ਸੱਤ ਵੱਡੇ ਬਰਬਾਦ ਕਰਨ ਵਾਲੇ ਗੁਨਾਹਾਂ ਤੋਂ ਬਚੋ

ਸੱਤ ਵੱਡੇ ਬਰਬਾਦ ਕਰਨ ਵਾਲੇ ਗੁਨਾਹਾਂ ਤੋਂ ਬਚੋ

ਅਬੁ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਨਬੀ ਕਰੀਮ ﷺ ਨੂੰ ਫਰਮਾਉਂਦੇ ਹੋਏ ਸੁਣਿਆ: ਸੱਤ ਵੱਡੇ ਬਰਬਾਦ ਕਰਨ ਵਾਲੇ ਗੁਨਾਹਾਂ ਤੋਂ ਬਚੋ ਇਸ 'ਤੇ ਸਹਾਬਾ (ਰਜ਼ੀਅੱਲਾਹੁ ਅਨਹੁਮ) ਨੇ ਪੁੱਛਿਆ: "ਹੇ ਰਸੂਲੁੱਲਾਹ, ਉਹ ਕਿਹੜੇ ਹਨ?" ਨਬੀ ﷺ ਨੇ ਫਰਮਾਇਆ: "ਅੱਲਾਹ ਨਾਲ ਸ਼ਿਰਕ (ਸਾਂਝੀ ਬਣਾਉਣਾ) ਕਰਨਾ, ਜਾਦੂ-ਟੋਨੇ ਕਰਨਾ, ਉਹ ਜਾਨ ਲੈਣਾ ਜਿਸ ਨੂੰ ਅੱਲਾਹ ਨੇ ਹਰਾਮ ਕੀਤਾ ਹੈ ਸਿਵਾਏ ਉਸਦੇ ਜੋ ਕਾਨੂੰਨੀ ਹੱਕ ਤੋਂ ਜਾਇਜ਼ ਹੈ, ਰਿਬਾ (ਵਿਆਜ) ਖਾਣਾ, ਯਤੀਮ ਦਾ ਮਾਲ ਖਾਣਾ, ਜੰਗ ਦੇ ਦਿਨ ਪਿੱਛੇ ਹੱਟਣਾ, ਅਤੇ ਸੱਚੀਆਂ ਇੱਜ਼ਤਦਾਰ (ਮੁਹ਼ਸਿਨਾਤ) ਇਸਤਰੀਆਂ ਉੱਤੇ ਬਦਕਾਰੀ ਦਾ ਆਰੋਪ ਲਗਾਉਣਾ।

[صحيح] [متفق عليه]

