إعدادات العرض
ਕਿਸੇ (ਮੁਸਲਮਾਨ) ਵਿਅਕਤੀ ਲਈ ਇਹ ਜ਼ਾਇਜ਼ ਨਹੀਂ ਕਿ ਉਹ ਆਪਣੇ ਭਰਾ ਨਾਲ ਤਿੰਨ ਦਿਨਾਂ ਤੋਂ ਵੱਧ ਸਮੇਂ ਲਈ ਰਿਸ਼ਤਾ ਤੋੜੇ; ਇੰਜ ਕਿ ਜਦੋਂ ਉਹ…
ਕਿਸੇ (ਮੁਸਲਮਾਨ) ਵਿਅਕਤੀ ਲਈ ਇਹ ਜ਼ਾਇਜ਼ ਨਹੀਂ ਕਿ ਉਹ ਆਪਣੇ ਭਰਾ ਨਾਲ ਤਿੰਨ ਦਿਨਾਂ ਤੋਂ ਵੱਧ ਸਮੇਂ ਲਈ ਰਿਸ਼ਤਾ ਤੋੜੇ; ਇੰਜ ਕਿ ਜਦੋਂ ਉਹ ਇੱਕ-ਦੂਜੇ ਨਾਲ ਮਿਲਣ, ਤਾਂ ਇਹ ਵੀ ਮੂੰਹ ਮੋੜ ਲਵੇ ਤੇ ਉਹ ਵੀ ਮੂੰਹ ਮੋੜ ਲਵੇ। ਉਨ੍ਹਾਂ ਦੋਵਾਂ ਵਿੱਚੋਂ ਵਧੇਰੇ ਚੰਗਾ ਉਹ ਹੈ ਜੋ ਪਹਿਲਾਂ ਸਲਾਮ ਕਰੇ।
ਅਬੁ ਅਯੂਬ ਅੰਸਾਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਕਿਸੇ (ਮੁਸਲਮਾਨ) ਵਿਅਕਤੀ ਲਈ ਇਹ ਜ਼ਾਇਜ਼ ਨਹੀਂ ਕਿ ਉਹ ਆਪਣੇ ਭਰਾ ਨਾਲ ਤਿੰਨ ਦਿਨਾਂ ਤੋਂ ਵੱਧ ਸਮੇਂ ਲਈ ਰਿਸ਼ਤਾ ਤੋੜੇ; ਇੰਜ ਕਿ ਜਦੋਂ ਉਹ ਇੱਕ-ਦੂਜੇ ਨਾਲ ਮਿਲਣ, ਤਾਂ ਇਹ ਵੀ ਮੂੰਹ ਮੋੜ ਲਵੇ ਤੇ ਉਹ ਵੀ ਮੂੰਹ ਮੋੜ ਲਵੇ। ਉਨ੍ਹਾਂ ਦੋਵਾਂ ਵਿੱਚੋਂ ਵਧੇਰੇ ਚੰਗਾ ਉਹ ਹੈ ਜੋ ਪਹਿਲਾਂ ਸਲਾਮ ਕਰੇ।"
[صحيح] [متفق عليه]
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी Kurdî Hausa Português മലയാളം తెలుగు Kiswahili தமிழ் မြန်မာ Deutsch 日本語 پښتو Tiếng Việt অসমীয়া Shqip Svenska Čeština ગુજરાતી Yorùbá Nederlands ئۇيغۇرچە සිංහල دری Fulfulde Magyar ಕನ್ನಡ Кыргызча Lietuvių or Română Kinyarwanda Српски O‘zbek Moore नेपाली Wolof Soomaali Български Українська Azərbaycan ქართული тоҷикӣ Bambara Македонски Ελληνικά ភាសាខ្មែរ አማርኛ Malagasy Oromoo ไทย मराठी Lingala Italiano Yao Akan Kurmancî Kirundiالشرح
