ਮੇਰੀ ਉੱਮਤ ਦੇ ਸਾਰੇ ਲੋਕ ਜੰਨਤ ਵਿੱਚ ਦਾਖਲ ਹੋਣਗੇ, ਮਗਰ ਜਿਸ ਨੇ ਇਨਕਾਰ ਕੀਤਾ

ਮੇਰੀ ਉੱਮਤ ਦੇ ਸਾਰੇ ਲੋਕ ਜੰਨਤ ਵਿੱਚ ਦਾਖਲ ਹੋਣਗੇ, ਮਗਰ ਜਿਸ ਨੇ ਇਨਕਾਰ ਕੀਤਾ

ਹਜ਼ਰਤ ਅਬੂ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: "ਮੇਰੀ ਉੱਮਤ ਦੇ ਸਾਰੇ ਲੋਕ ਜੰਨਤ ਵਿੱਚ ਦਾਖਲ ਹੋਣਗੇ, ਮਗਰ ਜਿਸ ਨੇ ਇਨਕਾਰ ਕੀਤਾ।" ਸਹਾਬਾ ਨੇ ਪੁੱਛਿਆ: "ਏ ਅੱਲਾਹ ਦੇ ਰਸੂਲ ﷺ! ਕੌਣ ਇਨਕਾਰ ਕਰੇਗਾ؟" ਉਨ੍ਹਾਂ ﷺ ਨੇ ਫ਼ਰਮਾਇਆ: "ਜੋ ਮੇਰੀ ਆਗਿਆ ਨੂੰ ਮੰਨੇ, ਉਹ ਜੰਨਤ ਵਿੱਚ ਦਾਖਲ ਹੋਵੇਗਾ। ਜੋ ਮੇਰੀ ਨਾਫਰਮਾਨੀ ਕਰੇ, ਉਸਨੇ (ਜੰਨਤ ਵਿੱਚ ਜਾਣ ਤੋਂ) ਇਨਕਾਰ ਕੀਤਾ।"

[صحيح] [رواه البخاري]

الشرح

ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਨੇ ਫਰਮਾਇਆ ਕਿ ਉਨ੍ਹਾਂ ਦੀ ਸਾਰੀ ਉੱਮਤ ਜੰਨਤ ਵਿਚ ਦਾਖ਼ਲ ਹੋਵੇਗੀ, ਸਿਵਾਏ ਉਹਨਾਂ ਦੇ ਜਿਨ੍ਹਾਂ ਨੇ ਇਨਕਾਰ ਕੀਤਾ! ਸਹਾਬਾ ਕਿਰਾਮ ਰਜ਼ੀਅੱਲਾਹੁ ਅਨਹੁੰਨੇ ਪੁੱਛਿਆ: "ਏ ਅੱਲਾਹ ਦੇ ਰਸੂਲ! ਕੌਣ ਇਨਕਾਰ ਕਰੇਗਾ?" ਤਾਂ ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਨੇ ਉਨ੍ਹਾਂ ਨੂੰ ਜਵਾਬ ਦਿੱਤਾ: "ਜੋ ਵਿਅਕਤੀ ਫਰਮਾ ਬਰਦਾਰੀ ਕਰੇ, ਮੇਰੀ ਪੈਰਵੀ ਕਰੇ ਅਤੇ ਮੇਰੀ ਆਗਿਆ ਨੂੰ ਮੰਨੇ, ਉਹ ਜੰਨਤ ਵਿਚ ਦਾਖ਼ਲ ਹੋਵੇਗਾ। ਪਰ ਜੋ ਨਾਫਰਮਾਨੀ ਕਰੇ ਅਤੇ ਸ਼ਰੀਅਤ ਨੂੰ ਨਾਹ ਮੰਨੇ, ਤਾਂ ਉਸਨੇ ਆਪਣੇ ਬੁਰੇ ਅਮਲਾਂ ਰਾਹੀਂ ਜਨਤ ਵਿਚ ਦਾਖ਼ਲ ਹੋਣ ਤੋਂ ਇਨਕਾਰ ਕੀਤਾ।"

فوائد الحديث

ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਦੀ ਫਰਮਾ ਬਰਦਾਰੀ, ਅਸਲ ਵਿੱਚ ਅੱਲਾਹ ਦੀ ਫਰਮਾ ਬਰਦਾਰੀ ਹੈ, ਅਤੇ ਉਨ੍ਹਾਂ ਦੀ ਨਾਫਰਮਾਨੀ, ਅਸਲ ਵਿੱਚ ਅੱਲਾਹ ਦੀ ਨਾਫਰਮਾਨੀ ਹੈ।

ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਦੀ ਆਗਿਆ ਮੰਨਣਾ ਜਨਤ ਨੂੰ ਵਾਜਬ ਕਰ ਦਿੰਦਾ ਹੈ, ਅਤੇ ਉਨ੍ਹਾਂ ਦੀ ਨਾਫਰਮਾਨੀ ਕਰਨੀ ਦੋਜ਼ਖ਼ ਨੂੰ ਵਾਜਬ ਕਰ ਦਿੰਦੀ ਹੈ।

ਇਹ ਉਮਤ ਦੇ ਫਰਮਾ ਬਰਦਾਰਾਂ ਲਈ ਖੁਸ਼ਖਬਰੀ ਹੈ ਕਿ ਉਹ ਸਾਰੇ ਜਨਤ ਵਿਚ ਦਾਖ਼ਲ ਹੋਣਗੇ, ਸਿਵਾਏ ਉਹਨਾਂ ਦੇ ਜਿਨ੍ਹਾਂ ਨੇ ਅੱਲਾਹ ਅਤੇ ਉਸ ਦੇ ਰਸੂਲ ਦੀ ਨਾਫਰਮਾਨੀ ਕੀਤੀ।

ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਦੀ ਆਪਣੀ ਉਮਤ ਪ੍ਰਤੀ ਦਿਲੀ ਹਮਦਰਦੀ ਸੀ ਅਤੇ ਉਹ ਉਨ੍ਹਾਂ ਦੀ ਹਿਦਾਇਤ (ਸੀਧੇ ਰਾਹ) ਲਈ ਬਹੁਤ ਹੀ ਉਤਸੁਕ ਰਹਿੰਦੇ ਸਨ।

التصنيفات

Our Prophet Muhammad, may Allah's peace and blessings be upon him