إعدادات العرض
ਤੈਂ ਇੱਕ ਵੱਡੇ ਮਸਲੇ ਬਾਰੇ ਪੁੱਛਿਆ ਹੈ ਅਤੇ ਬੇਸ਼ੱਕ ਇਹ ਅਮਲ ਉਸ ਬੰਦੇ ਲਈ ਸੌਖਾ ਹੈ, ਜਿਸ ਲਈ ਅੱਲਾਹ ਸੌਖਾ ਕਰ ਦੇਵੇ।
ਤੈਂ ਇੱਕ ਵੱਡੇ ਮਸਲੇ ਬਾਰੇ ਪੁੱਛਿਆ ਹੈ ਅਤੇ ਬੇਸ਼ੱਕ ਇਹ ਅਮਲ ਉਸ ਬੰਦੇ ਲਈ ਸੌਖਾ ਹੈ, ਜਿਸ ਲਈ ਅੱਲਾਹ ਸੌਖਾ ਕਰ ਦੇਵੇ।
ਮੁਆਜ਼ ਬਿਨ ਜਬਲ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਨਬੀ ﷺ ਦੇ ਨਾਲ ਇੱਕ ਸਫਰ (ਯਾਤਰਾ) 'ਤੇ ਸੀ। ਚੱਲਦੇ ਹੋਏ ਇੱਕ ਦਿਨ ਮੈਂ ਆਪ ﷺ ਦੇ ਨੇੜੇ ਹੋ ਗਿਆ ਅਤੇ ਆਖਿਆ: ਹੇ ਅੱਲਾਹ ਦੇ ਰਸੂਲ! ਤੁਸੀਂ ਮੈਨੂੰ ਕੋਈ ਅਜਿਹਾ ਅਮਲ ਦੱਸੋ ਜੋ ਮੈਨੂੰ ਜੰਨਤ ਵਿੱਚ ਲੈ ਜਾਵੇ ਅਤੇ ਜਹੰਨਮ ਤੋਂ ਦੂਰ ਰੱਖੇ। ਆਪ ﷺ ਨੇ ਫਰਮਾਇਆ: "ਤੈਂ ਇੱਕ ਵੱਡੇ ਮਸਲੇ ਬਾਰੇ ਪੁੱਛਿਆ ਹੈ ਅਤੇ ਬੇਸ਼ੱਕ ਇਹ ਅਮਲ ਉਸ ਬੰਦੇ ਲਈ ਸੌਖਾ ਹੈ, ਜਿਸ ਲਈ ਅੱਲਾਹ ਸੌਖਾ ਕਰ ਦੇਵੇ। ਅੱਲਾਹ ਦੀ ਇਬਾਦਤ ਕਰੋ ਤੇ ਉਸ ਦਾ ਕੋਈ ਸ਼ਰੀਕ (ਸਾਂਝੀ) ਨਾ ਬਣਾਓ, ਨਮਾਜ਼ ਕਾਇਮ ਕਰੋ, ਜ਼ਕਾਤ ਦਿਓ, ਰਮਜ਼ਾਨ ਦੇ ਰੋਜ਼ੇ ਰੱਖੋ ਅਤੇ ਬੈਤੁੱਲਾਹ (ਅੱਲਾਹ ਦਾ ਘਰ-ਕਾਬਾ) ਦਾ ਹੱਜ ਕਰੋ।" ਫੇਰ ਆਪ ﷺ ਨੇ ਫਰਮਾਇਆ: "ਕੀ ਮੈਂ ਤੈਨੂੰ ਭਲਾਈ ਦੇ ਦਰਵਾਜ਼ਿਆਂ (ਰਸਤਿਆਂ) ਬਾਰੇ ਨਾ ਦੱਸਾਂ? ਰੋਜ਼ਾ ਢਾਲ ਹੈ, ਸਦਕਾ ਗੁਨਾਹਾਂ ਨੂੰ ਇੰਜ ਬੁਝਾ ਦਿੰਦਾ ਹੈ ਜਿਵੇਂ ਪਾਣੀ ਅੱਗ ਨੂੰ ਬੁਝਾਉਂਦਾ ਹੈ, ਅਤੇ ਬੰਦੇ ਦਾ ਦੇਰ ਰਾਤ ਦੀ ਨਮਾਜ਼ ਪੜ੍ਹਣਾ (ਭਲਾਈ ਦੇ ਦਰਵਾਜ਼ੇ ਹਨ)।" ਫੇਰ ਆਪ ﷺ ਨੇ ਇਹ ਆਇਤ ਪੜ੍ਹੀ: "تَتَجَافَى