ਜਿਸ ਕਿਸੇ ਨੇ ਵੀ ਮੇਰੇ ਕਿਸੇ ਵਲੀ (ਮਿੱਤਰ) ਨਾਲ ਵੈਰ ਕੀਤਾ ਤਾਂ ਮੈਂ ਉਸ ਨਾਲ ਜੰਗ ਦਾ ਐਲਾਨ ਕਰਦਾ ਹਾਂ। ਮੇਰਾ ਬੰਦਾ ਜਿਨ੍ਹਾਂ ਕੰਮਾਂ ਰਾਹੀਂ…

ਜਿਸ ਕਿਸੇ ਨੇ ਵੀ ਮੇਰੇ ਕਿਸੇ ਵਲੀ (ਮਿੱਤਰ) ਨਾਲ ਵੈਰ ਕੀਤਾ ਤਾਂ ਮੈਂ ਉਸ ਨਾਲ ਜੰਗ ਦਾ ਐਲਾਨ ਕਰਦਾ ਹਾਂ। ਮੇਰਾ ਬੰਦਾ ਜਿਨ੍ਹਾਂ ਕੰਮਾਂ ਰਾਹੀਂ ਮੇਰੇ ਨੇੜੇ ਆਉਂਦਾ ਹੈ, ਉਨ੍ਹਾਂ ਵਿੱਚੋਂ ਮੈਨੂੰ ਸਭ ਤੋਂ ਵੱਧ ਪਿਆਰੇ ਉਹ ਕੰਮ ਹਨ ਜੋ ਮੈਂ ਉਸ 'ਤੇ ਫਰਜ਼ ਕੀਤੇ ਹਨ

ਅਬੁ-ਹਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਅੱਲਾਹ ਤਆਲਾ ਦਾ ਕਹਿਣਾ ਹੈ: ਜਿਸ ਕਿਸੇ ਨੇ ਵੀ ਮੇਰੇ ਕਿਸੇ ਵਲੀ (ਮਿੱਤਰ) ਨਾਲ ਵੈਰ ਕੀਤਾ ਤਾਂ ਮੈਂ ਉਸ ਨਾਲ ਜੰਗ ਦਾ ਐਲਾਨ ਕਰਦਾ ਹਾਂ। ਮੇਰਾ ਬੰਦਾ ਜਿਨ੍ਹਾਂ ਕੰਮਾਂ ਰਾਹੀਂ ਮੇਰੇ ਨੇੜੇ ਆਉਂਦਾ ਹੈ, ਉਨ੍ਹਾਂ ਵਿੱਚੋਂ ਮੈਨੂੰ ਸਭ ਤੋਂ ਵੱਧ ਪਿਆਰੇ ਉਹ ਕੰਮ ਹਨ ਜੋ ਮੈਂ ਉਸ 'ਤੇ ਫਰਜ਼ ਕੀਤੇ ਹਨ। ਮੇਰਾ ਬੰਦਾ ਨਫ਼ਲਾਂ (ਫਰਜ਼ ਕੰਮਾਂ ਤੋਂ ਬਾਅਦ ਹੋਰ ਵਾਧੂ ਇਬਾਦਤਾਂ) ਰਾਹੀਂ ਮੇਰੇ ਨੇੜੇ ਆਉਂਦਾ ਰਹਿੰਦਾ ਹੈ, ਇੱਥੋਂ ਤੱਕ ਕਿ ਮੈਂ ਉਸ ਨਾਲ ਪਿਆਰ ਕਰਨ ਲੱਗ ਜਾਂਦਾ ਹਾਂ। ਜਦੋਂ ਮੈਂ ਉਸ ਨੂੰ ਪਿਆਰ ਕਰਨ ਲੱਗ ਜਾਂਦਾ ਹਾਂ ਤਾਂ ਮੈਂ ਉਸ ਦਾ ਕੰਨ ਬਣ ਜਾਂਦਾ ਹਾਂ, ਜਿਸ ਨਾਲ ਉਹ ਸੁਣਦਾ ਹੈ; ਉਸਦੀ ਅੱਖ ਬਣ ਜਾਂਦਾ ਹਾਂ, ਜਿਸ ਨਾਲ ਉਹ ਦੇਖਦਾ ਹੈ; ਉਸਦਾ ਹੱਥ ਬਣ ਜਾਂਦਾ ਹਾਂ, ਜਿਸ ਨਾਲ ਉਹ ਫੜਦਾ ਹੈ; ਅਤੇ ਉਸਦਾ ਪੈਰ ਬਣ ਜਾਂਦਾ ਹਾਂ ਜਿਸ ਨਾਲ ਉਹ ਚੱਲਦਾ ਹੈ। ਜੇਕਰ ਉਹ ਮੈਥੋਂ ਕੁੱਝ ਮੰਗਦਾ ਹੈ ਤਾਂ ਮੈਂ ਉਸ ਨੂੰ ਜ਼ਰੂਰ ਦਿੰਦਾ ਹਾਂ, ਅਤੇ ਜੇਕਰ ਉਹ ਕਿਸੇ ਚੀਜ਼ ਤੋਂ ਮੇਰੀ ਪਨਾਹ (ਆਸਰਾ) ਚਾਹੁੰਦਾ ਹੈ ਤਾਂ ਮੈਂ ਉਸ ਨੂੰ ਜ਼ਰੂਰ ਪਨਾਹ ਦਿੰਦਾ ਹਾਂ। ਮੈਨੂੰ ਕਿਸੇ ਕੰਮ ਕਰਨ ਵਿੱਚ ਇੰਨੀ ਝਿਜਕ ਨਹੀਂ ਹੁੰਦੀ, ਜਿੰਨੀ ਮੇਰੇ ਮੋਮਿਨ ਬੰਦੇ ਦੀ ਰੂਹ (ਜਾਨ) ਕੱਢਣ ਵੇਲੇ ਹੁੰਦੀ ਹੈ, ਜਦੋਂ ਕਿ ਉਹ ਮੌਤ ਨੂੰ ਨਾਪਸੰਦ ਕਰਦਾ ਹੈ ਅਤੇ ਮੈਨੂੰ ਵੀ ਉਸ ਨੂੰ ਤਕਲੀਫ ਦੇਣਾ ਚੰਗਾ ਨਹੀਂ ਲਗਦਾ।"

