إعدادات العرض
ਅੱਲਾਹ ਦੇ ਰਸੂਲ ﷺ ਅਕਸਰ ਇਹ ਦੁਆ ਕਰਿਆ ਕਰਦੇ ਸਨ: "يَا مُقَلِّبَ القُلُوبِ ثَبِّتْ قَلْبِي عَلَى دِينِكَ - ਯਾ ਮੁਕੱਲੀ-ਬਲ ਕੁਲੂਬ ਸੱਬਿਤ ਕਲਬੀ ਅਲਾ…
ਅੱਲਾਹ ਦੇ ਰਸੂਲ ﷺ ਅਕਸਰ ਇਹ ਦੁਆ ਕਰਿਆ ਕਰਦੇ ਸਨ: "يَا مُقَلِّبَ القُلُوبِ ثَبِّتْ قَلْبِي عَلَى دِينِكَ - ਯਾ ਮੁਕੱਲੀ-ਬਲ ਕੁਲੂਬ ਸੱਬਿਤ ਕਲਬੀ ਅਲਾ ਦੀਨਿਕ।" (ਹੇ ਦਿਲਾਂ ਨੂੰ ਮੋੜਨ ਵਾਲੇ! ਮੇਰੇ ਦਿਲ ਨੂੰ ਆਪਣੇ ਦੀਨ 'ਤੇ ਸਥਿਰ ਰੱਖ।)
ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਅਕਸਰ ਇਹ ਦੁਆ ਕਰਿਆ ਕਰਦੇ ਸਨ: "يَا مُقَلِّبَ القُلُوبِ ثَبِّتْ قَلْبِي عَلَى دِينِكَ - ਯਾ ਮੁਕੱਲੀ-ਬਲ ਕੁਲੂਬ ਸੱਬਿਤ ਕਲਬੀ ਅਲਾ ਦੀਨਿਕ।" (ਹੇ ਦਿਲਾਂ ਨੂੰ ਮੋੜਨ ਵਾਲੇ! ਮੇਰੇ ਦਿਲ ਨੂੰ ਆਪਣੇ ਦੀਨ 'ਤੇ ਸਥਿਰ ਰੱਖ।) ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਅਸੀਂ ਤੁਹਾਡੇ 'ਤੇ ਅਤੇ ਤੁਹਾਡੇ ਲਿਆਂਦੇ ਦੀਨ 'ਤੇ ਈਮਾਨ ਲਿਆਏ ਹਾਂ। ਫਿਰ ਵੀ ਕੀ ਤੁਹਾਨੂੰ ਸਾਡੇ ਬਾਰੇ ਡਰ ਹੈ?ਆਪ ﷺ ਨੇ ਕਿਹਾ: "ਹਾਂ, ਬੇਸ਼ੱਕ ਦਿਲ ਅੱਲਾਹ ਦੀਆਂ ਉਂਗਲਾਂ ਵਿੱਚੋਂ ਦੋ ਉਂਗਲਾਂ ਦੇ ਵਿੱਚ ਹਨ। ਅੱਲਾਹ ਜਿਵੇਂ ਚਾਹੁੰਦਾ ਹੈ, ਉਨ੍ਹਾਂ ਨੂੰ ਮੋੜ ਦਿੰਦਾ ਹੈ।"
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Tiếng Việt සිංහල ئۇيغۇرچە Kurdî Kiswahili Português অসমীয়া ગુજરાતી Nederlands नेपाली پښتو Hausa Svenska മലയാളം Кыргызча Română తెలుగు ಕನ್ನಡ Српски ქართული Moore Kinyarwanda Magyar Македонски Čeština Українська Wolof Lietuvių Azərbaycan አማርኛ Malagasy Oromoo ไทย मराठी دری Deutsch ភាសាខ្មែរ Shqip தமிழ் မြန်မာ тоҷикӣالشرح