جُنُوبُهُمْ عَنِ الْمَضَاجِعِ" ਅਤੇ ” يَعْمَلُونَ“ 'ਤੇ ਅੰਤ ਕੀਤਾ {ਅਨੁਵਾਦ: ਉਹਨਾਂ ਦੀਆਂ ਪਿੱਠਾਂ ਆਪਣੇ ਬਿਸਤਰਿਆਂ ਤੋਂ ਅੱਡ ਰਹਿੰਦੀਆਂ ਹਨ (ਭਾਵ ਇਹ ਰਾਤਾਂ ਨੂੰ ਸੌਂਦੇ ਨਹੀਂ) ਅਤੇ ਆਪਣੇ ਰੱਬ ਤੋਂ ਡਰਦੇ ਹੋਏ ਅਤੇ (ਮਿਹਰਾਂ ਦੀਆਂ) ਆਸਾਂ ਰੱਖਦੇ ਹੋਏ (ਮੁਆਫ਼ੀ ਲਈ) ਬੇਨਤੀਆਂ ਕਰਦੇ ਹਨ ਅਤੇ ਜੋ ਕੁੱਝ ਵੀ ਅਸੀਂ ਉਹਨਾਂ ਨੂੰ (ਧਨ ਦੌਲਤ) ਦਿੱਤਾ ਹੋਇਆ ਹੈ ਉਸ ਨੂੰ ਉਹ (ਰੱਬ ਦੇ ਹੁਕਮਾਂ ਅਨੁਸਾਰ ਹੀ) ਖ਼ਰਚ ਕਰਦੇ ਹਨ। ਕੋਈ ਵੀ (ਈਮਾਨ ’ਤੇ ਨੇਕ ਕਰਮ ਕਰਨ ਵਾਲਾ) ਵਿਅਕਤੀ ਨਹੀਂ ਜਾਣਦਾ ਕਿ ਉਸ ਦੇ ਕਰਮਾਂ ਦੇ ਬਦਲੇ ਉਸ ਦੀਆਂ ਅੱਖਾਂ ਠੰਡੀਆਂ ਕਰਨ ਲਈ (ਰੱਬ ਨੇ) ਕੀ ਕੁੱਝ ਲੁਕੋ ਕੇ ਰੱਖਿਆ ਹੋਇਆ ਹੈ।} ਫੇਰ ਆਪ ﷺ ਨੇ ਫਰਮਾਇਆ: "ਕੀ ਮੈਂ ਤੈਨੂੰ ਦੀਨ ਦੀ ਬੁਨਿਆਦ, ਉਸਦੇ ਥੰਮ੍ਹ ਅਤੇ ਉਸਦੀ ਚੋਟੀ ਬਾਰੇ ਨਾ ਦੱਸਾਂ ?" ਮੈਂ ਕਿਹਾ ਜ਼ਰੂਰ ਹੇ ਅੱਲਾਹ ਦੇ ਰਸੂਲ! ਆਪ ﷺ ਨੇ ਫ਼ਰਮਾਇਆ: "ਦੀਨ ਦੀ ਬੁਨਿਆਦ ਇਸਲਾਮ ਹੈ, ਉਸਦਾ ਥੰਮ੍ਹ ਨਮਾਜ਼ ਹੈ, ਅਤੇ ਉਸਦੀ ਚੋਟੀ ਜਿਹਾਦ ਹੈ।" ਫੇਰ ਆਪ ﷺ ਨੇ ਪੁੱਛਿਆ: "ਕੀ ਮੈਂ ਤੈਨੂੰ ਇਨ੍ਹਾਂ ਸਭ ਦਾ ਸਾਰ ਨਾ ਦੱਸਾਂ?" ਮੈਂ ਕਿਹਾ: ਜੀ ਹਾਂ, ਹੇ ਅੱਲਾਹ ਦੇ ਰਸੂਲ! ਤਾਂ ਫੇਰ ਆਪ ﷺ ਨੇ ਆਪਣੀ ਜੀਭ ਫੜੀ ਅਤੇ ਕਿਹਾ: "ਇਸ ਨੂੰ ਆਪਣੇ ਕਾਬੂ ਵਿੱਚ ਰੱਖ!" ਮੈਂ ਪੁੱਛਿਆ: ਹੇ ਅੱਲਾਹ ਦੇ ਨਬੀ! ਕੀ ਜੋ ਕੁਝ ਅਸੀਂ ਬੋਲਦੇ ਹਾਂ ਉਸ 'ਤੇ ਵੀ ਸਾਡੀ ਪਕੜ (ਪੁੱਛ-ਗਿੱਛ) ਹੋਵੇਗੀ? ਤਾਂ ਆਪ ﷺ ਨੇ ਫਰਮਾਇਆ: "ਤੇਰੀ ਮਾਂ ਤੈਨੂੰ ਗੁਆ ਦੇਵੇ, ਹੇ ਮੁਆਜ਼! ਲੋਕਾਂ ਨੂੰ ਉਨ੍ਹਾਂ ਦੀਆਂ ਜ਼ਬਾਨਾਂ ਦੀ ਕਮਾਈ ਕਾਰਨ ਹੀ ਉਨ੍ਹਾਂ ਦੇ ਮੂੰਹਾਂ ਜਾਂ ਉਨ੍ਹਾਂ ਦੇ ਨੱਕਾਂ ਭਾਰ ਅੱਗ ਵਿੱਚ ਸੁੱਟਿਆ ਜਾਵੇਗਾ।"
