The Creed

21- ਅੱਲਾਹ ਤਆਲਾ ਨੇ ਨੇਕੀਆਂ ਅਤੇ ਬੁਰਾਈਆਂ (ਦੇ ਅਮਲ) ਲਿਖ ਦਿੱਤੇ ਹਨ ਅਤੇ ਉਨ੍ਹਾਂ ਦੀ ਵਿਆਖਿਆ ਵੀ ਕਰ ਦਿੱਤੀ ਹੈ।ਇਸ ਕਰਕੇ, ਜੋ ਕੋਈ ਕਿਸੇ ਨੇਕੀ ਕਰਨ ਦਾ ਇਰਾਦਾ ਕਰੇ ਪਰ ਉਸ ਨੂੰ ਨਾ ਕਰੇ, ਤਾਂ ਅੱਲਾਹ ਤਆਲਾ ਉਸ ਦੇ ਲੀਏ ਪੂਰੀ ਨੇਕੀ ਲਿਖ ਦਿੰਦਾ ਹੈ।ਜੇ ਉਹ ਉਸ ਨੇਕੀ ਦਾ ਇਰਾਦਾ ਕਰੇ ਅਤੇ ਫਿਰ ਕਰ ਵੀ ਲਵੇ, ਤਾਂ ਅੱਲਾਹ ਤਆਲਾ ਉਸ ਦੇ ਲਈ 10 ਨੇਕੀਆਂ ਤੋਂ ਲੈ ਕੇ 700 ਗੁਣਾ ਤੱਕ, ਜਾਂ ਇਸ ਤੋਂ ਵੀ ਵੱਧ ਲਿਖ ਦਿੰਦਾ ਹੈ।ਅਤੇ ਜੋ ਕੋਈ ਕਿਸੇ ਬੁਰਾਈ ਕਰਨ ਦਾ ਇਰਾਦਾ ਕਰੇ ਪਰ ਨਾ ਕਰੇ, ਤਾਂ ਅੱਲਾਹ ਤਆਲਾ ਉਸ ਦੇ ਲਈ ਪੂਰੀ ਨੇਕੀ ਲਿਖ ਦਿੰਦਾ ਹੈ।ਪਰ ਜੇ ਉਹ ਉਸ ਬੁਰਾਈ ਦਾ ਇਰਾਦਾ ਕਰੇ ਅਤੇ ਫਿਰ ਕਰ ਵੀ ਲਵੇ, ਤਾਂ ਅੱਲਾਹ ਤਆਲਾ ਉਸ ਲਈ ਸਿਰਫ ਇਕ ਹੀ ਬੁਰਾਈ ਲਿਖਦਾ ਹੈ।