[صحيح] [رواه البخاري]

الشرح

ਨਬੀ ﷺ ਨੇ ਇਸ ਹਦੀਸ-ਏ-ਕੁਦਸੀ ਵਿੱਚ ਦੱਸਿਆ ਹੈ ਕਿ ਅੱਲਾਹ ਤਆਲਾ ਨੇ ਫਰਮਾਇਆ: ਜਿਸ ਕਿਸੇ ਨੇ ਮੇਰੇ ਕਿਸੇ ਵਲੀ (ਖਾਸ ਦੋਸਤ) ਨੂੰ ਨੁਕਸਾਨ ਪਹੁੰਚਾਇਆ, ਉਸ ਨੂੰ ਗੁੱਸਾ ਦਿਲਾਇਆ ਜਾਂ ਉਸ ਨਾਲ ਵੈਰ ਰੱਖਿਆ; ਉਸ ਵਿਅਕਤੀ ਨਾਲ ਮੇਰਾ ਦੁਸ਼ਮਣੀ ਦਾ ਐਲਾਨ ਹੈ। ਵਲੀ ਤੋਂ ਭਾਵ ਅੱਲਾਹ ਤੋਂ ਡਰਨ ਵਾਲਾ ਅਤੇ ਉਸ ਦੇ ਦੀਨ ਦਾ ਪਾਲਣ ਕਰਨ ਵਾਲਾ ਮੋਮਿਨ ਹੈ। ਜਿਸ ਦੇ ਅੰਦਰ ਜਿੰਨਾ ਈਮਾਨ ਅਤੇ ਅੱਲਾਹ ਦਾ ਡਰ ਹੋਵੇਗਾ, ਉਸ ਹਿਸਾਬ ਨਾਲ ਹੀ ਉਸ ਨੂੰ ਅੱਲਾਹ ਦੀ ਵਿਲਾਇਤ (ਦੋਸਤੀ) ਦਾ ਦਰਜਾ ਮਿਲੇਗਾ। ਇੱਕ ਮੁਸਲਮਾਨ ਜਿਨ੍ਹਾਂ ਚੀਜ਼ਾਂ ਰਾਹੀਂ ਅੱਲਾਹ ਦੀ ਨੇੜਤਾ ਪ੍ਰਾਪਤ ਕਰਦਾ ਹੈ, ਅੱਲਾਹ ਲਈ ਉਨ੍ਹਾਂ ਵਿੱਚੋਂ ਸਭ ਤੋਂ ਵੱਧ ਪਿਆਰੀ ਚੀਜ਼ ਉਹ ਕੰਮ ਹਨ ਜੋ ਅੱਲਾਹ ਨੇ ਉਸ 'ਤੇ ਫਰਜ਼ ਕੀਤੇ ਹਨ। ਇਸ ਵਿੱਚ ਅੱਲਾਹ ਦੇ ਦੱਸੇ ਨੇਕ ਕੰਮ ਕਰਨਾ ਅਤੇ ਮਨਾਹ ਕੀਤੀਆਂ ਚੀਜ਼ਾਂ ਤੋਂ ਦੂਰ ਰਹਿਣਾ, ਦੋਨੋ ਸ਼ਾਮਲ ਹਨ। ਇੱਕ ਮੁਸਲਮਾਨ ਫਰਜ਼ ਕੰਮਾਂ ਦੇ ਨਾਲ-ਨਾਲ ਨਫਲ ਕੰਮਾਂ ਰਾਹੀਂ ਅੱਲਾਹ ਦੀ ਨੇੜਤਾ ਪ੍ਰਾਪਤ ਕਰਦਾ ਜਾਂਦਾ ਹੈ ਅਤੇ ਇੱਕ ਸਮਾਂ ਆਉਂਦਾ ਹੈ ਜਦੋਂ ਉਹ ਅੱਲਾਹ ਦੀ ਮੁਹੱਬਤ ਪ੍ਰਾਪਤ ਹੋ ਜਾਂਦੀ ਹੈ। ਫੇਰ ਜਦੋਂ ਅੱਲਾਹ ਉਸ ਨਾਲ ਮੁਹੱਬਤ ਕਰਨ ਲਗ ਜਾਂਦਾ ਹੈ, ਤਾਂ ਉਹ ਉਸਦੇ ਸ਼ਰੀਰ ਦੇ ਇਨ੍ਹਾਂ ਚਾਰ ਹੇਠ ਲਿਖੇ ਅੰਗਾਂ ਦਾ ਰੁਖ਼ ਸਹੀ ਦਿਸ਼ਾ ਵੱਲ ਕਰ ਦਿੰਦਾ ਹੈ: ਉਸਦੇ ਕੰਨਾਂ ਦਾ ਰੁਖ਼ ਸਹੀ ਕਰ ਦਿੰਦਾ ਹੈ। ਫੇਰ ਉਹ ਉਹੀ ਸੁਣਦਾ ਹੈ ਜੋ ਅੱਲਾਹ ਪਸੰਦ ਕਰਦਾ ਹੈ। ਉਸਦੀ ਨਜ਼ਰ (ਅੱਖਾਂ) ਦਾ ਰੁਖ਼ ਸਹੀ ਕਰ ਦਿੰਦਾ ਹੈ। ਸੋ ਉਹ ਉਹੀ ਦੇਖਦਾ ਹੈ, ਜਿਸਨੂੰ ਦੇਖਣਾ ਅੱਲਾਹ ਪਸੰਦ ਕਰਦਾ ਹੈ। ਉਸਦੇ ਹੱਥ ਦਾ ਰੁਖ਼ ਸਹੀ ਕਰ ਦਿੰਦਾ ਹੈ। ਫੇਰ ਉਹ ਆਪਣੇ ਹੱਥ ਨਾਲ ਉਹੀ ਕੰਮ ਕਰਦਾ ਹੈ, ਜੋ ਅੱਲਾਹ ਨੂੰ ਪਸੰਦ ਹੋਣ। ਉਸਦੇ ਪੈਰ ਦਾ ਰੁਖ਼ ਸਹੀ ਕਰ ਦਿੰਦਾ ਹੈ। ਫੇਰ ਉਹ ਉਸੇ ਰਾਹ 'ਤੇ ਚੱਲਦਾ ਹੈ, ਜੋ ਅੱਲਾਹ ਨੂੰ ਪਸੰਦ ਹੋਵੇ ਅਤੇ ਉਹੀ ਕੰਮ ਕਰਦਾ ਹੈ, ਜਿਸ ਵਿੱਚ ਭਲਾਈ ਹੋਵੇ। ਇਸ ਦੇ ਨਾਲ ਹੀ ਜੇਕਰ ਉਹ ਅੱਲਾਹ ਅੱਗੇ ਹੱਥ ਅੱਡਦਾ ਹੈ, ਤਾਂ ਅੱਲਾਹ ਉਸਦੀ ਝੋਲੀ ਭਰ ਦਿੰਦਾ ਹੈ, ਉਸਦੀ ਦੁਆ ਕਬੂਲ ਹੁੰਦੀ ਹੈ ਅਤੇ ਜੇਕਰ ਉਹ ਅੱਲਾਹ ਦੀ ਪਨਾਹ (ਆਸਰਾ) ਮੰਗਦਾ ਹੈ, ਤਾਂ ਅੱਲਾਹ ਉਸਨੂੰ ਉਸਦੇ ਡਰ ਤੋਂ ਛੁਟਕਾਰਾ ਦਿੰਦਾ ਹੈ। ਅਖੀਰ ਵਿੱਚ ਅੱਲਾਹ ਤਆਲਾ ਕਹਿੰਦਾ ਹੈ: ਮੈਨੂੰ ਕਿਸੇ ਕੰਮ ਨੂੰ ਕਰਨ ਵਿੱਚ ਇੰਨੀ ਝਿਜਕ ਨਹੀਂ ਹੁੰਦੀ ਜਿੰਨੀ ਇੱਕ ਮੋਮਿਨ ਦੀ ਰੂਹ ਕੱਢਣ ਵੇਲੇ ਉਸ 'ਤੇ ਰਹਿਮ ਦੇ ਕਾਰਨ ਹੁੰਦੀ ਹੈ। ਕਿਉਂਕਿ ਮੌਤ ਦੇ ਦਰਦ ਕਾਰਨ ਉਹ ਮੌਤ ਨੂੰ ਨਾਪਸੰਦ ਕਰਦਾ ਹੈ, ਅਤੇ ਅੱਲਾਹ ਅਜਿਹੀਆਂ ਚੀਜ਼ਾਂ ਨੂੰ ਨਾਪਸੰਦ ਕਰਦਾ ਹੈ ਜੋ ਮੋਮਿਨ ਨੂੰ ਤਕਲੀਫ ਦਿੰਦੀਆਂ ਹਨ।

