ਜਦੋਂ ਮੁਅੱਜ਼ਿਨ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ ਅਤੇ ਤੁਹਾਡੇ ਵਿੱਚੋਂ ਕੋਈ "اللهُ أَكْبَرُ اللهُ…

ਜਦੋਂ ਮੁਅੱਜ਼ਿਨ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ ਅਤੇ ਤੁਹਾਡੇ ਵਿੱਚੋਂ ਕੋਈ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ

ਉਮਰ ਬਿਨ ਖੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਜਦੋਂ ਮੁਅੱਜ਼ਿਨ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ ਅਤੇ ਤੁਹਾਡੇ ਵਿੱਚੋਂ ਕੋਈ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ, ਫੇਰ ਮੁਅੱਜ਼ਿਨ "أَشْهَدُ أَنْ لَا إِلَهَ إِلَّا اللهُ" (ਅਸ਼ਹਦੁ ਅੱਲਾ ਇਲਾਹਾ ਇੱਲੱਲਾਹ) ਕਹਿੰਦਾ ਹੈ ਅਤੇ ਉਹ "أَشْهَدُ أَنْ لَا إِلَهَ إِلَّا اللهُ" (ਅਸ਼ਹਦੁ ਅੱਲਾ ਇਲਾਹਾ ਇੱਲੱਲਾਹ) ਕਹਿੰਦਾ ਹੈ, ਫੇਰ ਮੁਅੱਜ਼ਿਨ "أَشْهَدُ أَنَّ مُحَمَّدًا رَسُولُ اللهِ" (ਅਸ਼ਹਦੁ ਅੱਨਾ ਮੁਹੰਮਦੱਰ-ਰਸੂਲੁੱਲਾਹ) ਕਹਿੰਦਾ ਹੈ ਅਤੇ ਉਹ "أَشْهَدُ أَنَّ مُحَمَّدًا رَسُولُ اللهِ" (ਅਸ਼ਹਦੁ ਅੱਨਾ ਮੁਹੰਮਦੱਰ-ਰਸੂਲੁੱਲਾਹ) ਕਹਿੰਦਾ ਹੈ, ਫੇਰ ਮੁਅੱਜ਼ਿਨ "حَيَّ عَلَى الصَّلَاةِ" (ਹੱਯਾ ਅਲੱਸਲਾਹ) ਕਹਿੰਦਾ ਹੈ ਅਤੇ ਉਹ "لَا حَوْلَ وَلَا قُوَّةَ إِلَّا بِاللهِ" (ਲਾ ਹੌਲਾ ਵਲਾ ਕੁੱਵਤਾ ਇੱਲਾ ਬਿੱਲਾਹ) ਕਹਿੰਦਾ ਹੈ, ਫੇਰ ਮੁਅੱਜ਼ਿਨ "حَيَّ عَلَى الْفَلَاحِ" (ਹੱਯਾ ਅਲਲ-ਫ਼ਲਾਹ) ਕਹਿੰਦਾ ਹੈ ਅਤੇ ਉਹ "لَا حَوْلَ وَلَا قُوَّةَ إِلَّا بِاللهِ" (ਲਾ ਹੌਲਾ ਵਲਾ ਕੁੱਵਤਾ ਇੱਲਾ ਬਿੱਲਾਹ) ਕਹਿੰਦਾ ਹੈ, ਫੇਰ ਮੁਅੱਜ਼ਿਨ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ ਅਤੇ ਉਹ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ, ਫੇਰ ਮੁਅੱਜ਼ਿਨ "لَا إِلَهَ إِلَّا اللهُ" (ਲਾ ਇਲਾਹਾ ਇੱਲੱਲਾਹ) ਕਹਿੰਦਾ ਹੈ ਅਤੇ ਉਹ ਵੀ ਸੱਚੇ ਦਿਲੋਂ "لَا إِلَهَ إِلَّا اللهُ" (ਲਾ ਇਲਾਹਾ ਇੱਲੱਲਾਹ) ਕਹਿੰਦਾ ਹੈ, ਤਾਂ ਉਹ ਜੰਨਤ ਵਿੱਚ ਦਾਖਲ ਹੋ ਜਾਂਦਾ ਹੈ।»

[صحيح] [رواه مسلم]

