ਜਿਸਨੇ (ਲੋਕਾਂ ਨੂੰ) ਕਿਸੇ ਹਿਦਾਇਤ ਵੱਲ ਬੁਲਾਇਆ, ਉਸ ਨੂੰ ਉਸਦੀ ਪੈਰਵੀ ਕਰਨ ਵਾਲਿਆਂ ਦੇ ਬਰਾਬਰ ਸਵਾਬ ਮਿਲੇਗਾ ਅਤੇ ਇਸ ਨਾਲ ਉਨ੍ਹਾਂ ਪੈਰਵੀ…

ਜਿਸਨੇ (ਲੋਕਾਂ ਨੂੰ) ਕਿਸੇ ਹਿਦਾਇਤ ਵੱਲ ਬੁਲਾਇਆ, ਉਸ ਨੂੰ ਉਸਦੀ ਪੈਰਵੀ ਕਰਨ ਵਾਲਿਆਂ ਦੇ ਬਰਾਬਰ ਸਵਾਬ ਮਿਲੇਗਾ ਅਤੇ ਇਸ ਨਾਲ ਉਨ੍ਹਾਂ ਪੈਰਵੀ ਕਰਨ ਵਾਲਿਆਂ ਦੇ ਸਵਾਬ ਵਿੱਚ ਕੋਈ ਕਮੀ ਨਹੀਂ ਹੋਵੇਗੀ

ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਜਿਸਨੇ (ਲੋਕਾਂ ਨੂੰ) ਕਿਸੇ ਹਿਦਾਇਤ ਵੱਲ ਬੁਲਾਇਆ, ਉਸ ਨੂੰ ਉਸਦੀ ਪੈਰਵੀ ਕਰਨ ਵਾਲਿਆਂ ਦੇ ਬਰਾਬਰ ਸਵਾਬ ਮਿਲੇਗਾ ਅਤੇ ਇਸ ਨਾਲ ਉਨ੍ਹਾਂ ਪੈਰਵੀ ਕਰਨ ਵਾਲਿਆਂ ਦੇ ਸਵਾਬ ਵਿੱਚ ਕੋਈ ਕਮੀ ਨਹੀਂ ਹੋਵੇਗੀ। ਅਤੇ ਜਿਸਨੇ (ਲੋਕਾਂ ਨੂੰ) ਕਿਸੇ ਗੁਮਰਾਹੀ ਵੱਲ ਬੁਲਾਇਆ, ਉਸ ਉੱਤੇ ਉਸਦੀ ਪੈਰਵੀ ਕਰਨ ਵਾਲਿਆਂ ਦੇ ਬਰਾਬਰ ਗੁਨਾਹ ਹੋਵੇਗਾ ਅਤੇ ਇਸ ਨਾਲ ਉਨ੍ਹਾਂ ਦੇ ਗੁਨਾਹਾਂ ਵਿੱਚ ਕੋਈ ਕਮੀ ਨਹੀਂ ਹੋਵੇਗੀ।»

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜਿਸਨੇ ਆਪਣੇ ਕਥਨ ਜਾਂ ਕਰਮ ਦੁਆਰਾ ਲੋਕਾਂ ਨੂੰ ਹੱਕ-ਸੱਚ ਤੇ ਭਲਾਈ ਦਾ ਰਾਹ ਦਿਖਾਇਆ, ਉਸਨੂੰ ਉਸ ਤੋਂ ਬਾਅਦ ਉਸ ਰਾਹ 'ਤੇ ਚੱਲਣ ਵਾਲੇ ਸਾਰੇ ਲੋਕਾਂ ਦੇ ਬਰਾਬਰ ਸਵਾਬ (ਇਨਾਮ) ਮਿਲੇਗਾ ਅਤੇ ਇਸ ਨਾਲ ਬਾਅਦ ਵਿੱਚ ਚੱਲਣ ਵਾਲਿਆਂ ਦੇ ਸਵਾਬ ਵਿੱਚ ਕੋਈ ਕਮੀ ਵੀ ਨਹੀਂ ਹੋਵੇਗੀ। ਇਸਦੇ ਉਲਟ ਜਿਸਨੇ ਆਪਣੇ ਕਥਨ ਜਾਂ ਕਰਮ ਦੁਆਰਾ ਲੋਕਾਂ ਨੂੰ ਕਿਸੇ ਬੁਰਾਈ, ਗੁਨਾਹ ਜਾਂ ਕਿਸੇ ਹਰਾਮ ਕੰਮ ਦਾ ਰਾਹ ਦਿਖਾਇਆ, ਉਸਨੂੰ ਉਸ ਤੋਂ ਬਾਅਦ ਉਸ ਰਾਹ 'ਤੇ ਚੱਲਣ ਵਾਲੇ ਸਾਰੇ ਲੋਕਾਂ ਦੇ ਬਰਾਬਰ ਗੁਨਾਹ ਮਿਲੇਗਾ ਅਤੇ ਇਸ ਨਾਲ ਬਾਅਦ ਵਿੱਚ ਚੱਲਣ ਵਾਲੇ ਲੋਕਾਂ ਦੇ ਗੁਨਾਹ ਵਿੱਚ ਕਮੀ ਵੀ ਨਹੀਂ ਹੋਵੇਗੀ।