فوائد الحديث

ਇਹ ਹਦੀਸ ਉਨ੍ਹਾਂ ਹਦੀਸਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਨਬੀ ਕਰੀਮ ﷺ ਨੇ ਆਪਣੇ ਪਾਕ ਰੱਬ ਤੋਂ ਰਿਵਾਇਤ ਕੀਤਾ ਹੈ। ਇਸ ਤਰ੍ਹਾਂ ਦੀਆਂ ਹਦੀਸਾਂ ਨੂੰ ਹਦੀਸ-ਏ-ਕੁਦਸੀ ਜਾਂ ਹਦੀਸ-ਏ-ਇਲਾਹੀ ਕਿਹਾ ਜਾਂਦਾ ਹੈ। ਇਸ ਤੋਂ ਭਾਵ ਉਹ ਹਦੀਸ ਹੈ ਜਿਸਦੇ ਸ਼ਬਦ ਅਤੇ ਅਰਥ ਦੋਵੇਂ ਅੱਲਾਹ ਤਆਲਾ ਵੱਲੋਂ ਹੁੰਦੇ ਹਨ, ਪ੍ਰੰਤੂ ਉਸ ਵਿੱਚ ਕੁਰਆਨ ਦੀਆਂ ਵਿਸ਼ੇਸ਼ਤਾਵਾਂ ਜਿਵੇਂ ਕਿ ਉਸਦੀ ਤਿਲਾਵਤ (ਪੜ੍ਹਨਾ) ਦਾ ਇਬਾਦਤ ਹੋਣਾ, ਉਸ ਲਈ ਸਫਾਈ (ਵੁਜ਼ੂ) ਦਾ ਹੋਣਾ, ਉਸਦਾ ਆਪਣੇ ਆਪ ਵਿੱਚ ਚਮਤਕਾਰ ਤੇ ਲੋਕਾਂ ਲਈ ਚੁਣੌਤੀ ਹੋਣਾ ਆਦਿ ਨਹੀਂ ਪਾਈਆਂ ਜਾਂਦੀਆਂ।

