إعدادات العرض
ਮੋਮਿਨਾਂ ਦੇ ਆਪਸ ਵਿੱਚ ਪਿਆਰ, ਦਇਆ ਅਤੇ ਕਿਰਪਾ ਦੀ ਉਦਾਹਰਣ ਇੱਕ ਸ਼ਰੀਰ ਵਾਂਗ ਹੈ ਕਿ ਜਦੋਂ ਉਸ ਦਾ ਕੋਈ ਅੰਗ ਤਕਲੀਫ ਵਿੱਚ ਹੁੰਦਾ ਹੈ, ਤਾਂ ਸਾਰਾ…
ਮੋਮਿਨਾਂ ਦੇ ਆਪਸ ਵਿੱਚ ਪਿਆਰ, ਦਇਆ ਅਤੇ ਕਿਰਪਾ ਦੀ ਉਦਾਹਰਣ ਇੱਕ ਸ਼ਰੀਰ ਵਾਂਗ ਹੈ ਕਿ ਜਦੋਂ ਉਸ ਦਾ ਕੋਈ ਅੰਗ ਤਕਲੀਫ ਵਿੱਚ ਹੁੰਦਾ ਹੈ, ਤਾਂ ਸਾਰਾ ਸ਼ਰੀਰ ਉਸਦੀ ਤਕਲੀਫ ਨੂੰ ਮਹਿਸੂਸ ਕਰਦਾ ਹੈ, ਬੇਚੈਨੀ ਕਾਰਨ ਨੀਂਦ ਨਹੀਂ ਆਉਂਦੀ ਅਤੇ ਪੂਰਾ ਸ਼ਰੀਰ ਬੁਖਾਰ ਵਿੱਚ ਤਪਦਾ ਹੈ।
ਨੋਮਾਨ ਬਿਨ ਬਸ਼ੀਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਮੋਮਿਨਾਂ ਦੇ ਆਪਸ ਵਿੱਚ ਪਿਆਰ, ਦਇਆ ਅਤੇ ਕਿਰਪਾ ਦੀ ਉਦਾਹਰਣ ਇੱਕ ਸ਼ਰੀਰ ਵਾਂਗ ਹੈ ਕਿ ਜਦੋਂ ਉਸ ਦਾ ਕੋਈ ਅੰਗ ਤਕਲੀਫ ਵਿੱਚ ਹੁੰਦਾ ਹੈ, ਤਾਂ ਸਾਰਾ ਸ਼ਰੀਰ ਉਸਦੀ ਤਕਲੀਫ ਨੂੰ ਮਹਿਸੂਸ ਕਰਦਾ ਹੈ, ਬੇਚੈਨੀ ਕਾਰਨ ਨੀਂਦ ਨਹੀਂ ਆਉਂਦੀ ਅਤੇ ਪੂਰਾ ਸ਼ਰੀਰ ਬੁਖਾਰ ਵਿੱਚ ਤਪਦਾ ਹੈ।»
[صحيح] [متفق عليه]
الترجمة
العربية বাংলা Bosanski English Español فارسی Indonesia Русский Tagalog اردو 中文 हिन्दी Hausa Kurdî Português සිංහල Svenska ગુજરાતી Yorùbá ئۇيغۇرچە Tiếng Việt Kiswahili پښتو অসমীয়া دری Кыргызча or नेपाली Čeština Română Nederlands Soomaali తెలుగు മലയാളം Српски Kinyarwanda ಕನ್ನಡ Lietuvių Wolof Українська ქართული Moore Magyar Shqip Македонски Azərbaycan አማርኛ Malagasy Oromoo Deutsch ไทย मराठी Türkçe O‘zbek Italiano ភាសាខ្មែរ မြန်မာ Kurmancî тоҷикӣالشرح
ਅੱਲਾਹ ਦੇ ਨਬੀ ﷺ ਨੇ ਵਿਆਖਿਆ ਕੀਤੀ ਹੈ ਕਿ ਸਦਭਾਵਨਾ, ਦਇਆ, ਆਪਸੀ ਸਹਿਯੋਗ, ਮਦਦ ਅਤੇ ਕਿਸੇ ਵੀ ਨੁਕਸਾਨ ਤੋਂ ਹੋਣ ਵਾਲੇ ਦੁੱਖ ਦੇ ਇਹਸਾਸ ਦੇ ਮਾਮਲੇ ਵਿੱਚ ਮਸਲਮਾਨਾਂ ਦਾ ਹਾਲ ਇੱਕ ਸ਼ਰੀਰ ਵਾਂਗ ਹੋਣਾ ਚਾਹੀਦਾ ਹੈ ਕਿ ਜਦੋਂ ਸ਼ਰੀਰ ਦਾ ਕੋਈ ਹਿੱਸਾ/ਅੰਗ ਬਿਮਾਰ ਹੁੰਦਾ ਹੈ, ਤਾਂ ਉਸ ਨਾਲ ਪੂਰਾ ਸ਼ਰੀਰ ਰਾਤ ਨੂੰ ਜਾਗਦਾ ਹੈ ਅਤੇ ਬੁਖਾਰ ਵਿੱਚ ਤਪਦਾ ਰਹਿੰਦਾ ਹੈ।فوائد الحديث
ਮੁਸਲਮਾਨਾਂ ਦੇ ਹੱਕਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਇੱਕ-ਦੂਜੇ ਦੀ ਮਦਦ ਕਰਨ ਤੇ ਨਰਮੀ ਵਾਲਾ ਵਿਹਾਰ ਅਪਣਾਉਣ ਦੀ ਨਸੀਹਤ ਦੇਣੀ ਚਾਹੀਦੀ ਹੈ।
ਮੋਮਿਨਾਂ (ਈਮਾਨ ਵਾਲਿਆਂ) ਵਿਚਕਾਰ ਆਪਸੀ ਮੁਹੱਬਤ ਤੇ ਸਹਿਯੋਗ ਦੀ ਭਾਵਨਾ ਰਹਿਣੀ ਚਾਹੀਦੀ ਹੈ।
التصنيفات
Islam