ਕਿਸੇ ਵੀ ਨੇਕੀ ਦੇ ਕੰਮ ਨੂੰ ਕਦੇ ਵੀ ਘੱਟ ਨਾ ਸਮਝੋ, ਭਾਵੇਂ ਤੁਹਾਡਾ ਆਪਣੇ ਭਰਾ ਨੂੰ ਹੱਸਦੇ ਚਿਹਰੇ ਨਾਲ ਮਿਲਣਾ ਹੀ ਕਿਉਂ ਨਾ ਹੋਵੇ।

ਕਿਸੇ ਵੀ ਨੇਕੀ ਦੇ ਕੰਮ ਨੂੰ ਕਦੇ ਵੀ ਘੱਟ ਨਾ ਸਮਝੋ, ਭਾਵੇਂ ਤੁਹਾਡਾ ਆਪਣੇ ਭਰਾ ਨੂੰ ਹੱਸਦੇ ਚਿਹਰੇ ਨਾਲ ਮਿਲਣਾ ਹੀ ਕਿਉਂ ਨਾ ਹੋਵੇ।

ਅਬੁਜ਼ਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਮੈਨੂੰ ਫਰਮਾਇਆ: "ਕਿਸੇ ਵੀ ਨੇਕੀ ਦੇ ਕੰਮ ਨੂੰ ਕਦੇ ਵੀ ਘੱਟ ਨਾ ਸਮਝੋ, ਭਾਵੇਂ ਤੁਹਾਡਾ ਆਪਣੇ ਭਰਾ ਨੂੰ ਹੱਸਦੇ ਚਿਹਰੇ ਨਾਲ ਮਿਲਣਾ ਹੀ ਕਿਉਂ ਨਾ ਹੋਵੇ।"

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਨੇ ਨੇਕੀ ਦੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਹੈ ਅਤੇ ਦੱਸਿਆ ਹੈ ਕਿ ਇਨਸਾਨ ਕਿਸੇ ਵੀ ਚੰਗੇ ਕੰਮ ਨੂੰ ਛੋਟਾ ਨਾ ਸਮਝੇ, ਭਾਵੇਂ ਉਹ ਕਿੰਨਾ ਹੀ ਛੋਟਾ ਕਿਉਂ ਨਾ ਹੋਵੇ। ਇਸਦੀ ਇੱਕ ਉਦਾਹਰਣ ਇਹ ਹੈ ਕਿ ਮਿਲਦੇ ਸਮੇਂ ਖਿੜੇ-ਮੱਥੇ ਮੁਸਕਰਾ ਕੇ ਮਿਲਿਆ ਜਾਵੇ। ਇਸ ਲਈ ਹਰ ਮੁਸਲਮਾਨ ਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਮੁਸਲਮਾਨ ਭਰਾਵਾਂ ਵਿੱਚ ਆਪਸੀ ਭਾਈਚਾਰਾ ਤੇ ਪਿਆਰ ਵੱਧਦਾ ਹੈ।

فوائد الحديث

ਮੋਮਿਨਾਂ (ਈਮਾਨ ਵਾਲਿਆਂ) ਵਿਚਕਾਰ ਆਪਸੀ ਮੁਹੱਬਤ ਅਤੇ ਮਿਲਣ ਵੇਲੇ ਮੁਸਕਰਾ ਕੇ ਮਿਲਣ ਦੀ ਫ਼ਜ਼ੀਲਤ (ਮਹੱਤਤਾ)।

ਇਸਲਾਮੀ ਸ਼ਰੀਅਤ ਇੱਕ ਸੰਪੂਰਨ ਅਤੇ ਵਿਆਪਕ ਸ਼ਰੀਅਤ ਹੈ। ਇਸ ਵਿੱਚ ਹਰ ਉਹ ਗੱਲ ਮੌਜੂਦ ਹੈ, ਜੋ ਮੁਸਲਮਾਨਾਂ ਵਿੱਚ ਸੁਧਾਰ ਕਰਨ ਅਤੇ ਏਕਤਾ ਬਣਾਏ ਰੱਖਣ ਲਈ ਜ਼ਰੂਰੀ ਹੈ।

ਨੇਕੀ ਦਾ ਕੰਮ ਕਰਨ ਦੀ ਪ੍ਰੇਰਨਾ, ਭਾਵੇਂ ਉਹ ਕੰਮ ਛੋਟਾ ਹੀ ਕਿਉਂ ਨਾ ਹੋਵੇ।

ਮੁਸਲਮਾਨਾਂ ਦੇ ਦਿਲਾਂ ਵਿੱਚ ਖੁਸ਼ੀ ਪੈਦਾ ਕਰਨਾ ਮੁਸਤਹੱਬ (ਪਸੰਦੀਦਾ) ਹੈ, ਕਿਉਂਕਿ ਇਸ ਨਾਲ ਆਪਸੀ ਪਿਆਰ ਅਤੇ ਏਕਤਾ ਪੈਦਾ ਹੁੰਦੀ ਹੈ।

التصنيفات

Praiseworthy Morals