إعدادات العرض
ਹਯਾ (ਸ਼ਰਮ) ਈਮਾਨ ਦਾ ਹਿੱਸਾ ਹੈ
ਹਯਾ (ਸ਼ਰਮ) ਈਮਾਨ ਦਾ ਹਿੱਸਾ ਹੈ
ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਨੇ ਇੱਕ ਵਿਅਕਤੀ ਨੂੰ ਆਪਣੇ ਭਰਾ ਨੂੰ ਸ਼ਰਮ ਅਤੇ ਲਾਜ ਬਾਰੇ ਸਮਝਾਉਂਦੇ ਹੋਏ ਸੁਣਿਆ, ਤਾਂ ਫਰਮਾਇਆ: "ਹਯਾ (ਸ਼ਰਮ) ਈਮਾਨ ਦਾ ਹਿੱਸਾ ਹੈ।"
[صحيح] [متفق عليه]
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी Tiếng Việt සිංහල Kurdî Hausa Português മലയാളം తెలుగు မြန်မာ ไทย Deutsch 日本語 پښتو অসমীয়া Shqip Svenska Čeština ગુજરાતી Yorùbá Nederlands ئۇيغۇرچە Kiswahili தமிழ் دری Fulfulde Magyar ಕನ್ನಡ Кыргызча Lietuvių or Română Kinyarwanda Српски O‘zbek Moore नेपाली Wolof Soomaali Български Українська Azərbaycan ქართული тоҷикӣ Македонски Bambara Ελληνικά ភាសាខ្មែរ አማርኛ Italiano Malagasy Oromoo मराठी Lingala Akan Yao Kurmancî Kirundiالشرح
ਅੱਲਾਹ ਦੇ ਨਬੀ ﷺ ਨੇ ਇੱਕ ਵਿਅਕਤੀ ਨੂੰ ਆਪਣੇ ਭਰਾ ਨੂੰ ਜ਼ਿਆਦਾ ਸ਼ਰਮ (ਹਯਾ) ਨਾ ਕਰਨ ਦੀ ਨਸੀਹਤ ਦਿੰਦੇ ਹੋਏ ਸੁਣਿਆ, ਤਾਂ ਉਸਨੂੰ ਦੱਸਿਆ ਕਿ ਹਯਾ ਈਮਾਨ ਦਾ ਹਿੱਸਾ ਹੈ ਅਤੇ ਹਯਾ ਕਰਨ ਨਾਲ ਇਨਸਾਨ ਦਾ ਭਲਾ ਹੀ ਹੁੰਦਾ ਹੈ। ਹਯਾ (ਸ਼ਰਮ) ਇੱਕ ਅਜਿਹੀ ਮਨੁੱਖੀ ਸਿਫਤ ਹੈ ਜੋ ਬੰਦੇ ਨੂੰ ਚੰਗਾ ਕੰਮ ਕਰਨ ਅਤੇ ਮਾੜੇ ਕੰਮ ਤੋਂ ਬਚਣ ਲਈ ਪ੍ਰੇਰਿਤ ਕਰਦੀ ਹੈ।فوائد الحديث
ਜੋ ਸੁਭਾਅ ਚੰਗੇ ਕੰਮ ਕਰਨ ਤੋਂ ਰੋਕੇ, ਉਸਨੂੰ ਹਯਾ ਨਹੀਂ, ਸਗੋਂ ਸ਼ਰਮਿੰਦਗੀ, ਲਾਚਾਰੀ, ਕਮਜ਼ੋਰੀ ਅਤੇ ਡਰ ਕਿਹਾ ਜਾਂਦਾ ਹੈ।
ਅੱਲਾਹ ਤਆਲਾ ਤੋਂ ਹਯਾ ਦਾ ਮਤਲਬ ਹੈ ਉਸਦੇ ਹੁਕਮਾਂ ਦੀ ਪਾਲਣਾ ਕਰਨਾ ਅਤੇ ਉਸਦੀ ਮਨਾਹ ਕੀਤੀਆਂ ਚੀਜ਼ਾਂ ਤੋਂ ਬਚਣਾ।
ਲੋਕਾਂ ਤੋਂ ਹਯਾ ਕਰਨ ਦਾ ਮਤਲਬ ਹੈ, ਉਨ੍ਹਾਂ ਦਾ ਸਨਮਾਨ ਕਰਨਾ ਤੇ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਸਥਾਨ (ਦਰਜਾ) ਦੇਣਾ ਅਤੇ ਆਮ ਤੌਰ 'ਤੇ ਜੋ ਚੀਜ਼ਾਂ ਬੁਰੀਆਂ ਸਮਝੀਆਂ ਜਾਂਦੀਆਂ ਹਨ, ਉਨ੍ਹਾਂ ਤੋਂ ਦੂਰ ਰਹਿਣਾ।
التصنيفات
Praiseworthy Morals