الترجمة
العربية Bosanski English Español فارسی Français Indonesia Русский Türkçe اردو 中文 हिन्दी Hausa Kurdî Português සිංහල Nederlands অসমীয়া Tiếng Việt Kiswahili ગુજરાતી پښتو Română മലയാളം नेपाली Deutsch Кыргызча తెలుగు ქართული Moore Magyar Svenska Македонски ಕನ್ನಡ Українська አማርኛ Kinyarwanda Oromoo ไทย Lietuvių Српски Tagalog मराठी دری বাংলা Malagasy ភាសាខ្មែរ O‘zbek தமிழ் Azərbaycan Wolof Čeština тоҷикӣ ms Shqip kmr rnالشرح
ਮੁਆਜ਼ ਰਜ਼ੀਅੱਲਾਹੁ ਅਨਹੁ ਕਹਿੰਦਾ ਹਨ: ਮੈਂ ਨਬੀ ﷺ ਦੇ ਨਾਲ ਇੱਕ ਸਫਰ ਵਿੱਚ ਸੀ। ਇੱਕ ਦਿਨ ਸਵੇਰ ਵੇਲੇ ਚੱਲਦੇ ਹੋਏ ਮੈਂ ਆਪ ﷺ ਦੇ ਨੇੜੇ ਪਹੁੰਚ ਗਿਆ, ਤਾਂ ਆਖਿਆ: ਹੇ ਅੱਲਾਹ ਦੇ ਰਸੂਲ! ਮੈਨੂੰ ਕੋਈ ਅਜਿਹਾ ਅਮਲ ਦੱਸੋ ਜੋ ਮੈਨੂੰ ਜੰਨਤ ਵਿੱਚ ਦਾਖਲ ਕਰ ਦੇਵੇ ਅਤੇ ਜਹੰਨਮ ਤੋਂ ਦੂਰ ਰੱਖੇ। ਆਪ ﷺ ਨੇ ਫਰਮਾਇਆ: ਤੈਂ ਮੈਥੋਂ ਇੱਕ ਅਜਿਹੇ ਅਮਲ ਬਾਰੇ ਪੁੱਛਿਆ ਹੈ ਜਿਸਦਾ ਪਾਲਣ ਕਰਨਾ ਲੋਕਾਂ ਲਈ ਬਹੁਤ ਔਖਾ ਹੈ, ਲੇਕਿਨ ਉਸ ਲਈ ਸੌਖਾ ਹੈ ਜਿਸ ਲਈ ਅੱਲਾਹ ਇਸ ਨੂੰ ਸੌਖਾ ਬਣਾ ਦੇਵੇ। ਇਸਲਾਮ ਦੇ ਹੁਕਮਾਂ ਦਾ ਪਾਲਣ ਕਰੋ: 1- ਕੇਵਲ ਅੱਲਾਹ ਦੀ ਹੀ ਇਬਾਦਤ ਕਰੋ ਅਤੇ ਉਸ ਨਾਲ ਕਿਸੇ ਨੂੰ ਵੀ ਸ਼ਰੀਕ (ਸਾਂਝੀ) ਨਾ ਬਣਾਓ। 