ਅੱਲਾਹ ਦੇ ਨਬੀ ﷺ ਨੇ ਇਸ ਗੱਲ ਤੋਂ ਮਨਾਹ ਕੀਤਾ ਹੈ ਕਿ ਕੋਈ ਮੁਸਲਮਾਨ ਆਪਣੇ ਭਾਈ ਨਾਲ ਤਿੰਨ ਦਿਨਾਂ ਤੋਂ ਵੱਧ ਸਮੇਂ ਲਈ ਬੋਲ-ਚਾਲ ਬੰਦ ਰੱਖੇ ਅਤੇ ਹਾਲਤ ਇਹ ਹੋਵੇ ਕਿ ਦੋਨੋ ਇੱਕ-ਦੂਜੇ ਨੂੰ ਮਿਲਣ, ਲੇਕਿਨ ਇੱਕ ਦੂਜੇ ਨੂੰ ਸਲਾਮ ਨਾ ਕਰਨ ਅਤੇ ਨਾ ਹੀ ਗੱਲ-ਬਾਤ ਕਰਨ। ਇਨ੍ਹਾਂ ਦੋਵਾਂ ਵਿੱਚੋਂ ਉੱਤਮ (ਵਧੇਰੇ ਚੰਗਾ) ਵਿਅਕਤੀ ਉਹ ਹੈ ਜੋ ਰਿਸ਼ਤੇ ਨੂੰ ਦੁਬਾਰਾ ਸਹੀ ਕਰਦਾ ਹੈ ਅਤੇ ਅੱਗੇ ਵੱਧ ਕੇ ਸਲਾਮ ਕਰਦਾ ਹੈ। ਧਿਆਨ ਰਹੇ ਕਿ ਇੱਥੇ ਬੋਲ-ਚਾਲ ਬੰਦ ਕਰਨ ਤੋਂ ਮੁਰਾਦ ਆਪਣੇ ਨਿਜੀ ਹਿੱਤਾਂ ਖਾਤਰ ਬੋਲ-ਚਾਲ ਬੰਦ ਕਰਨਾ ਹੈ। ਰਹੀ ਗੱਲ ਅੱਲਾਹ ਤਆਲਾ ਦੇ ਹੱਕ ਖਾਤਰ ਬੋਲ-ਚਾਲ ਬੰਦ ਕਰਨ ਦੀ, ਜਿਵੇਂ ਅੱਲਾਹ ਅਤੇ ਉਸਦੇ ਰਸੂਲ ﷺ ਦੁਆਰਾ ਗੁਨਾਹਗਾਰਾਂ, ਬਿੱਦਤੀਆਂ (ਦੀਨ ਵਿੱਚ ਨਵਾਂ ਤਰੀਕਾ ਘੜ੍ਹਨ ਵਾਲਿਆਂ) ਅਤੇ ਬੁਰੇ ਸਾਥੀਆਂ ਨਾਲ ਬੋਲ-ਚਾਲ ਬੰਦ ਕਰਨ ਦੀ, ਤਾਂ ਇਸ ਵਿੱਚ ਸਮੇਂ ਦੀ ਕੋਈ ਕੈਦ ਨਹੀਂ ਹੁੰਦੀ। ਇਸ ਦਾ ਸਬੰਧ ਤਾਂ ਬੋਲ-ਚਾਲ ਬੰਦ ਕਰਨ ਦੇ ਪਿੱਛੇ ਦੇ ਕਾਰਨ ਨਾਲ ਹੁੰਦਾਹੈ। ਜਿਵੇਂ ਹੀ ਉਹ ਕਾਰਨ ਖਤਮ ਹੋ ਜਾਂਦਾ ਹੈ, ਬੋਲ-ਚਾਲ ਬੰਦ ਕਰਨ ਦਾ ਸਿਲਸਲਾ ਵੀ ਖਤਮ ਹੋ ਜਾਂਦਾ ਹੈ।فوائد الحديث
ਇਨਸਾਨੀ ਫਿਤਰਤ (ਸੁਭਾਅ) ਨੂੰ ਧਿਆਨ ਰੱਖਦੇ ਹੋਏ ਤਿੰਨ ਦਿਨ ਜਾਂ ਇਸ ਤੋਂ ਘੱਟ ਸਮੇਂ ਲਈ ਬੋਲ-ਚਾਲ ਬੰਦ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਸਲਾਮ ਕਰਨ ਦੀ ਫ਼ਜ਼ੀਲਤ (ਮਹੱਤਵ)। ਸਲਾਮ ਕਰਨ ਨਾਲ ਦਿਲਾਂ ਦੇ ਵੈਰ ਦੂਰ ਹੁੰਦੇ ਹਨ ਅਤੇ ਸਲਾਮ ਕਰਨਾ ਮੁਹੱਬਤ ਦੀ ਇੱਕ ਨਿਸ਼ਾਨੀ ਹੈ।
ਇਸਲਾਮ ਆਪਣੇ ਮੰਨਣ ਵਾਲਿਆਂ ਵਿੱਚ ਭਾਈਚਾਰਾ ਅਤੇ ਮੁਹੱਬਤ ਬਰਕਰਾਰ ਰੱਖਣਾ ਚਾਹੁੰਦਾ ਹੈ।