ਅੱਲਾਹ ਤਆਲਾ ਦੇ ਵਲੀਆਂ ਨੂੰ ਦੁੱਖ ਦੇਣ ਦੀ ਮਨਾਹੀ ਅਤੇ ਉਨ੍ਹਾਂ ਨੂੰ ਪਿਆਰ ਕਰਨ ਤੇ ਉਨ੍ਹਾਂ ਦੀਆਂ ਸਿਫਤਾਂ ਨੂੰ ਮੰਨਣ ਦੀ ਨਸੀਹਤ।

ਅੱਲਾਹ ਤਆਲਾ ਦੇ ਦੁਸ਼ਮਨਾਂ ਨਾਲ ਦੁਸ਼ਮਣੀ ਰੱਖਣ ਦਾ ਹੁਕਮ ਅਤੇ ਉਨ੍ਹਾਂ ਨਾਲ ਦੋਸਤੀ ਕਰਨ ਦੀ ਮਨਾਹੀ।

ਜਿਸ ਕਿਸੇ ਨੇ ਅੱਲਾਹ ਤਆਲਾ ਦੀ ਸ਼ਰੀਅਤ ਦੀ ਪਾਲਣਾ ਕੀਤੇ ਬਿਨਾ ਉਸ ਦਾ ਵਲੀ ਹੋਣ ਦਾ ਦਾਅਵਾ ਕੀਤਾ, ਉਹ ਆਪਣੇ ਦਾਅਵੇ ਵਿੱਚ ਝੂਠਾ ਹੈ।

ਅੱਲਾਹ ਦੇ ਵਲੀ ਬਣਨ ਦੀ ਖੁਸ਼ਕਿਸਮਤੀ, ਉਸ ਵੱਲੋਂ ਲਾਜ਼ਮੀ ਕੀਤੇ ਕੰਮਾਂ ਨੂੰ ਕਰਕੇ ਅਤੇ ਮਨਾਹ ਕੀਤੀਆਂ ਚੀਜ਼ਾਂ ਨੂੰ ਛੱਡਣ ਤੋਂ ਬਾਅਦ ਪ੍ਰਾਪਤ ਹੁੰਦੀ ਹੈ।

ਅੱਲਾਹ ਦੀ ਮੁਹੱਬਤ ਹਾਸਲ ਕਰਨ ਅਤੇ ਦੂਆ ਦੇ ਕਬੂਲ ਹੋਣ ਦਾ ਇੱਕ ਸਾਧਨ ਇਹ ਹੈ ਕਿ ਵਾਜਿਬ (ਲਾਜ਼ਮੀ ਕੰਮਾਂ) ਨੂੰ ਪੂਰਾ ਕਰਨ ਅਤੇ ਮਨਾਹੀਆਂ ਨੂੰ ਛੱਡਣ ਤੋਂ ਬਾਅਦ ਨਫ਼ਲ ਇਬਾਦਤਾਂ 'ਤੇ ਜ਼ੋਰ ਦਿੱਤਾ ਜਾਵੇ।

ਵਲੀਆਂ ਦੇ ਮਾਨ-ਸਨਮਾਨ ਅਤੇ ਵੱਡੇ ਦਰਜੇ ਦਾ ਜ਼ਿਕਰ (ਚਰਚਾ)।

التصنيفات

Oneness of Allah's Names and Attributes