦਿਆਂ?"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਦੱਸਦੇ ਹਨ ਕਿ ਸਾਡਾ ਬਰਕਤਾਂ ਵਾਲਾ ਤੇ ਮਹਾਨ ਰੱਬ (ਅੱਲਾਹ) ਹਰ ਰਾਤ ਨੂੰ, ਜਦੋਂ ਰਾਤ ਦਾ ਅਖੀਰਲਾ ਤਿਹਾਈ ਹਿੱਸਾ ਬਾਕੀ ਰਹਿ ਜਾਂਦਾ ਹੈ, ਦੁਨੀਆ ਦੇ ਨੇੜਲੇ ਆਸਮਾਨ 'ਤੇ ਉੱਤਰਦਾ ਹੈ ਅਤੇ ਆਪਣੇ ਬੰਦਿਆਂ ਨੂੰ ਉਸ ਕੋਲੋਂ ਦੁਆ ਕਰਨ ਲਈ ਉਭਾਰਦਾ ਹੈ, ਕਿਉਂਕਿ ਉਹ ਦੁਆ ਕਰਨ ਵਾਲੇ ਦੀ ਦੁਆ ਸੁਣਦਾ ਹੈ। ਉਹ ਉਨ੍ਹਾਂ ਨੂੰ ਉਸ ਕੋਲੋਂ ਆਪਣੀਆਂ-ਆਪਣੀਆਂ ਮੁਰਾਦਾਂ ਮੰਗਣ ਲਈ ਪ੍ਰੇਰਿਤ ਕਰਦਾ ਹੈ, ਕਿਉਂਕਿ ਉਹ ਮੰਗਣ ਵਾਲੇ ਦੀ ਝੋਲੀ ਭਰ ਦਿੰਦਾ ਹੈ। ਉਹ ਉਨ੍ਹਾਂ ਨੂੰ ਮਾਫੀ ਮੰਗਣ ਲਈ ਕਹਿੰਦਾ ਹੈ, ਕਿਉਂਕਿ ਉਹ ਆਪਣੇ ਮੋਮਿਨ (ਈਮਾਨ ਵਾਲੇ) ਬੰਦਿਆਂ ਨੂੰ ਮਾਫ਼ ਕਰ ਦਿੰਦਾ ਹੈ।

فوائد الحديث

ਰਾਤ ਦੇ ਆਖਰੀ ਤਿਹਾਈ ਹਿੱਸੇ ਅਤੇ ਇਸ ਵਿੱਚ ਨਮਾਜ਼ ਪੜ੍ਹਨ, ਦੁਆ ਕਰਨ ਅਤੇ ਮਾਫੀਆਂ ਮੰਗਣ ਦੀ ਦੀ ਫ਼ਜ਼ੀਲਤ (ਮਹੱਤਤਾ)।

ਇਸ ਹਦੀਸ ਨੂੰ ਸੁਣਨ ਤੋਂ ਬਾਅਦ ਇਨਸਾਨ ਨੂੰ ਇਸ ਚੀਜ਼ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੁਆ ਦੇ ਕਬੂਲ ਹੋਣ ਵਾਲੇ ਸਮਿਆਂ ਦਾ ਪੂਰਾ ਫਾਇਦਾ ਹਾਸਲ ਕਰੇ।

التصنيفات

Oneness of Allah's Names and Attributes