إعدادات العرض
ਅੱਲਾਹ ਤਆਲਾ ਲਈ ਦੁਆ ਤੋਂ ਵੱਧ ਹੋਰ ਕੋਈ ਚੀਜ਼ ਸਤਿਕਾਰਯੋਗ ਨਹੀਂ ਹੈ।
ਅੱਲਾਹ ਤਆਲਾ ਲਈ ਦੁਆ ਤੋਂ ਵੱਧ ਹੋਰ ਕੋਈ ਚੀਜ਼ ਸਤਿਕਾਰਯੋਗ ਨਹੀਂ ਹੈ।
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਅੱਲਾਹ ਤਆਲਾ ਲਈ ਦੁਆ ਤੋਂ ਵੱਧ ਹੋਰ ਕੋਈ ਚੀਜ਼ ਸਤਿਕਾਰਯੋਗ ਨਹੀਂ ਹੈ।"
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी ئۇيغۇرچە Kurdî Hausa Português മലയാളം తెలుగు Kiswahili မြန်မာ ไทย Deutsch 日本語 پښتو Tiếng Việt অসমীয়া Shqip Svenska Čeština ગુજરાતી Yorùbá Nederlands සිංහල தமிழ் دری Fulfulde Magyar ಕನ್ನಡ Кыргызча Lietuvių or Română Kinyarwanda Српски O‘zbek Moore नेपाली Wolof Soomaali Български Українська Azərbaycan ქართული тоҷикӣ Македонски Bambara Ελληνικά ភាសាខ្មែរ አማርኛ Malagasy Oromoo मराठी Lingala Italiano Akan Yao Kurmancî Kirundiالشرح
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਅੱਲਾਹ ਤਆਲਾ ਦੀ ਨਜ਼ਰ ਵਿੱਚ ਦੁਆ ਤੋਂ ਉੱਤੇ ਕੋਈ ਇਬਾਦਤ ਨਹੀਂ ਹੈ। ਕਿਉਂਕਿ ਇਸ ਵਿੱਚ ਇੱਕ ਪਾਸੇ ਅੱਲਾਹ ਦੀ ਬੇਨਿਆਜ਼ੀ (ਸੰਪੂਰਨ ਖੁਦ ਮੁਖਤਾਰੀ) ਦਾ ਇਕਰਾਰ ਹੁੰਦਾ ਹੈ ਤੇ ਦੂਜੇ ਪਾਸੇ ਬੰਦੇ ਦੀ ਕਮਜ਼ੋਰੀ ਤੇ ਲਾਚਾਰੀ ਦਾ ਇਕਰਾਰ ਹੁੰਦਾ ਹੈ।فوائد الحديث
ਇਹ ਹਦੀਸ ਦੁਆ ਦੀ ਫ਼ਜ਼ੀਲਤ (ਮਹੱਤਤਾ) ਬਾਰੇ ਦੱਸਦੀ ਹੈ ਅਤੇ ਇਹ ਕਿ ਅੱਲਾਹ ਤੋਂ ਦੁਆ ਕਰਨ ਵਾਲਾ ਅਸਲ ਵਿੱਚ ਅੱਲਾਹ ਦੀ ਵਡਿਆਈ ਦਾ ਵਰਨਣ ਕਰ ਰਿਹਾ ਹੁੰਦਾ ਹੈ; ਉਹ ਇਸ ਗੱਲ ਦਾ ਇਕਰਾਰ ਕਰਦਾ ਹੈ (ਮੰਨਦਾ ਹੈ) ਕਿ: ਅੱਲਾਹ ਗਨੀ (ਧਨਵਾਨ) ਹੈ, ਕਿਉਂਕਿ ਫਕੀਰ ਤੋਂ ਕੁੱਝ ਮੰਗਿਆ ਨਹੀਂ ਜਾਂਦਾ। ਉਹ ਸੁਣਨ ਵਾਲਾ ਹੈ, ਕਿਉਂਕਿ ਬੋਲੇ ਨੂੰ ਪੁਕਾਰਿਆ ਨਹੀਂ ਜਾਂਦਾ। ਉਹ ਕਰੀਮ (ਦਾਤਾ) ਹੈ, ਕਿਉਂਕਿ ਕੰਜੂਸ ਦੇ ਅੱਗੇ ਹੱਥ ਨਹੀਂ ਅੱਡਿਆ ਜਾਂਦਾ। ਉਹ ਰਹੀਮ (ਮਿਹਰਾਂ ਵਾਲਾ) ਹੈ, ਕਿਉਂਕਿ ਸਖ਼ਤ ਦਿਲ ਵਾਲੇ ਕੋਲ ਕੋਈ ਨਹੀਂ ਜਾਂਦਾ। ਉਹ ਕਾਦਿਰ (ਹਰ ਚੀਜ਼ 'ਤੇ ਸਮਰੱਥਾ ਰੱਖਣ ਵਾਲਾ) ਹੈ, ਕਿਉਂਕਿ ਨਿਮਾਣੇ ਤੋਂ ਕੋਈ ਦੁਆ ਨਹੀਂ ਕਰਦਾ। ਉਹ ਨੇੜੇ ਹੈ, ਕਿਉਂਕਿ ਦੂਰ ਵਾਲਾ ਸੁਣ ਨਹੀਂ ਸਕਦਾ। ਇਸ ਦੇ ਨਾਲ ਹੀ ਦੁਆ ਕਰਨ ਵਾਲਾ ਇਨ੍ਹਾਂ ਤੋਂ ਇਲਾਵਾ ਵੀ ਅੱਲਾਹ ਦੀ ਸ਼ਾਨ ਤੇ ਕਮਾਲ ਦਾ ਵਰਨਣ ਕਰਨ ਵਾਲੀਆਂ ਹੋਰ ਸਾਰੀਆਂ ਸਿਫ਼ਤਾਂ ਦਾ ਇਕਰਾਰ ਕਰਦਾ ਹੈ।
التصنيفات
Merits of Supplication