ਜੋ ਕੋਈ ਵੀ ਮੈਨੂੰ ਆਪਣੇ ਦੋਵੇਂ ਜਬਾੜਿਆਂ ਦੇ ਵਿਚਾਲੇ ਦੀ ਚੀਜ਼ (ਜੀਭ) ਅਤੇ ਆਪਣੀਆਂ ਟੰਗਾਂ ਦੇ ਵਿਚਾਲੇ ਦੀ ਚੀਜ਼ (ਗੁਪਤੰਗ) ਦੀ ਜ਼ਮਾਨਤ…

ਜੋ ਕੋਈ ਵੀ ਮੈਨੂੰ ਆਪਣੇ ਦੋਵੇਂ ਜਬਾੜਿਆਂ ਦੇ ਵਿਚਾਲੇ ਦੀ ਚੀਜ਼ (ਜੀਭ) ਅਤੇ ਆਪਣੀਆਂ ਟੰਗਾਂ ਦੇ ਵਿਚਾਲੇ ਦੀ ਚੀਜ਼ (ਗੁਪਤੰਗ) ਦੀ ਜ਼ਮਾਨਤ (ਗਰੰਟੀ) ਦਿੰਦਾ ਹੈ, ਮੈਂ ਉਸ ਨੂੰ ਜੰਨਤ ਦੀ ਜ਼ਮਾਨਤ ਦਿੰਦਾ ਹਾਂ।

ਸਹਲ ਬਿਨ ਸਾਅਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜੋ ਕੋਈ ਵੀ ਮੈਨੂੰ ਆਪਣੇ ਦੋਵੇਂ ਜਬਾੜਿਆਂ ਦੇ ਵਿਚਾਲੇ ਦੀ ਚੀਜ਼ (ਜੀਭ) ਅਤੇ ਆਪਣੀਆਂ ਟੰਗਾਂ ਦੇ ਵਿਚਾਲੇ ਦੀ ਚੀਜ਼ (ਗੁਪਤੰਗ) ਦੀ ਜ਼ਮਾਨਤ (ਗਰੰਟੀ) ਦਿੰਦਾ ਹੈ, ਮੈਂ ਉਸ ਨੂੰ ਜੰਨਤ ਦੀ ਜ਼ਮਾਨਤ ਦਿੰਦਾ ਹਾਂ।"

[صحيح] [رواه البخاري]

الشرح

ਨਬੀ ਅਕਰਮ ﷺ ਨੇ ਦੋ ਚੀਜ਼ਾਂ ਬਾਰੇ ਦੱਸਿਆ ਹੈ ਅਤੇ ਜੇਕਰ ਕੋਈ ਮੁਸਲਮਾਨ ਇਨ੍ਹਾਂ ਦੋਵਾਂ ਦੀ ਸੁਰੱਖਿਆ ਕਰਦਾ ਹੈ ਤਾਂ ਉਹ ਜੰਨਤ ਵਿੱਚ ਦਾਖ਼ਲ ਹੋ ਜਾਵੇਗਾ। 1- ਜ਼ੁਬਾਨ ਦੀ ਹਰ ਉਸ ਗੱਲ ਤੋਂ ਸੁਰੱਖਿਆ ਕਰਨੀ ਜਿਸ ਤੋਂ ਅੱਲਾਹ ਨਾਰਾਜ਼ ਹੁੰਦਾ ਹੈ। 2- ਗੁਪਤੰਗ ਦੀ ਅਸ਼ਲੀਲਤਾ ਵਾਲੇ ਕੰਮ ਤੋਂ ਸੁਰੱਖਿਆ ਕਰਨੀ। ਇਹ ਇਸ ਲਈ ਹੈ ਕਿਉਂਕਿ ਇਹ ਦੋਵੇਂ ਉਹ ਅੰਗ ਹਨ ਜਿਨ੍ਹਾਂ ਰਾਹੀਂ ਸਭ ਤੋਂ ਵੱਧ ਗੁਨਾਹ (ਪਾਪ) ਹੁੰਦੇ ਹਨ।

فوائد الحديث

ਜ਼ੁਬਾਨ ਅਤੇ ਗੁਪਤੰਗ ਦੀ ਸੁਰੱਖਿਆ ਕਰਨਾ, ਜੰਨਤ ਵਿੱਚ ਦਾਖਲ ਹੋਣ ਦਾ ਰਸਤਾ ਹੈ।

ਆਪ ﷺ ਨੇ ਜ਼ੁਬਾਨ ਅਤੇ ਗੁਪਤੰਗ ਨੂੰ ਖਾਸ ਕਰਕੇ ਇਸ ਲਈ ਚੁਣਿਆ ਹੈ ਕਿਉਂਕਿ ਇਹ ਦੋ ਅੰਗ ਦੁਨੀਆ ਅਤੇ ਆਖਰਤ ਵਿੱਚ ਲੋਕਾਂ ਦੀ ਆਜ਼ਮਾਇਸ਼ਾਂ (ਪ੍ਰੀਖਿਆਵਾਂ) ਦੇ ਸਭ ਤੋਂ ਵੱਡੇ ਸਰੋਤ ਹਨ।

التصنيفات

Descriptions of Paradise and Hell