إعدادات العرض
ਇੱਕ ਬੰਦੇ ਨੇ ਗੁਨਾਹ ਕੀਤਾ ਅਤੇ ਫੇਰ ਉਸਤੋਂ ਬਾਅਦ ਬੋਲਿਆ: ਹੇ ਅੱਲਾਹ! ਮੇਰਾ ਗੁਨਾਹ ਮਾਫ਼ ਕਰ ਦੇ
ਇੱਕ ਬੰਦੇ ਨੇ ਗੁਨਾਹ ਕੀਤਾ ਅਤੇ ਫੇਰ ਉਸਤੋਂ ਬਾਅਦ ਬੋਲਿਆ: ਹੇ ਅੱਲਾਹ! ਮੇਰਾ ਗੁਨਾਹ ਮਾਫ਼ ਕਰ ਦੇ
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਨੇ ਆਪਣੇ ਸਰਬਸ਼ਕਤੀਮਾਨ ਤੇ ਮਹਾਨ ਰੱਬ ਤੋਂ ਰਿਵਾਇਤ ਕਰਦੇ ਹੋਏ ਫਰਮਾਇਆ: «ਇੱਕ ਬੰਦੇ ਨੇ ਗੁਨਾਹ ਕੀਤਾ ਅਤੇ ਫੇਰ ਉਸਤੋਂ ਬਾਅਦ ਬੋਲਿਆ: ਹੇ ਅੱਲਾਹ! ਮੇਰਾ ਗੁਨਾਹ ਮਾਫ਼ ਕਰ ਦੇ। ਇਸ 'ਤੇ ਅੱਲਾਹ ਤਆਲਾ ਨੇ ਫਰਮਾਇਆ: ਮੇਰੇ ਬੰਦੇ ਨੇ ਗੁਨਾਹ ਕੀਤਾ, ਫੇਰ ਉਸਨੂੰ ਧਿਆਨ ਆਇਆ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਵੀ ਕਰਦਾ ਹੈ ਅਤੇ ਗੁਨਾਹ 'ਤੇ ਫੜ ਵੀ ਲੈਂਦਾ ਹੈ। ਉਸ ਬੰਦੇ ਨੇ ਫਿਰ ਦੁਬਾਰਾ ਗੁਨਾਹ ਕੀਤਾ ਅਤੇ ਕਿਹਾ: ਹੇ ਮੇਰੇ ਰੱਬ! ਮੇਰਾ ਗੁਨਾਹ ਮਾਫ਼ ਕਰ ਦੇ। ਇਸ 'ਤੇ ਅੱਲਾਹ ਤਆਲਾ ਨੇ ਫਰਮਾਇਆ: ਮੇਰੇ ਬੰਦੇ ਨੇ ਗੁਨਾਹ ਕੀਤਾ, ਫੇਰ ਉਸਨੂੰ ਧਿਆਨ ਆਇਆ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਵੀ ਕਰਦਾ ਹੈ ਅਤੇ ਗੁਨਾਹ 'ਤੇ ਫੜ ਵੀ ਲੈਂਦਾ ਹੈ। ਫਿਰ ਉਸ ਨੇ ਦੁਬਾਰਾ ਗੁਨਾਹ ਕੀਤਾ ਤੇ ਕਿਹਾ: ਹੇ ਮੇਰੇ ਰੱਬ! ਮੇਰਾ ਗੁਨਾਹ ਮਾਫ਼ ਕਰ ਦੇ। ਅੱਲਾਹ ਤਆਲਾ ਨੇ ਫਰਮਾਇਆ: ਮੇਰੇ ਬੰਦੇ ਨੇ ਗੁਨਾਹ ਕੀਤਾ, ਫੇਰ ਉਸਨੂੰ ਧਿਆਨ ਆਇਆ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਵੀ ਕਰਦਾ ਹੈ ਅਤੇ ਗੁਨਾਹ 'ਤੇ ਫੜ ਵੀ ਲੈਂਦਾ ਹੈ। ਹੁਣ ਤੂੰ ਜੋ ਚਾਹੇ ਕਰ, ਮੈਂ ਤੈਨੂੰ ਮਾਫ਼ ਕਰ ਦਿੱਤਾ ਹੈ।
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी ئۇيغۇرچە Kurdî Hausa Português മലയാളം తెలుగు Kiswahili မြန်မာ Deutsch 日本語 پښتو Tiếng Việt অসমীয়া Shqip Svenska Čeština ગુજરાતી Yorùbá Nederlands