2- ਦਿਨ ਤੇ ਰਾਤ ਦੀਆਂ ਪੰਜ ਫਰਜ਼ ਨਮਾਜ਼ਾਂ ਪੜ੍ਹੋ। ਭਾਵ ਫਜਰ, ਜ਼ੁਹਰ, ਅਸਰ, ਮਗਰਿਬ ਅਤੇ ਈਸ਼ਾ ਦੀ ਨਮਾਜ਼। ਇਨ੍ਹਾਂ ਪੰਜ ਨਮਾਜ਼ਾਂ ਨੂੰ ਇਨ੍ਹਾਂ ਦੀਆਂ ਸ਼ਰਤਾਂ, ਰੁਕਨਾਂ (ਥਮ੍ਹਾਂ) ਅਤੇ ਵਾਜਿਬਾਂ (ਲਾਜ਼ਮੀ ਹੁਕਮਾਂ) ਨਾਲ ਕਾਇਮ ਕਰੋ। 3- ਫਰਜ਼ ਜ਼ਕਾਤ ਕੱਢੋ। ਜ਼ਕਾਤ ਅਸਲ ਵਿੱਚ ਇੱਕ ਮਾਲੀ (ਆਰਥਿਕ) ਇਬਾਦਤ ਹੈ ਜੋ ਕਿ ਸ਼ਰੀਅਤ ਦੁਆਰਾ ਨਿਰਧਾਰਤ ਰਕਮ ਤੱਕ ਪਹੁੰਚਣ 'ਤੇ ਲਾਜ਼ਮੀ ਹੁੰਦੀ ਹੈ ਅਤੇ ਜੋ ਇਸ ਦੇ ਹੱਕਦਾਰਾਂ ਨੂੰ ਦਿੱਤੀ ਜਾਂਦੀ ਹੈ। 4- ਰਮਜ਼ਾਨ ਦੇ ਰੋਜ਼ੇ ਰੱਖੋ। ਰੋਜ਼ਾ ਖਾਣ, ਪੀਣ ਅਤੇ ਹੋਰ ਰੋਜ਼ਾ ਤੋੜਨ ਵਾਲੀਆਂ ਚੀਜ਼ਾਂ ਤੋਂ ਸਵੇਰੇ ਫਜਰ ਤੋਂ ਲੈ ਕੇ ਸੂਰਜ ਡੁੱਬਣ ਤੱਕ ਅੱਲਾਹ ਦੀ ਇਬਾਦਤ ਦੀ ਨੀਅਤ ਕਰਕੇ ਰੁਕੇ ਰਹਿਣ ਦਾ ਨਾਂ ਹੈ। 5- ਬੇਤੁੱਲਾਹ (ਕਾਬਾ) ਦਾ ਹੱਜ ਕਰੋ। ਜੋ ਕਿ ਅੱਲਾਹ ਦੀ ਇਬਾਦਤ ਲਈ ਮੱਕਾ ਜਾ ਕੇ ਹੱਜ ਦੀਆਂ ਰਸਮਾਂ (ਇਬਾਦਤਾਂ) ਨੂੰ ਅਦਾ ਕਰਨ ਦਾ ਨਾਂ ਹੈ। ਫੇਰ ਨਬੀ ﷺ ਨੇ ਫਰਮਾਇਆ: ਕੀ ਮੈਂ ਤੈਨੂੰ ਭਲਾਈ ਦੇ ਦਰਵਾਜ਼ਿਆਂ ਤੱਕ ਪਹੁੰਚਾਉਣ ਵਾਲਾ ਰਾਹ ਨਾ ਦੱਸਾਂ? ਉਹ ਰਾਹ ਹੈ ਫਰਜ਼ ਇਬਾਦਤਾਂ ਤੋਂ ਬਾਅਦ ਇਨ੍ਹਾਂ ਨਫਲ ਇਬਾਦਤਾਂ ਨੂੰ ਅਦਾ ਕਰਨਾ: 1- ਨਫ਼ਲੀ ਰੋਜ਼ਾ, ਜੋ ਗੁਨਾਹਾਂ ਵਿੱਚ ਪੈਣ ਤੋਂ ਰੋਕਦਾ ਹੈ। ਕਿਉਂਕਿ ਰੋਜ਼ਾ ਕਾਮਵਾਸਨਾ ਨੂੰ ਤੋੜਦਾ ਹੈ ਅਤੇ ਭੈੜੇ ਮਨ ਨੂੰ ਕਮਜ਼ੋਰ ਕਰਦਾ ਹੈ। 