ਇਸ ਤਰ੍ਹਾਂ ਨਾ ਕਹੋ: ‘ਮਾਸ਼ਾ ਅੱਲਾਹ ਤੇ ਫੁਲਾਨ ਨੇ ਚਾਹਿਆ’, ਬਲਕਿ ਕਹੋ: ‘ਮਾਸ਼ਾ ਅੱਲਾਹ, ਫਿਰ ਫੁਲਾਨ ਨੇ ਚਾਹਿਆ।’

ਇਸ ਤਰ੍ਹਾਂ ਨਾ ਕਹੋ: ‘ਮਾਸ਼ਾ ਅੱਲਾਹ ਤੇ ਫੁਲਾਨ ਨੇ ਚਾਹਿਆ’, ਬਲਕਿ ਕਹੋ: ‘ਮਾਸ਼ਾ ਅੱਲਾਹ, ਫਿਰ ਫੁਲਾਨ ਨੇ ਚਾਹਿਆ।’

ਹੁਜ਼ੈਫ਼ਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਇਸ ਤਰ੍ਹਾਂ ਨਾ ਕਹੋ: ‘ਮਾਸ਼ਾ ਅੱਲਾਹ ਤੇ ਫੁਲਾਨ ਨੇ ਚਾਹਿਆ’, ਬਲਕਿ ਕਹੋ: ‘ਮਾਸ਼ਾ ਅੱਲਾਹ, ਫਿਰ ਫੁਲਾਨ ਨੇ ਚਾਹਿਆ।’»

[صحيح بمجموع طرقه] [رواه أبو داود والنسائي في الكبرى وأحمد]

الشرح

ਨਬੀ ﷺ ਨੇ ਮਨ੍ਹਾਂ ਕੀਤਾ ਕਿ ਮੁਸਲਮਾਨ ਆਪਣੀ ਗੱਲ ਵਿੱਚ ਕਹੇ: "ਮਾਸ਼ਾ ਅੱਲਾਹ ਤੇ ਫੁਲਾਨ ਨੇ ਚਾਹਿਆ।" ਜਾਂ "ਮਾਸ਼ਾ ਅੱਲਾਹ ਅਤੇ ਫੁਲਾਨ" ਕਹਿਣਾ। ਇਸ ਲਈ ਕਿ ਅੱਲਾਹ ਦੀ ਮਰਜ਼ੀ ਅਤੇ ਇੱਛਾ ਬਿਲਕੁਲ ਅਜ਼ਾਦ ਹੈ ਅਤੇ ਇਸ ਵਿੱਚ ਕੋਈ ਹੋਰ ਉਸ ਦਾ ਸਾਥੀ ਨਹੀਂ। ਅਤੇ "ਵਾਉ" (ਅਤਫ਼) ਦੇ ਇਸਤੇਮਾਲ ਨਾਲ ਇਹ ਗੱਲ ਦਰਸਾਈ ਜਾਂਦੀ ਹੈ ਕਿ ਕੋਈ ਅੱਲਾਹ ਨਾਲ ਮਿਲ ਕੇ ਉਸ ਵਿੱਚ ਹਿੱਸਾ ਲੈਂਦਾ ਹੈ ਅਤੇ ਦੋਹਾਂ ਨੂੰ ਬਰਾਬਰ ਸਮਝਿਆ ਜਾ ਰਿਹਾ ਹੈ। ਪਰ ਕਹਿਣਾ ਚਾਹੀਦਾ ਹੈ: "ਮਾਸ਼ਾ ਅੱਲਾਹ, ਫਿਰ ਫੁਲਾਨ ਨੇ ਚਾਹਿਆ।" ਇਸ ਤਰ੍ਹਾਂ ਬੰਦੇ ਦੀ ਮਰਜ਼ੀ ਰੱਬ ਦੀ ਮਰਜ਼ੀ ਦੇ ਤਾਬੇਅ ਬਣ ਜਾਂਦੀ ਹੈ। ਕਿਉਂਕਿ "ਸੁੰਮਾ" ਦਾ ਮਤਲਬ ਹੈ 'ਬਾਅਦ ਵਿੱਚ' ਜਾਂ 'ਫਿਰ', ਜੋ ਕਿ ਕਮਜ਼ੋਰ ਜੁੜਾਈ ਅਤੇ ਲੜੀਵਾਰ ਕ੍ਰਮ ਨੂੰ ਦਰਸਾਉਂਦਾ ਹੈ, ਨਾ ਕਿ ਬਰਾਬਰੀ।

