ਉੱਥੇ ਪਹੁੰਚ ਕੇ ਅਸੀਂ ਕਿਹਾ: ਤੁਸੀਂ ਸਾਡੇ ਸੱਯਦ (ਸਰਦਾਰ) ਹੋ। ਆਪ ﷺ ਨੇ ਫਰਮਾਇਆ: "ਸੱਯਦ ਤਾਂ ਅੱਲਾਹ ਹੈ।" ਅਸੀਂ ਕਿਹਾ: ਤੁਸੀਂ ਸਾਡੇ ਵਿੱਚੋਂ…

ਉੱਥੇ ਪਹੁੰਚ ਕੇ ਅਸੀਂ ਕਿਹਾ: ਤੁਸੀਂ ਸਾਡੇ ਸੱਯਦ (ਸਰਦਾਰ) ਹੋ। ਆਪ ﷺ ਨੇ ਫਰਮਾਇਆ: "ਸੱਯਦ ਤਾਂ ਅੱਲਾਹ ਹੈ।" ਅਸੀਂ ਕਿਹਾ: ਤੁਸੀਂ ਸਾਡੇ ਵਿੱਚੋਂ ਸਭ ਤੋਂ ਉੱਤਮ ਅਤੇ ਸਭ ਤੋਂ ਵੱਧ ਉਪਕਾਰ ਕਰਨ ਵਾਲੇ ਵਿਅਕਤੀ ਹੋ। ਤਾਂ ਆਪ ﷺ ਨੇ ਫਰਮਾਇਆ: "ਤੁਸੀਂ ਅਜਿਹੀ ਗੱਲ ਜਾਂ ਅਜਿਹੀ ਗੱਲ ਦਾ ਕੋਈ ਭਾਗ ਕਹਿ ਸਕਦੇ ਹੋ। ਲੇਕਿਨ ਕਿਤੇ ਸ਼ੈਤਾਨ ਤੁਹਾਨੂੰ ਆਪਣਾ ਸਾਥੀ ਨਾ ਬਣਾ ਲਵੇ।" (ਕਿ ਕਿਤੇ ਮੇਰੀ ਵਡਿਆਈ ਕਰਨ ਵਿੱਚ ਹੱਦੋਂ ਅੱਗੇ ਨਾ ਵਧਾ ਦੇਵੇ।)

ਅਬਦੁੱਲਾਹ ਬਿਨ ਸ਼ਿੱਖੀਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਬਨੀ ਆਮਿਰ ਦੇ ਇੱਕ ਵਫ਼ਦ ਦੇ ਨਾਲ ਅੱਲਾਹ ਦੇ ਰਸੂਲ ﷺ ਦੇ ਕੋਲ ਆਇਆ।ਉੱਥੇ ਪਹੁੰਚ ਕੇ ਅਸੀਂ ਕਿਹਾ: ਤੁਸੀਂ ਸਾਡੇ ਸੱਯਦ (ਸਰਦਾਰ) ਹੋ। ਆਪ ﷺ ਨੇ ਫਰਮਾਇਆ: "ਸੱਯਦ ਤਾਂ ਅੱਲਾਹ ਹੈ।" ਅਸੀਂ ਕਿਹਾ: ਤੁਸੀਂ ਸਾਡੇ ਵਿੱਚੋਂ ਸਭ ਤੋਂ ਉੱਤਮ ਅਤੇ ਸਭ ਤੋਂ ਵੱਧ ਉਪਕਾਰ ਕਰਨ ਵਾਲੇ ਵਿਅਕਤੀ ਹੋ। ਤਾਂ ਆਪ ﷺ ਨੇ ਫਰਮਾਇਆ: "ਤੁਸੀਂ ਅਜਿਹੀ ਗੱਲ ਜਾਂ ਅਜਿਹੀ ਗੱਲ ਦਾ ਕੋਈ ਭਾਗ ਕਹਿ ਸਕਦੇ ਹੋ। ਲੇਕਿਨ ਕਿਤੇ ਸ਼ੈਤਾਨ ਤੁਹਾਨੂੰ ਆਪਣਾ ਸਾਥੀ ਨਾ ਬਣਾ ਲਵੇ।" (ਕਿ ਕਿਤੇ ਮੇਰੀ ਵਡਿਆਈ ਕਰਨ ਵਿੱਚ ਹੱਦੋਂ ਅੱਗੇ ਨਾ ਵਧਾ ਦੇਵੇ।)

[صحيح] [رواه أبو داود وأحمد]