الشرح

ਅਜ਼ਾਨ ਲੋਕਾਂ ਲਈ ਨਮਾਜ਼ ਦਾ ਸਮਾਂ ਸ਼ੁਰੂ ਹੋਣ ਦਾ ਐਲਾਨ (ਸੂਚਨਾ) ਹੈ। ਅਜ਼ਾਨ ਦੇ ਸ਼ਬਦ ਅਕੀਦਾ-ਏ-ਈਮਾਨ (ਈਮਾਨ ਦੀ ਮੂਲ ਧਾਰਣਾ) ਨੂੰ ਦਰਸਾਉਣ ਵਾਲੇ ਵਿਆਪਕ ਸ਼ਬਦ ਹਨ। ਇਸ ਹਦੀਸ ਵਿੱਚ ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਅਜ਼ਾਨ ਸੁਣਨ ਵੇਲੇ ਕੀ ਕਰਨਾ ਚਾਹੀਦਾ ਹੈ। ਅਸਲ ਵਿੱਚ ਅਜ਼ਾਨ ਸੁਣਨ ਵਾਲੇ ਨੂੰ ਵੀ ਉਹੀ ਸ਼ਬਦ ਦੁਹਰਾਉਣੇ ਚਾਹੀਦੇ ਹਨ ਜੋ ਮੁਅੱਜ਼ਿਨ (ਅਜ਼ਾਨ ਪੜ੍ਹਨ ਵਾਲਾ) ਕਹਿੰਦਾ ਹੈ। ਉਦਾਹਰਣ ਲਈ ਜਦੋਂ ਮੁਅੱਜ਼ਿਨ "ਅੱਲਾਹੁ ਅਕਬਰ" ਕਹੇ, ਤਾਂ ਸੁਣਨ ਵਾਲਾ ਵੀ "ਅੱਲਾਹੁ ਅਕਬਰ" ਕਹੇ ਅਤੇ ਇਸੇ ਤਰ੍ਹਾਂ ਬਾਕੀ ਦੇ ਸ਼ਬਦ ਵੀ ਉਸ ਦੇ ਨਾਲ ਦੁਹਰਾਵੇ। ਲੇਕਿਨ ਜਦੋਂ ਮੁਅੱਜ਼ਿਨ "ਹੱਯਾ ਅਲੱਸਲਾਹ" ਤੇ "ਹੱਯਾ ਅਲਲ-ਫ਼ਲਾਹ" ਕਹੇ, ਤਾਂ ਸੁਣਨ ਵਾਲਾ "ਲਾ ਹੌਲਾ ਵਲਾ ਕੁੱਵਤਾ ਇੱਲਾ ਬਿੱਲਾਹ" ਕਹੇ। ਅੱਲਾਹ ਦੇ ਨਬੀ ﷺ ਨੇ ਅੱਗੇ ਦੱਸਿਆ ਹੈ ਕਿ ਜਿਸ ਨੇ ਮੁਅੱਜ਼ਿਨ ਦੇ ਨਾਲ ਉਸ ਦੁਆਰਾ ਕਹੇ ਗਏ ਸ਼ਬਦਾਂ ਨੂੰ ਸੱਚੇ ਦਿਲੋਂ ਦੁਹਰਾਇਆ, ਉਹ ਜੰਨਤ ਵਿੱਚ ਦਾਖਲ ਹੋਵੇਗਾ। ਅਜ਼ਾਨ ਦੇ ਸ਼ਬਦਾਂ ਦੇ ਅਰਥ: "الله أكبر" (ਅੱਲਾਹੁ ਅਕਬਰ): ਭਾਵ ਪਾਕ-ਪਵਿੱਤਰ ਅੱਲਾਹ ਤਆਲਾ ਹਰ ਚੀਜ਼ ਤੋਂ ਵੱਡਾ, ਮਹਾਨ ਅਤੇ ਸ਼ਕਤੀਸ਼ਾਲੀ ਹੈ। "أشهد أن لا إله إلا الله" (ਅਸ਼ਹਦੁ ਅੱਲਾ ਇਲਾਹਾ ਇੱਲੱਲਾਹ): ਭਾਵ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ/ਪੂਜਣਯੋਗ) ਨਹੀਂ ਹੈ। "أشهد أن محمّدًا رسول الله" (ਅਸ਼ਹਦੁ ਅੱਨਾ ਮੁਹੰਮਦੱਰ-ਰਸੂਲੁੱਲਾਹ): ਭਾਵ ਮੈਂ ਆਪਣੀ ਜ਼ਬਾਨ ਅਤੇ ਦਿਲ ਨਾਲ ਇਕਰਾਰ ਕਰਦਾ (ਮੰਨਦਾ) ਅਤੇ ਗਵਾਹੀ ਦਿੰਦਾ ਹਾਂ ਕਿ ਮੁਹੰਮਦ ﷺ ਅੱਲਾਹ ਦੇ ਭੇਜੇ ਹੋਏ ਰਸੂਲ ਹਨ ਅਤੇ ਆਪ ﷺ ਦੀ ਆਗਿਆ ਦਾ ਪਾਲਣ ਕਰਨਾ ਵਾਜਿਬ (ਲਾਜ਼ਮੀ) ਹੈ। "حيَّ على الصَّلاة" (ਹੱਯਾ ਅਲੱਸਲਾਹ): ਭਾਵ ਨਮਾਜ਼ ਵੱਲ ਆਓ। ਜਦੋਂ ਕਿ ਸੁਣਨ ਵਾਲੇ ਦੇ ਸ਼ਬਦ "لا حول ولا قوَّة إلّا بالله" (ਲਾ ਹੌਲਾ ਵਲਾ ਕੁੱਵਤਾ ਇੱਲਾ ਬਿੱਲਾਹ) ਦਾ ਮਤਲਬ ਇਹ ਹੈ ਕਿ ਅੱਲਾਹ ਦੇ ਸੁਯੋਗ/ਕਿਰਪਾ ਦੇ ਬਿਨਾ ਇਨਸਾਨ ਕੋਲ ਨਾ ਅੱਲਾਹ ਦੀ ਆਗਿਆਕਾਰੀ ਤੋਂ ਰੋਕਣ ਵਾਲੀਆਂ ਚੀਜ਼ਾਂ ਤੋਂ ਬਚਣ ਦਾ ਕੋਈ ਰਾਹ ਹੈ, ਨਾ ਇਬਾਦਤ ਕਰਨ ਦੀ ਤਾਕਤ ਅਤੇ ਨਾ ਕਿਸੇ ਦੂਜੀ ਚੀਜ਼ ਦੀ ਸਮਰੱਥਾ ਹੈ। "حيَّ على الفلاح" (ਹੱਯਾ ਅਲਲ-ਫ਼ਲਾਹ): ਭਾਵ ਕਾਮਯਾਬੀ ਦੇ ਸਾਧਨ ਵੱਲ ਆਓ। ਇੱਥੇ ਕਾਮਯਾਬੀ ਤੋਂ ਮੁਰਾਦ ਜੰਨਤ ਦੀ ਪ੍ਰਾਪਤੀ ਅਤੇ ਜਹੰਨਮ ਤੋਂ ਛੁਟਕਾਰਾ ਹਾਸਲ ਕਰਨਾ ਹੈ।