الشرح

ਨਬੀ ਕਰੀਮ ﷺ ਆਪਣੀ ਉੱਮਤ ਨੂੰ ਸੱਤ ਖਤਰਨਾਕ ਗੁਨਾਹਾਂ ਅਤੇ ਜ਼ਿਆਦਤੀਆਂ ਤੋਂ ਬਚਣ ਦਾ ਹੁਕਮ ਦਿੰਦੇ ਹਨ। ਜਦੋਂ ਇਨ੍ਹਾਂ ਬਾਰੇ ਪੁੱਛਿਆ ਗਿਆ ਕਿ ਉਹ ਕੀ ਹਨ? ਤਾਂ ਆਪ ﷺ ਉਨ੍ਹਾਂ ਦੀ ਵਿਆਖਿਆ ਕਰਦੇ ਹੋਏ ਕਿਹਾ: 1- ਅੱਲਾਹ ਨਾਲ ਸ਼ਿਰਕ ਕਰਨਾ — ਕਿਸੇ ਵੀ ਵਿਅਕਤੀ ਜਾਂ ਚੀਜ਼ ਨੂੰ ਅੱਲਾਹ ਦੇ ਬਰਾਬਰ ਜਾਂ ਸਾਂਝੀ ਬਣਾਉਣਾ, ਅਤੇ ਅੱਲਾਹ ਤੋਂ ਇਲਾਵਾ ਕਿਸੇ ਹੋਰ ਦੀ ਇਬਾਦਤ ਕਰਨਾ। ਆਪ ﷺ ਨੇ ਸ਼ਿਰਕ ਨਾਲ ਸ਼ੁਰੂਆਤ ਇਸ ਲਈ ਕੀਤੀ ਕਿਉਂਕਿ ਇਹ ਸਭ ਤੋਂ ਵੱਡਾ ਗੁਨਾਹ ਹੈ। 2- ਜਾਦੂ ਕਰਨਾ — ਜੋ ਕਿ ਗੰਢਾਂ, ਮੰਤਰਾਂ, ਦਵਾਈਆਂ ਅਤੇ ਧੂੰਏ ਵਾਲੀਆਂ ਚੀਜ਼ਾਂ ਆਦਿ 'ਤੇ ਅਧਾਰਿਤ ਹੁੰਦਾ ਹੈ —ਇਹ ਜਾਦੂ ਜਿਸ ਵਿਅਕਤੀ 'ਤੇ ਕੀਤਾ ਜਾਂਦਾ ਹੈ ਉਸਦੇ ਕਤਲ ਦੇ ਰੂਪ ਵਿੱਚ ਜਾਂ ਬਿਮਾਰੀ ਦੇ ਰੂਪ ਵਿੱਚ ਉਸਦੇ ਸਰੀਰ ਉੱਤੇ ਅਸਰ ਕਰਦਾ ਹੈ ਜਾਂ ਫੇਰ ਪਤੀ-ਪਤਨੀ ਵਿਚਕਾਰ ਵਿਛੋੜਾ ਪੈਦਾ ਕਰਦਾ ਹੈ। ਇਹ ਸ਼ੈਤਾਨੀ ਕੰਮ ਹੈ, ਅਤੇ ਜ਼ਿਆਦਾਤਰ ਇਹ ਸ਼ਿਰਕ ਰਾਹੀਂ ਜਾਂ ਦੁਸ਼ਟ ਰੂਹਾਂ ਲਈ ਉਨ੍ਹਾਂ ਦੇ ਪਸੰਦ ਦੇ ਦੁਸ਼ਟ ਕੰਮ ਕਰਕੇ ਕੀਤਾ ਜਾਂਦਾ ਹੈ। 3- ਕਿਸੇ ਅਜਿਹੇ ਵਿਅਕਤੀ ਦਾ ਕਤਲ ਕਰਨਾ ਜਿਸਨੂੰ ਕਤਲ ਕਰਨ ਤੋਂ ਅੱਲਾਹ ਨੇ ਮਨ੍ਹਾ ਕੀਤਾ ਹੋਵੇ। ਕਿਸੇ ਦੀ ਜਾਨ ਲੈਣ ਦਾ ਕੰਮ ਕੇਵਲ ਹਾਕਿਮ (ਇਸਲਾਮੀ ਹਕੂਮਤ) ਨੂੰ ਹੈ ਉਹ ਵੀ ਉਦੋਂ, ਜਦੋਂ ਉਸ ਕਤਲ ਦਾ ਸ਼ਰੀਅਤ ਤੋਂ ਆਦੇਸ਼ ਮਿਲਦਾ ਹੋਵੇ। 4- ਸੂਦ (ਵਿਆਜ) ਲੈਣਾ — ਭਾਵੇਂ ਪੈਸੇ ਲੈਣ ਦੇ ਰੂਪ ਵਿੱਚ ਹੋਵੇ ਜਾਂ ਕਿਸੇ ਹੋਰ ਤਰੀਕੇ ਨਾਲ ਫ਼ਾਇਦਾ ਚੁੱਕਣ ਦੇ ਰੂਪ ਵਿੱਚ ਹੋਵੇ। 5- ਕਿਸੇ ਨਾਬਾਲਿਗ ਬੱਚੇ ਦੇ ਮਾਲ ਨੂੰ ਹੜੱਪਣਾ ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ। 6- ਕਾਫ਼ਰਾਂ ਨਾਲ ਹੋ ਰਹੀ ਜੰਗ ਤੋਂ ਭੱਜ ਜਾਣਾ। 7- ਪਾਕਦਾਮਨ (ਸੱਚੀ), ਸ਼ਰੀਫ਼ ਅਤੇ ਇੱਜ਼ਤ ਵਾਲੀ ਆਜ਼ਾਦ ਔਰਤ 'ਤੇ ਜ਼ਿਨਾ (ਬਦਕਾਰੀ) ਦਾ ਆਰੋਪ ਲਗਾਉਣਾ। ਇਸੇ ਪ੍ਰਕਾਰ ਕਿਸੇ ਸ਼ਰੀਫ ਆਜ਼ਾਦ ਮਰਦ 'ਤੇ ਆਰੋਪ ਲਗਾਉਣਾ।

فوائد الحديث

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਿਰਫ ਸੱਤ ਹੀ ਵੱਡੇ ਗੁਨਾਹ ਨਹੀਂ ਹਨ। ਇਨ੍ਹਾਂ ਸੱਤਾਂ ਦੀ ਖਾਸ ਤੌਰ 'ਤੇ ਗਿਣਤੀ ਦੱਸਣ ਦਾ ਕਾਰਨ ਇਹ ਹੈ ਕਿ ਇਹ ਬਹੁਤ ਵੱਡੇ ਅਤੇ ਖ਼ਤਰਨਾਕ ਗੁਨਾਹ (ਮਹਾਪਾਪ) ਹਨ।

ਕਿਸਾਸ (ਕਤਲ ਦਾ ਬਦਲਾ ਕਤਲ), ਰਿੱਦਾ (ਇਸਲਾਮ ਛੱਡਣਾ), ਅਤੇ ਸ਼ਾਦੀ-ਸ਼ੁਦਾ ਵਿਅਕਤੀ ਦਾ ਜ਼ਿਨਾ (ਬਦਕਾਰੀ) ਕਰਨ 'ਤੇ ਸ਼ਰੀਅਤ ਤੋਂ ਜਾਨ ਲੈਣ ਦਾ ਆਦੇਸ਼ ਮਿਲਦਾ ਹੈ, ਅਤੇ ਇਸਦਾ ਫ਼ੈਸਲਾ ਵੀ ਹਾਕਿਮ ਦੁਆਰਾ ਕੀਤਾ ਜਾਂਦਾ ਹੈ।

التصنيفات

Blameworthy Morals, Condemning Sins