الشرح

ਅੱਲਾਹ ਦੇ ਨਬੀ ﷺ ਕੋਲ ਕੁੱਝ ਲੋਕਾਂ ਦਾ ਇੱਕ ਵਫ਼ਦ (ਪ੍ਰਤਿਨਿਧੀ ਮੰਡਲ) ਆਇਆ। ਉੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਆਪ ﷺ ਦੀ ਵਡਿਆਈ ਵਿੱਚ ਕੁੱਝ ਗੱਲਾਂ ਕਹੀਆਂ, ਜਿਨ੍ਹਾਂ ਵਿੱਚੋਂ ਕੁੱਝ ਆਪ ﷺ ਨੂੰ ਚੰਗੀਆਂ ਨਹੀਂ ਲੱਗੀਆਂ। ਉਨ੍ਹਾਂ ਨੇ ਕਿਹਾ: "ਤੁਸੀਂ ਸਾਡੇ ਸੱਯਦ (ਸਰਦਾਰ) ਹੋ।" ਇਸ 'ਤੇ ਆਪ ﷺ ਨੇ ਉਨ੍ਹਾਂ ਨੂੰ ਕਿਹਾ: "ਸੱਯਦ ਤਾਂ ਅੱਲਾਹ ਹੈ।" ਜਿਸ ਦੇ ਕੋਲ ਆਪਣੀ ਮਖਲੂਕਾਂ (ਰਚਨਾਵਾਂ) ਦੀ ਪੂਰੀ ਸਰਦਾਰੀ ਹੈ ਅਤੇ ਉਹ ਸਾਰੇ ਉਸ ਦੇ ਗੁਲਾਮ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ: "ਤੁਸੀਂ ਸਾਡੇ ਵਿੱਚੋਂ ਸਭ ਤੋਂ ਉੱਤਮ" ਭਾਵ ਸਭ ਤੋਂ ਉੱਚੇ ਦਰਜੇ, ਸਭ ਤੋਂ ਵੱਧ ਇੱਜ਼ਤ ਅਤੇ ਸਭ ਤੋਂ ਵੱਧ ਵਿਸ਼ੇਸ਼ਤਾਵਾਂ ਵਾਲੇ ਵਿਅਕਤੀ ਹੋ। "ਅਤੇ ਸਭ ਤੋਂ ਵੱਧ ਉਪਕਾਰ ਕਰਨ ਵਾਲੇ" ਭਾਵ ਤੇ ਸਭ ਤੋਂ ਵੱਧ ਦਇਆਵਾਨ ਅਤੇ ਉੱਚੀ ਸ਼ਾਨ ਵਾਲੇ ਵਿਅਕਤੀ ਹਨ। ਇਸ ਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਉਨ੍ਹਾਂ ਨੂੰ ਨਸੀਹਤ ਕੀਤੀ ਕਿ ਉਹ ਆਪ ﷺ ਨੂੰ ਆਮ ਤੇ ਸਧਾਰਨ ਸ਼ਬਦਾਂ ਨਾਲ ਸੰਬੋਧਨ ਕਰਨ ਅਤੇ ਭਾਰੀ ਤੇ ਵੱਡੇ ਸ਼ਬਦਾਂ ਦੀ ਭਾਲ ਨਾ ਕਰਨ। ਕਿਤੇ ਇਹ ਨਾ ਹੋਵੇ ਕਿ ਸ਼ੈਤਾਨ ਉਨ੍ਹਾਂ ਨੂੰ ਅਤਿਕਥਨੀ ਦੇ ਰਾਹ 'ਤੇ ਲੈ ਜਾਵੇ, ਜੋ ਸ਼ਿਰਕ ਅਤੇ ਉਸ ਦੇ ਸਾਧਨਾਂ ਵੱਲ ਲੈ ਜਾਂਦਾ ਹੈ।

فوائد الحديث

ਸਹਾਬੀਆਂ ਦੇ ਦਿਲਾਂ ਵਿੱਚ ਅੱਲਾਹ ਦੇ ਨਬੀ ﷺ ਪ੍ਰਤੀ ਵੱਡਾ ਸਨਮਾਨ ਤੇ ਸਤਿਕਾਰ।

ਸ਼ਬਦਾਂ ਦੀ ਚੋਣ ਵਿੱਚ ਬਣਾਵਟੀਪਨ ਅਪਣਾਉਣ ਦੀ ਮਨਾਹੀ ਅਤੇ ਗੱਲਬਾਤ ਵਿੱਚ ਸੰਜਮ ਵਰਤਣ ਦੀ ਹਦਾਇਤ।

ਤੌਹੀਦ (ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਇਸ਼ਟ ਮੰਨਣ) ਨੂੰ ਉਨ੍ਹਾਂ ਕਥਨਾਂ ਤੇ ਕਰਮਾਂ ਤੋਂ ਸੁਰੱਖਿਅਤ ਰੱਖਣਾ, ਜੋ ਉਸ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਤਾਰੀਫ਼ ਵਿੱਚ ਅਤਿਕਥਨੀ (ਹੱਦੋਂ ਅੱਗੇ ਵੱਧਣ) ਦੀ ਮਨਾਹੀ, ਕਿਉਂਕਿ ਇਹ ਸ਼ੈਤਾਨ ਦਾ ਚੋਰਦਰਵਾਜ਼ਾ ਹੈ।

ਅੱਲਾਹ ਦੇ ਨਬੀ ﷺ ਆਦਮ ਦੀ ਔਲਾਦ ਦੇ ਸਰਦਾਰ (ਸੱਯਦ) ਹਨ। ਇਸ ਹਦੀਸ ਵਿੱਚ ਜੋ ਗੱਲ ਕਹੀ ਗਈ ਹੈ ਉਹ ਨਿਮਰਤਾ ਦੇ ਤੌਰ 'ਤੇ ਅਤੇ ਇਸ ਡਰ ਤੋਂ ਕਹੀ ਗਈ ਹੈ ਕਿ ਲੋਕ ਆਪ ﷺ ਦੇ ਬਾਰੇ ਗੁਲੁ (ਅਤਿਕਥਨੀ) ਨਾ ਕਰਨ।

التصنيفات

Our Prophet Muhammad, may Allah's peace and blessings be upon him