فوائد الحديث

ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਨੂੰ ਜਵਾਬ ਦੇਣ ਦੀ ਫਜ਼ੀਲਤ (ਮਹੱਤਤਾ)। ਯਾਦ ਰਹੇ ਕਿ "ਹੱਯਾ ਅਲੱਸਲਾਹ" ਅਤੇ "ਹੱਯਾ ਅਲਲ-ਫ਼ਲਾਹ" ਨੂੰ ਛੱਡ ਕੇ ਬਾਕੀ ਸ਼ਬਦਾਂ ਦੇ ਜਵਾਬ ਵਿੱਚ ਉਨ੍ਹਾਂ ਸ਼ਬਦ ਨੂੰ ਹੀ ਦੁਹਰਾਇਆ ਜਾਵੇਗਾ। ਜਦੋਂ ਕਿ ਉਪਰੋਕਤ ਦੋਵਾਂ ਵਾਕਾਂ (ਸ਼ਬਦਾਂ) ਦੇ ਜਵਾਬ ਵਿੱਚ "ਲਾ ਹੌਲਾ ਵਲਾ ਕੁੱਵਤਾ ਇੱਲਾ ਬਿੱਲਾਹ" ਕਿਹਾ ਜਾਵੇਗਾ।

التصنيفات

Merits of Remembering Allah, The Azan and Iqaamah