ਕਿਆਮਤ ਦੇ ਦਿਨ ਮੇਰੀ ਸਿਫਾਰਿਸ਼ ਦੀ ਸਭ ਤੋਂ ਵੱਧ ਕੇ ਖੁਸ਼ਨਸੀਬੀ ਉਸ ਵਿਅਕਤੀ ਲਈ ਹੋਵੇਗੀ ਜਿਸਨੇ: ‘ਲਾ ਇਲਾਹਾ ਇੱਲੱਲਾਹ' ਨੂੰ ਸੱਚੇ ਦਿਲ ਤੇ…

ਕਿਆਮਤ ਦੇ ਦਿਨ ਮੇਰੀ ਸਿਫਾਰਿਸ਼ ਦੀ ਸਭ ਤੋਂ ਵੱਧ ਕੇ ਖੁਸ਼ਨਸੀਬੀ ਉਸ ਵਿਅਕਤੀ ਲਈ ਹੋਵੇਗੀ ਜਿਸਨੇ: ‘ਲਾ ਇਲਾਹਾ ਇੱਲੱਲਾਹ' ਨੂੰ ਸੱਚੇ ਦਿਲ ਤੇ ਈਮਾਨ ਨਾਲ ਕਿਹਾ ਹੋਵੇ।

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਹ ਕਹਿੰਦੇ ਹਨ: ਕਿਸੇ ਨੇ ਕਿਹਾ, "ਹੇ ਰਸੂਲ ਅੱਲਾਹ ﷺ ਕ਼ਿਆਮਤ ਦੇ ਦਿਨ ਤੁਹਾਡੀ ਸਿਫਾਰਿਸ਼ ਪ੍ਰਾਪਤ ਕਰਨ ਦੀ ਖੁਸ਼ਨਸੀਬੀ ਸਭ ਤੋਂ ਵੱਧ ਕੇ ਕਿਸ ਵਿਅਕਤੀ ਲਈ ਹੋਵੇਗੀ ?" ਰਸੂਲ ਅੱਲਾਹ ﷺ ਨੇ ਕਿਹਾ: "ਅਬੁ-ਹੁਰੈਰਾ, ਤੇਰਾ ਹਦੀਸ ਲਈ ਸ਼ੌਕ ਦੇਖ ਕੇ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਸ ਹਦੀਸ ਬਾਰੇ ਸਭ ਤੋਂ ਪਹਿਲਾਂ ਤੂੰ ਹੀ ਸਵਾਲ ਕਰੇਂਗਾ। ਕਿਆਮਤ ਦੇ ਦਿਨ ਮੇਰੀ ਸਿਫਾਰਿਸ਼ ਦੀ ਸਭ ਤੋਂ ਵੱਧ ਕੇ ਖੁਸ਼ਨਸੀਬੀ ਉਸ ਵਿਅਕਤੀ ਲਈ ਹੋਵੇਗੀ ਜਿਸਨੇ: ‘ਲਾ ਇਲਾਹਾ ਇੱਲੱਲਾਹ' ਨੂੰ ਸੱਚੇ ਦਿਲ ਤੇ ਈਮਾਨ ਨਾਲ ਕਿਹਾ ਹੋਵੇ।"

[صحيح] [رواه البخاري]

الشرح

ਨਬੀ ਕਰੀਮ ﷺ ਇਹ ਦੱਸਦੇ ਹਨ ਕਿ ਕ਼ਿਆਮਤ ਦੇ ਦਿਨ ਉਸ ਵਿਅਕਤੀ ਲਈ ਸਭ ਤੋਂ ਵੱਧ ਸਿਫਾਰਿਸ਼ ਦੀ ਖੁਸ਼ਨਸੀਬੀ ਹੋਵੇਗੀ ਜਿਸਨੇ ਸੱਚੇ ਦਿਲ ਤੇ ਈਮਾਨ ਨਾਲ "ਲਾ ਇਲਾਹਾ ਇੱਲੱਲਾਹ" ਕਿਹਾ ਹੋਵੇ। ਇਸਦਾ ਮਤਲਬ ਹੈ ਕਿ ਉਹ ਗਵਾਹੀ ਦੇਵੇ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ ਨਹੀਂ, ਅਤੇ ਨਾਲ ਹੀ ਉਹ ਸ਼ਿਰਕ ਤੇ ਰੀਆ (ਦਿਖਾਵੇਬਾਜ਼ੀ) ਤੋਂ ਬਚਿਆ ਹੋਇਆ ਹੋਵੇ।

فوائد الحديث

ਇਸਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਰਸੂਲ ਅੱਲਾਹ ﷺ ਨੂੰ ਆਖਿਰਤ ਵਿੱਚ ਸਿਫਾਰਿਸ਼ ਕਰਨਗੇ ਅਤੇ ਉਹ ਸਿਫਾਰਿਸ਼ ਕੇਵਲ ਤੌਹੀਦ ਵਾਲਿਆਂ ਲਈ ਹੀ ਹੋਵੇਗੀ।

ਰਸੂਲ ਅੱਲਾਹ ﷺ ਦੀ ਸਿਫਾਰਿਸ਼ ਤੋਂ ਭਾਵ ਉਨ੍ਹਾਂ ਦਾ ਅੱਲਾਹ ਦੇ ਅੱਗੇ ਇਹ ਸਿਫਾਰਿਸ਼ ਕਰਨਾ ਹੈ ਕਿ ਜਿਹੜੇ ਤੌਹੀਦ ਵਾਲੇ ਜਹੰਨਮ (ਨਰਕ) ਦੇ ਹੱਕਦਾਰ ਬਣ ਚੁੱਕੇ ਹਨ, ਉਨ੍ਹਾਂ ਨੂੰ ਜਹੰਨਮ ਵਿੱਚ ਸੁੱਟਿਆ ਨਾ ਜਾਵੇ ਅਤੇ ਜਿਹੜੇ ਜਹੰਨਮ ਵਿੱਚ ਸੁੱਟੇ ਜਾ ਚੁੱਕੇ ਹਨ, ਉਨ੍ਹਾਂ ਨੂੰ ਉਸ ਵਿੱਚੋਂ ਕੱਢ ਦਿੱਤਾ ਜਾਵੇ।

ਸੱਚੇ ਖਾਲਿਸ ਦਿਲ ਤੋਂ ਅੱਲਾਹ ਲਈ ਕਲਮਾ-ਏ-ਤੌਹੀਦ ਕਹਿਣ ਦਾ ਫਾਇਦਾ ਤੇ ਉਸਦਾ ਵੱਡਾ ਮਹੱਤਵਪੂਰਨ ਪ੍ਰਭਾਵ।

ਕਲਮਾ-ਏ-ਤੌਹੀਦ ਨੂੰ ਸੱਚੇ ਦਿਲੋਂ ਮੰਨਣ ਤੋਂ ਭਾਵ ਉਸਦੇ ਅਸਲ ਮਤਲਬ ਨੂੰ ਸਮਝਣਾ ਅਤੇ ਉਸ ਦੇ ਤਕਾਜ਼ਿਆਂ (ਮੰਗਾਂ) 'ਤੇ ਅਮਲ ਕਰਨਾ ਹੈ।

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਦੀ ਕਾਬਲੀਅਤ ਅਤੇ ਉਨ੍ਹਾਂ ਦਾ ਇਲਮ (ਗਿਆਨ) ਪ੍ਰਤੀ ਸ਼ੌਕ ਰੱਖਣਾ।

التصنيفات

Oneness of Allah's Worship