فوائد الحديث

ਕਹਿਣ ਦੀ ਮਨਾਹੀ ਮਾ ਸ਼ਾ ਅੱਲਾਹ ਵਾ ਸ਼ਿਅਤਾ ਅਤੇ ਇਸ ਤਰ੍ਹਾਂ ਦੇ ਅਲਫ਼ਾਜ਼ ਜੋ ਅੱਲਾਹ ਨਾਲ "ਵਾਓ" ਨਾਲ ਜੋੜਦੇ ਹਨ, ਮਨਾਂਹੀ ਹੈ ਕਿਉਂਕਿ ਇਹ ਅਲਫ਼ਾਜ਼ ਅਤੇ ਬੋਲੀਆਂ ਵਿੱਚ ਸ਼ਿਰਕ ਹੈ।

ਇਹ ਕਹਿਣ ਦਾ ਜਵਾਜ਼ –"ਮਾ ਸ਼ਾ ਅੱਲਾਹ ਸੁੰਮਾ ਸ਼ਿਅਤਾ "ਜੋ ਅੱਲਾਹ ਚਾਹੇ, ਫਿਰ ਤੁਸੀਂ ਚਾਹੋ।"

ਅੱਲਾਹ ਲਈ ਮਸ਼ੀਅਤ (ਇਰਾਦੇ) ਦਾ ਸਬੂਤ, ਬੰਦੇ ਲਈ ਵੀ ਮਸ਼ੀਅਤ ਦਾ ਸਬੂਤ, ਅਤੇ ਇਹ ਕਿ ਬੰਦੇ ਦੀ ਮਸ਼ੀਅਤ ਅੱਲਾਹ ਤਆਲਾ ਦੀ ਮਸ਼ੀਅਤ ਦੇ ਅਧੀਨ ਹੁੰਦੀ ਹੈ।

ਅੱਲਾਹ ਦੀ ਮਸ਼ੀਅਤ (ਇਰਾਦੇ) ਵਿੱਚ ਮਖਲੂਕ ਨੂੰ ਭੀ ਸਾਂਝੀ ਕਰਨਾ ਮਨਾ ਹੈ, ਚਾਹੇ ਸਿਰਫ਼ ਲਫ਼ਜ਼ੀ ਤੌਰ 'ਤੇ ਹੀ ਕਿਉਂ ਨਾਂ ਹੋਵੇ।

ਜੇ ਕਹਿਣ ਵਾਲਾ ਇਹ ਅਕੀਦਾ ਰੱਖਦਾ ਹੋਵੇ ਕਿ ਬੰਦੇ ਦੀ ਮਸ਼ੀਅਤ (ਇਰਾਦਾ) ਅੱਲਾਹ ਦੀ ਮਸ਼ੀਅਤ ਵਾਂਗ ਹੀ ਵਸੀਅ ਤੇ ਬੇਹੱਦ ਹੈ ਜਾਂ ਬੰਦੇ ਦੀ ਮਸ਼ੀਅਤ ਅਜ਼ਾਦ ਹੈ, ਤਾਂ ਇਹ ਵੱਡਾ ਸ਼ਿਰਕ ਹੈ। ਪਰ ਜੇ ਇਹ ਅਕੀਦਾ ਰੱਖੇ ਕਿ ਬੰਦੇ ਦੀ ਮਸ਼ੀਅਤ ਅੱਲਾਹ ਤੋਂ ਘੱਟ ਹੈ, ਤਾਂ ਇਹ ਛੋਟਾ ਸ਼ਿਰਕ ਹੈ।

التصنيفات

Oneness of Allah's Worship