فوائد الحديث

ਹਿਦਾਇਤ (ਚੰਗੇ ਕੰਮ) ਵੱਲ ਬੁਲਾਉਣ ਦੀ ਫਜ਼ੀਲਤ (ਮਹੱਤਤਾ), ਭਾਵੇਂ ਛੋਟੀ ਹੋਵੇ ਜਾਂ ਵੱਡੀ। ਚੰਗੇ ਕੰਮ ਵੱਲ ਬੁਲਾਉਣ ਵਾਲੇ ਨੂੰ ਚੰਗਾ ਕੰਮ ਕਰਨ ਵਾਲੇ ਦੇ ਬਰਾਬਰ ਸਵਾਬ ਮਿਲਦਾ ਹੈ। ਇਹ ਅਸਲ ਵਿੱਚ ਅੱਲਾਹ ਦੀ ਬੰਦੇ 'ਤੇ ਵੱਡੀ ਕਿਰਪਾ ਅਤੇ ਮਿਹਰ ਹੈ।

ਗੁਮਰਾਹੀ (ਬੁਰਾਈ) ਵੱਲ ਬੁਲਾਉਣ ਦੀ ਚੇਤਾਵਨੀ। ਗੁਮਰਾਹੀ ਭਾਵੇਂ ਛੋਟੀ ਹੋਵੇ ਜਾਂ ਵੱਡੀ। ਬੁਰਾਈ ਵੱਲ ਬੁਲਾਉਣ ਵਾਲੇ ਨੂੰ ਬੁਰਾਈ ਕਰਨ ਵਾਲੇ ਦੇ ਬਰਾਬਰ ਗੁਨਾਹ ਮਿਲਦਾ ਹੈ।

ਇਨਸਾਨ ਨੂੰ ਉਸੇ ਦਰਜੇ ਦਾ ਫਲ ਮਿਲਦਾ ਹੈ, ਜਿਸ ਦਰਜੇ ਦਾ ਉਸ ਦਾ ਅਮਲ ਹੁੰਦਾ ਹੈ। ਇਸ ਲਈ ਜੋ ਕਿਸੇ ਚੰਗੇ ਕੰਮ ਵੱਲ ਦਾਅਵਤ ਦੇਵੇਗਾ, ਉਸ ਨੂੰ ਚੰਗਾ ਕੰਮ ਕਰਨ ਵਾਲੇ ਦੇ ਬਰਾਬਰ ਸਵਾਬ ਮਿਲੇਗਾ ਅਤੇ ਜੋ ਕਿਸੇ ਬੁਰਾਈ ਵੱਲ ਦਾਅਵਤ ਦੇਵੇਗਾ, ਉਸ ਉੱਤੇ ਬੁਰਾ ਕੰਮ ਕਰਨ ਵਾਲੇ ਦੇ ਬਰਾਬਰ ਗੁਨਾਹ ਹੋਵੇਗਾ।

ਇੱਕ ਮੁਸਲਮਾਨ ਨੂੰ ਇਸ ਗੱਲ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਲੋਕਾਂ ਦੇ ਸਾਹਮਣੇ ਸ਼ਰੇਆਮ ਗੁਨਾਹ ਕਰਨ ਨਾਲ ਕਿਤੇ ਦੂਜੇ ਲੋਕ ਉਸ ਨੂੰ ਦੇਖ ਕੇ ਉਹੀ ਗੁਨਾਹ ਨਾ ਕਰਨ ਲੱਗ ਜਾਣ। ਕਿਉਂਕਿ ਉਸ ਨੂੰ ਦੇਖ ਕੇ ਉਹ ਬੁਰਾ ਕੰਮ ਕਰਨ ਵਾਲੇ ਦੂਜੇ ਲੋਕਾਂ ਦੇ ਗੁਨਾਹ ਦਾ ਭਾਰ ਵੀ ਉਸਨੂੰ ਢੋਣਾ ਪਵੇਗਾ ਭਾਵੇਂ ਉਸਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ (ਉਭਾਰਿਆ) ਹੋਵੇ ਜਾਂ ਨਾ ਕੀਤਾ ਹੋਵੇ।

التصنيفات

Religious Innovation