إعدادات العرض
ਅੱਲਾਹ ਜ਼ੁਲਮ ਕਰਨ ਵਾਲੇ ਨੂੰ ਮੌਕਾ ਦਿੰਦਾ ਰਹਿੰਦਾ ਹੈ, ਲੇਕਿਨ ਜਦੋਂ ਉਸ ਨੂੰ ਫੜਦਾ ਹੈ ਤਾਂ ਫੇਰ ਛੱਡਦਾ ਨਹੀਂ
ਅੱਲਾਹ ਜ਼ੁਲਮ ਕਰਨ ਵਾਲੇ ਨੂੰ ਮੌਕਾ ਦਿੰਦਾ ਰਹਿੰਦਾ ਹੈ, ਲੇਕਿਨ ਜਦੋਂ ਉਸ ਨੂੰ ਫੜਦਾ ਹੈ ਤਾਂ ਫੇਰ ਛੱਡਦਾ ਨਹੀਂ
ਅਬੁ ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਅੱਲਾਹ ਜ਼ੁਲਮ ਕਰਨ ਵਾਲੇ ਨੂੰ ਮੌਕਾ ਦਿੰਦਾ ਰਹਿੰਦਾ ਹੈ, ਲੇਕਿਨ ਜਦੋਂ ਉਸ ਨੂੰ ਫੜਦਾ ਹੈ ਤਾਂ ਫੇਰ ਛੱਡਦਾ ਨਹੀਂ।" ਫੇਰ ਆਪ ﷺ ਨੇ ਇਹ ਆਇਤ ਪੜ੍ਹੀ: {وَكَذَلِكَ أَخْذُ رَبِّكَ إِذَا أَخَذَ الْقُرَى وَهِيَ ظَالِمَةٌ إِنَّ أَخْذَهُ أَلِيمٌ شَدِيدٌ} "ਤੇਰੇ ਰੱਬ ਦੀ ਪਕੜ ਅਜਿਹੀ ਹੈ ਕਿ ਜਦੋਂ ਉਹ ਕਿਸੇ ਬਸਤੀ ਦੇ ਜ਼ਾਲਮਾਂ ਨੂੰ ਫੜਦਾ ਹੈ ਤਾਂ ਉਸ ਦੀ ਪਕੜ ਬਹੁਤ ਹੀ ਦੁੱਖਦਾਈ ਤੇ ਕਰੜੀ ਹੁੰਦੀ ਹੈ।" [ਸੂਰਤ ਹੂਦ: 102]
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी Tiếng Việt සිංහල Kurdî Hausa Português മലയാളം తెలుగు မြန်မာ ไทย Deutsch 日本語 پښتو অসমীয়া Shqip Svenska Čeština ગુજરાતી Yorùbá Nederlands ئۇيغۇرچە Kiswahili தமிழ் دری Magyar ಕನ್ನಡ Кыргызча Lietuvių Malagasy Română Kinyarwanda नेपाली Српски Wolof Soomaali Moore Українська Български Azərbaycan मराठी ქართული тоҷикӣ Bambara Македонски አማርኛ Oromoo ភាសាខ្មែរ Italiano O‘zbek Fulfulde Kurmancî Yaoالشرح
ਇਸ ਹਦੀਸ ਵਿੱਚ ਅੱਲਾਹ ਦੇ ਨਬੀ ﷺ ਨੇ ਗੁਨਾਹ, ਸ਼ਿਰਕ ਅਤੇ ਲੋਕਾਂ ਦੇ ਹੱਕ ਮਾਰ ਕੇ ਜ਼ੁਲਮ ਦੇ ਰਾਹ 'ਤੇ ਅੱਗੇ ਵੱਧਣ ਤੋਂ ਸਾਵਧਾਨ ਕਰ ਰਹੇ ਹਨ। ਕਿਉਂਕਿ ਅੱਲਾਹ ਤਆਲਾ ਜ਼ਾਲਮ ਨੂੰ ਤੁਰੰਤ ਸਜ਼ਾ ਦੇਣ ਦੇ ਬਜਾਏ ਮੌਕਾ ਤੇ ਢੀਲ ਦਿੰਦਾ ਹੈ ਅਤੇ ਉਸ ਦੀ ਉਮਰ ਤੇ ਧਨ-ਦੌਲਤ ਨੂੰ ਵਧਾਉਂਦਾ ਰਹਿੰਦਾ ਹੈ। ਲੇਕਿਨ ਜੇਕਰ ਉਹ ਤੌਬਾ ਨਹੀਂ ਕਰਦਾ, ਤਾਂ ਅੱਲਾਹ ਉਸਨੂੰ ਫੜ ਲੈਂਦਾ ਹੈ ਅਤੇ ਛੱਡਦਾ ਨਹੀਂ ਹੈ। ਕਿਉਂਕਿ ਉਸਦੇ ਗੁਨਾਹ ਬਹੁਤ ਜ਼ਿਆਦਾ ਹੋ ਚੁੱਕੇ ਹੁੰਦੇ ਹਨ। ਫੇਰ ਅੱਲਾਹ ਦੇ ਨਬੀ ﷺ ਨੇ ਇਹ ਆਇਤ ਪੜ੍ਹੀ: {وَكَذَلِكَ أَخْذُ رَبِّكَ إِذَا أَخَذَ الْقُرَى وَهِيَ ظَالِمَةٌ إِنَّ أَخْذَهُ أَلِيمٌ شَدِيدٌ} "ਤੇਰੇ ਰੱਬ ਦੀ ਪਕੜ ਅਜਿਹੀ ਹੈ ਕਿ ਜਦੋਂ ਉਹ ਕਿਸੇ ਬਸਤੀ ਦੇ ਜ਼ਾਲਮਾਂ ਨੂੰ ਫੜਦਾ ਹੈ ਤਾਂ ਉਸ ਦੀ ਪਕੜ ਬਹੁਤ ਹੀ ਦੁੱਖਦਾਈ ਤੇ ਕਰੜੀ ਹੁੰਦੀ ਹੈ।" [ਸੂਰਤ ਹੂਦ: 102]فوائد الحديث
ਅਕਲਮੰਦ ਤੇ ਸਿਆਣੇ ਵਿਅਕਤੀ ਨੂੰ ਤੁਰੰਤ ਤੌਬਾ ਕਰ ਲੈਣੀ ਚਾਹੀਦਾ ਹੈ ਅਤੇ ਜੇਕਰ ਉਹ ਜ਼ੁਲਮ ਕਰਨ ਤੋਂ ਬਾਜ਼ ਨਹੀਂ ਆਉਂਦਾ ਤਾਂ ਇਹ ਨਾ ਸਮਝੇ ਕਿ ਅੱਲਾਹ ਦੇ ਜਾਲ ਤੋਂ ਬਚ ਨਿਕਲਿਆ।
ਅੱਲਾਹ ਤਆਲਾ ਜ਼ਾਲਮਾਂ ਨੂੰ ਫੌਰਨ ਸਜ਼ਾ ਦੇਣ ਦੀ ਬਜਾਏ ਮੋਹਲਤ ਦਿੰਦਾ ਹੈ, ਤਾਂ ਜੋ ਉਨ੍ਹਾਂ ਨੂੰ ਤੌਬਾ ਕਰਨ ਦਾ ਮੌਕਾ ਮਿਲ ਸਕੇ ਅਤੇ ਤੌਬਾ ਨਾ ਕਰਨ ਦੀ ਹਾਲਤ ਵਿੱਚ ਉਨ੍ਹਾਂ ਦੀ ਸਜ਼ਾ ਨੂੰ ਵਧਾ ਦਿੱਤਾ ਜਾਵੇ।
ਜ਼ੁਲਮ ਬਹੁਤ ਸਾਰੀਆਂ ਕੌਮਾਂ ਉੱਤੇ ਅੱਲਾਹ ਦੀ ਸਜ਼ਾ ਉੱਤਰਨ ਦਾ ਇੱਕ ਕਾਰਨ ਹੈ।
ਜਦੋਂ ਅੱਲਾਹ ਕਿਸੇ ਬਸਤੀ/ਕੌਮ ਨੂੰ ਬਰਬਾਦ ਕਰਦਾ ਹੈ, ਤਾਂ ਉਸ ਵਿੱਚ ਕੁੱਝ ਨੇਕ ਲੋਕ ਵੀ ਹੋ ਸਕਦੇ ਹਨ। ਅਜਿਹੇ ਨੇਕ ਲੋਕ ਕਿਆਮਤ ਦੇ ਦਿਨ ਆਪਣੀ ਨੇਕੀ ਦੀ ਹਾਲਤ ਵਿੱਚ ਹੀ ਉਠਾਏ ਜਾਣਗੇ ਅਤੇ ਇਸ ਚੀਜ਼ ਦਾ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਕਿ ਬਾਕੀ ਸਭ ਨਾਲ ਉਨ੍ਹਾਂ ਨੂੰ ਅਜ਼ਾਬ (ਸਜ਼ਾ) ਦਾ ਸਾਹਮਣਾ ਕਰਨਾ ਪਿਆ ਸੀ।