2- ਨਫ਼ਲੀ ਸਦਕਾ, ਜੋ ਗੁਨਾਹ ਦੀ ਅੱਗ ਨੂੰ ਬੁਝਾ ਦਿੰਦਾ ਹੈ ਅਤੇ ਉਸ ਦੇ ਅਸਰ ਨੂੰ ਖਤਮ ਕਰ ਦਿੰਦਾ ਹੈ। 3- ਰਾਤ ਦੇ ਅਖੀਰਲੇ ਹਿੱਸੇ ਵਿੱਚ ਤਹੱਜੁਦ ਦੀ ਨਮਾਜ਼ ਪੜ੍ਹਨਾ। ਉਸਤੋਂ ਬਾਅਦ ਨਬੀ ﷺ ਨੇ ਇਹ ਆਇਤ ਪੜ੍ਹੀ: {تتجافى جنوبهم} ਉਹਨਾਂ ਦੀਆਂ ਪਿੱਠਾਂ ਆਪਣੇ ਬਿਸਤਰਿਆਂ ਤੋਂ ਅੱਡ ਰਹਿੰਦੀਆਂ ਹਨ (ਭਾਵ ਇਹ ਰਾਤਾਂ ਨੂੰ ਸੌਂਦੇ ਨਹੀਂ)। {عن المضاجع} ਉਹ ਨਮਾਜ਼, ਜ਼ਿਕਰ, ਤਿਲਾਵਤ ਅਤੇ ਦੁਆ ਰਾਹੀਂ ਆਪਣੇ ਰੱਬ ਨੂੰ ਪੁਕਾਰਦੇ ਹਨ। {خوفا وطمعا ومما رزقناهم ينفقون، فلا تعلم نفس ما أخفي لهم من قرة أعين} ਆਪਣੇ ਰੱਬ ਤੋਂ ਡਰਦੇ ਹੋਏ ਅਤੇ (ਮਿਹਰਾਂ ਦੀਆਂ) ਆਸਾਂ ਰੱਖਦੇ ਹੋਏ (ਮੁਆਫ਼ੀ ਲਈ) ਬੇਨਤੀਆਂ ਕਰਦੇ ਹਨ ਅਤੇ ਜੋ ਕੁੱਝ ਵੀ ਅਸੀਂ ਉਹਨਾਂ ਨੂੰ (ਧਨ ਦੌਲਤ) ਦਿੱਤਾ ਹੋਇਆ ਹੈ ਉਸ ਨੂੰ ਉਹ (ਰੱਬ ਦੇ ਹੁਕਮਾਂ ਅਨੁਸਾਰ ਹੀ) ਖ਼ਰਚ ਕਰਦੇ ਹਨ। ਕੋਈ ਵੀ (ਈਮਾਨ ’ਤੇ ਨੇਕ ਕਰਮ ਕਰਨ ਵਾਲਾ) ਵਿਅਕਤੀ ਨਹੀਂ ਜਾਣਦਾ ਕਿ ਉਸ ਦੇ ਕਰਮਾਂ ਦੇ ਬਦਲੇ ਉਸ ਦੀਆਂ ਅੱਖਾਂ ਠੰਡੀਆਂ ਕਰਨ ਲਈ (ਰੱਬ ਨੇ) ਕੀ ਕੁੱਝ ਲੁਕੋ ਕੇ ਰੱਖਿਆ ਹੋਇਆ ਹੈ। (ਭਾਵ ਲੋਕੀ ਇਹ ਨਹੀਂ ਜਾਣਦੇ ਕਿ ਅਸੀਂ ਉਨ੍ਹਾਂ ਦੇ ਅਮਲਾਂ ਦੇ ਬਦਲੇ ਵਿੱਚ ਕਿਆਮਤ ਦੇ ਦਿਨ ਉਨ੍ਹਾਂ ਦੀ ਅੱਖਾਂ ਨੂੰ ਠੰਡਾ ਕਰ ਦੇਣ ਵਾਲੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਅਤੇ ਜੰਨਤ ਵਿੱਚ ਕਿਹੜੀਆਂ-ਕਿਹੜੀਆਂ ਮਿਹਰਾਂ ਪੈਦਾ ਕੀਤੀਆਂ ਹਨ)। {جزاء بما كانوا يعملون} ਇਹ ਸਭ ਕੁੱਝ ਉਨ੍ਹਾਂ ਦੇ ਕੀਤੇ ਹੋਏ ਅਮਲਾਂ ਦਾ ਬਦਲਾ ਹੈ। ਇਸਤੋਂ ਬਾਅਦ ਨਬੀ ﷺ ਨੇ ਪੁੱਛਿਆ: ਕੀ ਮੈਂ ਤੈਨੂੰ ਦੀਨ ਦੀ ਬੁਨਿਆਦ (ਮੂਲ), ਉਸਦੇ ਥੰਮ੍ਹ, ਅਤੇ ਉਸਦੀ ਚੋਟੀ ਬਾਰੇ ਨਾ ਦੱਸਾਂ? ਮੁਆਜ਼ ਰਜ਼ੀਅੱਲਾਹੁ ਅਨਹੁ ਨੇ ਜਵਾਬ ਦਿੱਤਾ: ਜ਼ਰੂਰ, ਹੇ ਅੱਲਾਹ ਦੇ ਰਸੂਲ! ਅੱਲਾਹ ਦੇ ਨਬੀ ﷺ ਨੇ ਫਰਮਾਇਆ: ਦੀਨ ਦੀ ਬੁਨਿਆਦ ਇਸਲਾਮ ਭਾਵ ਦੋਵੇਂ ਗਵਾਹੀਆਂ (ਕਲਮਾ ਸ਼ਹਾਦਤ) ਹਨ। ਇਨ੍ਹਾਂ ਰਾਹੀਂ ਇਨਸਾਨ ਦੇ ਹੱਥ ਵਿੱਚ ਦੀਨ ਦੀ ਬੁਨਿਆਦ ਆ ਜਾਂਦੀ ਹੈ। ਇਸਦਾ ਥੰਮ੍ਹ ਨਮਾਜ਼ ਹੈ। ਨਮਾਜ਼ ਤੋਂ ਬਿਨਾ ਇਸਲਾਮ ਦੀ ਕੋਈ ਹਕੀਕਤ ਨਹੀਂ। ਜਿੱਦਾਂ ਕਿ ਥੰਮ੍ਹ ਤੋਂ ਬਿਨਾ ਕੋਈ ਮਕਾਨ ਨਹੀਂ ਹੁੰਦਾ। ਜੋ ਬੰਦਾ ਨਮਾਜ਼ ਦਾ ਪਾਬੰਦ ਹੁੰਦਾ ਹੈ, ਉਸ ਦਾ ਦੀਨ ਮਜ਼ਬੂਤ ਤੇ ਉੱਚਾ ਹੁੰਦਾ ਹੈ। ਜਦੋਂ ਕਿ ਇਸਲਾਮ ਦੀ ਉਚਾਈ (ਸਿਖਰ) ਦਾ ਸਾਧਨ ਜਿਹਾਦ (ਮਿਹਨਤ) ਕਰਨਾ ਅਤੇ ਅੱਲਾਹ ਦੇ ਸ਼ਬਦਾਂ ਦੀ ਕਾਮਯਾਬੀ ਲਈ ਦੀਨ ਦੇ ਦੁਸ਼ਮਣਾਂ ਨਾਲ ਲੜਨਾ ਹੈ। ਇਸਤੋਂ ਬਾਅਦ ਅੱਲਾਹ ਦੇ ਰਸੂਲ ﷺ ਨੇ ਪੁੱਛਿਆ: ਕੀ ਮੈਂ ਤੈਨੂੰ ਅਜਿਹੀ ਚੀਜ਼ ਨਾ ਦੱਸਾਂ, ਜਿਸ ਨਾਲ ਪਿੱਛੇ ਦੱਸੀਆਂ ਚੀਜ਼ਾਂ ਮਜ਼ਬੂਤ ਅਤੇ ਪੱਕੀਆਂ ਹੋ ਜਾਂਦੀਆਂ ਹਨ?ਫੇਰ ਆਪ ﷺ ਨੇ ਆਪਣੀ ਜੀਭ ਫੜੀ ਤੇ ਫਰਮਾਇਆ: ਇਸ 'ਤੇ ਕਾਬੂ ਰੱਖੋ ਅਤੇ ਬੇਲੋੜੀ ਗੱਲਾਂ ਨਾ ਕਰੋ। ਮੁਆਜ਼ (ਰ.) ਨੇ ਪੁੱਛਿਆ: "ਕੀ ਸਾਡੀਆਂ ਕਹੀਆਂ ਹੋਈਆਂ ਗੱਲਾਂ ਬਾਰੇ ਸਾਡਾ ਰੱਬ ਸਾਡੇ ਤੋਂ ਸਵਾਲ ਕਰੇਗਾ, ਸਾਡਾ ਹਿਸਾਬ ਲਵੇਗਾ ਅਤੇ ਸਾਨੂੰ ਸਜ਼ਾ ਦੇਵੇਗਾ? ਆਪ ﷺ ਨੇ ਜਵਾਬ ਦਿੱਤਾ: ਤੇਰੀ ਮਾਂ ਤੈਨੂੰ ਗੁਆ ਬੈਠੇ। ਧਿਆਨ ਰਹੇ ਇਸ ਵਾਕ ਵਿੱਚ ਕੋਈ ਬਦ-ਦੁਆ (ਫਿਟਕਾਰ) ਨਹੀਂ ਹੁੰਦੀ। ਸਗੋਂ ਅਰਬੀ ਲੋਕ ਆਮ ਬੋਲਚਾਲ ਵਿੱਚ ਇਸ ਵਾਕ ਦੀ ਵਰਤੋਂ ਉਸ ਵੇਲੇ ਕਰਦੇ ਹਨ ਜਦੋਂ ਕਿਸੇ ਬੰਦੇ ਨੂੰ ਕੋਈ ਅਜਿਹੀ ਜ਼ਰੂਰੀ ਗੱਲ ਦੱਸਣੀ ਹੋਵੇ ਜਿਸ ਬਾਰੇ ਉਸਨੂੰ ਪਹਿਲਾਂ ਤੋਂ ਪਤਾ ਹੋਣਾ ਚਾਹੀਦਾ ਸੀ। ਫੇਰ ਆਪ ﷺ ਨੇ ਫਰਮਾਇਆ: ਲੋਕਾਂ ਨੂੰ ਉਨ੍ਹਾਂ ਦੇ ਮੂੰਹ ਦੇ ਭਾਰ ਸਿਰਫ ਇਸੇ ਲਈ ਘਸੀਟਿਆ ਜਾਵੇਗਾ ਕਿ ਉਹ ਆਪਣੀ ਜ਼ਬਾਨ ਦੀ ਵਰਤੋਂ ਕੁਫ਼ਰ ਦੇ ਬੋਲ, ਗਾਲਾਂ, ਚੁਗਲੀਆਂ, ਝੂਠੇ ਇਲਜ਼ਾਮ, ਬੇਇੱਜ਼ਤੀ ਆਦਿ ਲਈ ਕਰਿਆ ਕਰਦੇ ਸੀ।فوائد الحديث
ਸਹਾਬੀ (ਆਪ ﷺ ਦੇ ਸਾਥੀ) ਰਜ਼ੀਅੱਲਾਹੁ ਅਨਹੁਮਾ ਇਲਮ (ਗਿਆਨ) ਸਿੱਖਣ ਦੇ ਬਹੁਤ ਚਾਹਵਾਨ ਹੁੰਦੇ ਸੀ। ਇਹੋ ਕਾਰਨ ਸੀ ਕਿ ਉਹ ਨਬੀ ﷺ ਤੋਂ ਬਹੁਤ ਜ਼ਿਆਦਾ ਸਵਾਲ ਕਰਿਆ ਕਰਦੇ ਸਨ।
ਸਹਾਬਾ ਰਜ਼ੀਅੱਲਾਹੁ ਅਨਹੁਮਾ ਦੀ ਦੀਨ ਦੀ ਸਮਝ। ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਅਮਲ (ਕਰਮ) ਹੀ ਜੰਨਤ ਵਿੱਚ ਜਾਣ ਦਾ ਸਾਧਨ ਹਨ
ਮੁਆਜ਼ ਰਜ਼ੀਅੱਲਾਹੁ ਅਨਹੁ ਨੇ ਜੋ ਸਵਾਲ ਪੁੱਛਿਆ ਸੀ, ਉਹ ਬਹੁਤ ਵੱਡਾ ਸਵਾਲ ਹੈ। ਕਿਉਂਕਿ ਇਹ ਜੀਵਨ ਤੇ ਹੋਂਦ ਦੀ ਹਕੀਕਤ ਦਾ ਰਾਜ਼ ਹੈ। ਇਸੇ ਲਈ ਇਸ ਦੁਨੀਆ ਵਿੱਚ ਵੱਸਣ ਵਾਲੇ ਹਰ ਇਨਸਾਨ ਤੇ ਜਿੰਨ ਦਾ ਆਖਰੀ ਟਿਕਾਣਾ ਜਾਂ ਤਾਂ ਜੰਨਤ ਹੁੰਦਾ ਹੈ ਜਾਂ ਫਿਰ ਜਹੰਨਮ। ਇਹੋ ਕਾਰਨ ਹੈ ਕਿ ਇਹ ਇੱਕ ਬਹੁਤ ਮੱਹਤਵਪੂਰਨ ਸਵਾਲ ਹੈ ।
