ਜਿਸ ਨੇ ਦੱਸ ਵਾਰ 'ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾ ਹੁਲ ਹਮਦੁ ਵਾ ਹੁਵਾ ਅਲਾ ਕੁੱਲੀ ਸ਼ੈਇਨ ਕਦੀਰ। (ਅਰਥ:…

ਜਿਸ ਨੇ ਦੱਸ ਵਾਰ 'ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾ ਹੁਲ ਹਮਦੁ ਵਾ ਹੁਵਾ ਅਲਾ ਕੁੱਲੀ ਸ਼ੈਇਨ ਕਦੀਰ। (ਅਰਥ: ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ, ਉਹ ਇਕੱਲਾ ਹੈ, ਉਸਦਾ ਕੋਈ ਸਾਥੀ ਨਹੀਂ, ਉਸੇ ਦੀ ਬਾਦਸ਼ਾਹੀ ਹੈ, ਉਸੇ ਲਈ ਸਾਰੀ ਤਾਰੀਫ਼ ਹੈ ਅਤੇ ਉਹ ਹਰ ਚੀਜ਼ 'ਤੇ ਸਮਰੱਥਾ ਰੱਖਦਾ ਹੈ) ਕਿਹਾ

ਅਬੁ ਅਯੂਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਦੱਸ ਵਾਰ 'ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾ ਹੁਲ ਹਮਦੁ ਵਾ ਹੁਵਾ ਅਲਾ ਕੁੱਲੀ ਸ਼ੈਇਨ ਕਦੀਰ। (ਅਰਥ: ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ, ਉਹ ਇਕੱਲਾ ਹੈ, ਉਸਦਾ ਕੋਈ ਸਾਥੀ ਨਹੀਂ, ਉਸੇ ਦੀ ਬਾਦਸ਼ਾਹੀ ਹੈ, ਉਸੇ ਲਈ ਸਾਰੀ ਤਾਰੀਫ਼ ਹੈ ਅਤੇ ਉਹ ਹਰ ਚੀਜ਼ 'ਤੇ ਸਮਰੱਥਾ ਰੱਖਦਾ ਹੈ) ਕਿਹਾ, ਤਾਂ ਉਹ ਉਸ ਵਿਅਕਤੀ ਸਮਾਨ ਹੋਵੇਗਾ ਜਿਸ ਨੇ ਇਸਮਾਈਲ (ਅਲੈਹਿਸੱਲਾਮ) ਦੀ ਸੰਤਾਨ ਵਿੱਚੋਂ ਚਾਰ ਗੁਲਾਮਾਂ ਨੂੰ ਆਜ਼ਾਦ ਕੀਤਾ ਹੋਵੇ।"

[صحيح] [متفق عليه]

الشرح

ਇਸ ਹਦੀਸ ਵਿੱਚ ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜਿਸ ਨੇ ਇਹ ਜ਼ਿਕਰ ਪੜ੍ਹਿਆ: "ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾ ਹੁਲ ਹਮਦੁ ਵਾ ਹੁਵਾ ਅਲਾ ਕੁੱਲੀ ਸ਼ੈਇਨ ਕਦੀਰ।" ਜਿਸ ਦਾ ਅਰਥ ਹੈ: ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ। ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ/ਸਾਥੀ ਨਹੀਂ ਹੈ। ਉਸੇ ਦੇ ਕੋਲ ਸੰਪੂਰਨ ਬਾਦਸ਼ਾਹੀ ਹੈ। ਕੇਵਲ ਉਹੀ ਹੈ ਜੋ ਪਿਆਰ ਅਤੇ ਸਤਿਕਾਰ ਦੇ ਨਾਲ ਸਾਰੀਆਂ ਤਾਰੀਫਾਂ ਦਾ ਹੱਕਦਾਰ ਹੈ। ਉਹ ਸਰਬਸ਼ਕਤੀਮਾਨ ਹੈ ਅਤੇ ਉਸ ਨੂੰ ਕੋਈ ਵੀ ਬੇਵੱਸ ਨਹੀਂ ਕਰ ਸਕਦਾ। ਜਿਸ ਨੇ ਇਸ ਜ਼ਿਕਰ ਨੂੰ ਦਿਨ ਵਿੱਚ ਦਸ ਵਾਰ ਪੜ੍ਹਿਆ, ਉਸਨੂੰ ਉਸ ਵਿਅਕਤੀ ਦੇ ਬਰਾਬਰ ਸਵਾਬ ਮਿਲੇਗਾ, ਜਿਸ ਨੇ ਇਸਮਾਈਲ ਬਿਨ ਇਬਰਾਹੀਮ (ਅਲੈਹਿੱਸਲਾਮ) ਦੀ ਨਸਲ (ਸੰਤਾਨ) ਦੇ ਚਾਰ ਗੁਲਾਮਾਂ ਨੂੰ ਆਜ਼ਾਦ ਕੀਤਾ ਹੋਵੇ। ਇੱਥੇ ਖਾਸ ਤੌਰ 'ਤੇ ਇਸਮਾਈਲ (ਅਲੈਹਿੱਸਲਾਮ) ਦੀ ਸੰਤਾਨ ਦਾ ਜ਼ਿਕਰ ਇਸ ਲਈ ਕੀਤਾ ਗਿਆ ਹੈ, ਕਿਉਂਕਿ ਉਹ ਦੂਜੇ ਲੋਕਾਂ ਨਾਲੋਂ ਜ਼ਿਆਦਾ ਮਾਨਯੋਗ ਤੇ ਉੱਚੇ ਦਰਜੇ ਵਾਲੇ ਹਨ।

فوائد الحديث

ਇਸ ਜ਼ਿਕਰ ਦੀ ਫ਼ਜ਼ੀਲਤ (ਮਹੱਤਵ) ਕਿ ਇਸ ਵਿੱਚ ਇਕੱਲੇ ਅੱਲਾਹ ਤਆਲਾ ਨੂੰ ਇਬਾਦਤ ਤੇ ਪ੍ਰਸ਼ੰਸਾ ਦਾ ਹੱਕਦਾਰ ਅਤੇ ਸੰਪੂਰਨ ਬਾਦਸ਼ਾਹੀ ਤੇ ਸਮਰੱਥਾ ਦਾ ਮਾਲਕ ਦੱਸਿਆ ਗਿਆ ਹੈ।

ਇਸ ਜ਼ਿਕਰ ਦਾ ਸਵਾਬ (ਇਨਾਮ) ਲਗਾਤਾਰ ਅਤੇ ਅੰਤਰਾਲ ਵਿੱਚ ਰੁਕ-ਰੁਕ ਕੇ ਦੋਨੋ ਤਰੀਕਿਆਂ ਨਾਲ ਪੜ੍ਹਨ ਵਾਲੇ ਨੂੰ ਮਿਲੇਗਾ।

التصنيفات

Merits of Remembering Allah