إعدادات العرض
ਬਦਸ਼ਗਨੀ ਸ਼ਿਰਕ ਹੈ, ਬਦਸ਼ਗਨੀ ਸ਼ਿਰਕ ਹੈ, ਬਦਸ਼ਗਨੀ ਸ਼ਿਰਕ ਹੈ» -ਆਪ ﷺ ਨੇ ਇਹ ਗੱਲ ਤਿੰਨ ਵਾਰ ਕਹੀ- ਉਂਜ ਸਾਡੇ ਵਿੱਚੋਂ ਹਰੇਕ ਵਿਅਕਤੀ ਦੇ ਦਿਲ…
ਬਦਸ਼ਗਨੀ ਸ਼ਿਰਕ ਹੈ, ਬਦਸ਼ਗਨੀ ਸ਼ਿਰਕ ਹੈ, ਬਦਸ਼ਗਨੀ ਸ਼ਿਰਕ ਹੈ» -ਆਪ ﷺ ਨੇ ਇਹ ਗੱਲ ਤਿੰਨ ਵਾਰ ਕਹੀ- ਉਂਜ ਸਾਡੇ ਵਿੱਚੋਂ ਹਰੇਕ ਵਿਅਕਤੀ ਦੇ ਦਿਲ ਵਿੱਚ ਇਸ ਤਰ੍ਹਾਂ ਦੀ ਗੱਲ ਆ ਜਾਂਦੀ ਹੈ, ਲੇਕਿਨ ਅੱਲਾਹ ਤਆਲਾ ਉਸਨੂੰ ਆਪਣੇ ਉੱਤੇ ਤਵੱਕਲ (ਭਰੋਸੇ) ਰਾਹੀਂ ਇਸ ਨੂੰ ਦੂਰ ਕਰ ਦਿੰਦਾ ਹੈ।
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਬਦਸ਼ਗਨੀ ਸ਼ਿਰਕ ਹੈ, ਬਦਸ਼ਗਨੀ ਸ਼ਿਰਕ ਹੈ, ਬਦਸ਼ਗਨੀ ਸ਼ਿਰਕ ਹੈ» -ਆਪ ﷺ ਨੇ ਇਹ ਗੱਲ ਤਿੰਨ ਵਾਰ ਕਹੀ- ਉਂਜ ਸਾਡੇ ਵਿੱਚੋਂ ਹਰੇਕ ਵਿਅਕਤੀ ਦੇ ਦਿਲ ਵਿੱਚ ਇਸ ਤਰ੍ਹਾਂ ਦੀ ਗੱਲ ਆ ਜਾਂਦੀ ਹੈ, ਲੇਕਿਨ ਅੱਲਾਹ ਤਆਲਾ ਉਸਨੂੰ ਆਪਣੇ ਉੱਤੇ ਤਵੱਕਲ (ਭਰੋਸੇ) ਰਾਹੀਂ ਇਸ ਨੂੰ ਦੂਰ ਕਰ ਦਿੰਦਾ ਹੈ।
[صحيح] [رواه أبو داود والترمذي وابن ماجه وأحمد]
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Tiếng Việt Hausa Kurdî Kiswahili Português සිංහල Svenska Čeština ગુજરાતી Yorùbá ئۇيغۇرچە پښتو অসমীয়া دری Кыргызча or नेपाली Kinyarwanda తెలుగు Lietuvių Română മലയാളം Nederlands Soomaali Српски Українська Deutsch ಕನ್ನಡ Wolof Moore Shqip ქართული Azərbaycan Magyar Македонски தமிழ் မြန်မာ አማርኛ Malagasy Oromoo ไทย मराठी O‘zbek ភាសាខ្មែរ Kurmancî тоҷикӣالشرح
ਅੱਲਾਹ ਦੇ ਨਬੀ ﷺ ਨੇ ਕਿਸੇ ਵੀ ਸੁਣੀ ਜਾਣ ਵਾਲੀ ਜਾਂ ਦੇਖੀ ਜਾਣ ਵਾਲੀ ਚੀਜ਼, ਜਿਵੇਂ ਪੰਛੀਆਂ ਤੋਂ, ਜਾਨਵਰਾਂ ਤੋਂ, ਅਪਾਹਜ ਲੋਕਾਂ ਤੋਂ, ਅੰਕਾਂ ਜਾਂ ਦਿਨਾਂ ਆਦਿ ਤੋਂ ਬਦਸ਼ਗਨੀ ਲੈਣ ਤੋਂ ਸਾਵਧਾਨ ਕੀਤਾ ਹੈ। ਲੇਕਿਨ ਇੱਥੇ "ਪੰਛੀ" ਦਾ ਜ਼ਿਕਰ ਇਸ ਲਈ ਕੀਤਾ ਕਿਉਂਕਿ ਜਹਾਲਤ ਦੇ ਜ਼ਮਾਨੇ ਵਿੱਚ ਇਸ ਤੋਂ ਬਦਸ਼ਗਨੀ ਲੈਣਾ ਆਮ ਗੱਲ ਸੀ। ਇਹ ਹੁੰਦਾ ਸੀ ਕਿ ਅਰਬੀ ਲੋਕ ਜਦੋਂ ਕੋਈ ਕੰਮ, ਜਿਵੇਂ ਸਫ਼ਰ ਜਾਂ ਵਪਾਰ ਆਦਿ ਸ਼ੁਰੂ ਕਰਨ ਦਾ ਇਰਾਦਾ ਕਰਦੇ ਤਾਂ ਪੰਛੀ ਉਡਾਉਂਦੇ। ਜੇ ਪੰਛੀ ਸੱਜੇ ਪਾਸੇ ਉੱਡਦਾ ਤਾਂ ਇਸ ਨੂੰ ਸ਼ੁਭ ਸਮਝਦੇ ਅਤੇ ਆਪਣਾ ਕੰਮ ਜਾਰੀ ਰੱਖਦੇ। ਲੇਕਿਨ ਜੇ ਪੰਛੀ ਖੱਬੇ ਪਾਸੇ ਉੱਡਦਾ ਤਾਂ ਇਸ ਨੂੰ ਅਸ਼ੁਭ ਤੇ ਬਦਸ਼ਗਨੀ ਸਮਝਦੇ ਅਤੇ ਆਪਣੇ ਕਦਮ ਵਾਪਸ ਲੈ ਲੈਂਦੇ। ਆਪ ﷺ ਨੇ ਇਸ ਨੂੰ ਸ਼ਿਰਕ ਕਿਹਾ ਹੈ। ਸ਼ਿਰਕ ਇਸ ਲਈ ਕਿ ਭਲਾਈ (ਫਾਇਦਾ) ਲਿਆਉਣ ਵਾਲਾ ਅਤੇ ਬੁਰਾਈ (ਨੁਕਸਾਨ) ਤੋਂ ਬਚਾਉਣ ਵਾਲਾ ਅੱਲਾਹ ਦੇ ਸਿਵਾ ਹੋਰ ਕੋਈ ਨਹੀਂ ਹੈ। ਅੱਗੇ ਅਬਦੁੱਲਾਹ ਬਿਨ ਮਸਉਦ ਰਜ਼ੀਅੱਲਾਹੁ ਅਨਹੁ ਨੇ ਦੱਸਿਆ ਕਿ ਕਦੇ-ਕਦੇ ਮੁਸਲਮਾਨ ਦੇ ਦਿਲ ਵਿੱਚ ਥੋੜੀ-ਬਹੁਤ ਬਦਸ਼ਗਨੀ ਆ ਜਾਂਦੀ ਹੈ। ਤਾਂ ਅਜਿਹੀ ਸੂਰਤ ਵਿੱਚ ਉਸ ਨੂੰ ਅੱਲਾਹ ਉੱਤੇ ਤਵੱਕਲ (ਭਰੋਸਾ) ਰੱਖਦੇ ਹੋਏ ਇਸ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਸਬੱਬ (ਸਾਧਨ) ਵੀ ਵਰਤਣੇ ਚਾਹੀਦੇ ਹਨ।فوائد الحديث
ਬਦਸ਼ਗਨੀ ਸ਼ਿਰਕ ਹੈ। ਕਿਉਂਕਿ ਇਸ ਵਿੱਚ ਦਿਲ ਦਾ ਸਬੰਧ ਅੱਲਾਹ ਤੋਂ ਇਲਾਵਾ ਕਿਸੇ ਹੋਰ ਨਾਲ ਜੋੜਿਆ ਜਾਂਦਾ ਹੈ।
ਜ਼ਰੂਰੀ ਮਸਲਿਆਂ ਨੂੰ ਵਾਰ-ਵਾਰ ਦੁਹਰਾਉਣ ਦੀ ਅਹਿਮੀਅਤ (ਮਹੱਤਵ), ਤਾਂ ਜੋ ਉਹ ਯਾਦ ਰਹਿਣ ਅਤੇ ਦਿਲਾਂ ਵਿੱਚ ਬੈਠ ਜਾਣ।
ਬਦਸ਼ਗਨੀ ਅੱਲਾਹ ਤਆਲਾ ਉੱਤੇ ਭਰੋਸਾ ਕਰਨ ਨਾਲ ਦੂਰ ਹੋ ਜਾਂਦੀ ਹੈ।
ਸਿਰਫ਼ ਅੱਲਾਹ ਉੱਤੇ ਹੀ ਭਰੋਸਾ ਰੱਖਣ ਅਤੇ ਦਿਲ ਨੂੰ ਉਸੇ ਨਾਲ ਜੋੜੇ ਰੱਖਣ ਦਾ ਹੁਕਮ।