ਅੱਲਾਹ ਦੇ ਨਬੀ ﷺ ਅਕਸਰ ਇਸ ਚੀਜ਼ ਦੀ ਦੁਆ ਕਰਿਆ ਕਰਦੇ ਸੀ ਕਿ ਅੱਲਾਹ ਆਪ ਨੂੰ ਦੀਨ (ਧਰਮ) ਅਤੇ ਆਗਿਆਕਾਰੀ 'ਤੇ ਅਟੱਲ ਰੱਖੇ ਅਤੇ ਗੁਮਰਾਹੀ ਤੇ ਬਹਿਕਾਵੇ ਤੋਂ ਦੂਰ ਰੱਖੇ। ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਨੂੰ ਹੈਰਾਨੀ ਹੋਈ ਕਿ ਅੱਲਾਹ ਦੇ ਨਬੀ ﷺ ਇਹ ਦੁਆ ਇੰਨੀ ਵਾਰੀ ਕਿਉਂ ਪੜ੍ਹਦੇ ਹਨ, ਤਾਂ ਆਪ ﷺ ਨੇ ਉਨ੍ਹਾਂ ਨੂੰ ਦੱਸ ਦਿੱਤਾ ਕਿ ਇਨਸਾਨਾਂ ਦੇ ਦਿਲ ਅੱਲਾਹ ਦੀਆਂ ਉਂਗਲਾਂ ਵਿੱਚੋਂ ਦੋ ਉਂਗਲਾਂ ਵਿੱਚ ਹੁੰਦੇ ਹਨ। ਉਹ ਉਨ੍ਹਾਂ ਨੂੰ ਜਿਵੇਂ ਚਾਹੁੰਦਾ ਹੈ, ਮੋੜ (ਪਲਟ) ਦਿੰਦਾ ਹੈ। ਦਿਲ ਈਮਾਨ ਅਤੇ ਕੁਫ਼ਰ ਦਾ ਕੇਂਦਰ (ਟਿਕਾਣਾ) ਹੈ। ਦਿਲ ਨੂੰ ਅਰਬੀ ਭਾਸ਼ਾ ਵਿੱਚ 'ਕ਼ਲਬ' ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਇਹ ਬਹੁਤ ਜ਼ਿਆਦਾ ਉਲਟਦਾ-ਪਲਟਦਾ ਰਹਿੰਦਾ ਹੈ। ਦਿਲ ਹਾਂਡੀ (ਚੁੱਲ੍ਹੇ) 'ਤੇ ਰੱਖੇ ਉਸ ਪਾਣੀ ਨਾਲੋਂ ਵੀ ਵੱਧ ਉਲਟ-ਪਲਟ ਕਰਦਾ ਹੈ, ਜੋ ਤੇਜ਼ ਆਂਚ ਦੇ ਕਾਰਨ ਉਬਾਲੇ ਮਾਰਦਾ ਹੋਵੇ। ਇਸ ਤਰ੍ਹਾਂ, ਅੱਲਾਹ ਜਿਸ ਵਿਅਕਤੀ ਦੇ ਦਿਲ ਨੂੰ ਚਾਹੁੰਦਾ ਹੈ, ਹਿਦਾਇਤ 'ਤੇ ਕਾਇਮ (ਅਟੱਲ) ਅਤੇ ਦੀਨ 'ਤੇ ਸਥਿਰ ਰੱਖਦਾ ਹੈ। ਇਸਦੇ ਉਲਟ ਜਿਸ ਦੇ ਦਿਲ ਨੂੰ ਚਾਹੁੰਦਾ ਹੈ, ਗੁਮਰਾਹੀ ਵੱਲ ਮੋੜ ਦਿੰਦਾ ਹੈ।فوائد الحديث
ਅੱਲਾਹ ਦੇ ਨਬੀ ﷺ ਆਪਣੇ ਰੱਬ ਦੇ ਸਾਹਮਣੇ ਨਿਮਰਤਾ ਨਾਲ ਝੁਕਦੇ, ਆਪਣੀਆਂ ਸਾਰੀਆਂ ਮੁਰਾਦਾਂ (ਦੁਆਵਾਂ) ਉਸੇ ਤੋਂ ਮੰਗਦੇ ਅਤੇ ਉੱਮਤ ਨੂੰ ਵੀ ਇਸੇ ਦੀ ਸਿੱਖਿਆ ਦਿੰਦੇ ਸਨ।
ਦੀਨ (ਧਰਮ) 'ਤੇ ਮਜ਼ਬੂਤੀ ਨਾਲ ਕਾਇਮ (ਡਟੇ) ਰਹਿਣ ਦੀ ਅਹਿਮੀਅਤ (ਮਹੱਤਵ) ਅਤੇ ਇਹ ਕਿ ਕਿਸੇ ਵੀ ਚੀਜ਼ ਦਾ ਅੰਤ ਅਸਲ ਮਾਇਨੇ ਰੱਖਦਾ ਹੈ।
ਇਸਲਾਮ 'ਤੇ ਅੱਟਲ ਰਹਿਣ ਦੇ ਮਾਮਲੇ ਵਿੱਚ ਬੰਦਾ ਇੱਕ ਪਲ ਲਈ ਵੀ ਅੱਲਾਹ ਦੀ ਕਿਰਪਾ ਤੋਂ ਬੇਨਿਆਜ਼ (ਬੇਪਰਵਾਹ) ਨਹੀਂ ਹੋ ਸਕਦਾ।
ਅੱਲਾਹ ਦੇ ਨਬੀ ﷺ ਦੇ ਨਕਸ਼ੇਕਦਮਾਂ 'ਤੇ ਚੱਲਦੇ ਹੋਏ ਬੰਦੇ ਨੂੰ ਵੱਧ ਤੋਂ ਵੱਧ ਇਹ ਦੁਆ ਪੜ੍ਹਨੀ ਚਾਹੀਦੀ ਹੈ।
ਇਸਲਾਮ 'ਤੇ ਡਟੇ ਰਹਿਣਾ ਸਭ ਤੋਂ ਵੱਡੀ ਨੇਮਤ (ਮਿਹਰ) ਹੈ, ਜਿਸ ਨੂੰ ਹਾਸਲ ਕਰਨ ਦੀ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਸ 'ਤੇ ਆਪਣੇ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ।
