إعدادات العرض
ਆਦਮ ਦੀ ਔਲਾਦ ਨੇ ਮੈਨੂੰ ਝੁਠਲਾਇਆ, ਹਾਲਾਂਕਿ ਉਸਨੂੰ ਇੰਜ ਕਰਨ ਦਾ ਕੋਈ ਹੱਕ ਨਹੀਂ ਸੀ। ਉਸ ਨੇ ਮੈਨੂੰ ਗਾਲ ਕੱਢੀ, ਹਾਲਾਂਕਿ ਉਸਨੂੰ ਇਹ ਸ਼ੋਭਾ…
ਆਦਮ ਦੀ ਔਲਾਦ ਨੇ ਮੈਨੂੰ ਝੁਠਲਾਇਆ, ਹਾਲਾਂਕਿ ਉਸਨੂੰ ਇੰਜ ਕਰਨ ਦਾ ਕੋਈ ਹੱਕ ਨਹੀਂ ਸੀ। ਉਸ ਨੇ ਮੈਨੂੰ ਗਾਲ ਕੱਢੀ, ਹਾਲਾਂਕਿ ਉਸਨੂੰ ਇਹ ਸ਼ੋਭਾ ਨਹੀਂ ਦਿੰਦਾ ਸੀ।
ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਨੇ ਫਰਮਾਇਆ: “ਅੱਲਾਹ ਤਆਲਾ ਕਹਿੰਦਾ ਹੈ: ਆਦਮ ਦੀ ਔਲਾਦ ਨੇ ਮੈਨੂੰ ਝੁਠਲਾਇਆ, ਹਾਲਾਂਕਿ ਉਸਨੂੰ ਇੰਜ ਕਰਨ ਦਾ ਕੋਈ ਹੱਕ ਨਹੀਂ ਸੀ। ਉਸ ਨੇ ਮੈਨੂੰ ਗਾਲ ਕੱਢੀ, ਹਾਲਾਂਕਿ ਉਸਨੂੰ ਇਹ ਸ਼ੋਭਾ ਨਹੀਂ ਦਿੰਦਾ ਸੀ। ਜਿੱਥੇ ਤੱਕ ਉਸਦੇ ਮੈਨੂੰ ਝੁਠਲਾਉਣ ਦੀ ਗੱਲ ਹੈ, ਤਾਂ ਇਹ ਅਸਲ ਵਿੱਚ ਉਸਦਾ ਇਹ ਕਹਿਣਾ ਹੈ ਕਿ ਮੈਂ ਜਿਵੇਂ ਉਸਨੂੰ ਪਹਿਲੀ ਵਾਰ ਪੈਦਾ ਕੀਤਾ ਸੀ, ਉਵੇਂ ਉਸਨੂੰ ਦੁਬਾਰਾ ਪੈਦਾ ਨਹੀਂ ਕਰਾਂਗਾ। ਹਾਲਾਂਕਿ ਮੇਰੇ ਲਈ ਉਸਨੂੰ ਪਹਿਲੀ ਵਾਰ ਪੈਦਾ ਕਰਨਾ ਦੂਜੀ ਵਾਰ ਪੈਦਾ ਕਰਨ ਨਾਲੋਂ ਵੱਧ ਸੌਖਾ ਨਹੀਂ ਸੀ। ਜਦਕਿ ਉਸਦਾ ਮੈਨੂੰ ਗਾਲ ਕੱਢਣਾ, ਉਸਦਾ ਇਹ ਕਹਿਣਾ ਹੈ ਕਿ ਅੱਲਾਹ ਨੇ ਆਪਣਾ ਬੇਟਾ ਬਣਾ ਰੱਖਿਆ ਹੈ। ਹਾਲਾਂਕਿ ਮੈਂ ਇਕੱਲਾ ਹਾਂ, ਬੇਨਿਆਜ਼ (ਖੁਦਮੁਖਤਿਆਰ) ਹਾਂ, ਨਾ ਮੇਰੀ ਕੋਈ ਔਲਾਦ ਹੈ, ਨਾ ਮੈਂ ਕਿਸੇ ਦੀ ਔਲਾਦ ਹਾਂ ਅਤੇ ਨਾ ਹੀ ਕੋਈ ਮੇਰੇ ਬਰਾਬਰ ਹੈ।”
