ਜੋ ਕੋਈ ਵੀ ਅੱਲਾਹ ਅਤੇ ਆਖ਼ਰੀ ਦਿਨ 'ਤੇ ਈਮਾਨ ਰੱਖਦਾ ਹੈ, ਉਹ ਚੰਗੀ ਗੱਲ ਕਰੇ ਜਾਂ ਚੁੱਪ ਰਹੇ

ਜੋ ਕੋਈ ਵੀ ਅੱਲਾਹ ਅਤੇ ਆਖ਼ਰੀ ਦਿਨ 'ਤੇ ਈਮਾਨ ਰੱਖਦਾ ਹੈ, ਉਹ ਚੰਗੀ ਗੱਲ ਕਰੇ ਜਾਂ ਚੁੱਪ ਰਹੇ

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜੋ ਕੋਈ ਵੀ ਅੱਲਾਹ ਅਤੇ ਆਖ਼ਰੀ ਦਿਨ 'ਤੇ ਈਮਾਨ ਰੱਖਦਾ ਹੈ, ਉਹ ਚੰਗੀ ਗੱਲ ਕਰੇ ਜਾਂ ਚੁੱਪ ਰਹੇ; ਜੋ ਕੋਈ ਵੀ ਅੱਲਾਹ ਅਤੇ ਆਖ਼ਰੀ ਦਿਨ 'ਤੇ ਈਮਾਨ ਰੱਖਦਾ ਹੈ, ਉਹ ਆਪਣੇ ਗੁਆਂਢੀ ਦੀ ਇਜ਼ਤ ਕਰੇ; ਅਤੇ ਜੋ ਕੋਈ ਵੀ ਅੱਲਾਹ ਅਤੇ ਆਖ਼ਰੀ ਦਿਨ 'ਤੇ ਈਮਾਨ ਰੱਖਦਾ ਹੈ, ਉਹ ਆਪਣੇ ਮਹਿਮਾਨ ਦੀ ਇੱਜ਼ਤ ਕਰੇ।"

[صحيح] [متفق عليه]

الشرح

ਨਬੀ ਕਰੀਮ ﷺ ਦੱਸਦੇ ਹਨ ਕਿ ਅੱਲਾਹ ਅਤੇ ਆਖ਼ਰੀ ਦਿਨ —ਜਿੱਥੇ ਉਸ ਦੀ ਵਾਪਸੀ ਹੈ ਤੇ ਉਸਦੇ ਅਮਲਾਂ ਦੇ ਬਦਲੇ ਵਿੱਚ ਸਜ਼ਾ ਜਾਂ ਇਨਾਮ ਮਿਲਣ ਵਾਲਾ ਹੈ — 'ਤੇ ਈਮਾਨ ਰੱਖਣ ਵਾਲੇ ਬੰਦੇ ਨੂੰ ਉਸਦਾ ਈਮਾਨ ਇਹ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ: 1- ਚੰਗੀ ਗੱਲ ਕਰਨੀ: ਜਿਵੇਂ ਤਸਬੀਹ ਕਰਨੀ (ਸੁਬਹਾਨ ਅੱਲਾਹ ਕਹਿਣਾ - ਅੱਲਾਹ ਦੀ ਵਡਿਆਈ ਕਰਨਾ), ਤਹਿਲੀਲ ਕਰਨੀ (ਲਾ ਇਲਾਹਾ ਇੱਲੱਲਾਹ ਕਹਿਣਾ - ਅੱਲਾਹ ਨੂੰ ਇਕਲੌਤਾ ਇਸ਼ਟ ਮੰਨਣਾ), ਨੇਕੀ ਦਾ ਆਦੇਸ਼ ਦੇਣਾ, ਬੁਰਾਈ ਤੋਂ ਰੋਕਣਾ, ਅਤੇ ਲੋਕਾਂ ਵਿਚਕਾਰ ਸੁਲਾਹ (ਮਿਲਾਪ) ਕਰਵਾਉਣਾ, ਆਦਿ। ਜੇਕਰ ਕੋਈ ਇਹ ਨਹੀਂ ਕਰ ਸਕਦਾ ਤਾਂ ਚੁੱਪ ਰਹੇ, ਕਿਸੇ ਨੂੰ ਤਕਲੀਫ ਨਾ ਦੇਵੇ ਅਤੇ ਆਪਣੀ ਜ਼ੁਬਾਨ ਦੀ ਸੁਰੱਖਿਆ ਕਰੇ। 2- ਗੁਆਂਢੀ ਦੀ ਇੱਜ਼ਤ ਕਰਨਾ: ਭਾਵ ਉਸ ਨਾਲ ਚੰਗਾ ਵਿਵਹਾਰ ਕਰਨਾ ਅਤੇ ਉਸ ਨੂੰ ਕੋਈ ਤਕਲੀਫ਼ ਨਾ ਦੇਣਾ। 3- ਮਿਲਣ ਆਏ ਮਹਿਮਾਨ ਦੀ ਇਜ਼ੱਤ ਕਰਨਾ: ਭਾਵ ਉਸ ਨਾਲ ਚੰਗੀਆਂ ਗੱਲਾਂ ਕਰਨਾ, ਉਸਨੂੰ ਵਧੀਆ ਖਾਣਾ ਖੁਆਉਣਾ ਆਦਿ।

فوائد الحديث

ਅੱਲਾਹ ਅਤੇ ਆਖ਼ਰੀ ਦਿਨ 'ਤੇ ਈਮਾਨ ਹਰ ਚੰਗਿਆਈ ਦੀ ਬੁਨਿਆਦ ਹੈ ਅਤੇ ਇਸ ਨਾਲ ਚੰਗੇ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ।

ਇਸ ਵਿੱਚ ਜ਼ੁਬਾਨ (ਮਾੜੀ ਭਾਸ਼ਾ ਬੋਲਣ) ਕਾਰਨ ਪੈਣ ਵਾਲੀਆਂ ਮੁਸੀਬਤਾਂ ਤੋਂ ਸਾਵਧਾਨ ਕੀਤਾ ਗਿਆ ਹੈ।

ਇਸਲਾਮ ਧਰਮ ਮੁਹੱਬਤ ਤੇ ਇੱਜ਼ਤ ਦਾ ਧਰਮ ਹੈ।

ਇਹ ਤਿੰਨ ਕੰਮ ਅਸਲ ਵਿੱਚ ਈਮਾਨ ਦੀ ਵਿਸ਼ੇਸ਼ਤਾਵਾਂ ਅਤੇ ਚੰਗੀਆਂ ਕਦਰਾਂ ਕੀਮਤਾਂ ਵਿੱਚੋਂ ਹਨ।

ਬਹੁਤ ਜ਼ਿਆਦਾ ਬੋਲਣਾ ਕਈ ਵਾਰੀ ਨਾਪਸੰਦ ਤੇ ਹਰਾਮ ਕੰਮਾਂ ਵੱਲ ਲੈ ਜਾਂਦਾ ਹੈ। ਇਸ ਲਈ ਭਲਾਈ ਇਸ ਵਿੱਚ ਹੈ ਕਿ ਉਸ ਸਮੇਂ ਹੀ ਬੋਲਿਆ ਜਾਵੇ, ਜਦੋਂ ਕੋਈ ਚੰਗੀ ਗੱਲ ਕਰਨੀ ਹੋਵੇ।

التصنيفات

Praiseworthy Morals