ਅੱਲਾਹ ਉਸ ਵਿਅਕਤੀ 'ਤੇ ਰਹਿਮ ਕਰੇ, ਜੋ ਵੇਚਣ ਵੇਲੇ, ਖਰੀਦਣ ਵੇਲੇ, ਅਤੇ ਉਧਾਰੀ ਵਾਪਸ ਲੈਣ ਵੇਲੇ ਨਰਮੀ ਵਿਖਾਉਂਦਾ ਹੈ।

ਅੱਲਾਹ ਉਸ ਵਿਅਕਤੀ 'ਤੇ ਰਹਿਮ ਕਰੇ, ਜੋ ਵੇਚਣ ਵੇਲੇ, ਖਰੀਦਣ ਵੇਲੇ, ਅਤੇ ਉਧਾਰੀ ਵਾਪਸ ਲੈਣ ਵੇਲੇ ਨਰਮੀ ਵਿਖਾਉਂਦਾ ਹੈ।

ਜਾਬਿਰ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਅੱਲਾਹ ਉਸ ਵਿਅਕਤੀ 'ਤੇ ਰਹਿਮ ਕਰੇ, ਜੋ ਵੇਚਣ ਵੇਲੇ, ਖਰੀਦਣ ਵੇਲੇ, ਅਤੇ ਉਧਾਰੀ ਵਾਪਸ ਲੈਣ ਵੇਲੇ ਨਰਮੀ ਵਿਖਾਉਂਦਾ ਹੈ।"

[صحيح] [رواه البخاري]

الشرح

ਨਬੀ ﷺ ਨੇ ਹਰ ਉਸ ਵਿਅਕਤੀ ਲਈ ਰਹਿਮ ਦੀ ਦੁਆ ਕੀਤੀ ਜੋ ਵੇਚਣ ਜਾਂ ਖਰੀਦਣ ਵੇਲੇ ਨਰਮੀ ਤੇ ਦਰਿਆ-ਦਿਲੀ ਨਾਲ ਪੇਸ਼ ਆਉਂਦਾ ਹੈ। ਇਸ ਲਈ ਉਹ ਵੇਚਣ ਵੇਲੇ ਖਰੀਦਦਾਰ ਨਾਲ ਕੀਮਤ (ਰੇਟ) ਦੇ ਮਾਮਲੇ ਵਿੱਚ ਸਖ਼ਤੀ ਨਹੀਂ ਕਰਦਾ ਅਤੇ ਚੰਗੇ ਵਿਵਹਾਰ ਨਾਲ ਪੇਸ਼ ਆਉਂਦਾ ਹੈ। ਇਸੇ ਪ੍ਰਕਾਰ ਖਰੀਦਣ ਵੇਲੇ ਵੀ ਨਰਮੀ, ਦਯਾ ਅਤੇ ਖੁੱਲ੍ਹਾ ਦਿਲ ਰੱਖਦਾ ਹੈ ਅਤੇ ਨਾ ਹੀ ਉਸ ਦੀ ਕੀਮਤ ਵਿੱਚ ਨਜਾਇਜ਼ ਖਟੌਤੀ ਕਰਦਾ ਹੈ। ਇਸੇ ਪ੍ਰਕਾਰ ਜਦੋਂ ਆਪਣਾ ਕਰਜ਼ਾ ਵਾਪਸ ਮੰਗਦਾ ਹੈ ਤਾਂ ਨਰਮੀ ਦਿਖਾਉਂਦਾ ਹੈ; ਗਰੀਬ ਜਾਂ ਮੁਥਾਜ ਉੱਤੇ ਸਖ਼ਤੀ ਨਹੀਂ ਕਰਦਾ, ਸਗੋਂ ਨਰਮੀ ਤੇ ਇਨਸਾਫ ਨਾਲ ਮੰਗ ਕਰਦਾ ਹੈ ਅਤੇ ਲੋੜਵੰਦ ਨੂੰ ਮੁਹਲਤ ਵੀ ਦਿੰਦਾ ਹੈ।

فوائد الحديث

ਸ਼ਰੀਅਤ ਦੇ ਉਦੇਸ਼ਾਂ ਵਿੱਚੋਂ ਇੱਕ ਇਹ ਹੈ ਕਿ ਲੋਕਾਂ ਦੇ ਵਿਚਕਾਰ ਰਿਸ਼ਤੇ ਸੁਧਾਰੇ ਜਾਣ ਅਤੇ ਆਪਸ ਵਿੱਚ ਭਾਈਚਾਰਾ ਬਣਿਆ ਰਹੇ।

ਲੋਕਾਂ ਦੇ ਆਪਸ ਵਿੱਚ ਲੈਣ-ਦੇਣ, ਖਰੀਦਣ-ਵੇਚਣ, ਆਦਿ ਮਾਮਲਿਆਂ ਵਿੱਚ ਚੰਗੇ ਆਚਰਣ ਤੇ ਵਿਵਹਾਰ ਵਿਖਾਉਣ ਦੀ ਨਸੀਹਤ।

التصنيفات

Praiseworthy Morals