Virtues and Manners

Virtues and Manners

10- ਚਾਰ ਲੱਛਣ ਜਿਸ ਵਿਅਕਤੀ ਵਿੱਚ ਹੋਣਗੇ, ਉਹ ਪੱਕਾ ਮੁਨਾਫਿਕ (ਦੋਗਲਾ) ਹੋਵੇਗਾ। ਜਿਸ ਵਿੱਚ ਇਨ੍ਹਾਂ ਵਿੱਚੋਂ ਕੋਈ ਇੱਕ ਲੱਛਣ ਹੋਵੇਗਾ ਤਾਂ ਉਸ ਵਿੱਚ ਨਿਫ਼ਾਕ (ਦੋਗਲੇਪਨ) ਦਾ ਕੋਈ ਇੱਕ ਲੱਛਣ ਰਹੇਗਾ, ਜਦੋਂ ਤੱਕ ਕਿ ਉਹ ਉਸ ਲੱਛਣ ਨੂੰ ਛੱਡ ਨਾ ਦੇਵੇ: ਜਦੋਂ ਗੱਲ ਕਰੇ ਤਾਂ ਝੂਠ ਬੋਲੇ; ਜਦੋਂ ਵਾਅਦਾ ਕਰੇ ਤਾਂ ਧੋਖਾ ਦੇਵੇ; ਜਦੋਂ ਕਸਮ (ਸੁੰਹ) ਖਾਵੇ ਤਾਂ ਉਸ ਨੂੰ ਤੋੜ ਦੇਵੇ; ਅਤੇ ਜਦੋਂ ਝਗੜਾ ਕਰੇ ਤਾਂ ਬਦਸਲੂਕੀ ਕਰੇ।

39- ਜੇ ਤੁਸੀਂ ਅੱਲਾਹ 'ਤੇ ਉਸ ਤਰੀਕੇ ਦਾ ਭਰੋਸਾ ਕਰਨ ਲੱਗ ਜਾਵੋਂ, ਜਿਸ ਤਰੀਕੇ ਦਾ ਭਰੋਸਾ ਕਰਨ ਦਾ ਉਸ ਦਾ ਹੱਕ ਬਣਦਾ ਹੈ, ਤਾਂ ਉਹ ਤੁਹਾਨੂੰ ਉਸੇ ਤਰੀਕੇ ਨਾਲ ਰਿਜ਼ਕ (ਰੋਜ਼ੀ-ਰੋਟੀ) ਦੇਵੇਗਾ ਜਿਵੇਂ ਉਹ ਪੰਛੀਆਂ ਨੂੰ ਰਿਜ਼ਕ ਦਿੰਦਾ ਹੈ। ਉਹ ਪੰਛੀ ਸਵੇਰੇ ਖਾਲੀ ਪੇਟ ਨਿੱਕਲਦੇ ਹਨ ਅਤੇ ਸ਼ਾਮ ਨੂੰ ਪੇਟ ਭਰ ਕੇ ਵਾਪਸ ਆਉਂਦੇ ਹਨ।

59- ਅੱਲਾਹ ਨੂੰ ਸਭ ਤੋਂ ਵੱਧ ਪਿਆਰੇ ਇਹ ਚਾਰ ਬੋਲ ਹਨ: ਸੁਬਹਾਨ ਅੱਲਾਹ (ਅੱਲਾਹ ਪਾਕ/ਪਵਿੱਤਰ ਹੈ), ਅਲਹਮਦੁ ਲਿੱਲਾਹ (ਸਾਰੀ ਪ੍ਰਸ਼ੰਸਾ ਅੱਲਾਹ ਲਈ ਹੈ), ਲਾ ਇਲਾਹਾ ਇੱਲੱਲਾਹ (ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਪੂਜਣਯੋਗ ਇਸ਼ਟ) ਨਹੀਂ ਹੈ।) ਅਤੇ ਅੱਲਾਹੁ ਅਕਬਰ (ਅੱਲਾਹ ਸਭ ਤੋਂ ਵੱਡਾ ਹੈ)। ਤੁਸੀਂ ਇਨ੍ਹਾਂ ਵਿੱਚੋਂ ਜਿਸ ਨਾਲ ਚਾਹੋ ਸ਼ੁਰੂਆਤ ਕਰੋ; ਕੋਈ ਹਰਜ ਦੀ ਗੱਲ ਨਹੀਂ ਹੈ।

97- ਤੁਸੀਂ ਅੱਲਾਹ ਤੋਂ ਡਰਦੇ ਰਹਿਓ, ਅਤੇ ਆਪਣੇ ਹੁਕਮਰਾਨਾਂ (ਸ਼ਾਸਕਾਂ) ਦੇ ਆਦੇਸ਼ ਸੁਣਿਓ ਤੇ ਮੰਨਦੇ ਰਹਿਓ। ਫੇਰ ਭਾਵੇਂ ਉਹ ਹੁਕਮਰਾਨ ਇੱਕ ਹਬਸ਼ੀ ਗੁਲਾਮ (ਪੁਰਾਣੇ ਸਮੇਂ ਵਿੱਚ ਗੁਲਾਮ ਬਣਾਏ ਜਾਣ ਵਾਲੇ ਅਫਰੀਕੀ) ਹੀ ਕਿਉਂ ਨਾ ਹੋਵੇ। ਤੁਸੀਂ ਮੈਥੋਂ ਬਾਅਦ ਬਹੁਤ ਜ਼ਿਆਦਾ ਇਖਤਲਾਫ਼ (ਮਤਭੇਦ) ਵੇਖੋਂਗੇ, ਸੋ ਤੁਸੀਂ ਮੇਰੀ ਸੁੰਨਤ ਅਤੇ ਸੱਚੇ ਤੇ ਗਿਆਨਵਾਨ ਖ਼ੁਲਫ਼ਾ-ਏ-ਰਾਸ਼ਿਦੀਨ (ਪਹਿਲੇ ਚਾਰ ਖ਼ਲੀਫ਼ਾ) ਦੀ ਸੁੰਨਤ 'ਤੇ ਚੱਲਦੇ ਰਹਿਓ