إعدادات العرض
ਜਿਸ ਵਿਅਕਤੀ ਨੇ ਸੱਚੇ ਦਿਲੋਂ ਅੱਲਾਹ ਤੋਂ ਸ਼ਹਾਦਤ (ਸ਼ਹੀਦ ਹੋਣ ਦੀ ਮੌਤ) ਮੰਗੀ, ਅੱਲਾਹ ਉਸ ਨੂੰ ਸ਼ਹੀਦਾਂ ਦੇ ਦਰਜੇ ਤੱਕ ਪਹੁੰਚਾ ਦੇਵੇਗਾ, ਭਾਵੇਂ…
ਜਿਸ ਵਿਅਕਤੀ ਨੇ ਸੱਚੇ ਦਿਲੋਂ ਅੱਲਾਹ ਤੋਂ ਸ਼ਹਾਦਤ (ਸ਼ਹੀਦ ਹੋਣ ਦੀ ਮੌਤ) ਮੰਗੀ, ਅੱਲਾਹ ਉਸ ਨੂੰ ਸ਼ਹੀਦਾਂ ਦੇ ਦਰਜੇ ਤੱਕ ਪਹੁੰਚਾ ਦੇਵੇਗਾ, ਭਾਵੇਂ ਉਸਦੀ ਮੌਤ ਉਸਦੇ ਬਿਸਤਰੇ 'ਤੇ ਹੋਈ ਹੋਵੇ।
ਸਹਲ ਬਿਨ ਹੁਨੈਫ਼ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਵਿਅਕਤੀ ਨੇ ਸੱਚੇ ਦਿਲੋਂ ਅੱਲਾਹ ਤੋਂ ਸ਼ਹਾਦਤ (ਸ਼ਹੀਦ ਹੋਣ ਦੀ ਮੌਤ) ਮੰਗੀ, ਅੱਲਾਹ ਉਸ ਨੂੰ ਸ਼ਹੀਦਾਂ ਦੇ ਦਰਜੇ ਤੱਕ ਪਹੁੰਚਾ ਦੇਵੇਗਾ, ਭਾਵੇਂ ਉਸਦੀ ਮੌਤ ਉਸਦੇ ਬਿਸਤਰੇ 'ਤੇ ਹੋਈ ਹੋਵੇ।"
[صحيح] [رواه مسلم]
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Hausa Kurdî Kiswahili Português සිංහල অসমীয়া ગુજરાતી Tiếng Việt Nederlands پښتو नेपाली Svenska മലയാളം Кыргызча Română తెలుగు ಕನ್ನಡ Српски ქართული Moore Kinyarwanda Magyar Македонски Čeština Українська Wolof Lietuvių Azərbaycan Malagasy Oromoo ไทย मराठी Deutsch دری አማርኛ ភាសាខ្មែរ Shqip தமிழ் မြန်မာ тоҷикӣالشرح
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਿਸ ਵਿਅਕਤੀ ਨੇ ਸ਼ਹਾਦਤ ਅਤੇ ਅੱਲਾਹ ਦੇ ਰਾਹ ਵਿੱਚ ਲੜਦੇ ਹੋਏ ਹਾਸਲ ਹੋਣ ਵਾਲੀ ਮੌਤ ਮੰਗੀ, ਜੇਕਰ ਉਹ ਆਪਣੀ ਨੀਅਤ ਵਿੱਚ ਸੱਚਾ ਅਤੇ ਅੱਲਾਹ ਦੀ ਰਜ਼ਾ ਹਾਸਲ ਕਰਨ ਵਾਲਾ ਹੋਇਆ, ਤਾਂ ਅੱਲਾਹ ਉਸਦੀ ਸੱਚੀ ਨੀਅਤ ਦੇ ਅਧਾਰ 'ਤੇ ਉਸਨੂੰ ਸ਼ਹੀਦਾਂ ਦਾ ਦਰਜਾ ਬਖਸ਼ ਦੇਵੇਗਾ, ਭਾਵੇਂ ਉਸਦੀ ਮੌਤ ਬਿਸਤਰ 'ਤੇ ਹੀ ਕਿਉਂ ਨਾ ਹੋਵੇ।فوائد الحديث
ਜੇਕਰ ਸੱਚੀ ਨੀਅਤ ਅਤੇ ਤਾਕਤ ਅਨੁਸਾਰ ਕੋਸ਼ਿਸ਼ ਹੋਵੇ, ਤਾਂ ਉਸਦਾ ਅਜਰੋ-ਸਵਾਬ (ਇਨਾਮ) ਮਿਲ ਹੀ ਜਾਂਦਾ ਹੈ। ਫੇਰ ਭਾਵੇਂ ਇਨਸਾਨ ਮਿੱਥੇ ਹੋਏ ਕੰਮ ਨੂੰ ਨਾ ਵੀ ਕਰ ਸਕੇ।
ਜਿਹਾਦ ਕਰਨ ਅਤੇ ਅੱਲਾਹ ਦੇ ਰਾਹ ਵਿੱਚ ਸ਼ਹੀਦ ਹੋਣ ਦੀ ਖਾਹਸ਼ (ਇੱਛਾ) ਰੱਖਣ ਦੀ ਪ੍ਰੇਰਨਾ।
ਇਸ ਉੱਮਤ ਨੂੰ ਅੱਲਾਹ ਤਆਲਾ ਨੇ ਇਹ ਮਾਣ ਬਖਸ਼ਿਆ ਹੈ ਕਿ ਇਸਨੂੰ ਥੋੜ੍ਹੇ ਜਿਹੇ ਅਮਲ (ਕਰਮ) ਦੇ ਬਦਲੇ ਵਿੱਚ ਜੰਨਤ ਤੇ ਉੱਚੇ ਦਰਜਿਆਂ ਦੀ ਦਾਤ ਦਿੰਦਾ ਹੈ।