ਇਸਲਾਮ ਦੇ ਪੰਜ ਰੁਕਨਾਂ (ਥਮ੍ਹਾਂ) ਨੂੰ ਪੂਰਾ ਕਰਨ ਦਾ ਇਨਾਮ ਜੰਨਤ ਵਿੱਚ ਦਾਖਲੇ ਦੇ ਰੂਪ ਵਿੱਚ ਮਿਲੇਗਾ। ਇਹ ਪੰਜ ਥੰਮ੍ਹ ਹਨ: ਦੋਵੇਂ ਗਵਾਹੀਆਂ (ਸ਼ਹਾਦਤ ਦਾ ਕਲਮਾ), ਨਮਾਜ਼, ਜ਼ਕਾਤ, ਰੋਜ਼ਾ ਅਤੇ ਹੱਜ।
ਇਸਲਾਮ ਧਰਮ ਦੀ ਬੁਨਿਆਦ (ਮੂਲ ਅਧਾਰ), ਸਭ ਤੋਂ ਵੱਧ ਕੀਮਤੀ ਕਰਮ ਅਤੇ ਸਭ ਤੋਂ ਵੱਡੇ ਹੁਕਮ ਇਹ ਹੈ ਕਿ ਇੱਕ ਅੱਲਾਹ ਦੀ ਇਬਾਦਤ ਕੀਤੀ ਜਾਵੇ ਅਤੇ ਕਿਸੇ ਨੂੰ ਵੀ ਉਸਦਾ ਸ਼ਰੀਕ (ਸਾਂਝੀ) ਨਾ ਬਣਾਇਆ ਜਾਵੇ।
ਅੱਲਾਹ ਦੀ ਆਪਣੇ ਬੰਦਿਆਂ 'ਤੇ ਇੱਕ ਮਿਹਰ ਇਹ ਹੈ ਕਿ ਉਸਨੇ ਉਨ੍ਹਾਂ ਲਈ ਨੇਕੀਆਂ ਦੇ ਰਾਹ ਖੋਲ੍ਹ ਦਿੱਤੇ, ਤਾਂ ਜੋ ਉਹ ਸਵਾਬ (ਪੁੰਨ) ਹਾਸਲ ਕਰਨ ਦੇ ਅਤੇ ਗੁਨਾਹਾਂ ਦੀ ਮਾਫੀ ਲੈਣ ਦੇ ਕੰਮ ਵੱਧ ਤੋਂ ਵੱਧ ਕਰ ਸਕਣ।
ਲਾਜ਼ਮੀ ਕੰਮਾਂ ਨੂੰ ਪੂਰਾ ਕਰਨ ਤੋਂ ਬਾਅਦ ਨਫਲ ਇਬਾਦਤਾਂ ਰਾਹੀਂ ਅੱਲਾਹ ਦੀ ਨੇੜਤਾ ਪ੍ਰਾਪਤ ਕਰਨ ਦੀ ਮਹੱਤਤਾ।
ਇਸਲਾਮ ਵਿੱਚ ਨਮਾਜ਼ ਦਾ ਉਹੀ ਅਹਿਮੀਅਤ ਹੈ, ਜੋ ਇੱਕ ਤੰਬੂ ਲਈ ਖੰਭੇ ਦੀ ਹੁੰਦੀ ਹੈ। ਜਿਸ ਪ੍ਰਕਾਰ ਖੰਭਾ ਦੇ ਹਟਣ ਨਾਲ ਤੰਬੂ ਡਿਗ ਜਾਂਦਾ ਹੈ, ਉਸੇ ਪ੍ਰਕਾਰ ਨਮਾਜ਼ ਦੇ ਗਾਇਬ ਹੋਣ ਨਾਲ ਇਸਲਾਮ ਵੀ ਚਲਿਆ ਜਾਂਦਾ ਹੈ।
ਦੀਨ (ਇਸਲਾਮ ਧਰਮ) ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਾਰੀਆਂ ਚੀਜ਼ਾਂ ਤੋਂ ਆਪਣੀ ਜ਼ਬਾਨ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਹੈ।
ਜ਼ਬਾਨ ਨੂੰ ਕਾਬੂ ਵਿੱਚ ਅਤੇ ਰੋਕ ਕੇ ਰੱਖਣਾ ਸਾਰੇ ਚੰਗੇ ਕੰਮਾਂ ਦੀ ਬੁਨਿਆਦ ਹੈ।
التصنيفات
Islam