සිංහල தமிழ் دری Fulfulde Magyar ಕನ್ನಡ Кыргызча Lietuvių or Română Kinyarwanda Српски O‘zbek Moore नेपाली тоҷикӣ Oromoo Wolof Soomaali Български Українська Azərbaycan ქართული Bambara Македонски Ελληνικά ភាសាខ្មែរ Akan አማርኛ Italiano Malagasy ไทย मराठी Lingala Yao Kurmancî Kirundiالشرح
ਅੱਲਾਹ ਦੇ ਨਬੀ ﷺ ਆਪਣੇ ਰੱਬ ਤੋਂ ਰਿਵਾਇਤ ਕਰਦੇ ਹੋਏ ਕਹਿੰਦੇ ਹਨ ਕਿ ਬੰਦਾ ਜਦੋਂ ਕੋਈ ਗੁਨਾਹ ਕਰ ਬੈਠਦਾ ਹੈ ਅਤੇ ਉਸਤੋਂ ਬਾਅਦ ਕਹਿੰਦਾ ਹੈ ਕਿ ਹੇ ਅੱਲਾਹ! ਮੈਨੂੰ ਮਾਫ਼ ਕਰ ਦੇ, ਤਾਂ ਅੱਲਾਹ ਤਆਲਾ ਫਰਮਾਉਂਦਾ ਹੈ: ਮੇਰੇ ਬੰਦੇ ਨੇ ਗੁਨਾਹ ਕੀਤਾ ਅਤੇ ਉਹ ਜਾਣਦਾ ਹੈ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਕਰਦਾ ਹੈ ਅਤੇ ਬਖਸ਼ ਦਿੰਦਾ ਹੈ ਜਾਂ ਉਸ ਦੀ ਸਜ਼ਾ ਦਿੰਦਾ ਹੈ। ਸੋ ਮੈਂ ਉਸਨੂੰ ਮਾਫ਼ ਕਰ ਦਿੱਤਾ ਹੈ। ਫਿਰ ਜਦੋਂ ਬੰਦਾ ਦੁਬਾਰਾ ਗੁਨਾਹ ਕਰਦਾ ਹੈ ਅਤੇ ਕਹਿੰਦਾ ਹੈ ਕਿ ਹੇ ਮੇਰੇ ਰੱਬ! ਮੈਨੂੰ ਮਾਫ਼ ਕਰ ਦੇ, ਤਾਂ ਅੱਲਾਹ ਤਆਲਾ ਫਰਮਾਉਂਦਾ ਹੈ ਕਿ ਮੇਰੇ ਬੰਦੇ ਨੇ ਗੁਨਾਹ ਕੀਤਾ ਅਤੇ ਉਹ ਜਾਣਦਾ ਹੈ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਕਰਦਾ ਹੈ ਅਤੇ ਉਸਨੂੰ ਬਖਸ਼ ਦਿੰਦਾ ਹੈ ਜਾਂ ਉਸ ਦੀ ਸਜ਼ਾ ਦਿੰਦਾ ਹੈ; ਸੋ ਮੈਂ ਆਪਣੇ ਬੰਦੇ ਨੂੰ ਮਾਫ਼ ਕਰ ਦਿੱਤਾ ਹੈ। ਜਦੋਂ ਬੰਦਾ ਫਿਰ ਗੁਨਾਹ ਕਰਦਾ ਹੈ ਅਤੇ ਕਹਿੰਦਾ ਹੈ ਕਿ ਹੇ ਮੇਰੇ ਰੱਬ! ਮੈਨੂੰ ਮਾਫ਼ ਕਰ ਦੇ। ਅੱਲਾਹ ਤਆਲਾ ਫਰਮਾਉਂਦਾ ਹੈ: ਮੇਰੇ ਬੰਦੇ ਨੇ ਗੁਨਾਹ ਕੀਤਾ ਅਤੇ ਉਹ ਜਾਣਦਾ ਹੈ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਕਰਦਾ ਹੈ ਅਤੇ ਉਸਨੂੰ ਬਖਸ਼ ਦਿੰਦਾ ਹੈ ਜਾਂ ਉਸਦੀ ਸਜ਼ਾ ਦਿੰਦਾ ਹੈ; ਸੋ ਮੈਂ ਆਪਣੇ ਬੰਦੇ ਨੂੰ ਮਾਫ਼ ਕਰ ਦਿੱਤਾ ਹੈ। ਹੁਣ ਉਹ ਜੋ ਚਾਹੇ ਕਰੇ, ਜਦੋਂ ਤੱਕ ਹਾਲਤ ਇਹ ਹੋਵੇ ਕਿ ਹਰ ਵਾਰ ਗੁਨਾਹ ਕਰਨ ਤੋਂ ਬਾਅਦ ਫੌਰਨ ਗੁਨਾਹ ਕਰਨਾ ਛੱਡ ਦੇਵੇ, ਸ਼ਰਮਿੰਦਾ ਹੋਵੇ ਅਤੇ ਦੁਬਾਰਾ ਗੁਨਾਹ ਨਾ ਕਰਨ ਦਾ ਇਰਾਦਾ ਕਰੇ; ਲੇਕਿਨ ਆਪਣੇ ਮਾੜੇ ਨਫ਼ਸ (ਅੰਤਰਮਨ) ਦੇ ਝਾਂਸੇ ਵਿੱਚ ਆ ਕੇ ਦੁਬਾਰਾ ਗੁਨਾਹ ਕਰ ਬੈਠੇ। ਜਦੋਂ ਤੱਕ ਇਹ ਸਥਿਤੀ ਬਣੀ ਰਹੇਗੀ, ਭਾਵ ਗੁਨਾਹ ਕਰੇ ਅਤੇ ਤੌਬਾ ਕਰ ਲਏ, ਤਾਂ ਮੈਂ ਉਸਨੂੰ ਮਾਫ਼ ਕਰਦਾ ਰਹਾਂਗਾ। ਕਿਉਂਕਿ ਤੌਬਾ ਪਹਿਲਾਂ ਦੇ ਕੀਤੇ ਗੁਨਾਹਾਂ ਨੂੰ ਖਤਮ ਕਰ ਦਿੰਦੀ ਹੈ।فوائد الحديث
ਅੱਲਾਹ ਦੀ ਆਪਣੇ ਬੰਦਿਆਂ 'ਤੇ ਵੱਡੀ ਮਿਹਰ ਕਿ ਇਨਸਾਨ ਜੋ ਵੀ ਗਲਤੀ ਕਰੇ ਅਤੇ ਜੋ ਵੀ ਕੰਮ ਕਰੇ, ਜਦੋਂ ਅੱਲਾਹ ਵੱਲ ਮੁੜਦਾ ਹੈ ਅਤੇ ਉਸਦੇ ਸਾਹਮਣੇ ਤੌਬਾ ਕਰਦਾ ਹੈ, ਤਾਂ ਅੱਲਾਹ ਤਆਲਾ ਉਸ ਦੀ ਤੌਬਾ ਕਬੂਲ ਕਰਦਾ ਹੈ।
ਅੱਲਾਹ 'ਤੇ ਈਮਾਨ ਰੱਖਣ ਵਾਲਾ ਵਿਅਕਤੀ ਆਪਣੇ ਉਸ ਦੀ ਮਾਫ਼ੀ ਦੀ ਉਮੀਦ ਰੱਖਦਾ ਹੈ ਅਤੇ ਉਸ ਦੀ ਸਜ਼ਾ ਤੋਂ ਡਰਦਾ ਹੈ, ਇਸ ਲਈ ਉਹ ਤੁਰੰਤ ਤੌਬਾ ਕਰਦਾ ਹੈ ਅਤੇ ਗੁਨਾਹ 'ਤੇ ਅੜਿਆ ਨਹੀਂ ਰਹਿੰਦਾ।
ਸਹੀ ਤੌਬਾ ਦੀਆਂ ਸ਼ਰਤਾਂ: ਜੋ ਗੁਨਾਹ ਕਰ ਰਿਹਾ ਸੀ ਉਸਨੂੰ ਛੱਡ ਦੇਣਾ, ਉਸ 'ਤੇ ਪਛਤਾਵਾ ਕਰਨਾ (ਭਾਵ ਸ਼ਰਮਿੰਦਾ ਹੋਣਾ) ਅਤੇ ਦੁਬਾਰਾ ਨਾ ਕਰਨ ਦਾ ਪੱਕਾ ਇਰਾਦਾ ਕਰਨਾ। ਜੇਕਰ ਤੌਬਾ ਦਾ ਸਬੰਧ ਬੰਦੇ ਦੇ ਕਿਸੇ ਹੱਕ, ਜਿਵੇਂ ਮਾਲ, ਇਜ਼ਤ ਅਤੇ ਜਾਨ ਨਾਲ ਹੋਵੇ, ਤਾਂ ਇੱਕ ਚੌਥੀ ਸ਼ਰਤ ਵੱਧ ਜਾਂਦੀ ਹੈ। ਉਹ ਸ਼ਰਤ ਇਹ ਹੈ ਕਿ ਹੱਕ ਵਾਲੇ ਨੂੰ ਉਸਦਾ ਹੱਕ ਵਾਪਸ ਕਰਨਾ ਜਾਂ ਉਸ ਤੋਂ ਮਾਫ਼ੀ ਮੰਗਣਾ।
ਅੱਲਾਹ ਬਾਰੇ ਸਹੀ ਇਲਮ ਰੱਖਣ ਦੀ ਅਹਿਮੀਅਤ (ਮਹੱਤਵ), ਜੋ ਬੰਦੇ ਨੂੰ ਦੀਨੀ ਮਸਲਿਆਂ ਦਾ ਜਾਣਕਾਰ ਬਣਾਉਂਦਾ ਹੈ ਅਤੇ ਜਿਸਦੇ ਨਤੀਜੇ ਵਿੱਚ ਉਹ ਹਰ ਵਾਰ ਗਲਤੀ ਕਰਨ ਤੋਂ ਬਾਅਦ ਤੌਬਾ ਕਰ ਲੈਂਦਾ ਹੈ। ਉਹ ਨਾ ਤਾਂ ਅੱਲਾਹ ਦੀ ਰਹਿਮਤ ਤੋਂ ਨਿਰਾਸ਼ ਹੁੰਦਾ ਹੈ ਅਤੇ ਨਾ ਹੀ ਗੁਨਾਹਾਂ ਵਿੱਚ ਅੱਗੇ ਵੱਧਦਾ ਜਾਂਦਾ ਹੈ।
التصنيفات
Merits of Remembering Allah