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी Hausa Kurdî Português සිංහල Svenska ગુજરાતી Yorùbá ئۇيغۇرچە Tiếng Việt Kiswahili پښتو অসমীয়া دری Кыргызча or Čeština नेपाली Română Nederlands Soomaali తెలుగు മലയാളം Српски Kinyarwanda ಕನ್ನಡ Lietuvių Wolof Magyar ქართული Moore Українська Македонски Azərbaycan Shqip Malagasy Oromoo ไทย Deutsch मराठी አማርኛ O‘zbek Italiano ភាសាខ្មែរ မြန်မာ Kurmancî тоҷикӣالشرح
ਇਸ ਹਦੀਸ ਕੁਦਸੀ ਵਿੱਚ ਨਬੀ ﷺ ਦੱਸਦੇ ਹਨ ਕਿ ਅੱਲਾਹ ਤਆਲਾ ਨੇ ਕਾਫ਼ਿਰਾਂ ਤੇ ਮੁਸ਼ਰਿਕਾਂ ਬਾਰੇ ਦੱਸਿਆ ਹੈ ਕਿ ਉਹ ਉਸਨੂੰ ਝੁਠਲਾਉਂਦੇ ਹਨ ਅਤੇ ਕਮੀਆਂ, ਨੁਕਸਾਂ ਤੇ ਅਣਉਚਿਤ ਗੱਲਾਂ ਉਸ ਨਾਲ ਜੋੜਦੇ ਹਨ, ਜੋ ਕਿ ਉਨ੍ਹਾਂ ਲਈ ਚੰਗੀ ਗੱਲ ਨਹੀਂ ਹੈ। ਜਿੱਥੇ ਤੱਕ ਉਨ੍ਹਾਂ ਵੱਲੋਂ ਅੱਲਾਹ ਨੂੰ ਝੁਠਲਾਉਣ ਦੀ ਗੱਲ ਹੈ, ਤਾਂ ਇਹ ਅਸਲ ਵਿੱਚ ਉਨ੍ਹਾਂ ਦਾ ਇਹ ਦਾਅਵਾ ਹੈ ਕਿ ਅੱਲਾਹ ਉਨ੍ਹਾਂ ਨੂੰ ਮੌਤ ਤੋਂ ਬਾਅਦ ਮੁੜ ਜਿਉਂਦਾ ਨਹੀਂ ਕਰੇਗਾ, ਜਿਵੇਂ ਉਸਨੇ ਉਨ੍ਹਾਂ ਨੂੰ ਪਹਿਲੀ ਵਾਰ ਸ਼ੁੰਨ (ਅਣਹੋਂਦ) ਤੋਂ ਹੋਂਦ ਵਿੱਚ ਲਿਆਂਦਾ ਸੀ। ਅੱਲਾਹ ਨੇ ਉਨ੍ਹਾਂ ਦਾ ਰੱਦ ਕਰਦੇ ਹੋਏ ਕਿਹਾ ਕਿ ਜਿਸਨੇ ਉਨ੍ਹਾਂ ਨੂੰ ਅਣਹੋਂਦ ਤੋਂ ਹੋਂਦ ਵਿੱਚ ਲਿਆਂਦਾ ਸੀ, ਉਹ ਉਨ੍ਹਾਂ ਨੂੰ ਦੁਬਾਰਾ ਪੈਦਾ ਕਰਨ (ਰਚਨ/ਸਿਰਜਣ) ਦੇ ਪੂਰੀ ਤਰ੍ਹਾਂ ਸਮਰੱਥ ਹੈ। ਸਗੋਂ, ਇਹ ਕੰਮ ਤਾਂ ਉਸ ਲਈ ਕਿਤੇ ਵੱਧ ਆਸਾਨ ਹੈ। ਭਾਵੇਂ (ਜੇਕਰ ਹਕੀਕਤ ਵਿੱਚ ਦੇਖਿਆ ਜਾਵੇ ਤਾਂ) ਅੱਲਾਹ ਲਈ ਪਹਿਲੀ ਅਤੇ ਦੂਜੀ ਰਚਨਾ ਦੋਵੇਂ ਬਰਾਬਰ ਹਨ, ਕਿਉਂਕਿ ਉਹ ਹਰ ਚੀਜ਼ ਦੇ ਸਮਰੱਥ ਹੈ। ਜਦਕਿ ਉਨ੍ਹਾਂ ਦੇ ਗਾਲ ਕੱਢਣ ਤੋਂ ਮੁਰਾਦ ਉਨ੍ਹਾਂ ਦਾ ਇਹ ਕਹਿਣਾ ਹੈ ਕਿ ਅੱਲਾਹ ਦੀ ਔਲਾਦ (ਸੰਤਾਨ) ਹੈ। ਇਸ ਲਈ ਅੱਲਾਹ ਨੇ ਉਨ੍ਹਾਂ ਦਾ ਰੱਦ ਕਰਦੇ ਹੋਏ ਕਿਹਾ ਹੈ ਕਿ ਅੱਲਾਹ ਇਕੱਲਾ ਹੈ, ਆਪਣੇ ਨਾਵਾਂ, ਗੁਣਾਂ ਅਤੇ ਕਰਮਾਂ ਵਿੱਚ ਸੰਪੂਰਨ ਤੇ ਇਕਲੌਤਾ ਹੈ; ਹਰ ਪ੍ਰਕਾਰ ਦੀ ਕਮੀ ਅਤੇ ਨੁਕਸ ਤੋਂ ਪਰੇ (ਪਾਕ) ਅਤੇ ਬੇਨਿਆਜ਼ (ਖੁਦਮੁਖਤਾਰ) ਹੈ ਕਿ ਜਿਸਨੂੰ ਕਿਸੇ ਦੀ ਲੋੜ ਨਹੀਂ, ਲੇਕਿਨ ਹਰ ਕੋਈ ਉਸਦੇ ਆਸਰੇ 'ਤੇ ਨਿਰਭਰ ਕਰਦਾ ਹੈ ਤੇ ਉਸਦਾ ਮੁਥਾਜ ਹੈ। ਉਹ ਕਿਸੇ ਦਾ ਪਿਤਾ ਨਹੀਂ, ਕਿਸੇ ਦੀ ਸੰਤਾਨ ਨਹੀਂ ਅਤੇ ਉਸ ਦੇ ਬਰਾਬਰ ਜਾਂ ਉਸ ਵਰਗਾ ਵੀ ਕੋਈ ਨਹੀਂ।فوائد الحديث
ਅੱਲਾਹ ਤਆਲਾ ਦੀ ਸੰਪੂਰਨ ਸ਼ਕਤੀ ਦਾ ਸਬੂਤ।
ਮੌਤ ਤੋਂ ਬਾਅਦ ਦੁਬਾਰਾ ਜਿਉਂਦੇ ਕੀਤੇ ਜਾਣ ਦੀ ਸੱਚਾਈ ਦਾ ਸਬੂਤ।
ਦੁਬਾਰਾ ਜੀਵਤ ਕੀਤੇ ਜਾਣ ਦਾ ਇਨਕਾਰ ਕਰਨ ਵਾਲਾ ਜਾਂ ਅੱਲਾਹ ਦੀ ਔਲਾਦ (ਸੰਤਾਨ) ਦਾ ਦਾਅਵਾ ਕਰਨ ਵਾਲਾ ਕਾਫ਼ਿਰ ਹੈ।
ਅੱਲਾਹ ਤਆਲਾ ਦੇ ਬਰਾਬਰ ਜਾਂ ਉਸ ਵਰਗਾ ਕੋਈ ਨਹੀਂ ਹੈ।
ਅੱਲਾਹ ਦੀ ਅਥਾਹ ਸਹਿਣਸ਼ੀਲਤਾ ਤੇ ਧੀਰਜ ਅਤੇ ਉਸ ਦਾ ਕਾਫ਼ਰਾਂ ਨੂੰ ਰਾਹਤ ਦੇਣਾ ਤਾਂ ਜੋ ਉਹ ਤੌਬਾ ਕਰ ਸਕਣ ਅਤੇ ਉਸ ਵੱਲ ਵਾਪਸ ਆ ਸਕਣ।
